Saturday, January 10, 2026
BREAKING
ਰੂਸ ਨੇ ਯੂਕਰੇਨ 'ਤੇ ਚਲਾ'ਤੀ 'Oreshnik' ਬੈਲਿਸਟਿਕ ਮਿਜ਼ਾਈਲ! ਰਾਜਧਾਨੀ 'ਚ ਕਈ ਮੌਤਾਂ ਦਾ ਖਦਸ਼ਾ ਮਾਘ ਮੇਲੇ ਦੇ ਮੱਦੇਨਜ਼ਰ ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤੀ ਵੱਡੀ ਸਹੂਲਤ ਗੁਰੂ ਸਾਹਿਬ ਨੂੰ ਲੈ ਕੇ ਆਤਿਸ਼ੀ ਵਲੋਂ ਕੀਤੀ ਗਈ ਟਿੱਪਣੀ "ਸ਼ਰਮਨਾਕ" : CM ਰੇਖਾ ਗੁਪਤਾ 'ਆਪ' ਆਗੂ ਆਤਿਸ਼ੀ ਖਿਲਾਫ ਹੁਸ਼ਿਆਰਪੁਰ 'ਚ ਪ੍ਰਦਰਸ਼ਨ, ਫੂਕਿਆ ਪੁਤਲਾ ਹਿਮਾਚਲ 'ਚ ਭਿਆਨਕ ਹਾਦਸਾ! 300 ਮੀਟਰ ਡੂੰਘੀ ਖੱਡ 'ਚ ਡਿੱਗੀ ਨਿੱਜੀ ਬੱਸ, 12 ਲੋਕਾਂ ਦੀ ਮੌਤ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ : 10,000 ਰੁਪਏ ਦੀ ਗਿਰਾਵਟ ਤੋਂ ਬਾਅਦ ਚਾਂਦੀ ਨੇ ਮਾਰੀ ਲੰਬੀ ਛਾਲ ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 600 ਤੋਂ ਵਧ ਅੰਕ ਡਿੱਗਿਆ ਤੇ ਨਿਫਟੀ 25,683 ਦੇ ਪੱਧਰ 'ਤੇ ਬੰਦ ਹੁਣ ਖਰੜ ਤਹਿਸੀਲ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖ਼ਾਲੀ ਆਈ-ਪੀਏਸੀ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸੜਕਾਂ 'ਤੇ ਉਤਰੇਗੀ ਮਮਤਾ ਬੈਨਰਜੀ ਕਸਟਮ ਡਿਊਟੀ ਸਲੈਬਾਂ ਦੀ ਗਿਣਤੀ 'ਚ ਬਦਲਾਅ ਦੀ ਤਿਆਰੀ, ਬਜਟ 'ਚ ਹੋ ਸਕਦੈ ਵੱਡਾ ਐਲਾਨ

ਦੁਨੀਆਂ

ਭਾਰਤ 'ਤੇ ਛੇਤੀ ਲੱਗੇਗਾ ਨਵਾਂ ਟੈਰਿਫ਼ ! ਟਰੰਪ ਨੇ ਦੇ'ਤੀ ਵਾਰਨਿੰਗ

05 ਜਨਵਰੀ, 2026 01:40 PM

ਬੀਤੇ ਦਿਨੀਂ ਵੈਨੇਜ਼ੁਏਲਾ 'ਤੇ ਕੀਤੀ ਏਅਰਸਟ੍ਰਾਈਕ ਮਗਰੋਂ ਜਿੱਥੇ ਅਮਰੀਕਾ ਦੀ ਕਈ ਦੇਸ਼ਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਟੈਰਿਫ਼ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ 'ਤੇ ਅਮਰੀਕਾ ਦਾ ਸਹਿਯੋਗ ਨਾ ਦਿੱਤਾ ਤਾਂ ਉਹ ਭਾਰਤ 'ਤੇ ਟੈਰਿਫ ਹੋਰ ਵਧਾ ਸਕਦੇ ਹਨ। ਵ੍ਹਾਈਟ ਹਾਊਸ ਦੁਆਰਾ ਜਾਰੀ ਇੱਕ ਆਡੀਓ ਵਿੱਚ ਟਰੰਪ ਨੇ ਕਿਹਾ ਕਿ ਉਹ ਭਾਰਤ 'ਤੇ ਬਹੁਤ ਜਲਦੀ ਨਵੇਂ ਟੈਰਿਫ ਲਗਾ ਸਕਦੇ ਹਨ।

