Sunday, November 29, 2026
BREAKING
• 'ਦੇਸ਼ ਦਾ ਹਰ ਨਾਗਰਿਕ ਇਕ ਹੀ ਪਰਿਵਾਰ ਦਾ ਹਿੱਸਾ', ਭਾਗਵਤ ਬੋਲੇ-ਕੁਝ ਮਤਭੇਦ ਹੋਣੇ ਵੀ ਸੁਭਾਵਿਕ • 'ਸੰਚਾਰ ਸਾਥੀ' ਨੇ 14 ਲੱਖ ਤੋਂ ਵੱਧ ਗੁਆਚੇ ਫੋਨ ਵਾਪਸ ਦਿਵਾਉਣ 'ਚ ਕੀਤੀ ਮਦਦ : PM ਮੋਦੀ • 'ਮਨ ਕੀ ਬਾਤ' 'ਚ PM ਮੋਦੀ ਨੇ ਚੁੱਕਿਆ ਜਵਾਨੀ ਦਾ ਮੁੱਦਾ ! ਨਸ਼ੇ ਨੂੰ ਦੱਸਿਆ ਸਭ ਤੋਂ ਵੱਡੀ ਚੁਣੌਤੀ • ਕਰਾਚੀ 'ਚ ਛੇ ਮੰਜ਼ਿਲਾ ਇਮਾਰਤ ਡਿੱਗੀ, ਮ੍ਰਿਤਕਾਂ ਦੀ ਗਿਣਤੀ 15 ਹੋਈ • ਨਾਕਾਬੰਦੀ ਦੀ ਉਲੰਘਣਾ ਕਰਨ ਵਾਲੇ ਜਹਾਜ਼ 'ਤੇ ਅਮਰੀਕਾ ਨੇ ਕਰ'ਤਾ ਹਮਲਾ ! ਕ੍ਰੂ ਮੈਂਬਰ ਸੁਰੱਖਿਅਤ • ਫ਼ਿਲਮ 'ਯੇ ਪ੍ਰੇਮ ਮੋਲ ਲਿਆ' ਦਾ ਬਾਕਸ ਆਫ਼ਿਸ 'ਤੇ ਕਮਾਲ: ਦੁਨੀਆ ਭਰ 'ਚ ਕਮਾਈ 18 ਕਰੋੜ ਪਾਰ • ਪਹਿਲਗਾਮ ਹਮਲੇ ਤੇ 'ਆਪ੍ਰੇਸ਼ਨ ਸਿੰਦੂਰ' 'ਤੇ ਬਣੇਗੀ ਫ਼ਿਲਮ, ਫਿਲਮਮੇਕਰ ਅਰਜੁਨ ਸਰਜਾ ਕਰਨਗੇ ਨਿਰਦੇਸ਼ਨ • ਮਾਨਵ ਠੱਕਰ, ਮਾਨੁਸ਼ ਸ਼ਾਹ ਅਤੇ ਦੀਆ ਚਿਤਲੇ ਕਰਨਗੇ ਭਾਰਤੀ ਟੀਮ ਦੀ ਅਗਵਾਈ • ਟੀਮ ਇੰਡੀਆ ਤੋਂ ਬਾਹਰ ਹੋਣਾ ਦੁਖਦਾਈ, ਪਰ ਉਮੀਦ ਨਹੀਂ ਛੱਡੀ: ਸੂਰਿਆਕੁਮਾਰ ਯਾਦਵ • ਏਅਰ ਇੰਡੀਆ ਨੇ ਸਾਊਦੀ ਅਰਬ ਲਈ ਉਡਾਣਾਂ ਦੀ ਮੁਅੱਤਲੀ 31 ਦਸੰਬਰ ਤੱਕ ਵਧਾਈ

ਦੁਨੀਆਂ

ਕਰਾਚੀ 'ਚ ਛੇ ਮੰਜ਼ਿਲਾ ਇਮਾਰਤ ਡਿੱਗੀ, ਮ੍ਰਿਤਕਾਂ ਦੀ ਗਿਣਤੀ 15 ਹੋਈ

29 ਨਵੰਬਰ, 2026 07:46 PM

ਇਸਲਾਮਾਬਾਦ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਛੇ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵੱਧ ਕੇ 15 ਹੋ ਗਈ ਹੈ, ਕਿਉਂਕਿ ਬਚਾਅ ਕਰਮਚਾਰੀਆਂ ਨੇ ਮਲਬੇ ਵਿੱਚੋਂ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।


