Tuesday, November 03, 2026
BREAKING
• ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਨਗਰ ਕੌਂਸਲ ਸੁਨਾਮ ਦਾ ਇਤਿਹਾਸਕ ਫ਼ੈਸਲਾ; 111 ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ • ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਬੇਬੁਨਿਆਦ ਅਤੇ ਮਨਘੜਤ: ਅਮਨ ਅਰੋੜਾ • ਪੰਜਾਬ 'ਚ 3 ਗੈਂਗਾਂ ਦੇ 11 ਬੰਦੇ ਗ੍ਰਿਫ਼ਤਾਰ, 12 ਪਿਸਤੌਲ, 2 ਹੈਂਡ ਗ੍ਰਨੇਡ ਤੇ ਹੈਰੋਇਨ ਬਰਾਮਦ • ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਜੈਨ ਮੰਦਰ ਵਿਖੇ ਨਤਮਸਤਕ ਹੋਏ • 'ਦੇਵਾਂਗੇ ਮੂੰਹ-ਤੋੜਵਾਂ ਜਵਾਬ' ! ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ • ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਭਖੇਗਾ ਚੋਣ ਅਖਾੜਾ • ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਅਚਾਨਕ ਮੌਤ • ਪੰਜਾਬ ਪੁਲਸ ਦਾ ਏ. ਐੱਸ. ਆਈ. 25,000 ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ, ਸੰਗਰੂਰ ਦੇ ਥਾਣੇ 'ਚ ਹੈ ਤਾਇਨਾਤ • ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼ • ਮੋਹਾਲੀ ਜ਼ਿਲ੍ਹੇ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ

ਰਾਸ਼ਟਰੀ

ਭੂਟਾਨ ਦੇ ਰਾਜਾ ਦਾ ਵੱਡਾ ਕਦਮ ! PM ਮੋਦੀ ਨੂੰ ਸਮਰਪਿਤ ਕੀਤਾ ਬੁੱਧ ਸਤੂਪ

03 ਨਵੰਬਰ, 2026 05:43 PM

ਨਵੀਂ ਦਿੱਲੀ : ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਬੋਧੀ ਸਤੂਪ ਸਮਰਪਿਤ ਕੀਤਾ ਹੈ। ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਇਹ ਜਾਣਕਾਰੀ ਦਿੱਤੀ। ਰਿਜਿਜੂ ਨੇ ਇਸ ਲਈ ਪ੍ਰਧਾਨ ਮੰਤਰੀ ਦੇ ਅਸਾਧਾਰਨ ਦ੍ਰਿਸ਼ਟੀਕੋਣ ਅਤੇ ਭਾਰਤ-ਭੂਟਾਨ ਦੋਸਤੀ ਪ੍ਰਤੀ ਵਚਨਬੱਧਤਾ ਨੂੰ ਸਿਹਰਾ ਦਿੱਤਾ।

ਰਿਜਿਜੂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਭੂਟਾਨ ਨੇ 1 ਨਵੰਬਰ ਨੂੰ ਸਿਰਫ਼ 6 ਘੰਟਿਆਂ 'ਚ 108 ਬੋਧੀ ਸਤੂਪਾਂ ਦਾ ਨਿਰਮਾਣ ਕਰ ਕੇ ਇਤਿਹਾਸਕ ਉਪਲੱਬਧੀ ਹਾਸਲ ਕੀਤੀ। ਇਸ ਕੰਮ 'ਚ 40,000 ਤੋਂ ਵੱਧ ਵਲੰਟੀਅਰਾਂ, ਭਿਕਸ਼ੂਆਂ ਅਤੇ ਕਾਰੀਗਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਅੱਧੀ ਰਾਤ ਤੋਂ ਬਾਅਦ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਕਿਹਾ,"ਇਹ ਭਾਰਤ ਲਈ ਬਹੁਤ ਸਨਮਾਨ ਦੀ ਗੱਲ ਹੈ ਕਿ 76ਵਾਂ ਸਭ ਤੋਂ ਪਵਿੱਤਰ ਸਤੂਪ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਅਸਾਧਾਰਨ ਦ੍ਰਿਸ਼ਟੀਕੋਣ ਅਤੇ ਭਾਰਤ-ਭੂਟਾਨ ਦੋਸਤੀ ਪ੍ਰਤੀ ਵਚਨਬੱਧਤਾ ਲਈ ਹੈ।'' ਕੇਂਦਰੀ ਮੰਤਰੀ ਨੇ 'ਲਹਾਬਾਬ ਡੁਚੇਨ' ਦੇ ਮੌਕੇ 'ਤੇ ਗੇਲੇਫੂ ਮਾਈਂਡਫੁੱਲਨੈੱਸ ਸਿਟੀ ਵਿਖੇ ਆਯੋਜਿਤ ਸਮਾਰੋਹ 'ਚ ਵੀ ਹਿੱਸਾ ਲਿਆ। ਸਮਾਰੋਹ ਦੌਰਾਨ 108 ਸਤੂਪਾਂ ਦੀ ਸਥਾਪਨਾ ਅਤੇ ਪ੍ਰਾਣ-ਪ੍ਰਤਿਸ਼ਠਾ ਕੀਤੀ ਗਈ ਅਤੇ ਇਸ ਮੌਕੇ 'ਡੁੰਗਚੇਨ' (ਰਵਾਇਤੀ ਬੌਧ ਸਾਜ਼) ਵੀ ਵਜਾਏ ਗਏ।

