Tuesday, November 24, 2026
BREAKING
• ਵੱਡੇ ਭਰਾ ਦੀ ਭੂਮਿਕਾ 'ਚ ਹੋਵੇਗਾ ਅਕਾਲੀ ਦਲ, CM ਚਿਹਰੇ ਨੂੰ ਲੈ ਕੇ ਅਮਿਤ ਦਾ ਵੱਡਾ ਐਲਾਨ • ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰਦਰਲੀ ਗੱਲ, ਸੀਟਾਂ ਦੀ ਵੰਡ ਬਾਰੇ ਵੀ ਦਿੱਤਾ ਵੱਡਾ ਬਿਆਨ • ਗਠਜੋੜ ਦਾ ਐਲਾਨ ਪੰਜਾਬ ਦੀ ਅਮਨ-ਖ਼ੁਸ਼ਹਾਲੀ ਲਈ ਇਤਿਹਾਸਕ ਕਦਮ : ਕੇਵਲ ਸਿੰਘ ਢਿੱਲੋਂ • 'ਸ਼ੋਅ 'ਚ ਜਵਾਕਾਂ ਨੂੰ ਨਾ ਲੈ ਕੇ ਆਇਓ..!' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ • ਅਮਿਤ ਸ਼ਾਹ ਨੇ ਕਰਤਾਪੁਰ ਸਾਹਿਬ ਤੇ ਬੰਦੀ ਸਿੰਘਾਂ ਬਾਰੇ ਦਿੱਤਾ ਵੱਡਾ ਬਿਆਨ • ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ- 'ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ' • ਗੱਠਜੋੜ 'ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, ਇਹ ਸੁਭਾਵਿਕ ਗੱਠਜੋੜ ਹੈ • ਜ਼ੀਰਕਪੁਰ ’ਚ ਅਣਐਲਾਨੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ • ਸ੍ਰੀ ਨਨਕਾਣਾ ਸਾਹਿਬ 'ਚ ਜਥੇ. ਗੜਗੱਜ ਦਾ ਵੱਡਾ ਸੰਦੇਸ਼, ਚੜ੍ਹਦੇ ਪੰਜਾਬ ਦੇ ਨੌਜਵਾਨ ਪਾਕਿ ਦੇ ਸਿੱਖਾਂ ਤੋਂ ਲੈਣ ਸਿੱਖਿਆ • ਚੰਡੀਗੜ੍ਹ 'ਚ ਹੋਵੇਗਾ BLACKOUT! ਅਚਾਨਕ ਵੱਜਣਗੇ ਸਾਇਰਨ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ

ਰਾਸ਼ਟਰੀ

ਭਾਰਤ-ਨੇਪਾਲ ਸਬੰਧਾਂ 'ਚ ਇਤਿਹਾਸਕ ਕਦਮ ! ਅਯੁੱਧਿਆ ਤੋਂ ਟਰੇਨ ਰਾਹੀਂ ਜਨਕਪੁਰ ਪਹੁੰਚੇ 400 ਸ਼ਰਧਾਲੂ

24 ਨਵੰਬਰ, 2026 05:57 PM

ਨਵੀਂ ਦਿੱਲੀ : ਭਾਰਤ ਅਤੇ ਨੇਪਾਲ ਦੇ ਇਤਿਹਾਸਕ ਤੇ ਧਾਰਮਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ, ਅਯੁੱਧਿਆ ਤੋਂ ਸ਼ੁਰੂ ਹੋਈ ਨਵੀਂ ਸਿੱਧੀ ਰੇਲ ਸੇਵਾ 'ਸਰਯੂ-ਕਮਲਾ ਐਕਸਪ੍ਰੈੱਸ' ਰਾਹੀਂ ਕਰੀਬ 400 ਭਾਰਤੀ ਸ਼ਰਧਾਲੂ ਮੰਗਲਵਾਰ ਨੂੰ ਨੇਪਾਲ ਦੇ ਜਨਕਪੁਰ ਧਾਮ ਪਹੁੰਚੇ। ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਅਤੇ ਮਾਤਾ ਸੀਤਾ ਦੀ ਜਨਮ ਭੂਮੀ ਜਨਕਪੁਰ (ਨੇਪਾਲ) ਨੂੰ ਆਪਸ ਵਿੱਚ ਜੋੜਨ ਵਾਲੀ ਇਸ ਸਰਹੱਦ ਪਾਰ ਰੇਲਗੱਡੀ ਨੂੰ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਵਰਚੁਅਲ ਤਰੀਕੇ ਨਾਲ ਹਰੀ ਝੰਡੀ ਦਿਖਾਈ ਸੀ।