ਘਟਨਾ ਵਾਲੀ ਥਾਂ 'ਤੇ 'ਰੈਸਕਿਊ 1122' ਦਾ ਖੋਜ ਕਾਰਜ ਜਾਰੀ ਹੈ ਕਿਉਂਕਿ ਦੋ ਹੋਰ ਵਿਅਕਤੀ ਅਜੇ ਵੀ ਲਾਪਤਾ ਹਨ। ਅਖ਼ਬਾਰ 'ਡਾਨ' ਦੀ ਰਿਪੋਰਟ ਮੁਤਾਬਕ ਇਹ ਛੇ ਮੰਜ਼ਿਲਾ ਇਮਾਰਤ, ਜੋ ਕਥਿਤ ਤੌਰ 'ਤੇ ਰਿਹਾਇਸ਼ੀ ਪਲਾਟ 'ਤੇ ਗੈਰ-ਕਾਨੂੰਨੀ ਢੰਗ ਨਾਲ ਉਸਾਰੀ ਗਈ ਸੀ, ਬੁੱਧਵਾਰ ਨੂੰ ਕਰਾਚੀ ਦੀ ਬਲੋਚ ਕਲੋਨੀ ਨੇੜੇ ਡਿੱਗ ਪਈ ਸੀ। ਸ਼ਨੀਵਾਰ ਨੂੰ, 'ਰੈਸਕਿਊ 1122' ਦੇ ਬੁਲਾਰੇ ਹਸਾਨੁਲ ਹਸੀਬ ਖਾਨ ਨੇ ਦੱਸਿਆ ਕਿ ਬਚਾਅ ਕਰਮਚਾਰੀ ਚਾਰੇ ਪਾਸਿਆਂ ਤੋਂ "ਤੇਜ਼ ਰਫ਼ਤਾਰ" ਨਾਲ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਖੋਜ ਅਤੇ ਮਲਬਾ ਹਟਾਉਣ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਹੈ।


ਸਿੰਧ ਸਥਾਨਕ ਸਰਕਾਰ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਬੁੱਧਵਾਰ ਨੂੰ ਟੀਪੂ ਸੁਲਤਾਨ ਥਾਣੇ ਵਿੱਚ ਇਸ ਘਟਨਾ ਸਬੰਧੀ ਇੱਕ ਐਫ.ਆਈ.ਆਰ. (FIR) ਦਰਜ ਕੀਤੀ ਗਈ ਸੀ। ਇਸ ਐਫ.ਆਈ.ਆਰ. ਵਿੱਚ ਇਮਾਰਤ ਦੇ ਚਾਰ ਮਾਲਕਾਂ, ਬਿਲਡਰ, ਆਰਕੀਟੈਕਟ, ਸਟ੍ਰਕਚਰਲ ਇੰਜੀਨੀਅਰ ਅਤੇ ਠੇਕੇਦਾਰਾਂ ਦੇ ਨਾਮ ਸ਼ਾਮਲ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਮਾਰਤ ਦੀ ਉਸਾਰੀ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮਾਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਾਧੂ ਢਾਂਚੇ ਉਸਾਰੇ ਗਏ ਸਨਅਤੇ ਇਮਾਰਤ ਦੀ ਉਸਾਰੀ ਮਨਜ਼ੂਰਸ਼ੁਦਾ ਨਕਸ਼ੇ (ਪਲਾਨ) ਅਨੁਸਾਰ ਨਹੀਂ ਕੀਤੀ ਗਈ ਸੀ।


ਪੁਲਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇਮਾਰਤ ਦੇ ਮਾਲਕਾਂ ਵਿੱਚੋਂ ਇੱਕ ਸਾਦ ਤਾਹਿਰ ਅਤੇ ਤਿੰਨ ਠੇਕੇਦਾਰ ਸ਼ਾਮਲ ਹਨ। ਇਨ੍ਹਾਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਪੁਲਸ ਨੂੰ ਮੁਲਜ਼ਮਾਂ ਦਾ ਪੰਜ ਦਿਨਾਂ ਰਿਮਾਂਡ ਦੇ ਦਿੱਤਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਪਾਕਿਸਤਾਨ ਵਿਚ ਛੱਤਾਂ ਅਤੇ ਇਮਾਰਤਾਂ ਦੇ ਡਿੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।

