Tuesday, November 10, 2026
BREAKING
• ਚੀਨੀ AI ਬੋਟ ਬਦਲ ਰਹੇ ਨੇ ਦੁਨੀਆ ਦਾ ਇਤਿਹਾਸ! ਬ੍ਰਿਟੇਨ ਦੇ ਅੱਤਵਾਦ ਵਿਰੋਧੀ ਚੀਫ਼ ਦੀ ਵੱਡੀ ਚਿਤਾਵਨੀ • ਟਾਈਗਰ ਸ਼ਰਾਫ 'ਤੇ ਫਾਇਰਿੰਗ ਮਾਮਲਾ: ਪੁਲਸ ਨੇ ਬਾਲੀਵੁੱਡ ਸਿਤਾਰਿਆਂ ਲਈ ਜਾਰੀ ਕੀਤੀ ਸੁਰੱਖਿਆ ਐਡਵਾਈਜ਼ਰੀ • ਕਾਰਤਿਕ ਆਰੀਅਨ ਨੇ ਲੰਡਨ 'ਚ ਮਨਾਈ ਦੀਵਾਲੀ • ਆਰਿਆਵੀਰ ਦੀਆਂ ਸ਼ਾਨਦਾਰ 160 ਦੌੜਾਂ, ਭਾਰਤ ਨੇ UAE ਵਿਰੁੱਧ ਬਣਾਇਆ 309 ਦੌੜਾਂ • ਮੁਸ਼ਫਿਕੁਰ ਟੈਸਟ ’ਚ 7000 ਦੌੜਾਂ ਬਣਾਉਣ ਵਾਲਾ ਪਹਿਲਾ ਬੰਗਲਾਦੇਸ਼ੀ ਬੱਲੇਬਾਜ਼ ਬਣਿਆ • ਸਰਕਾਰੀ ਜ਼ਮਾਨਤਾਂ ’ਚ FPI ਦਾ ਨਿਵੇਸ਼ 8,000 ਕਰੋੜ ਰੁਪਏ ਵਧਿਆ • FSSAI ਨੇ ਨਸ਼ਟ ਕੀਤੇ 7,000 ਸਨੈਕਸ, 32 ਦੁਕਾਨਾਂ 'ਤੇ ਕੀਤੀ ਸਖ਼ਤ ਕਾਰਵਾਈ • ਦੀਵਾਲੀ ਮੌਕੇ ਹੋਵੇਗਾ ਪਰਵਿੰਦਰ ਝੋਟਾ ਦਾ ਸਸਕਾਰ, ਪਿਤਾ ਨੇ ਦੱਸਿਆ ਕਿਉਂ ਚੁਣੀ ਗਈ 8 ਨਵੰਬਰ • ਕਾਂਗਰਸ ਆਗੂ ਬਰਿੰਦਰ ਸਿੰਘ ਢਿੱਲੋਂ ਦਾ ਬਿਆਨ, ਕਿਹਾ- ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ • ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨੇ ਗੱਲਬਾਤ ਤੱਕ ਸਤਿਕਾਰ (ਸੋਧ) ਐਕਟ ’ਤੇ ਰੋਕ ਲਗਾਉਣ ਨੂੰ ਕਿਹਾ

ਖੇਡ

ਮੁਸ਼ਫਿਕੁਰ ਟੈਸਟ ’ਚ 7000 ਦੌੜਾਂ ਬਣਾਉਣ ਵਾਲਾ ਪਹਿਲਾ ਬੰਗਲਾਦੇਸ਼ੀ ਬੱਲੇਬਾਜ਼ ਬਣਿਆ

10 ਨਵੰਬਰ, 2026 03:30 PM

ਢਾਕਾ : ਮੁਸ਼ਫਿਕੁਰ ਰਹੀਮ ਟੈਸਟ ਕ੍ਰਿਕਟ ’ਚ 7000 ਦੌੜਾਂ ਬਣਾਉਣ ਵਾਲਾ ਬੰਗਲਾਦੇਸ਼ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਵੈਸਟਇੰਡੀਜ਼ ਵਿਰੁੱਧ ਸਿਲਹਟ ’ਚ ਚੱਲ ਰਹੇ ਟੈਸਟ ਮੈਚ ਦੇ ਆਖਰੀ ਦਿਨ ਇਹ ਉਪਲਬਧੀ ਹਾਸਲ ਕੀਤੀ। ਲੰਚ ਤੋਂ ਠੀਕ ਬਾਅਦ, ਉਸ ਨੇ ਰੋਸਟਨ ਚੇਜ਼ ਦੀ ਗੇਂਦ ’ਤੇ 1 ਦੌੜ ਲੈ ਕੇ ਇਸ ਮੁਕਾਮ ਨੂੰ ਛੂਹਿਆ।