ਨੇਪਾਲ ਰੇਲਵੇ ਕੰਪਨੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਨੇਪਾਲ ਦੇ ਯੁਵਾ, ਕਿਰਤ ਅਤੇ ਰੁਜ਼ਗਾਰ ਮੰਤਰੀ ਰਾਮਜੀ ਯਾਦਵ ਅਤੇ ਮਧੇਸ਼ ਸੂਬੇ ਦੇ ਮੁੱਖ ਮੰਤਰੀ ਸਰੋਜ ਕੁਮਾਰ ਯਾਦਵ ਨੇ ਭਾਰਤੀ ਸ਼ਰਧਾਲੂਆਂ ਤੇ ਭਾਰਤੀ ਰੇਲਵੇ ਦੇ ਅਧਿਕਾਰੀਆਂ ਦਾ ਰਵਾਇਤੀ ਸਕਾਰਫ਼ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।


ਮੰਤਰੀ ਰਾਮਜੀ ਯਾਦਵ ਨੇ ਕਿਹਾ ਕਿ ਇਹ ਰੇਲ ਸੰਪਰਕ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੱਭਿਆਚਾਰਕ ਸਾਂਝ ਵਧਾਉਣ ਦੇ ਨਾਲ-ਨਾਲ ਜਨਕਪੁਰ ਵਿੱਚ ਵਪਾਰ, ਰੁਜ਼ਗਾਰ ਅਤੇ ਸਥਾਨਕ ਕਾਰੋਬਾਰਾਂ ਨੂੰ ਵੀ ਹੁਲਾਰਾ ਦੇਵੇਗਾ। ਆਉਣ ਵਾਲੇ ਸਾਲਾਨਾ 'ਵਿਵਾਹ ਪੰਚਮੀ' ਤਿਉਹਾਰ ਮੌਕੇ ਭਾਰਤੀ ਸ਼ਰਧਾਲੂਆਂ ਲਈ ਜਨਕਪੁਰ ਪਹੁੰਚਣਾ ਹੁਣ ਬੇਹੱਦ ਆਸਾਨ ਹੋ ਜਾਵੇਗਾ। ਮੁੱਖ ਮੰਤਰੀ ਸਰੋਜ ਕੁਮਾਰ ਯਾਦਵ ਨੇ ਵੀ ਸਰਹੱਦ ਪਾਰ ਆਵਾਜਾਈ ਦੀਆਂ ਰੁਕਾਵਟਾਂ ਦੂਰ ਕਰਨ 'ਤੇ ਜ਼ੋਰ ਦਿੱਤਾ।


ਜ਼ਿਕਰਯੋਗ ਹੈ ਕਿ ਹਫ਼ਤਾਵਾਰੀ ਚੱਲਣ ਵਾਲੀ ਇਹ ਰੇਲਗੱਡੀ ਹਰ ਸੋਮਵਾਰ ਸ਼ਾਮ 5:50 ਵਜੇ ਅਯੁੱਧਿਆ ਕੈਂਟ ਤੋਂ ਰਵਾਨਾ ਹੋਵੇਗੀ ਅਤੇ ਲਗਭਗ 19 ਘੰਟਿਆਂ ਦਾ ਸਫ਼ਰ ਤੈਅ ਕਰਕੇ ਮੰਗਲਵਾਰ ਦੁਪਹਿਰ 12:40 ਵਜੇ ਜਨਕਪੁਰ ਧਾਮ ਪਹੁੰਚੇਗੀ। ਵਾਪਸੀ 'ਤੇ ਇਹ ਹਰ ਸ਼ਨੀਵਾਰ ਦੁਪਹਿਰ 1:10 ਵਜੇ ਜਨਕਪੁਰ ਧਾਮ ਤੋਂ ਚੱਲੇਗੀ ਅਤੇ ਐਤਵਾਰ ਸਵੇਰੇ 8:10 ਵਜੇ ਅਯੁੱਧਿਆ ਕੈਂਟ ਪਹੁੰਚੇਗੀ। ਇਹ ਟਰੇਨ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਨਕਾਪੁਰ, ਬਸਤੀ, ਗੋਰਖਪੁਰ, ਨਰਕਟੀਆਗੰਜ, ਰਕਸੌਲ, ਸੀਤਾਮੜੀ, ਸ਼ੀਸ਼ੋ, ਮਧੂਬਨੀ ਅਤੇ ਜਯਨਗਰ ਸਟੇਸ਼ਨਾਂ ਤੋਂ ਹੁੰਦੀ ਹੋਈ ਨੇਪਾਲ ਵਿੱਚ ਦਾਖ਼ਲ ਹੋਵੇਗੀ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਗੱਠਜੋੜ 'ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, ਇਹ ਸੁਭਾਵਿਕ ਗੱਠਜੋੜ ਹੈ

