Thursday, July 02, 2026
BREAKING
ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਪੰਜਾਬ ਆਉਣਗੇ PM ਮੋਦੀ, ਇਸੇ ਮਹੀਨੇ ਦੇਣਗੇ ਵੱਡੀ ਸੌਗਾਤ ਦਿੱਲੀ 'ਚ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗੀ ਐਂਟਰੀ ! ਸਰਕਾਰ ਨੇ ਸਖ਼ਤ ਨਿਯਮਾਂ ਦਾ ਕੀਤਾ ਐਲਾਨ 10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ ਦਾਖ਼ਲਿਆਂ ਦਾ ਸ਼ਡਿਊਲ ਪੰਜਾਬ ਕਾਂਗਰਸ 'ਚ ਮਚੀ ਸਿਆਸੀ ਤੜਥੱਲੀ! ਹੁਣ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਨੇ ਪਾਈ ਚਿੰਤਾ ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ ਸ਼ੇਅਰ ਬਾਜ਼ਾਰ 'ਚ ਰੌਣਕ : ਸੈਂਸੈਕਸ 579 ਅੰਕ ਚੜ੍ਹਿਆ ਤੇ ਨਿਫਟੀ 24,175 ਦੇ ਪੱਧਰ 'ਤੇ ਬੰਦ SMO ਦੇ ਤਬਾਦਲੇ ਦੇ ਵਿਰੋਧ ’ਖਰੜ ਸਿਵਲ ਹਸਪਤਾਲ ’ਚ ਧਰਨਾ, ਚੱਕਾ ਜਾਮ ਦੀ ਦਿੱਤੀ ਚਿਤਾਵਨੀ ਬਹਿਬਲ ਕਲਾਂ ਤੇ ਬਰਗਾੜੀ ਮਾਮਲੇ 'ਚ ਸਿੱਟ ਨੇ ਤੇਜ਼ ਕੀਤੀ ਜਾਂਚ

ਪੰਜਾਬ

ਮੋਹਾਲੀ 'ਚ ਬੱਚਿਆਂ ਦੀ ਅੰਤਿਮ ਵਿਦਾਈ 'ਚ ਪੁੱਜੀ ਕਾਤਲ ਮਾਂ, ਦਾਦਾ-ਦਾਦੀ ਨੇ ਲਾਏ ਗੰਭੀਰ ਦੋਸ਼

02 ਜੁਲਾਈ, 2026 07:21 PM

ਮੋਹਾਲੀ : ਰੋਪੜ ਨਹਿਰ ’ਚ ਤਿੰਨ ਬੱਚਿਆਂ ਸਮੇਤ ਛਾਲ ਮਾਰਨ ਦੇ ਮਾਮਲੇ ’ਚ ਬੁੱਧਵਾਰ ਨੂੰ ਬਲੌਂਗੀ ਸ਼ਮਸ਼ਾਨਘਾਟ ਦਾ ਮਾਹੌਲ ਬੇਹੱਦ ਗਮਗੀਨ ਰਿਹਾ। 6 ਸਾਲਾ ਤਨਵੀ ਤੇ 4 ਸਾਲਾ ਨਿਤਿਨ ਨੂੰ ਦਫ਼ਨਾਉਂਦਿਆਂ ਪਰਿਵਾਰ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਮਾਸੂਮ ਬੱਚਿਆਂ ਦੇ ਦਾਦਾ-ਦਾਦੀ ਨੇ ਭਰੇ ਮਨ ਨਾਲ ਅੰਤਮ ਰਸਮਾਂ ਨਿਭਾਈਆਂ। ਇਸ ਦੌਰਾਨ ਬੱਚਿਆਂ ਦੀ ਮਾਂ ਸ਼ਕੁੰਤਲਾ ਉਰਫ਼ ਸੁਮਨ ਵੀ ਪਹੁੰਚੀ। ਇਸ ਦੌਰਾਨ ਦੋਵਾਂ ਪੱਖਾਂ ਵਿਚਾਲੇ ਤਿੱਖੀ ਬਹਿਸ ਹੋਈ। ਦਾਦਾ ਬਾਬੂ ਰਾਮ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਨੂੰਹ ਉੱਥੇ ਵੀ ਬੱਚਿਆਂ ਬਾਰੇ ਬੋਲਦੀ ਰਹੀ ਕਿ ਉਸਨੇ ਬੱਚਿਆਂ ਦਾ ਕੰਮ ਤਮਾਮ ਕਰ ਦਿੱਤਾ ਹੈ। ਦੂਜੇ ਪਾਸੇ ਸੁਮਨ ਨੇ ਦਾਅਵਾ ਕੀਤਾ ਕਿ ਉਹ ਘਰੇਲੂ ਖੱਜਲ-ਖੁਆਰੀ ਤੋਂ ਪਰੇਸ਼ਾਨ ਸੀ ਅਤੇ ਉਸਨੇ ਜੋ ਕਦਮ ਚੁੱਕਿਆ, ਉਸਦੇ ਪਿੱਛੇ ਇਹੀ ਕਾਰਨ ਸੀ।