ਆਪਣੀ ਇਸ ਚਿਤਾਵਨੀ ਦੇ ਬਾਵਜੂਦ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਬਹੁਤ ਚੰਗਾ ਇਨਸਾਨ ਦੱਸਿਆ। ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਜਾਣਦੇ ਸਨ ਕਿ ਮੈਂ ਭਾਰਤ ਦੁਆਰਾ ਰੂਸ ਤੋਂ ਤੇਲ ਖਰੀਦਣ ਕਾਰਨ ਖੁਸ਼ ਨਹੀਂ ਸੀ, ਅਤੇ ਉਹ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਕਾਰਨ ਭਾਰਤ 'ਤੇ ਪਹਿਲਾਂ ਹੀ 50 ਫ਼ੀਸਦੀ ਟੈਰਿਫ ਲਗਾਇਆ ਹੋਇਆ ਹੈ, ਜਿਸ ਵਿੱਚ 25 ਫ਼ੀਸਦੀ ਟੈਰਿਫ਼ ਪੇਨਾਲਟੀ ਵਜੋਂ ਲਾਇਆ ਗਿਆ ਹੈ। ਇਹ ਟੈਰਿਫ ਪਿਛਲੇ ਸਾਲਾਂ ਵਿੱਚ 10 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਤੱਕ ਪਹੁੰਚ ਗਿਆ ਹੈ।

ਅਮਰੀਕਾ ਵੱਲੋਂ ਲਗਾਈਆਂ ਗਈਆਂ ਵਪਾਰਕ ਪਾਬੰਦੀਆਂ ਅਤੇ ਟੈਰਿਫ ਕਾਰਨ ਭਾਰਤ ਦੇ ਨਿਰਯਾਤ ਵਿੱਚ ਵੱਡੀ ਕਮੀ ਆਈ ਹੈ। ਮਈ ਤੋਂ ਸਤੰਬਰ 2025 ਦੇ ਵਿਚਕਾਰ ਭਾਰਤ ਦਾ ਅਮਰੀਕਾ ਨੂੰ ਨਿਰਯਾਤ 37.5 ਫ਼ੀਸਦੀ ਘਟ ਕੇ 8.8 ਅਰਬ ਡਾਲਰ ਤੋਂ 5.5 ਅਰਬ ਡਾਲਰ ਰਹਿ ਗਿਆ ਹੈ।

ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਅਨੁਸਾਰ, ਅਜਿਹਾ ਕਾਨੂੰਨ ਲਿਆਂਦਾ ਜਾ ਰਿਹਾ ਹੈ ਜੋ ਰਾਸ਼ਟਰਪਤੀ ਨੂੰ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ 500 ਫ਼ੀਸਦੀ ਤੱਕ ਟੈਰਿਫ ਲਗਾਉਣ ਦਾ ਅਧਿਕਾਰ ਦੇਵੇਗਾ। ਗ੍ਰਾਹਮ ਨੇ ਦਾਅਵਾ ਕੀਤਾ ਕਿ ਅਮਰੀਕੀ ਦਬਾਅ ਕਾਰਨ ਹੁਣ ਭਾਰਤ ਨੇ ਰੂਸ ਤੋਂ ਤੇਲ ਦੀ ਖਰੀਦ ਕਾਫੀ ਘਟਾ ਦਿੱਤੀ ਹੈ।

