ਨਵੀਂ ਦਿੱਲੀ : ਭਾਰਤੀ ਫ਼ੌਜ ਨੇ ਪ੍ਰੈੱਸ ਬ੍ਰੀਫਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਵੀਡੀਓ ਜਾਰੀ ਕੀਤੀ ਹੈ। ਬ੍ਰੀਫਿੰਗ ਦੀ ਸ਼ੁਰੂਆਤ ਰਾਮਧਾਰੀ ਸਿੰਘ ਦਿਨਕਰ ਦੀ ਕਵਿਤਾ ਨਾਲ ਹੋਈ ਹੈ, ਜਿਸ ਦੀ ਲਾਈਨ 'ਯਾਚਨਾ (ਅਪੀਲ) ਨਹੀਂ ਹੁਣ ਜੰਗ ਹੋਵੇਗੀ' ਹੈ। ਜਦੋਂ ਹਵਾਈ ਸੈਨਾ ਤੋਂ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਤੋਂ ਪੁੱਛਿਆ ਗਿਆ ਕਿ ਇਸ ਵੀਡੀਓ ਵਿਚ ਲਗਾਈ ਕਵਿਤਾ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਉਨ੍ਹਾਂ ਕਿਹਾ,''ਮੇਰੇ ਸਾਥੀ ਨੇ ਦੱਸਿਆ ਕਿ ਤੁਰਕੀ ਦੇ ਡਰੋਨ ਸਨ। ਦਿਨਕਰ ਦੀ ਕਵਿਤਾ ਤੋਂ ਸ਼ੁਰੂ ਕੀਤਾ ਗਿਆ। ਸੰਦੇਸ਼ 'ਤੇ ਰਾਮਚਰਿਤ ਮਾਨਸ ਯਾਦ ਕਰਵਾਵਾਂਗਾ।''
ਏਕੇ ਭਾਰਤੀ ਨੇ ਕਿਹਾ,ਬਾਕੀ ਸਮਝਦਾਰ ਲਈ ਇਸ਼ਾਰਾ ਕਾਫ਼ੀ ਹੈ। ਤੁਰਕੀ ਦੇ ਡਰੋਨ ਹੋਣ ਜਾਂ ਕਿਤੇ ਦੇ ਵੀ ਡਰੋਨ ਹੋਣ, ਅਸੀਂ ਦਿਖਾ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਤਕਨਾਲੋਜੀ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ।'' ਉਨ੍ਹਾਂ ਦੱਸਿਆ,''ਪਾਕਿਸਤਾਨ ਵਲੋਂ ਕੀਤੇ ਗਏ ਹਮਲੇ 'ਚ ਚਾਈਨੀਜ਼ ਓਰਿਜ਼ਨ ਦੀ ਮਿਜ਼ਾਈਲ ਸ਼ਾਮਲ ਸੀ, ਇਨ੍ਹਾਂ 'ਚ ਲਾਂਗ ਰੇਂਜ ਰਾਕੇਟ ਸਨ, ਯੂਏਵੀ ਸਨ, ਚੀਨੀ ਓਰਿਜ਼ਨ ਦੇ ਕੁਝ ਕਾਪਟਰਸ ਅਤੇ ਡਰੋਨ ਸਨ। ਇਨ੍ਹਾਂ ਨੂੰ ਸਾਡੇ ਏਅਰਡਿਫੈਂਸ ਸਿਸਟਮ ਨੇ ਮਾਰ ਸੁੱਟਿਆ। ਦੱਸਣਯੋਗ ਹੈ ਕਿ ਭਾਰਤੀ ਫੌਜ ਨੇ ਸੋਮਵਾਰ ਨੂੰ ਪਾਕਿਸਤਾਨ ਵਿਰੁੱਧ ਆਪਰੇਸ਼ਨ ਸਿੰਦੂਰ 'ਤੇ ਲਗਾਤਾਰ ਦੂਜੇ ਦਿਨ ਪ੍ਰੈਸ ਕਾਨਫਰੰਸ ਕੀਤੀ। ਫੌਜ ਤੋਂ ਡੀਜੀਐੱਮਓ ਲੈਫਟੀਨੈਂਟ ਜਨਰਲ ਰਾਜੀਵ ਘਈ, ਜਲ ਸੈਨਾ ਤੋਂ ਵਾਈਸ ਐਡਮਿਰਲ ਏਐਨ ਪ੍ਰਮੋਦ ਅਤੇ ਹਵਾਈ ਸੈਨਾ ਤੋਂ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਨੇ 'ਆਪਰੇਸ਼ਨ ਸਿੰਦੂਰ' ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਐਤਵਾਰ ਸ਼ਾਮ 6.30 ਵਜੇ ਇਨ੍ਹਾਂ ਅਫ਼ਸਰਾਂ ਨੇ 1 ਘੰਟਾ 10 ਮਿੰਟ ਤੱਕ ਪ੍ਰੈੱਸ ਕਾਨਫਰੰਸ ਕੀਤੀ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ 10 ਮਈ ਦੀ ਸ਼ਾਮ 5 ਵਜੇ ਜੰਗਬੰਦੀ ਹੋਈ ਸੀ।