Friday, June 26, 2026
BREAKING
ਐਸ.ਆਈ.ਆਰ. ਸਬੰਧੀ ਨੋਡਲ ਅਫ਼ਸਰਾਂ ਤੇ ਮੈਂਬਰਾਂ ਨਾਲ ਮੀਟਿੰਗ ਆਯੋਜਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ; ਨਸ਼ਿਆਂ ਖ਼ਿਲਾਫ਼ ਖੇਡਾਂ ਨੂੰ ਸਭ ਤੋਂ ਕਾਰਗਰ ਹਥਿਆਰ ਦੱਸਿਆ ਪਿੰਡਾਂ ਦਾ ਸਰਬਪੱਖੀ ਵਿਕਾਸ ਹੀ ਪੰਜਾਬ ਨੂੰ ਦੇਸ਼ ਭਰ ਵਿੱਚੋਂ ਨੰਬਰ ਇਕ ਸੂਬਾ ਬਣਾਏਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਰਜਿਸਟਰਾਰ ਕਾਬੂ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ ਮਾਨ ਸਰਕਾਰ ਦੀ ਵੱਡੀ ਪਹਿਲ: ਪੰਜਾਬ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ "ਪੰਜਾਬ ਬਾਲ ਵਿਕਾਸ ਸੰਮੇਲਨ 2026" ਤਹਿਤ "ਨਿੱਕੇ ਕਦਮ, ਵੱਡਾ ਵਿਕਾਸ" ਮੁਹਿੰਮ ਦਾ ਆਗਾਜ਼ 26 ਹਜ਼ਾਰ ਤੋਂ ਵੱਧ ਕਿਸਾਨਾਂ ਵੱਲੋਂ 3.41 ਲੱਖ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਇੱਕ ਮਾਂ ਦਾ ਦਿਲ ਤੇ ਰੂਹ ਕਾਗਜ਼ਾਂ ਉੱਤੇ ਜਿਊਂਦੇ ਹੋ ਉੱਠੇ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਰਾਵੀ ਪੰਧੇਰ ਦੀ ਕਿਤਾਬ 'ਲੈਟਰਜ਼ ਟੂ ਮਾਈ ਡੌਟਰਜ਼' ਲੋਕ ਅਰਪਣ ਪੰਜਾਬ ਪੁਲਿਸ ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਅਤੇ ਕਰੀਬ 540 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ; 2024 ਤੋਂ ਹੁਣ ਤੱਕ ਲਗਭਗ 64 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ: ਡੀਜੀਪੀ ਗੌਰਵ ਯਾਦਵ

ਪੰਜਾਬ

ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਸਿਹਤ ਡਾਇਰੈਕਟਰ ਨਾਲ ਮੀਟਿੰਗ ਹੋਈ