ਟਰੰਪ ਨੇ ਪਿਛਲੀ ਬਾਈਡਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਅਮਰੀਕਾ ਪੈਸੇ ਦੇ ਰਿਹਾ ਸੀ, ਹੁਣ ਉਨ੍ਹਾਂ ਦੀਆਂ ਨੀਤੀਆਂ ਕਾਰਨ ਅਮਰੀਕਾ ਨੂੰ ਪੈਸਾ ਮਿਲ ਰਿਹਾ ਹੈ। ਭਾਰਤ ਅਤੇ ਅਮਰੀਕਾ ਇਸ ਵੇਲੇ ਇੱਕ ਵਿਆਪਕ ਦੁਵੱਲੇ ਵਪਾਰ ਸਮਝੌਤੇ (BTA) 'ਤੇ ਵੀ ਕੰਮ ਕਰ ਰਹੇ ਹਨ, ਜਿਸ ਦਾ ਪਹਿਲਾ ਪੜਾਅ ਜਲਦੀ ਪੂਰਾ ਹੋਣ ਦੀ ਉਮੀਦ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਰੂਸ ਨੇ ਯੂਕਰੇਨ 'ਤੇ ਚਲਾ'ਤੀ 'Oreshnik' ਬੈਲਿਸਟਿਕ ਮਿਜ਼ਾਈਲ! ਰਾਜਧਾਨੀ 'ਚ ਕਈ ਮੌਤਾਂ ਦਾ ਖਦਸ਼ਾ

ਰੂਸ ਨੇ ਯੂਕਰੇਨ 'ਤੇ ਚਲਾ'ਤੀ 'Oreshnik' ਬੈਲਿਸਟਿਕ ਮਿਜ਼ਾਈਲ! ਰਾਜਧਾਨੀ 'ਚ ਕਈ ਮੌਤਾਂ ਦਾ ਖਦਸ਼ਾ

ਹਾਲਾਤ ਬੇਹੱਦ ਨਾਜ਼ੁਕ, Australian ਤੁਰੰਤ ਛੱਡ ਦੇਣ ਈਰਾਨ! ਜਾਰੀ ਹੋ ਗਈ ਵੱਡੀ ਐਡਵਾਈਜ਼ਰੀ

ਹਾਲਾਤ ਬੇਹੱਦ ਨਾਜ਼ੁਕ, Australian ਤੁਰੰਤ ਛੱਡ ਦੇਣ ਈਰਾਨ! ਜਾਰੀ ਹੋ ਗਈ ਵੱਡੀ ਐਡਵਾਈਜ਼ਰੀ

ਪਾਕਿਸਤਾਨ ਤੋਂ JF-17 ਥੰਡਰ ਲੜਾਕੂ ਜਹਾਜ਼ ਖਰੀਦੇਗਾ ਬੰਗਲਾਦੇਸ਼ ! ਪਾਕਿ ਫੌਜ ਨੇ ਕੀਤਾ ਦਾਅਵਾ

ਪਾਕਿਸਤਾਨ ਤੋਂ JF-17 ਥੰਡਰ ਲੜਾਕੂ ਜਹਾਜ਼ ਖਰੀਦੇਗਾ ਬੰਗਲਾਦੇਸ਼ ! ਪਾਕਿ ਫੌਜ ਨੇ ਕੀਤਾ ਦਾਅਵਾ

ਗ੍ਰੀਨਲੈਂਡ 'ਤੇ ਟਰੰਪ ਦੇ ਦਾਅਵੇ ਨੇ ਛੇੜੀ ਨਵੀਂ ਜੰਗ, ਯੂਰਪੀ ਦੇਸ਼ਾਂ ਨੇ ਅਮਰੀਕਾ ਨੂੰ ਦਿੱਤੀ ਨਸੀਹਤ

ਗ੍ਰੀਨਲੈਂਡ 'ਤੇ ਟਰੰਪ ਦੇ ਦਾਅਵੇ ਨੇ ਛੇੜੀ ਨਵੀਂ ਜੰਗ, ਯੂਰਪੀ ਦੇਸ਼ਾਂ ਨੇ ਅਮਰੀਕਾ ਨੂੰ ਦਿੱਤੀ ਨਸੀਹਤ

ਵੈਨੇਜ਼ੁਏਲਾ 'ਤੇ ਅਮਰੀਕਾ ਵੱਲੋਂ ਕੀਤੀ ਗਈ ਫੌਜੀ ਕਾਰਵਾਈ ਨੂੰ ਇਟਲੀ ਦੀ PM ਜੌਰਜੀਆ ਮੇਲੋਨੀ ਨੇ ਦੱਸਿਆ 'ਜਾਇਜ਼'