ਮਾਂ ਨੇ ਸੁਣਾਈ ਆਪਬੀਤੀ, ਕਿਹਾ-ਕੁੱਟਮਾਰ ਕਾਰਨ ਟੁੱਟ ਚੁੱਕੀ ਸੀ
ਸ਼ਕੁੰਤਲਾ ਉਰਫ਼ ਸੁਮਨ ਨੇ ਦੋਸ਼ ਲਾਆ ਕਿ ਸਹੁਰਾ ਪੱਖ ਲੰਬੇ ਸਮੇਂ ਤੋਂ ਕੁੱਟਮਾਰ ਤੇ ਸ਼ੋਸ਼ਣ ਕਰ ਰਿਹਾ ਸੀ। ਉਸ ਮੁਤਾਬਕ ਐਤਵਾਰ ਨੂੰ ਉਸ ਦੀ ਕੁੱਟਮਾਰ ਕਰਕੇ ਬੱਚਿਆਂ ਨੂੰ ਉਸ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਸ ਨੂੰ ਕਮਰੇ ’ਚ ਬੰਦ ਕਰ ਦਿੱਤਾ ਗਿਆ। ਸਵੇਰੇ ਉਹ ਤਿੰਨੋਂ ਬੱਚਿਆਂ ਨੂੰ ਨਾਲ ਲੈ ਕੇ ਘਰੋਂ ਨਿਕਲੀ ਅਤੇ ਰੋਪੜ ਨਹਿਰ ’ਚ ਛਾਲ ਮਾਰ ਦਿੱਤੀ। ਉਸਦਾ ਕਹਿਣਾ ਹੈ ਕਿ ਉਹ ਜਾਨ ਦੇਣਾ ਚਾਹੁੰਦੀ ਸੀ ਪਰ ਬਚ ਗਈ। ਜਦੋਂ ਉਹ ਬੱਚਿਆਂ ਨੂੰ ਲੈ ਕੇ ਘਰੋਂ ਨਿਕਲੀ ਤਾਂ ਮੇਨ ਰੋਡ ਤੋਂ ਇਕ ਹਜ਼ਾਰ ਰੁਪਏ ’ਚ ਆਟੋ ਕੀਤਾ, ਜਿਸਨੇ ਉਨ੍ਹਾਂ ਨੂੰ ਰੋਪੜ ਛੱਡਿਆ। ਆਟੋ ਵਾਲੇ ਨੇ ਉਨ੍ਹਾਂ ਨੂੰ ਬਾਜ਼ਾਰ ’ਚ ਉਤਾਰਿਆ ਤੇ ਲੋਕਾਂ ਕੋਲੋਂ ਪੁੱਛਦੀ ਹੋਈ ਨਹਿਰ ਵੱਲ ਗਈ।