 

Have something to say? Post your comment

ਅਤੇ ਦੁਨੀਆਂ ਖਬਰਾਂ

ਨਾਕਾਬੰਦੀ ਦੀ ਉਲੰਘਣਾ ਕਰਨ ਵਾਲੇ ਜਹਾਜ਼ 'ਤੇ ਅਮਰੀਕਾ ਨੇ ਕਰ'ਤਾ ਹਮਲਾ ! ਕ੍ਰੂ ਮੈਂਬਰ ਸੁਰੱਖਿਅਤ

ਨਾਕਾਬੰਦੀ ਦੀ ਉਲੰਘਣਾ ਕਰਨ ਵਾਲੇ ਜਹਾਜ਼ 'ਤੇ ਅਮਰੀਕਾ ਨੇ ਕਰ'ਤਾ ਹਮਲਾ ! ਕ੍ਰੂ ਮੈਂਬਰ ਸੁਰੱਖਿਅਤ

ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ

ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ

ਪਾਕਿਸਤਾਨ : ਕਰਾਚੀ 'ਚ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ

ਪਾਕਿਸਤਾਨ : ਕਰਾਚੀ 'ਚ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ

ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ਵਿਚ 8 ਫ਼ਿਲਸਤੀਨੀਆਂ ਦੀ ਮੌਤ

ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ਵਿਚ 8 ਫ਼ਿਲਸਤੀਨੀਆਂ ਦੀ ਮੌਤ

ਰੂਸ-ਯੂਕਰੇਨ ਯੁੱਧ ਦੌਰਾਨ ਵਿਛੜੇ 43 ਜਵਾਕ ਆਪਣੇ ਪਰਿਵਾਰਾਂ ਨਾਲ ਮਿਲੇ ! ਮੇਲਾਨੀਆ ਟਰੰਪ ਦਾ ਸ਼ਲਾਘਾਯੋਗ ਕਦਮ

ਰੂਸ-ਯੂਕਰੇਨ ਯੁੱਧ ਦੌਰਾਨ ਵਿਛੜੇ 43 ਜਵਾਕ ਆਪਣੇ ਪਰਿਵਾਰਾਂ ਨਾਲ ਮਿਲੇ ! ਮੇਲਾਨੀਆ ਟਰੰਪ ਦਾ ਸ਼ਲਾਘਾਯੋਗ ਕਦਮ

ਬੰਗਲਾਦੇਸ਼ 'ਚ ਪੱਤਰਕਾਰੀ 'ਤੇ ਵੱਡਾ ਹਮਲਾ ! 84 ਪੱਤਰਕਾਰ ਗ੍ਰਿਫ਼ਤਾਰ, 19 ਮਰੇ

ਬੰਗਲਾਦੇਸ਼ 'ਚ ਪੱਤਰਕਾਰੀ 'ਤੇ ਵੱਡਾ ਹਮਲਾ ! 84 ਪੱਤਰਕਾਰ ਗ੍ਰਿਫ਼ਤਾਰ, 19 ਮਰੇ

ਪ੍ਰਸ਼ਾਂਤ ਖੇਤਰ 'ਚ ਚੀਨ ਦੀਆਂ ਫੌਜੀ ਯੋਜਨਾਵਾਂ ਨੂੰ ਝਟਕਾ: ਸੋਲੋਮਨ ਟਾਪੂ ਦਾ ਵੱਡਾ ਫੈਸਲਾ

ਪ੍ਰਸ਼ਾਂਤ ਖੇਤਰ 'ਚ ਚੀਨ ਦੀਆਂ ਫੌਜੀ ਯੋਜਨਾਵਾਂ ਨੂੰ ਝਟਕਾ: ਸੋਲੋਮਨ ਟਾਪੂ ਦਾ ਵੱਡਾ ਫੈਸਲਾ

ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...

ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...

ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ 'ਚ ਹਾਸਲ ਕੀਤਾ ਇਤਿਹਾਸਕ ਬਹੁਮਤ

ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ 'ਚ ਹਾਸਲ ਕੀਤਾ ਇਤਿਹਾਸਕ ਬਹੁਮਤ

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ;  ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ; ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