ਗੱਠਜੋੜ 'ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, ਇਹ ਸੁਭਾਵਿਕ ਗੱਠਜੋੜ ਹੈ

ਭਾਜਪਾ-ਅਕਾਲੀ ਦਲ ਗਠਜੋੜ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਨੂੰ ਨਵੀਂ ਤਾਕਤ ਦੇਵੇਗਾ: ਰੇਖਾ ਗੁਪਤਾ

ਭਾਜਪਾ-ਅਕਾਲੀ ਦਲ ਗਠਜੋੜ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਨੂੰ ਨਵੀਂ ਤਾਕਤ ਦੇਵੇਗਾ: ਰੇਖਾ ਗੁਪਤਾ

ਸੁਪਰੀਮ ਕੋਰਟ ਦਾ 100 ਸਾਲ ਪੁਰਾਣੀ ਮਸਜਿਦ ਢਾਹੁਣ ਖ਼ਿਲਾਫ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਦਾ 100 ਸਾਲ ਪੁਰਾਣੀ ਮਸਜਿਦ ਢਾਹੁਣ ਖ਼ਿਲਾਫ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਪੁੱਜੇ ਨਿਤਿਨ ਨਬੀਨ, ਟੇਕਿਆ ਮੱਥਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਪੁੱਜੇ ਨਿਤਿਨ ਨਬੀਨ, ਟੇਕਿਆ ਮੱਥਾ

ਰਾਹੁਲ ਗਾਂਧੀ ਨਹੀਂ ਚਾਹੁੰਦੇ ਸੰਸਦ 'ਚ ਮਰਦਾਂ ਦੇ ਬਰਾਬਰ ਹੋਵੇ ਔਰਤਾਂ ਦੀ ਗਿਣਤੀ, ਕੰਗਨਾ ਰਣੌਤ ਨੇ ਕੱਸਿਆ ਤੰਜ

ਰਾਹੁਲ ਗਾਂਧੀ ਨਹੀਂ ਚਾਹੁੰਦੇ ਸੰਸਦ 'ਚ ਮਰਦਾਂ ਦੇ ਬਰਾਬਰ ਹੋਵੇ ਔਰਤਾਂ ਦੀ ਗਿਣਤੀ, ਕੰਗਨਾ ਰਣੌਤ ਨੇ ਕੱਸਿਆ ਤੰਜ

PM ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਾਲੇ ਉੱਚ ਪੱਧਰੀ ਬੈਠਕ, ਸਰਯੂ-ਕਮਲਾ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ

PM ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਾਲੇ ਉੱਚ ਪੱਧਰੀ ਬੈਠਕ, ਸਰਯੂ-ਕਮਲਾ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ

2027 ਚੋਣਾਂ ਲਈ ਭਾਜਪਾ ਦਾ ਵੱਡਾ ਦਾਅ, 3 ਹੈਲਪਲਾਈਨਾਂ ਤੇ QR ਕੋਡ ਰਾਹੀਂ ਲੋਕਾਂ ਤੋਂ ਮੰਗੇ ਸੁਝਾਅ

2027 ਚੋਣਾਂ ਲਈ ਭਾਜਪਾ ਦਾ ਵੱਡਾ ਦਾਅ, 3 ਹੈਲਪਲਾਈਨਾਂ ਤੇ QR ਕੋਡ ਰਾਹੀਂ ਲੋਕਾਂ ਤੋਂ ਮੰਗੇ ਸੁਝਾਅ

60 ਫੀਸਦੀ ਸਾਫ਼ ਹੋਈ ਯਮੁਨਾ, ਪੀਣ ਯੋਗ ਹੋਇਆ ਪਾਣੀ: ਮਨਜਿੰਦਰ ਸਿਰਸਾ

60 ਫੀਸਦੀ ਸਾਫ਼ ਹੋਈ ਯਮੁਨਾ, ਪੀਣ ਯੋਗ ਹੋਇਆ ਪਾਣੀ: ਮਨਜਿੰਦਰ ਸਿਰਸਾ

ਅਮਿਤ ਸ਼ਾਹ ਬੋਲੇ- ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ’ਤੇ ਹੋਵੇਗਾ ਵਿਚਾਰ-ਵਟਾਂਦਰਾ

ਅਮਿਤ ਸ਼ਾਹ ਬੋਲੇ- ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ’ਤੇ ਹੋਵੇਗਾ ਵਿਚਾਰ-ਵਟਾਂਦਰਾ

ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ

ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