ਆਕਲੈਂਡ : ਨਿਊਜ਼ੀਲੈਂਡ ਦੇ ਗੇਂਦਬਾਜ਼ ਜੈਕਬ ਡਫੀ ਨੇ ਭਾਰਤ ਖਿਲਾਫ਼ ਪਹਿਲੇ ਵਨਡੇ 'ਚ 5 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਕਿਹਾ ਕਿ ਮੈਚ ਦੇਰ ਨਾਲ ਸ਼ੁਰੂ ਹੋਣਾ ਅਤੇ ਮੌਸਮ ਦੀ ਨਮੀ ਟੀਮਾਂ ਲਈ ਸਕੋਰ ਦਾ ਬਚਾਅ ਨਾ ਕਰ ਪਾਉਣ ਦਾ ਇੱਕ ਵੱਡਾ ਕਾਰਨ ਹੈ।
ਈਡਨ ਪਾਰਕ 'ਚ ਖੇਡੇ ਗਏ ਮੈਚ ਤੋਂ ਬਾਅਦ ਡਫੀ ਨੇ ਸਪੱਸ਼ਟ ਕੀਤਾ ਕਿ ਬਾਰਿਸ਼ ਅਤੇ ਓਸ ਕਾਰਨ ਪਿੱਚ 'ਤੇ ਆਈ ਨਮੀ ਨਾਲ ਗੇਂਦ ਸਕਿਡ ਕਰਨ ਲੱਗਦੀ ਹੈ, ਜਿਸ ਨਾਲ ਬਾਅਦ ਵਿੱਚ ਬੱਲੇਬਾਜ਼ੀ ਆਸਾਨ ਹੋ ਜਾਂਦੀ ਹੈ। ਉਨ੍ਹਾਂ ਮੰਨਿਆ ਕਿ ਨਿਊਜ਼ੀਲੈਂਡ ਦਾ 185 ਦੌੜਾਂ ਦਾ ਸਕੋਰ ਭਾਰਤ ਸਾਹਮਣੇ ਬਹੁਤ ਘੱਟ ਸੀ।
ਡਫੀ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ, ਗੁਰਨੂਰ ਬਰਾੜ ਅਤੇ ਅੰਸ਼ੁਲ ਕੰਬੋਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਲੰਬਾਈ ਅਤੇ ਪਿੱਚ ਦੇ ਉਛਾਲ ਦਾ ਸ਼ਾਨਦਾਰ ਫਾਇਦਾ ਉਠਾਇਆ। ਘੱਟ ਸਕੋਰ ਦੇ ਬਾਵਜੂਦ ਨਿਊਜ਼ੀਲੈਂਡ ਨੇ ਭਾਰਤ ਦੀਆਂ 5 ਵਿਕਟਾਂ ਝਟਕਾਈਆਂ। ਡਫੀ ਅਨੁਸਾਰ ਭਾਵੇਂ ਇਹ ਵਿਕਟਾਂ ਦੇਰ ਨਾਲ ਮਿਲੀਆਂ, ਪਰ ਉਨ੍ਹਾਂ ਦੀ ਟੀਮ ਅੱਗੇ ਜ਼ੋਰਦਾਰ ਵਾਪਸੀ ਕਰੇਗੀ।