ਨਵੀਂ ਦਿੱਲੀ : ਚੀਨ ਦੇ ਚੇਂਗਦੂ ਵਿਖੇ ਸ਼ੁਰੂ ਹੋ ਰਹੇ ਆਈ.ਟੀ.ਟੀ.ਐੱਫ. (ITTF) ਮਿਕਸਡ ਟੀਮ ਟੇਬਲ ਟੈਨਿਸ ਵਿਸ਼ਵ ਕੱਪ 2026 ਵਿੱਚ ਭਾਰਤ ਦੀ 8 ਮੈਂਬਰੀ ਟੀਮ ਦੀ ਅਗਵਾਈ ਮਾਨਵ ਠੱਕਰ, ਮਾਨੁਸ਼ ਸ਼ਾਹ ਅਤੇ ਦੀਆ ਚਿਤਲੇ ਕਰਨਗੇ। 6 ਦਸੰਬਰ ਤੱਕ ਚੱਲਣ ਵਾਲੇ ਇਸ 8 ਦਿਨਾਂ ਦੇ ਟੂਰਨਾਮੈਂਟ ਵਿੱਚ ਦੁਨੀਆ ਦੀਆਂ 20 ਟੀਮਾਂ ਖਿਤਾਬ ਲਈ ਭਿੜਨਗੀਆਂ। ਜ਼ਿਕਰਯੋਗ ਹੈ ਕਿ ਮਿਕਸਡ ਟੀਮ ਟੇਬਲ ਟੈਨਿਸ ਲਾਸ ਏਂਜਲਸ 2028 ਓਲੰਪਿਕ ਵਿੱਚ ਪਹਿਲੀ ਵਾਰ ਸ਼ਾਮਲ ਹੋਣ ਜਾ ਰਿਹਾ ਹੈ। ਭਾਰਤੀ ਪੁਰਸ਼ ਟੀਮ ਵਿੱਚ ਮਾਨਵ ਠੱਕਰ ਅਤੇ ਮਾਨੁਸ਼ ਸ਼ਾਹ ਤੋਂ ਇਲਾਵਾ ਪਯਾਸ ਜੈਨ ਅਤੇ ਅੰਕੁਰ ਭੱਟਾਚਾਰਜੀ ਸ਼ਾਮਲ ਹਨ। ਜਦਕਿ ਮਹਿਲਾ ਵਰਗ ਵਿੱਚ ਦੀਆ ਚਿਤਲੇ, ਸਿੰਡ੍ਰੇਲਾ ਦਾਸ, ਯਸ਼ਸਵਿਨੀ ਘੋਰਪੜੇ ਅਤੇ ਸੁਤੀਰਥਾ ਮੁਖਰਜੀ ਟੀਮ ਦਾ ਹਿੱਸਾ ਹਨ।