Wednesday, July 01, 2026
BREAKING
ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ 2700 ਕਰੋੜ ਰੁਪਏ ਕੈਸ਼, ਸੋਨਾ ਅਤੇ ਜਾਇਦਾਦ ਬਰਾਮਦ ! ਇਰਾਕ 'ਚ 47 ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ ''Thank You India..!'' ਔਖ਼ੇ ਸਮੇਂ ਭਾਰਤ ਵੱਲੋਂ ਮਿਲ ਰਹੀ ਮਦਦ ਦੇਖ ਭਾਵੁਕ ਹੋਏ ਵੈਨੇਜ਼ੁਏਲਾ ਦੇ ਨਾਗਰਿਕ ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪੰਜਾਬ

ਫਿਰੋਜ਼ਪੁਰ ਦੇ ਲਿਬਾਸ ਸ਼ੋਅਰੂਮ ਫਾਇਰਿੰਗ ਮਾਮਲੇ 'ਚ ਦੋ ਦੋਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ

01 ਜੁਲਾਈ, 2026 05:17 PM

ਫ਼ਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਮਾਲ ਰੋਡ ਸਥਿਤ ‘ਲਿਬਾਸ ਸ਼ੋਅਰੂਮ’ ’ਤੇ ਡਰਾਉਣ ਦੀ ਨੀਅਤ ਨਾਲ ਫਾਇਰਿੰਗ ਕਰਨ ਵਾਲੇ ਦੋ ਮੁੱਖ ਦੋਸ਼ੀਆਂ ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਸੀ. ਸੀ. ਟੀ. ਵੀ.  ਫੁਟੇਜ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਦੋਸ਼ੀਆਂ ਨੂੰ ਦਬੋਚ ਕੇ ਵਾਰਦਾਤ 'ਚ ਵਰਤਿਆ ਬਿਨਾਂ ਨੰਬਰ ਵਾਲਾ ਮੋਟਰਸਾਈਕਲ, ਇੱਕ ਵਿਦੇਸ਼ੀ ਪਿਸਤੌਲ, ਜ਼ਿੰਦਾ ਰੌਂਦ ਅਤੇ ਖੋਲ ਬਰਾਮਦ ਕੀਤੇ ਹਨ। ਇਹ ਵਾਰਦਾਤ ਪੁਰਾਣੀ ਰੰਜਿਸ਼ ਤਹਿਤ ਕਿਸੇ ਹੋਰ ਵਿਅਕਤੀ ਦੇ ਇਸ਼ਾਰੇ ’ਤੇ ਕੀਤੀ ਗਈ ਸੀ। ਫਿਰੋਜ਼ਪੁਰ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਮਾਲ ਰੋਡ ’ਤੇ ਸਥਿਤ ਲਿਬਾਸ ਸ਼ੋਅਰੂਮ ’ਤੇ ਹੋਈ ਫਾਇਰਿੰਗ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

23 ਜੂਨ 2026 ਨੂੰ ਸ਼ਾਮ ਕਰੀਬ 6.30 ਵਜੇ ਸ਼ੋਅਰੂਮ ਮਾਲਕ ਗੁਰਜੀਤ ਕੌਰ ਪਤਨੀ ਮੰਗਾ ਸਿੰਘ ਵਾਸੀ ਕਸੂਰੀ ਗੇਟ ਆਪਣੇ ਸਟਾਫ਼ ਸਮੇਤ ਹਾਜ਼ਰ ਸੀ ਤਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਹਿਸ਼ਤ ਫੈਲਾਉਣ ਲਈ ਸ਼ੋਅਰੂਮ ਵੱਲ ਫਾਇਰ ਕੀਤਾ, ਜੋ ਸਿੱਧਾ ਸ਼ੀਸ਼ੇ ’ਤੇ ਜਾ ਲੱਗਿਆ। ਪੁਲਸ ਨੇ ਤੁਰੰਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ। ਦੌਰਾਨੇ ਤਫ਼ਤੀਸ਼ ਸੀ. ਸੀ. ਟੀ. ਵੀ. ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਲਵਕੇਸ਼ ਉਰਫ਼ ਲਕਸ਼ ਪੁੱਤਰ ਸੋਨੀ ਅਤੇ ਆਰਿਅਨ ਉਰਫ਼ ਨੰਨਾ ਪੁੱਤਰ ਬੱਬੂ ਦੋਵੇਂ ਨਿਵਾਸੀ ਗਲੀ ਸੇਠੀ ਮਾਡਲ ਸਕੂਲ, ਮਖੂ ਗੇਟ ਵਜੋਂ ਹੋਈ। ਪੁਲਸ ਨੇ 29 ਜੂਨ ਨੂੰ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਸਮੇਂ ਵਰਤਿਆ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ। 30 ਜੂਨ ਨੂੰ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਵੱਡਾ ਖ਼ੁਲਾਸਾ ਕੀਤਾ।

ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਤੁਰਕੀ ਮੇਡ ਪਿਸਤੌਲ ਮਾਰਕਾ ਤਿਸਾਸ ਚੰਬਲ ਤੁਰਕੀ 30 ਬੋਰ ਸਮੇਤ ਮੈਗਜ਼ੀਨ, 01 ਜ਼ਿੰਦਾ ਰੌਂਦ ਅਤੇ 01 ਖੋਲ ਬਰਾਮਦ ਕੀਤਾ ਗਿਆ। ਦੋਸ਼ੀਆਂ ਨੇ ਕਬੂਲਿਆ ਕਿ ਇਹ ਵਾਰਦਾਤ ਉਨ੍ਹਾਂ ਨੇ ਇਕ ਤੀਜੇ ਵਿਅਕਤੀ ਦੇ ਕਹਿਣ ’ਤੇ ਕੀਤੀ ਸੀ, ਜਿਸ ਦੀ ਸ਼ੋਅਰੂਮ ਮਾਲਕਾਂ ਨਾਲ ਪੁਰਾਣੀ ਰੰਜਿਸ਼ ਸੀ ਅਤੇ ਉਸੇ ਨੇ ਹੀ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਪੁਲਸ ਦੱਸਿਆ ਕਿ ਵਾਰਦਾਤ ਸਮੇਂ ਲਵਕੇਸ਼ ਉਰਫ਼ ਲਕਸ਼ ਨੇ ਫਾਇਰਿੰਗ ਕੀਤੀ ਸੀ, ਜਦੋਂ ਕਿ ਆਰਿਅਨ ਉਰਫ਼ ਨੰਨਾ ਮੋਟਰਸਾਈਕਲ ਚਲਾ ਰਿਹਾ ਸੀ। ਪੁਲਿਸ ਮੁੱਖ ਸਾਜ਼ਿਸ਼ਕਰਤਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਸਾਰੀ ਅਸਲੀਅਤ ਸਾਹਮਣੇ ਆ ਸਕੇ।

Have something to say? Post your comment

ਅਤੇ ਪੰਜਾਬ ਖਬਰਾਂ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ

ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਮੇਤ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਸ.ਆਈ.ਆਰ.-2026' ਤਹਿਤ ਗਣਨਾ ਫਾਰਮ ਭਰਿਆ, ਲੋਕਾਂ ਨੂੰ ਵੋਟ ਸੁਧਾਈ ਬਾਰੇ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ 7 ਜੁਲਾਈ ਨੂੰ ਹੋਣਗੇ ਵਾਲੀਬਾਲ (ਅੰਡਰ-17) ਦੇ ਟ੍ਰਾਇਲ

ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ

ਬ੍ਰਹਮਗਿਆਨ ਮਨੁੱਖਤਾ ਲਈ ਸਭ ਤੋਂ ਉੱਚੀ ਅਧਿਆਤਮਿਕ ਪ੍ਰਾਪਤੀ ਹੈ – ਸੁਖਬੀਰ ਭਾਰਤੀ

ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ

ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਦੀ ਸਖ਼ਤੀ, ਪੰਜਾਬ ਦੇ ਇਹ ਵਹੀਕਲ ਕੀਤੇ ਗਏ ਬਲੈਕਲਿਸਟ

ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪੰਜਾਬ ਦੇ ਸਕੂਲਾਂ ਲਈ ਆ ਗਿਆ ਨਵਾਂ ਫ਼ੈਸਲਾ

ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ

ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