26 ਜੂਨ, 2026 08:26 PM

ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ) : ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਡਾਇਰੈਕਟਰ ਸਿਹਤ ਨਾਲ ਉਹਨਾਂ ਵਲੋਂ ਦਿੱਤੇ ਗਏ ਲਿਖਤੀ ਸਮੇਂ ਅਨੁਸਾਰ ਮੀਟਿੰਗ ਹੋਈ | ਇਹ ਮੀਟਿੰਗ ਪਿਛਲੇ ਦਿਨੀ ਨਵੀਂ ਚੁਣੀ ਗਈ ਕਮੇਟੀ ਦੇ ਸੂਬਾ ਪ੍ਰਧਾਨ ਸੁਖਦੀਪ ਸ਼ਰਮਾ ਅਤੇ ਜਨਰਲ ਸਕੱਤਰ ਸੁਨੀਲ ਦੱਤ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ | ਇਸ ਵਿਚ ਸਿਹਤ ਡਾਇਰੈਕਟਰ ਨੂੰ ਪਹਿਲਾ ਨਵੇਂ ਚੁਣੇ ਗਏ ਕਮੇਟੀ ਮੇਂਬਰਾ ਦੀ ਜਾਣ ਪਛਾਣ ਕਰਵਾਈ ਗਈ  | ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਸੂਬਾ ਪ੍ਰੈਸ ਸਕੱਤਰ ਦੀਪਾਂਜਲੀ ਭੱਟੀ ਨੇ ਦੱਸਿਆ ਕਿ ਮੀਟਿੰਗ ਵਿੱਚ ਫਾਰਮੇਸੀ ਅਫਸਰਾ ਦੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ | ਪੰਜਾਬ ਪੇ ਸਕੇਲ ਲੈਣ ਲਈ ਮਾਨਯੋਗ ਹਾਈ ਕੋਰਟ ਦੇ ਫੈਸਲੇ ਅਨੁਸਾਰ ਫਾਰਮੇਸੀ ਅਫਸਰਾ ਦੇ ਜਨਰਲ ਸਪੀਕਿੰਗ ਆਰਡਰ ਜਾਰੀ ਕਰਨ ਦੀ ਮੁੱਖ ਮੰਗ ਰੱਖੀ ਗਈ ਜਿਸ ਵਿਚ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਸਰਕਾਰ ਵੱਲੋਂ ਲੀਗਲ ਐਡਵਾਈਜ਼ਰ ਨਾਲ ਗੱਲ ਬਾਤ ਕਰਕੇ ਜਲਦ ਹੀ ਇਸਦਾ ਹਲ ਕੀਤਾ |ਜਾਵੇਗਾ  |ਫਾਰਮੇਸੀ ਅਫਸਰਾ ਦੀਆਂ ਬਾਕੀ ਰਹਿੰਦੀਆਂ ਰੈਗੂਲਰ ਪੋਸਟਾਂ ਨੂੰ ਭਰਨ ਸਬੰਧੀ ਓਹਨਾ ਆਖਿਆ ਕਿ ਸਰਕਾਰ ਵਲੋਂ ਇਹਨਾਂ 454 ਪੋਸਟਾਂ ਨੂੰ ਜਲਦੀ ਭਰਿਆ ਜਾਵੇਗਾ | ਇਸ ਤੋ ਬਾਅਦ ਸੇਵਾ ਮੁਕਤ ਫਾਰਮੇਸੀ ਅਫਸਰਾ ਦੇ ਲੀਵ ਇਨਕੇਸ਼ਮੈਂਟ ਦੇ ਪੈਂਡਿੰਗ ਕੇਸਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ  |ਅਮਰਨਾਥ ਯਾਤਰਾ ਤੇ ਜਾਣ ਤੇ ਟੀ ਏ ਡੀ ਏ ਬਾਰੇ ਗੱਲ ਬਾਤ ਕੀਤੀ ਗਈ ਜਿਸ ਵਿਚ ਡਾਇਰੈਕਟਰ ਵੱਲੋਂ ਸਾਫ ਸ਼ਬਦਾਂ ਵਿਚ ਕਿਹਾ ਗਿਆ ਕਿ ਇਹ ਫੰਡਸ ਡਿਪਾਰਟਮੈਂਟ ਵਲੋਂ ਬਹੁਤ ਪਹਿਲਾ ਹੀ ਸਿਵਿਲ ਸਰਜਨ ਦਫ਼ਤਰਾਂ ਨੂੰ ਜ਼ਾਰੀ ਕੀਤੇ ਜਾ ਚੁੱਕੇ ਹਨ ਡਾਇਰੈਕਟਰ ਸਾਹਿਬ ਵਲੋਂ ਕਿਹਾ ਗਿਆ ਹੈ ਕਿ ਜਿਹਨਾਂ ਨੂੰ ਟੀ ਏ ਡੀ ਏ ਨਹੀਂ ਮਿਲੇ ਉਹ ਪਹਿਲਾ ਆਪਣੇ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਮਿਲਣ ਅਤੇ ਇਸ ਦੀ ਜਾਣਕਾਰੀ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਨੂੰ ਦਿਤੀ ਜਾਵੇ | ਅਮਰਨਾਥ ਯਾਤਰਾ ਤੇ ਜਾਣ ਵਾਲੇ ਫਾਰਮੇਸੀ ਅਫਸਰਾ ਦੀ ਜਾਨ ਦੀ ਪ੍ਰਵਾਹ ਕਰਦੇ ਹੋਏ ਉਹਨਾਂ ਦੇ ਬੀਮੇ ਦੀ ਗੱਲ ਵੀ ਰੱਖੀ ਗਈ ਜਿਸ ਸਬੰਧੀ ਉਨ੍ਹਾਂ ਆਖਿਆ ਕਿ ਇਸ ਸਬੰਧੀ ਵੀ ਜਲਦ ਹੀ ਕੋਈ ਹਾਲ ਕੱਢਿਆ ਜਾਵੇਗਾ, ਪੰਜਾਬ ਸੂਬੇ ਵਿਚ ਲੱਗਣ ਵਾਲੀਆਂ ਜ਼ਿਲ੍ਹਾ ਜੇਲ ਡਿਊਟੀ ਸਬੰਧੀ ਵੀ ਗੱਲਬਾਤ ਕੀਤੀ ਗਈ | ਪਿਛਲੇ ਲੰਮੇ ਸਮੇਂ ਤੋ ਡਿਪਾਰਟਮੈਂਟ ਵਿਚ ਫਾਰਮੇਸੀ ਅਫਸਰਾ ਦੀ ਘੱਟ ਗਿਣਤੀ ਕਰਕੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਡਾਇਰੈਕਟਰ ਸਾਹਿਬ ਵਲੋਂ ਭਰੋਸਾ ਜਤਾਇਆ ਗਿਆ ਕਿ ਨਵੀਂ ਆਉਣ ਵਾਲੀ 454 ਰੈਗੂਲਰ ਪੋਸਟਾਂ ਵਿੱਚੋ ਹੀ ਇਸ ਦਾ ਹਲ ਕੀਤਾ ਜਾਵੇਗਾ | ਡਿਪਾਰਟਮੈਂਟ ਵਿਚ ਜ਼ਿਲ੍ਹਾ ਪ੍ਰੀਸ਼ਦ ਰੂਰਲ ਫਾਰਮੇਸੀ ਅਫਸਰਾ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ ਜਿਸ ਸਬੰਧੀ ਉਨ੍ਹਾਂ ਕਿਹਾ ਗਿਆ ਕਿ ਉਹਨਾਂ ਨੂੰ ਇਕ ਪਾਲਿਸੀ ਹੇਠਾਂ ਰੱਖ ਕੇ ਉਹਨਾਂ ਦੀਆਂ ਮੰਗਾ ਨੂੰ ਪੂਰਾ ਕੀਤਾ ਜਾਵੇਗਾ | ਫਾਰਮੇਸੀ ਅਫਸਰਾ ਦੀਆਂ ਪੋਸਟਾਂ ਨੂੰ ਪੁਨਰਗਠਨ ਕਰਨ ਦੀ ਵੀ ਚਰਚਾ ਕੀਤੀ ਗਈ | ਡਿਪਾਰਟਮੈਂਟ ਵੱਲੋਂ ਇਸ ਨੂੰ ਦੋਬਾਰਾ ਰਿਸਟਰਕਚਰਿੰਗ ਕਰਨ ਦੀ ਗੱਲ ਕਹੀ ਗਈ | ਇਸ ਮੌਕੇ ਤੇ ਵਿੱਤ ਸਕੱਤਰ ਮੀਨਾਕਸ਼ੀ ਧੀਰ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ, ਮੀਤ ਪ੍ਰਧਾਨ ਸੁਖਮੰਦਰ ਸਿੰਘ ਸੰਧੂ, ਆਡੀਟਰ ਅਮਨਦੀਪ ਸਿੰਘ, ਮੁੱਖ ਸਲਾਹਕਾਰ ਅਮਰਿੰਦਰ ਸਿੰਘ, ਜੁਆਇੰਟ ਸਕੱਤਰ ਵਿਸ਼ਾਲ ਤਿਆਲ, ਪ੍ਰਬਧਕੀ ਸਕੱਤਰ ਬਲਵਿੰਦਰ ਸਿੰਘ, ਪ੍ਰੋਪੇਗੰਡਾ ਸਕੱਤਰ ਮਲਕੀਤ ਸਿੰਘ ਤੋ ਇਲਵਾ ਸੰਜੇ ਗੁਪਤਾ ਸੁਪਰੀਡੇੰਟ ਅਤੇ ਗੁਰਪ੍ਰੀਤ ਸਿੰਘ ਸੀਨੀਅਰ ਸਹਾਇਕ ਵੀ ਹਾਜ਼ਰ ਸਨ |

