ਨਵਾਸਹਿਰ (ਮਨੋਰੰਜਨ ਕਾਲੀਆ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਬੀ.ਏ ਸਮੈਸਟਰ ਦੂਸਰੇ ਦੇ ਨਤੀਜੇ ਚੋਂ ਬੀ ਐਲ ਐਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਨਤੀਜਾ ਦਿੱਤਾ। ਕਾਲਜ ਪ੍ਰਿੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਏ ਸਮੈਸਟਰ ਦੂਸਰੇ ਦੀਆਂ ਪੰਜ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਮੈਰਿਟ ਸੂਚੀ ਵਿੱਚ ਆ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ । ਬੀ ਏ ਸਮੈਸਟਰ ਪਹਿਲੇ ਅਤੇ ਦੂਸਰੇ ਦੇ ਜੋੜ ਅੰਕ ਦੁਆਰਾ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚੋਂ 50ਵੇੰ ਨੰਬਰ ਤੇ ਰਜਨੀ ਨੇ 7.91 CGPA, 92ਵੇੰ ਨੰਬਰ ਤੇ ਰੁਪਿੰਦਰ ਨੇ 7.77 CGPA,110ਵੇਂ ਨੰਬਰ ਤੇ ਤਾਨਿਆ ਨੇ 7.70 CGPA, 123ਵੀਂ ਨੰਬਰ ਤੇ ਦੀਪਿਕਾ ਨੇ 7.66 CGPA ਅਤੇ 144ਵੀਂ ਨੰਬਰ ਤੇ ਸੁਹਾਨੀ ਮੂਮ ਨੇ 7.62 CGPA ਅੰਤ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਬੀ.ਏ ਸਮੈਸਟਰ ਦੂਸਰੇ ਦੇ SGPA ਵਿੱਚੋਂ ਨਿਸ਼ੀਤਾ ਭੱਟੀ ਨੇ 8.00 ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਹੈ ਅਤੇ ਦੀਕਸ਼ਿਤ ਮਾਹਿ ਨੇ 7.79 ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਹੈ । ਇਸ ਮੌਕੇ ਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇਸ਼ ਬੰਧੂ ਭੱਲਾ, ਸਕੱਤਰ ਸ੍ਰੀ ਵਿਨੋਦ ਭਾਰਦਵਾਜ਼ ਅਤੇ ਸਮੂਹ ਕਾਲਜ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜੇ ਦੇ ਵਧਾਈ ਦਿੱਤੀ।