Friday, July 10, 2026
BREAKING
ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ ਕੀ ਭਾਰਤ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ! ਆਸਟ੍ਰੇਲੀਆ 'ਚ PM ਮੋਦੀ ਨੇ ਦਿੱਤੇ ਸੰਕੇਤ ਆਕਲੈਂਡ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਲਕਸਨ ਨੇ ਕੀਤਾ ਨਿੱਘਾ ਸਵਾਗਤ ਪੰਜਾਬ 'ਚ ਲਗਾਤਾਰ ਚਾਰ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਲੋਕਾਂ ਨੂੰ ਕੀਤਾ ਅਲਰਟ Trump ਦਾ ਕਤਲ ਕਰਨ ਦੀ ਤਿਆਰੀ 'ਚ ਈਰਾਨ! ਇਜ਼ਰਾਈਲ ਨੇ ਅਮਰੀਕਾ ਨੂੰ ਕਰ'ਤਾ ਅਲਰਟ 'ਸਤਲੁਜ ਫਿਲਮ' 'ਤੇ ਪਾਬੰਦੀ ਖਿਲਾਫ SGPC ਦਾ ਵੱਡਾ ਰੋਸ ਮਾਰਚ, ADC ਨੂੰ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ

ਪੰਜਾਬ

ਰਾਜਪਾਲ ਕਟਾਰੀਆ ਬੋਲੇ, ਝੂਠ ਬੋਲਣਾ ਬੰਦ ਕਰਨ ਅਧਿਕਾਰੀ, ਹਾਲਾਤ ਕੁਝ ਹੋਰ ਵੀ ਬਿਆਨ ਕਰ ਰਹੇ

10 ਜੁਲਾਈ, 2026 07:09 PM

ਚੰਡੀਗੜ੍ਹ : ਚੰਡੀਗੜ੍ਹ ਵਿਚ ਵਨ ਮਹਾਉਤਸਵ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਦਾਅਵਿਆਂ 'ਤੇ ਖੁੱਲ੍ਹ ਕੇ ਸਵਾਲ ਚੁੱਕੇ ਹਨ। ਪੌਦੇ ਲਗਾਉਣ ਦੇ ਅੰਕੜਿਆਂ 'ਤੇ ਤੰਜ ਕੱਸਦੇ ਹੋਏ ਰਾਜਪਾਲ ਗਵਰਨਰ ਨੇ ਕਿਹਾ ਕਿ ਜੇਕਰ ਹਰ ਸਾਲ ਲਗਾਏ ਗਏ ਪੌਦਿਆਂ ਦੇ ਸਰਕਾਰੀ ਦਾਅਵਿਆਂ ਨੂੰ ਜੋੜ ਲਿਆ ਜਾਵੇ ਤਾਂ ਸ਼ਹਿਰ ਵਿਚ ਇਕ ਇੰਚ ਜ਼ਮੀਨ ਵੀ ਖਾਲੀ ਨਹੀਂ ਬਚੇਗੀ।

ਉਨ੍ਹਾਂ ਨੇ ਵਧਾ-ਚੜ੍ਹਾ ਕੇ ਦਾਅਵੇ ਕਰਨ ਅਤੇ ਝੂਠ ਬੋਲਣ ਦੀ ਆਦਤ 'ਤੇ ਅਧਿਕਾਰੀਆਂ ਦੀ ਕਲਾਸ ਲਗਾਈ ਅਤੇ ਉਨ੍ਹਾਂ ਨੂੰ ਆਤਮ ਮੰਥਨ ਕਰਨ ਦੀ ਨਸੀਹਤ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮੂਹਿਕ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਚੰਡੀਗੜ੍ਹ ਦਾ ਗ੍ਰੀਨ ਕਵਰ ਵਧ ਕੇ 51.6 ਫ਼ੀਸਦੀ ਪਹੁੰਚ ਗਿਆ ਹੈ, ਜੋ ਦੇਸ਼ ਵਿਚ ਸਭ ਤੋਂ ਵੱਧ ਹੈ। ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿਰਫ਼ ਬੂਟੇ ਲਗਾਉਣ ਦੇ ਦਾਅਵੇ ਕਰਨ ਨਾਲ ਕੰਮ ਨਹੀਂ ਚੱਲੇਗਾ। ਪਹਿਲਾਂ ਵੀ ਕਈ ਮੁਹਿੰਮਾਂ ਚਲਾਈਆਂ ਗਈਆਂ ਅਤੇ ਕਲੈਕਟਰ ਸਾਬ੍ਹ ਦਿੱਲੀ ਵਿਚ ਸਨਮਾਨਤ ਹੋਏ ਪਰ ਤਿੰਨ ਸਾਲ ਪਹਾੜ ਖਾਲੀ ਦਾ ਖਾਲੀ। ਜੇਕਰ ਦਰਖੱਤ ਨਹੀਂ ਹੋਣਗੇ ਤਾਂ ਪਾਣੀ ਨਹੀਂ ਹੋਵੇਗਾ ਤਾਂ ਖਾਣ ਲਈ ਅਨਾਜ ਵੀ ਨਹੀਂ ਮਿਲੇਗਾ।