ਦਾਦਾ-ਦਾਦੀ ਨੇ ਕਿਹਾ- ਮਾਸੂਮਾਂ ਦਾ ਸੀ ਕੀ ਕਸੂਰ, ਇਨਸਾਫ਼ ਚਾਹੀਦਾ
ਦਾਦਾ-ਦਾਦੀ ਦਾ ਦੋਸ਼ ਹੈ ਕਿ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਨੂੰਹ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਨੂੰ ਹਰ ਪਹਿਲੂ ਤੋਂ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਤੇ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪੋਤੇ-ਪੋਤੀ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਜੋ ਭਵਿੱਖ ’ਚ ਕਿਸੇ ਹੋਰ ਪਰਿਵਾਰ ਨੂੰ ਅਜਿਹਾ ਦਰਦ ਨਾ ਹੰਢਾਉਣਾ ਪਵੇ।

ਹਰ ਪਹਿਲੂ ਤੋਂ ਕੀਤੀ ਜਾ ਰਹੀ ਜਾਂਚ : ਐੱਸ. ਐੱਚ. ਓ.
ਮਟੌਰ ਥਾਣੇ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਬੱਚਿਆਂ ਦੇ ਦਾਦਾ-ਦਾਦੀ, ਮਾਂ ਤੇ ਹੋਰ ਸਬੰਧਤ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ

ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ

ਪੰਜਾਬ ਆਉਣਗੇ PM ਮੋਦੀ, ਇਸੇ ਮਹੀਨੇ ਦੇਣਗੇ ਵੱਡੀ ਸੌਗਾਤ

ਪੰਜਾਬ ਆਉਣਗੇ PM ਮੋਦੀ, ਇਸੇ ਮਹੀਨੇ ਦੇਣਗੇ ਵੱਡੀ ਸੌਗਾਤ

10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ ਦਾਖ਼ਲਿਆਂ ਦਾ ਸ਼ਡਿਊਲ

10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, PSEB ਨੇ ਜਾਰੀ ਕੀਤਾ ਦਾਖ਼ਲਿਆਂ ਦਾ ਸ਼ਡਿਊਲ

ਪੰਜਾਬ ਕਾਂਗਰਸ 'ਚ ਮਚੀ ਸਿਆਸੀ ਤੜਥੱਲੀ! ਹੁਣ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਨੇ ਪਾਈ ਚਿੰਤਾ

ਪੰਜਾਬ ਕਾਂਗਰਸ 'ਚ ਮਚੀ ਸਿਆਸੀ ਤੜਥੱਲੀ! ਹੁਣ ਮਨੀਸ਼ ਤਿਵਾੜੀ ਦੀ ਨਾਰਾਜ਼ਗੀ ਨੇ ਪਾਈ ਚਿੰਤਾ

ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ

ਅੰਮ੍ਰਿਤਸਰ ਏਅਰਪੋਰਟ 'ਤੇ ਇਕ ਹੋਰ ਯਾਤਰੀ ਕੋਲੋਂ 70,66,400 ਰੁਪਏ ਦਾ ਸੋਨਾ ਜ਼ਬਤ

ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ

ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ

SMO ਦੇ ਤਬਾਦਲੇ ਦੇ ਵਿਰੋਧ ’ਖਰੜ ਸਿਵਲ ਹਸਪਤਾਲ ’ਚ ਧਰਨਾ, ਚੱਕਾ ਜਾਮ ਦੀ ਦਿੱਤੀ ਚਿਤਾਵਨੀ

SMO ਦੇ ਤਬਾਦਲੇ ਦੇ ਵਿਰੋਧ ’ਖਰੜ ਸਿਵਲ ਹਸਪਤਾਲ ’ਚ ਧਰਨਾ, ਚੱਕਾ ਜਾਮ ਦੀ ਦਿੱਤੀ ਚਿਤਾਵਨੀ

ਬਹਿਬਲ ਕਲਾਂ ਤੇ ਬਰਗਾੜੀ ਮਾਮਲੇ 'ਚ ਸਿੱਟ ਨੇ ਤੇਜ਼ ਕੀਤੀ ਜਾਂਚ

ਬਹਿਬਲ ਕਲਾਂ ਤੇ ਬਰਗਾੜੀ ਮਾਮਲੇ 'ਚ ਸਿੱਟ ਨੇ ਤੇਜ਼ ਕੀਤੀ ਜਾਂਚ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