ਅਜਿਹਾ ਲੱਗਿਆ ਕਿ ਉਸ ਨੂੰ ਇਸ ਉਪਲਬਧੀ ਦਾ ਪਤਾ ਹੀ ਨਹੀਂ ਲੱਗਿਆ। ਉਸ ਨੂੰ ਇਸ ਦਾ ਅਹਿਸਾਸ ਉਦੋਂ ਹੋਇਆ ਜਦੋਂ ਡ੍ਰੈਸਿੰਗ ਰੂਮ ’ਚ ਉਸ ਦੇ ਸਾਥੀ ਖਿਡਾਰੀ ਖੜ੍ਹੇ ਹੋ ਕੇ ਉਸ ਲਈ ਤਾਲੀਆਂ ਵਜਾਉਣ ਲੱਗੇ।

ਮੁਸ਼ਫਿਕੁਰ, ਜਿਹੜਾ ਉਂਗਲ ’ਚ ਸੱਟ ਲੱਗਣ ਦੇ ਕਾਰਨ ਇਸ ਲੜੀ ਦਾ ਪਹਿਲਾ ਟੈਸਟ ਨਹੀਂ ਖੇਡ ਸਕਿਆ ਸੀ, ਟੈਸਟ ਕ੍ਰਿਕਟ ’ਚ 5000 ਤੇ 6000 ਦੌੜਾਂ ਤੱਕ ਪਹੁੰਚਣ ਵਾਲਾ ਵੀ ਬੰਗਲਾਦੇਸ਼ ਦਾ ਪਹਿਲਾ ਬੱਲੇਬਾਜ਼ ਸੀ। ਉਸ ਨੇ ਕ੍ਰਮਵਾਰ 2022 ਤੇ 2024 ’ਚ ਇਹ ਮੁਕਾਮ ਹਾਸਲ ਕੀਤੇ ਸਨ। ਟੈਸਟ ਕ੍ਰਿਕਟ ’ਚ ਬੰਗਲਾਦੇਸ਼ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ’ਚ ਮੁਸ਼ਫਿਕੁਰ ਤੋਂ ਬਾਅਦ ਮੋਮਿਨੁਲ ਹੱਕ ਦੂਜੇ ਤੇ ਸੰਨਿਆਸ ਲੈ ਚੁੱਕਾ ਤਮੀਮ ਇਕਬਾਲ ਤੀਜੇ ਨੰਬਰ ’ਤੇ ਹੈ। ਹਾਲਾਂਕਿ, ਮੋਮਿਨੁਲ 5293 ਦੌੜਾਂ ਦੇ ਨਾਲ ਮੁਸ਼ਫਿਕੁਰ ਤੋਂ ਲੱਗਭਗ 2000 ਦੌੜਾਂ ਪਿੱਛੇ ਹੈ।

ਬੰਗਲਾਦੇਸ਼ ਲਈ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲਿਆਂ ਦੀ ਸੂਚੀ ’ਚ ਵੀ ਮੋਮਿਨੁਲ ਤੇ ਤਮੀਮ, ਮੁਸ਼ਫਿਕੁਰ ਤੋਂ ਠੀਕ ਪਿੱਛੇ ਹਨ। ਮੁਸ਼ਫਿਕੁਰ ਦੇ ਨਾਂ 14 ਸੈਂਕੜੇ ਹਨ, ਜਿਸ ’ਚ ਉਸ ਦਾ ਸਰਵੋਤਮ ਸਕੋਰ ਅਜੇਤੂ 219 ਦੌੜਾਂ ਹੈ। ਇਹ ਟੈਸਟ ਕ੍ਰਿਕਟ ’ਚ ਕਿਸੇ ਬੰਗਲਾਦੇਸ਼ੀ ਬੱਲੇਬਾਜ਼ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਸੀ, ਜਿਸ ਨੂੰ ਹਾਲ ਹੀ ’ਚ ਸਿਲਹਟ ਟੈਸਟ ’ਚ ਤੌਹੀਦ ਹ੍ਰਿਦੋਏ ਨੇ ਅਜੇਤੂ 242 ਦੌੜਾਂ ਬਣਾ ਕੇ ਪਿੱਛੇ ਛੱਡ ਦਿੱਤਾ। ਮੋਮਿਨੁਲ ਤੇ ਤਮੀਮ ਦੇ ਨਾਂ ਕ੍ਰਮਵਾਰ 13 ਤੇ 10 ਸੈਂਕੜੇ ਹਨ।

 

Have something to say? Post your comment

ਅਤੇ ਖੇਡ ਖਬਰਾਂ

ਆਰਿਆਵੀਰ ਦੀਆਂ ਸ਼ਾਨਦਾਰ 160 ਦੌੜਾਂ, ਭਾਰਤ ਨੇ UAE ਵਿਰੁੱਧ ਬਣਾਇਆ 309 ਦੌੜਾਂ

ਆਰਿਆਵੀਰ ਦੀਆਂ ਸ਼ਾਨਦਾਰ 160 ਦੌੜਾਂ, ਭਾਰਤ ਨੇ UAE ਵਿਰੁੱਧ ਬਣਾਇਆ 309 ਦੌੜਾਂ

ਗੁਰਨੂਰ ਕੋਲ ਰਫ਼ਤਾਰ ਅਤੇ ਉਛਾਲ ਦੋਵੇਂ ਹਨ: ਗਿੱਲ

ਗੁਰਨੂਰ ਕੋਲ ਰਫ਼ਤਾਰ ਅਤੇ ਉਛਾਲ ਦੋਵੇਂ ਹਨ: ਗਿੱਲ

ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ, ਸੀਰੀਜ਼ 'ਚ ਬਣਾਈ 2-0 ਦੀ ਬੜ੍ਹਤ

ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ, ਸੀਰੀਜ਼ 'ਚ ਬਣਾਈ 2-0 ਦੀ ਬੜ੍ਹਤ

ਵੱਡੀ ਖ਼ਬਰ : ਕ੍ਰਿਸਟੀਆਨੋ ਰੋਨਾਲਡੋ  ਨੇ ਕੌਮਾਂਤਰੀ ਫੁੱਟਬਾਲ ਤੋਂ ਲਿਆ ਸੰਨਿਆਸ

ਵੱਡੀ ਖ਼ਬਰ : ਕ੍ਰਿਸਟੀਆਨੋ ਰੋਨਾਲਡੋ ਨੇ ਕੌਮਾਂਤਰੀ ਫੁੱਟਬਾਲ ਤੋਂ ਲਿਆ ਸੰਨਿਆਸ

ਗੇਂਦਬਾਜ਼ੀ ਦੀ ਲੈਂਥ 'ਚ ਬਦਲਾਅ ਕਰਨ ਦਾ ਫਾਇਦਾ ਮਿਲਿਆ: ਗੁਰਨੂਰ ਬਰਾੜ

ਗੇਂਦਬਾਜ਼ੀ ਦੀ ਲੈਂਥ 'ਚ ਬਦਲਾਅ ਕਰਨ ਦਾ ਫਾਇਦਾ ਮਿਲਿਆ: ਗੁਰਨੂਰ ਬਰਾੜ

ਮੈਚ ਦੇਰ ਨਾਲ ਸ਼ੁਰੂ ਹੋਣਾ ਸਕੋਰ ਦਾ ਬਚਾਅ ਨਾ ਹੋਣ ਦੀ ਵੱਡੀ ਵਜ੍ਹਾ: ਜੈਕਬ ਡਫੀ

ਮੈਚ ਦੇਰ ਨਾਲ ਸ਼ੁਰੂ ਹੋਣਾ ਸਕੋਰ ਦਾ ਬਚਾਅ ਨਾ ਹੋਣ ਦੀ ਵੱਡੀ ਵਜ੍ਹਾ: ਜੈਕਬ ਡਫੀ

Virat Kohli Birthday Spl: 18 ਸਾਲਾਂ ਤੋਂ ਜਾਰੀ ਹੈ ਰਿਕਾਰਡ ਬਣਾਉਣ ਦਾ ਸਿਲਸਿਲਾ

Virat Kohli Birthday Spl: 18 ਸਾਲਾਂ ਤੋਂ ਜਾਰੀ ਹੈ ਰਿਕਾਰਡ ਬਣਾਉਣ ਦਾ ਸਿਲਸਿਲਾ

IND vs NZ: ਆਕਲੈਂਡ 'ਚ ਕੋਹਲੀ ਦਾ ਵਿਰਾਟ ਧਮਾਕਾ, ਸਚਿਨ ਨੂੰ ਪਛਾੜਿਆ, ਬਣਾਏ ਤਿੰਨ ਕੀਰਤੀਮਾਨ

IND vs NZ: ਆਕਲੈਂਡ 'ਚ ਕੋਹਲੀ ਦਾ ਵਿਰਾਟ ਧਮਾਕਾ, ਸਚਿਨ ਨੂੰ ਪਛਾੜਿਆ, ਬਣਾਏ ਤਿੰਨ ਕੀਰਤੀਮਾਨ

ਇਸੇ ਤਰ੍ਹਾਂ ਦੇ ਹਾਲਾਤਾਂ ਲਈ ਬਣਿਆ ਹੈ ਅੰਸ਼ੁਲ ਕੰਬੋਜ : ਗਿੱਲ

ਇਸੇ ਤਰ੍ਹਾਂ ਦੇ ਹਾਲਾਤਾਂ ਲਈ ਬਣਿਆ ਹੈ ਅੰਸ਼ੁਲ ਕੰਬੋਜ : ਗਿੱਲ

ਵਨਡੇ ਸੀਰੀਜ਼ ਲਈ ਪੂਰੀ ਤਰ੍ਹਾਂ ਮਜ਼ਬੂਤ ਟੀਮ ਚਾਹੁੰਦਾ ਸੀ: ਭਾਰਤੀ ਕਪਤਾਨ ਸ਼ੁਭਮਨ ਗਿੱਲ

ਵਨਡੇ ਸੀਰੀਜ਼ ਲਈ ਪੂਰੀ ਤਰ੍ਹਾਂ ਮਜ਼ਬੂਤ ਟੀਮ ਚਾਹੁੰਦਾ ਸੀ: ਭਾਰਤੀ ਕਪਤਾਨ ਸ਼ੁਭਮਨ ਗਿੱਲ