ਵੈਨੇਜ਼ੁਏਲਾ 'ਤੇ ਅਮਰੀਕਾ ਵੱਲੋਂ ਕੀਤੀ ਗਈ ਫੌਜੀ ਕਾਰਵਾਈ ਨੂੰ ਇਟਲੀ ਦੀ PM ਜੌਰਜੀਆ ਮੇਲੋਨੀ ਨੇ ਦੱਸਿਆ 'ਜਾਇਜ਼'

19 ਸਾਲਾ ਰਾਜਕੁਮਾਰੀ ਲਿਓਨੋਰ ਸਪੇਨ 'ਚ ਰਚੇਗੀ ਇਤਿਹਾਸ ! 150 ਸਾਲ 'ਚ ਹੋਵੇਗੀ ਦੇਸ਼ ਦੀ ਪਹਿਲੀ 'ਰਾਣੀ'

19 ਸਾਲਾ ਰਾਜਕੁਮਾਰੀ ਲਿਓਨੋਰ ਸਪੇਨ 'ਚ ਰਚੇਗੀ ਇਤਿਹਾਸ ! 150 ਸਾਲ 'ਚ ਹੋਵੇਗੀ ਦੇਸ਼ ਦੀ ਪਹਿਲੀ 'ਰਾਣੀ'

6.4 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਜਾਪਾਨ! ਕਈ ਲੋਕ ਜ਼ਖਮੀ, ਨੁਕਸਾਨੀਆਂ ਗਈਆਂ ਇਮਾਰਤਾਂ

6.4 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਜਾਪਾਨ! ਕਈ ਲੋਕ ਜ਼ਖਮੀ, ਨੁਕਸਾਨੀਆਂ ਗਈਆਂ ਇਮਾਰਤਾਂ

ਅਮਰੀਕਾ ਵਿੱਚ ਭਾਰਤੀ ਕੁੜੀ 'ਤੇ ਚਾਕੂ ਨਾਲ ਹਮਲਾ, ਸਾਬਕਾ ਬੁਆਏਫ੍ਰੈਂਡ ਦੇ ਘਰੋਂ ਮਿਲੀ ਲਾਸ਼

ਅਮਰੀਕਾ ਵਿੱਚ ਭਾਰਤੀ ਕੁੜੀ 'ਤੇ ਚਾਕੂ ਨਾਲ ਹਮਲਾ, ਸਾਬਕਾ ਬੁਆਏਫ੍ਰੈਂਡ ਦੇ ਘਰੋਂ ਮਿਲੀ ਲਾਸ਼

ਵੈਨੇਜ਼ੁਏਲਾ ਤੋਂ ਬਾਅਦ ਹੁਣ ਇਸ ਦੇਸ਼ ਦੇ ਰਾਸ਼ਟਰਪਤੀ ਦੀ ਵਾਰੀ? ਟਰੰਪ ਨੇ ਦਿੱਤੀ ਖੁੱਲ੍ਹੀ ਚਿਤਾਵਨੀ

ਵੈਨੇਜ਼ੁਏਲਾ ਤੋਂ ਬਾਅਦ ਹੁਣ ਇਸ ਦੇਸ਼ ਦੇ ਰਾਸ਼ਟਰਪਤੀ ਦੀ ਵਾਰੀ? ਟਰੰਪ ਨੇ ਦਿੱਤੀ ਖੁੱਲ੍ਹੀ ਚਿਤਾਵਨੀ

'ਜੇਕਰ ਗੱਲ ਨਾ ਮੰਨੀ ਤਾਂ ਮਾਦੁਰੋ ਤੋਂ ਵੀ ਬੁਰਾ ਅੰਜਾਮ ਹੋਵੇਗਾ', ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ ਨੂੰ ਟਰੰਪ ਦੀ ਖੁੱਲ੍ਹੀ ਧਮਕੀ

'ਜੇਕਰ ਗੱਲ ਨਾ ਮੰਨੀ ਤਾਂ ਮਾਦੁਰੋ ਤੋਂ ਵੀ ਬੁਰਾ ਅੰਜਾਮ ਹੋਵੇਗਾ', ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ ਨੂੰ ਟਰੰਪ ਦੀ ਖੁੱਲ੍ਹੀ ਧਮਕੀ