Monday, June 01, 2026
BREAKING
ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ, ਸਾਡੇ ਬੱਚਿਆਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਵੱਲ ਦੇਖਣ ਦੀ ਲੋੜ ਨਹੀਂ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਕੀਤੇ ਲੋਕ ਅਰਪਣ ਅਤੇ ਰੱਖੇ ਨੀਂਹ ਪੱਥਰ ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 433 ਥਾਈਂ ਛਾਪੇਮਾਰੀ; 139 ਗ੍ਰਿਫ਼ਤਾਰ ਯੁੱਧ ਨਸ਼ਿਆਂ ਵਿਰੁੱਧ ਦੇ 15 ਮਹੀਨੇ: ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲਈ ਅਗਾਊਂ 146 ਕਰੋੜ ਰੁਪਏ ਜਾਰੀ ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰਜਾਬ ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ ਹਿਮਾਚਲ ਚੋਣਾਂ: ਭਾਜਪਾ ਨੇ 4 'ਚੋਂ 3 ਨਿਗਮਾਂ 'ਤੇ ਜਮਾਇਆ ਕਬਜ਼ਾ, ਕਾਂਗਰਸ ਦੇ ਹੱਥ ਲੱਗੀ ਸਿਰਫ਼ ਪਾਲਮਪੁਰ ਦੀ ਸੀਟ SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

ਰਾਸ਼ਟਰੀ

ਰਾਜ ਸਭਾ 'ਚ ਗੂੰਜਿਆ ਰਸੋਈ ਗੈਸ ਦਾ ਮੁੱਦਾ, ਖੜਗੇ ਅਤੇ ਨੱਢਾ ਵਿਚਾਲੇ ਹੋਈ ਤਿੱਖੀ ਬਹਿਸ

16 ਮਾਰਚ, 2026 06:29 PM

ਨਵੀਂ ਦਿੱਲੀ : ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਪੱਛਮੀ ਏਸ਼ੀਆ ਸੰਕਟ ਕਾਰਨ ਦੇਸ਼ 'ਚ ਰਸੋਈ ਗੈਸ ਸਿਲੰਡਰ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਮੁੱਦਾ ਸੋਮਵਾਰ ਨੂੰ ਸਦਨ 'ਚ ਚੁੱਕਿਆ, ਜਿਸ 'ਤੇ ਨੇਤਾ ਸਦਨ ਜਗਤ ਪ੍ਰਕਾਸ਼ ਨੱਢਾ (ਜੇਪੀ ਨੱਢਾ) ਨੇ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਕਾਂਗਰਸ ਇਤਰਾਜ਼ ਦੇ ਸਮੇਂ ਵੀ ਰਾਜਨੀਤੀ ਕਰ ਕੇ ਲੋਕਾਂ ਨੂੰ ਭੜਕਾ ਰਹੀ ਹੈ। ਖੜਗੇ ਨੇ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਦੇਸ਼ 'ਚ ਰਸੋਈ ਗੈਸ ਸਿਲੰਡਰ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਹਾਹਾਕਾਰ ਮਚਿਆ ਹੈ ਅੇਤ ਇਸ ਨਾਲ ਵਿਸ਼ੇਸ਼ ਰੂਪ ਨਾਲ ਗਰੀਬ, ਮੱਧਮ ਵਰਗ ਅਤੇ ਛੋਟੇ ਰੈਸਟੋਰੈਂਟ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਜ਼ਰੂਰਤ ਦੀ 6 ਫੀਸਦੀ ਰਸੋਈ ਗੈਸ ਆਯਾਤ ਕਰਦਾ ਹੈ ਅਤੇ ਇਨ੍ਹਾਂ 'ਚੋਂ ਵੀ 90 ਫੀਸਦੀ Strait of Hormuz ਦੇ ਰਸਤੇ ਆਉਂਦੀ ਹੈ। ਖੜਗੇ ਨੇ ਕਿਹਾ ਕਿ ਸਪਲਾਈ ਪ੍ਰਭਾਵਿਤ ਹੋਣ ਨਾਲ ਕਮਿਊਨਿਟੀ ਰਸੋਈ ਬੰਦ ਕਰਨੇ ਪੈ ਰਹੇ ਹਨ ਅਤੇ ਸਿਲੰਡਰ ਦੀ ਕੀਮਤ ਵੀ ਵਧ ਗਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਦੇਸ਼ 'ਚ ਗੈਸ ਸਿਲੰਡਰ ਦੀ ਕਮੀ ਨਹੀਂ ਹੈ ਅਤੇ ਲੋਕ ਅਫਵਾਹਾਂ 'ਤੇ ਧਿਆਨ ਨਾ ਦੇਣ ਤਾਂ ਫਿਰ ਇਹ ਲਾਈਨ ਕਿਉਂ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਦੇ ਮੱਧ ਨਜ਼ਰ ਜਦੋਂ ਸਰਕਾਰ ਉੱਥੇ ਰਹਿ ਰਹੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ ਕਰ ਰਹੀ ਸੀ ਤਾਂ ਸਪਲਾਈ ਲਈ ਵੀ ਵਿਕਲਪਿਕ ਵਿਵਸਥਾ ਕਿਉਂ ਨਹੀਂ ਕੀਤੀ ਗਈ ਅਤੇ ਸਪਲਾਈ ਕਿਉਂ ਨਹੀਂ ਵਧਾਈ ਗਈ। ਸਦਨ ਦੇ ਨੇਤਾ ਨੱਢਾ ਨੇ ਕਿਹਾ ਕਿ ਇਹ ਸਿਫਰ ਕਾਲ ਹੈ ਅਤੇ ਇਸ 'ਚ ਹਰ ਮੈਂਬਰ ਨੂੰ ਤਿੰਨ ਮਿੰਟ ਦਾ ਸਮਾਂ ਆਪਣੀ ਗੱਲ ਰੱਖਣ ਲਈ ਦਿੱਤਾ ਜਾਂਦਾ ਹੈ ਪਰ ਖੜਗੇ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਸਪੀਕਰ ਵਲੋਂ ਖੜਗੇ ਨੂੰ ਵਾਧੂ ਸਮਾਂ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਬੋਲਦੇ ਰਹਿਣ 'ਤੇ ਨੱਢਾ ਨੇ ਕਿਹਾ ਕਿ ਇਹ ਵਿਸ਼ਵਵਿਆਪੀ ਸੰਕਟ ਦਾ ਸਮਾਂ ਹੈ ਅਤੇ ਇਸ 'ਚ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਸੰਕਟ ਦੇ ਸਮੇਂ ਵੀ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਦਨ 'ਚ ਪੂਰੀ ਸਥਿਤੀ ਦੀ ਜਾਣਕਾਰੀ ਦਿੱਤੀ ਹੈ ਪਰ ਕਾਂਗਰਸ ਦੇ ਮੈਂਬਰਾਂ ਨੇ ਉਸ ਸਮੇਂ ਉਨ੍ਹਾਂ ਦੀਆਂ ਗੱਲਾਂ ਨੂੰ ਨਹੀਂ ਸੁਣਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ 'ਚ ਸ਼ਾਂਤੀਪੂਰਨ ਸਥਿਤੀ ਨੂੰ ਭੜਕਾ ਕੇ ਅਰਾਜਕਤਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਬਹੁਤ ਨਿੰਦਾਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਕ ਨੇਤਾ ਸਿਲੰਡਰ ਦੀ ਜਮ੍ਹਾਂਖੋਰੀ ਦੇ ਮਾਮਲੇ 'ਚ ਵੀ ਫੜ੍ਹਿਆ ਗਿਆ ਹੈ। ਇਸ ਦੌਰਾਨ ਸੱਤਾ ਪੱਖ ਅਤੇ ਵਿਰੋਧੀ ਧਿਰ ਦੋਵਾਂ ਦੇ ਮੈਂਬਰ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ

'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ

ਵੀਅਤਨਾਮ ਖਰੀਦੇਗਾ ਭਾਰਤ ਤੋਂ ‘ਬ੍ਰਹਿਮੋਸ’, ਇੰਡੋਨੇਸ਼ੀਆ ਨਾਲ ਗੱਲਬਾਤ ਆਖਰੀ ਦੌਰ ’ਚ

ਵੀਅਤਨਾਮ ਖਰੀਦੇਗਾ ਭਾਰਤ ਤੋਂ ‘ਬ੍ਰਹਿਮੋਸ’, ਇੰਡੋਨੇਸ਼ੀਆ ਨਾਲ ਗੱਲਬਾਤ ਆਖਰੀ ਦੌਰ ’ਚ

CM ਉਮਰ ਅਬਦੁੱਲਾ ਨੇ 3 ਜੂਨ ਨੂੰ ਬੁਲਾਈ ਵਿਧਾਇਕਾਂ ਦੀ ਬੈਠਕ

CM ਉਮਰ ਅਬਦੁੱਲਾ ਨੇ 3 ਜੂਨ ਨੂੰ ਬੁਲਾਈ ਵਿਧਾਇਕਾਂ ਦੀ ਬੈਠਕ

ਭਾਰੀ ਮੀਂਹ ਕਾਰਨ ਅਸਥਾਈ ਤੌਰ 'ਤੇ ਰੋਕੀ ਗਈ ਬਦਰੀਨਾਥ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ

ਭਾਰੀ ਮੀਂਹ ਕਾਰਨ ਅਸਥਾਈ ਤੌਰ 'ਤੇ ਰੋਕੀ ਗਈ ਬਦਰੀਨਾਥ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ

PM ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਯੂਪੀ ਅਤੇ ਗੋਆ ਦੇ ਲੋਕਾਂ ਦੇ ਸਮਾਜਿਕ ਕਾਰਜਾਂ ਦਾ ਕੀਤਾ ਵਿਸ਼ੇਸ਼ ਜ਼ਿਕਰ

PM ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਯੂਪੀ ਅਤੇ ਗੋਆ ਦੇ ਲੋਕਾਂ ਦੇ ਸਮਾਜਿਕ ਕਾਰਜਾਂ ਦਾ ਕੀਤਾ ਵਿਸ਼ੇਸ਼ ਜ਼ਿਕਰ

CBSE ਡਾਟਾ ਲੀਕ: 20 ਲੱਖ ਵਿਦਿਆਰਥੀਆਂ ਦੀ ਪ੍ਰਾਈਵੇਸੀ ਖਤਰੇ 'ਚ : ਜੈਰਾਮ ਰਮੇਸ਼

CBSE ਡਾਟਾ ਲੀਕ: 20 ਲੱਖ ਵਿਦਿਆਰਥੀਆਂ ਦੀ ਪ੍ਰਾਈਵੇਸੀ ਖਤਰੇ 'ਚ : ਜੈਰਾਮ ਰਮੇਸ਼

ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ

ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ

ਗਾਜ਼ੀਆਬਾਦ ਪੁਲਸ ਦਾ ਵੱਡਾ ਐਕਸ਼ਨ: ਸੂਰਿਆ ਚੌਹਾਨ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ 'ਚ ਢੇਰ

ਗਾਜ਼ੀਆਬਾਦ ਪੁਲਸ ਦਾ ਵੱਡਾ ਐਕਸ਼ਨ: ਸੂਰਿਆ ਚੌਹਾਨ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ 'ਚ ਢੇਰ

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ

ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ

ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