ਰਿਜਿਜੂ ਨੇ ਕਿਹਾ ਕਿ ਕਿਸੇ ਨੂੰ ਪਵਿੱਤਰ ਸਤੂਪ ਸਮਰਪਿਤ ਕਰਨਾ ਕੋਈ ਸਧਾਰਨ ਗੱਲ ਨਹੀਂ ਹੈ, ਸਗੋਂ ਇਕ ਬਹੁਤ ਹੀ ਪੁੰਨ, ਸ਼ੁਭ ਅਤੇ ਅਧਿਆਤਮਿਕ ਤੌਰ 'ਤੇ ਮਹੱਤਵਪੂਰਨ ਕਾਰਜ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ,"ਬੁੱਧ ਧਰਮ 'ਚ ਸਤੂਪ ਸਿਰਫ਼ ਇਕ ਸਮਾਰਕ ਨਹੀਂ ਹੈ, ਸਗੋਂ ਬੁੱਧ ਦੇ ਗਿਆਨਵਾਨ ਮਨ ਦਾ ਇਕ ਭੌਤਿਕ ਪ੍ਰਗਟਾਵਾ ਹੈ।" ਰਿਜਿਜੂ ਨੇ ਸਤੂਪ ਗਿਣਤੀ 76 ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਪਿਤ ਕਰਨ ਲਈ ਭੂਟਾਨ ਦੇ ਰਾਜਾ ਦਾ ਦਿਲੋਂ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਇਹ ਸਨਮਾਨ ਪੀਐੱਮ ਮੋਦੀ ਦੀ ਡੂੰਘੀ ਸਮਝ ਅਤੇ ਭਾਰਤ ਤੇ ਭੂਟਾਨ ਵਿਚਕਾਰ ਵਿਲੱਖਣ, ਅਧਿਆਤਮਿਕ ਅਤੇ ਸਥਾਈ ਦੋਸਤੀ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ 'ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ,"ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਭੂਟਾਨ ਦੇ ਗੇਲੇਫੂ ਮਾਈਂਡਫੁੱਲਨੈੱਸ ਸਿਟੀ ਵਿਖੇ ਆਯੋਜਿਤ ਪਵਿੱਤਰ ਸਮਾਰੋਹ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ, ਜਿੱਥੇ 'ਲਹਾਬਾਬ ਡੁਚੇਨ' ਦੇ ਸ਼ੁਭ ਮੌਕੇ 'ਤੇ 108 ਸਤੂਪਾਂ ਦੀ ਸਥਾਪਨਾ ਅਤੇ ਉਨ੍ਹਾਂ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ ਗਈ। ਇਸ ਦੌਰਾਨ 'ਡੁੰਗਚੇਨ' (ਰਵਾਇਤੀ ਸੰਗੀਤਕ ਸਾਜ਼) ਵੀ ਵਜਾਇਆ ਗਿਆ।"

ਰਿਜਿਜੂ ਨੇ ਕਿਹਾ ਕਿ ਉਨ੍ਹਾਂ ਨੇ ਭੂਟਾਨ ਦੇ ਰਾਜਾ, ਰਾਣੀ ਗਿਆਲਤਸੁਏਨ, ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਅਤੇ ਭੂਟਾਨ ਦੇ ਲੋਕਾਂ ਦੀ ਮੌਜੂਦਗੀ 'ਚ ਨਮਨ ਕੀਤਾ ਅਤੇ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ,"ਇਹ ਇਕ ਡੂੰਘਾ ਅਰਥਪੂਰਨ ਅਧਿਆਤਮਿਕ ਮੌਕਾ ਸੀ, ਜੋ ਭੂਟਾਨ ਦੀ ਅਮੀਰ ਬੋਧੀ ਵਿਰਾਸਤ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦੇ ਡੂੰਘੇ ਅਤੇ ਸਥਾਈ ਬੰਧਨਾਂ ਨੂੰ ਦਰਸਾਉਂਦਾ ਹੈ।"

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਤੋਂ 20 ਈਰਾਨੀਆਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ

ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਤੋਂ 20 ਈਰਾਨੀਆਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ

12 ਸਾਲਾਂ 'ਚ 1200 KM ! PM ਮੋਦੀ ਨੇ ਪੁਣੇ ਮੈਟਰੋ ਪਿੰਕ ਲਾਈਨ ਦਾ ਕੀਤਾ ਉਦਘਾਟਨ

12 ਸਾਲਾਂ 'ਚ 1200 KM ! PM ਮੋਦੀ ਨੇ ਪੁਣੇ ਮੈਟਰੋ ਪਿੰਕ ਲਾਈਨ ਦਾ ਕੀਤਾ ਉਦਘਾਟਨ

INS ਵਿਕਰਾਂਤ 'ਤੇ ਰਾਫੇਲ-M ਦੀ ਸਫ਼ਲ ਲੈਂਡਿੰਗ ! 2029 ਤੋਂ ਸ਼ੁਰੂ ਹੋਵੇਗੀ ਡਿਲੀਵਰੀ

INS ਵਿਕਰਾਂਤ 'ਤੇ ਰਾਫੇਲ-M ਦੀ ਸਫ਼ਲ ਲੈਂਡਿੰਗ ! 2029 ਤੋਂ ਸ਼ੁਰੂ ਹੋਵੇਗੀ ਡਿਲੀਵਰੀ

ਕਰੰਟ ਦੀ ਲਪੇਟ 'ਚ ਆਉਣ ਨਾਲ 8 ਮਜ਼ਦੂਰਾਂ ਦੀ ਮੌਤ ! PM ਮੋਦੀ ਨੇ ਆਰਥਿਕ ਮਦਦ ਦਾ ਕੀਤਾ ਐਲਾਨ

ਕਰੰਟ ਦੀ ਲਪੇਟ 'ਚ ਆਉਣ ਨਾਲ 8 ਮਜ਼ਦੂਰਾਂ ਦੀ ਮੌਤ ! PM ਮੋਦੀ ਨੇ ਆਰਥਿਕ ਮਦਦ ਦਾ ਕੀਤਾ ਐਲਾਨ

ਜੰਮੂ-ਕਸ਼ਮੀਰ ਕੱਲ ਵੀ ਭਾਰਤ ਦਾ ਹਿੱਸਾ ਸੀ ਅਤੇ ਅੱਗੇ ਵੀ ਰਹੇਗਾ : ਫਾਰੂਕ ਅਬਦੁੱਲਾ

ਜੰਮੂ-ਕਸ਼ਮੀਰ ਕੱਲ ਵੀ ਭਾਰਤ ਦਾ ਹਿੱਸਾ ਸੀ ਅਤੇ ਅੱਗੇ ਵੀ ਰਹੇਗਾ : ਫਾਰੂਕ ਅਬਦੁੱਲਾ

ਹੋਰ ਵਧੇਗੀ ਭਾਰਤੀ Air Force ਦੀ ਤਾਕਤ ! ਫਰਾਂਸ ਤੋਂ 114 ਫਾਈਟਰ ਜੈੱਟ ਖਰੀਦਣ ਦੀ ਪ੍ਰਕਿਰਿਆ ਹੋਈ ਤੇਜ਼

ਹੋਰ ਵਧੇਗੀ ਭਾਰਤੀ Air Force ਦੀ ਤਾਕਤ ! ਫਰਾਂਸ ਤੋਂ 114 ਫਾਈਟਰ ਜੈੱਟ ਖਰੀਦਣ ਦੀ ਪ੍ਰਕਿਰਿਆ ਹੋਈ ਤੇਜ਼

ਹਵਾਈ ਫੌਜ ਹਮੇਸ਼ਾ ਜੰਗ ਲੜਨ ਤੇ ਜਿੱਤਣ ਲਈ ਰਹੇ ਤਿਆਰ : ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ

ਹਵਾਈ ਫੌਜ ਹਮੇਸ਼ਾ ਜੰਗ ਲੜਨ ਤੇ ਜਿੱਤਣ ਲਈ ਰਹੇ ਤਿਆਰ : ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ

'ਪੰਜਾਬ 'ਚ ਬਣੇਗੀ NDA ਗਠਜੋੜ ਦੀ ਸਰਕਾਰ', ਅਮਿਤ ਸ਼ਾਹ ਨੇ ਕੀਤਾ ਵੱਡਾ ਦਾਅਵਾ

'ਪੰਜਾਬ 'ਚ ਬਣੇਗੀ NDA ਗਠਜੋੜ ਦੀ ਸਰਕਾਰ', ਅਮਿਤ ਸ਼ਾਹ ਨੇ ਕੀਤਾ ਵੱਡਾ ਦਾਅਵਾ

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੈਂਗਲੁਰੂ-ਮੁੰਬਈ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੈਂਗਲੁਰੂ-ਮੁੰਬਈ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ

ਅਯੁੱਧਿਆ ਵਿਵਾਦ : ਨਿਰਧਾਰਿਤ ਜ਼ਮੀਨ ’ਤੇ ਹੀ ਰਾਮ ਮੰਦਰ ਬਣੇ ਹੋਣ ਦਾ ਪਤਾ ਲਗਾਉਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ

ਅਯੁੱਧਿਆ ਵਿਵਾਦ : ਨਿਰਧਾਰਿਤ ਜ਼ਮੀਨ ’ਤੇ ਹੀ ਰਾਮ ਮੰਦਰ ਬਣੇ ਹੋਣ ਦਾ ਪਤਾ ਲਗਾਉਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