ਉਨ੍ਹਾਂ ਕਿਹਾ ਕਿ ਇਸ ਲਿਹਾਜ਼ ਨਾਲ ਚੰਡੀਗੜ੍ਹ ਖ਼ੁਸ਼ਕਿਸਮਤ ਵਾਲਾ ਸ਼ਹਿਰ ਹੈ, ਜਿੱਥੇ ਅੱਜ ਵੀ 50-50 ਸਾਲ ਪੁਰਾਣੇ ਬਰਗਦ ਦੇ ਦਰਖੱਤ ਖੜ੍ਹੇ ਹਨ। ਇਨ੍ਹਾਂ ਦਰਖੱਤਾਂ ਨੂੰ ਹਰ ਹਾਲ ਵਿਚ ਬਚਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਲਗਾਤਾਰ ਵਿਗੜ ਰਿਹਾ ਹੈ। ਇਸ ਦਾ ਸਭ ਤੋਂ ਵੱਡੀ ਉਦਾਹਰਣ ਅਮਰਨਾਥ ਗੁਫ਼ਾ ਦਾ ਸ਼ਿਵਲਿੰਗ ਹੈ, ਜੋ ਬਰਫ਼ ਨਾਲ ਬਣਦਾ ਹੈ। ਪਹਿਲਾਂ ਸ਼ਰਧਾਲੂ ਪੈਦਲ ਚਲ ਕੇ ਦਰਸ਼ਨ ਕਰਦੇ ਸਨ ਪਰ ਇਸ ਵਾਰ ਤਿੰਨ ਦਿਨਾਂ 'ਚ ਹੀ ਕਰੀਬ 7 ਫੁੱਟ ਉੱਚਾ ਸ਼ਿਵਲਿੰਗ ਪਿਘਲ ਗਿਆ।

ਉਥੇ ਹੀ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ 'ਚ ਕਿਸੇ ਨੂੰ ਵੀ ਪੌਦੇ ਮੁਫ਼ਤ ਨਹੀਂ ਦਿੱਤੇ ਜਾਂਦੇ ਕਿਉਂਕਿ ਮੁਫ਼ਤ ਚੀਜ਼ਾਂ ਦੀ ਕਦਰ ਨਹੀਂ ਕੀਤੀ ਜਾਂਦੀ। ਇਸ ਲਈ ਹਰੇਕ ਪੌਦੇ ਦੀ ਕੀਮਤ ਪੰਜ ਤੋਂ ਦਸ ਰੁਪਏ ਰੱਖੀ ਗਈ ਹੈ। ਪਿਛਲੇ ਸਾਲ ਸਾਢੇ ਪੰਜ ਲੱਖ ਰੁੱਖ ਲਗਾਉਣ ਦਾ ਟੀਚਾ ਸੀ ਪਰ ਸਾਢੇ ਛੇ ਲੱਖ ਰੁੱਖ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਕ ਐਕਸਪਰਟ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸ਼ਹਿਰ ਦਾ ਟ੍ਰੀ ਮੈਪ ਬਣਾਇਆ ਗਿਆ। ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਇਹ ਫ਼ੈਸਲਾ ਕੀਤਾ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਕਿਸ ਖੇਤਰ ਵਿੱਚ ਕਿਸ ਕਿਸਮ ਦੇ ਰੁੱਖ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਦੀਆਂ ਜ਼ਰੂਰਤਾਂ ਅਨੁਸਾਰ ਹਰਿਆਲੀ ਵਿਕਸਤ ਕੀਤੀ ਜਾ ਸਕੇ।

Have something to say? Post your comment

ਅਤੇ ਪੰਜਾਬ ਖਬਰਾਂ

ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ

ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ

ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ

ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ

ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ

ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ

ਪੰਜਾਬ 'ਚ ਲਗਾਤਾਰ ਚਾਰ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਲੋਕਾਂ ਨੂੰ ਕੀਤਾ ਅਲਰਟ

ਪੰਜਾਬ 'ਚ ਲਗਾਤਾਰ ਚਾਰ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਲੋਕਾਂ ਨੂੰ ਕੀਤਾ ਅਲਰਟ

'ਸਤਲੁਜ ਫਿਲਮ' 'ਤੇ ਪਾਬੰਦੀ ਖਿਲਾਫ SGPC ਦਾ ਵੱਡਾ ਰੋਸ ਮਾਰਚ, ADC ਨੂੰ ਸੌਂਪਿਆ ਮੰਗ ਪੱਤਰ

'ਸਤਲੁਜ ਫਿਲਮ' 'ਤੇ ਪਾਬੰਦੀ ਖਿਲਾਫ SGPC ਦਾ ਵੱਡਾ ਰੋਸ ਮਾਰਚ, ADC ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ

ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ

ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਵੱਡੇ ਪੱਧਰ 'ਤੇ ਪਟਵਾਰੀਆਂ ਦੇ ਤਬਾਦਲੇ

ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਵੱਡੇ ਪੱਧਰ 'ਤੇ ਪਟਵਾਰੀਆਂ ਦੇ ਤਬਾਦਲੇ

ਪੰਜਾਬ: ਪੁਲਸ ਚੌਕੀ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ! ਮੰਜ਼ਰ ਵੇਖ ਸਹਿਮੇ ਲੋਕ

ਪੰਜਾਬ: ਪੁਲਸ ਚੌਕੀ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ! ਮੰਜ਼ਰ ਵੇਖ ਸਹਿਮੇ ਲੋਕ

55.35 ਕਰੋੜ ਦੇ ਫਰਜ਼ੀ GST ਬਿਲਿੰਗ ਘਪਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ

55.35 ਕਰੋੜ ਦੇ ਫਰਜ਼ੀ GST ਬਿਲਿੰਗ ਘਪਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੀ. ਐੱਸ. ਪੀ. ਸੀ. ਐੱਲ. ਦਾ ਵੱਡਾ ਫ਼ੈਸਲਾ, ਜਾਰੀ ਹੋਏ ਨਵੇਂ ਹੁਕਮ

ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੀ. ਐੱਸ. ਪੀ. ਸੀ. ਐੱਲ. ਦਾ ਵੱਡਾ ਫ਼ੈਸਲਾ, ਜਾਰੀ ਹੋਏ ਨਵੇਂ ਹੁਕਮ