ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਲੋਕਾਂ ਦੀ ਸੀ। ਜਦੋਂ ਵੀ ਪੰਜਾਬ ਦੇ ਆਮ ਲੋਕਾਂ ਜਾਂ ਅਕਾਲੀ-ਭਾਜਪਾ ਵਰਕਰਾਂ ਕੋਲ ਜਾਂਦੇ ਸੀ ਤਾਂ ਸਭ ਇੱਕ ਗੱਲ ਪੁੱਛਦੇ ਸੀ ਕਿ ਗਠਜੋੜ ਕਦੋਂ ਹੋਵੇਗਾ। ਬਿੱਟੂ ਨੇ ਕਿਹਾ ਕਿ ਇਹ ਫ਼ੈਸਲਾ ਉਂਝ ਹੀ ਨਹੀਂ ਹੋ ਗਿਆ, ਸਗੋਂ ਇਸ ਫ਼ੈਸਲੇ ਲਈ 3 ਮਹੀਨੇ ਨਿਤਿਨ ਨਬੀਨ ਜੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ 3 ਮਹੀਨੇ ਗੱਲਬਾਤ ਕਰਦੇ ਹਨ ਅਤੇ ਸਾਡੇ ਨਾਲ ਵੀ ਗੱਲ ਕੀਤੀ ਪਰ ਜਦੋਂ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਗੱਲਬਾਤ ਹੋਈ ਤਾਂ ਸਭ ਨੇ ਗਠਜੋੜ ਕਰਨ ਬਾਰੇ ਹੀ ਕਿਹਾ।
ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਵੋਟਰ ਅਤੇ ਪੰਜਾਬ ਇਹ ਕਹਿ ਰਿਹਾ ਹੈ ਤਾਂ ਉਹ ਗੱਲ ਦੋਹਾਂ ਪਾਰਟੀਆਂ ਨੇ ਮੰਨੀ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਬਿੱਟੂ ਨੇ ਕਿਹਾ ਕਿ ਸਭ ਕੁੱਝ ਸੈੱਟ ਹੀ ਹੈ ਅਤੇ ਕੋਈ ਲੜਾਈ ਵਾਲੀ ਗੱਲ ਨਹੀਂ ਹੈ ਕਿਉਂਕਿ ਦੋਹਾਂ ਪਾਰਟੀਆਂ ਨੇ ਇੱਕਲਿਆਂ ਚੋਣਾਂ ਲੜੀਆਂ ਹਨ ਅਤੇ ਦੋਹਾਂ ਪਾਰਟੀਆਂ ਦਾ ਨਤੀਜਾ ਇਕ-ਦੂਜੇ ਦੇ ਸਾਹਮਣੇ ਹੈ।
ਬਿੱਟੂ ਨੇ ਕਿਹਾ ਕਿ ਜਦੋਂ ਇਕ ਵਾਰ ਪਾਰਟੀ ਨੇ ਫ਼ੈਸਲਾ ਕਰ ਲਿਆ ਹੈ ਤਾਂ ਅਸੀਂ ਪਾਰਟੀ ਦੇ ਨਾਲ ਹਾਂ। ਇਸ ਲਈ ਕੋਈ ਵੀ ਮੁੱਖ ਮੰਤਰੀ ਬਣੇ, ਉਹ ਐੱਨ. ਡੀ. ਏ ਅਤੇ ਭਾਜਪਾ-ਅਕਾਲੀ ਦਲ ਦਾ ਹੋਵੇਗਾ।