Have something to say? Post your comment

ਅਤੇ ਪੰਜਾਬ ਖਬਰਾਂ

ਐਸ.ਆਈ.ਆਰ. ਸਬੰਧੀ ਨੋਡਲ ਅਫ਼ਸਰਾਂ ਤੇ ਮੈਂਬਰਾਂ ਨਾਲ ਮੀਟਿੰਗ ਆਯੋਜਿਤ

ਐਸ.ਆਈ.ਆਰ. ਸਬੰਧੀ ਨੋਡਲ ਅਫ਼ਸਰਾਂ ਤੇ ਮੈਂਬਰਾਂ ਨਾਲ ਮੀਟਿੰਗ ਆਯੋਜਿਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ; ਨਸ਼ਿਆਂ ਖ਼ਿਲਾਫ਼ ਖੇਡਾਂ ਨੂੰ ਸਭ ਤੋਂ ਕਾਰਗਰ ਹਥਿਆਰ ਦੱਸਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ; ਨਸ਼ਿਆਂ ਖ਼ਿਲਾਫ਼ ਖੇਡਾਂ ਨੂੰ ਸਭ ਤੋਂ ਕਾਰਗਰ ਹਥਿਆਰ ਦੱਸਿਆ

ਪਿੰਡਾਂ ਦਾ ਸਰਬਪੱਖੀ ਵਿਕਾਸ ਹੀ ਪੰਜਾਬ ਨੂੰ ਦੇਸ਼ ਭਰ ਵਿੱਚੋਂ ਨੰਬਰ ਇਕ ਸੂਬਾ ਬਣਾਏਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਿੰਡਾਂ ਦਾ ਸਰਬਪੱਖੀ ਵਿਕਾਸ ਹੀ ਪੰਜਾਬ ਨੂੰ ਦੇਸ਼ ਭਰ ਵਿੱਚੋਂ ਨੰਬਰ ਇਕ ਸੂਬਾ ਬਣਾਏਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ

ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ

ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਰਜਿਸਟਰਾਰ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਰਜਿਸਟਰਾਰ ਕਾਬੂ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ

ਮਾਨ ਸਰਕਾਰ ਦੀ ਵੱਡੀ ਪਹਿਲ: ਪੰਜਾਬ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ

ਮਾਨ ਸਰਕਾਰ ਦੀ ਵੱਡੀ ਪਹਿਲ: ਪੰਜਾਬ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ "ਪੰਜਾਬ ਬਾਲ ਵਿਕਾਸ ਸੰਮੇਲਨ 2026" ਤਹਿਤ "ਨਿੱਕੇ ਕਦਮ, ਵੱਡਾ ਵਿਕਾਸ" ਮੁਹਿੰਮ ਦਾ ਆਗਾਜ਼

26 ਹਜ਼ਾਰ ਤੋਂ ਵੱਧ ਕਿਸਾਨਾਂ ਵੱਲੋਂ 3.41 ਲੱਖ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ

26 ਹਜ਼ਾਰ ਤੋਂ ਵੱਧ ਕਿਸਾਨਾਂ ਵੱਲੋਂ 3.41 ਲੱਖ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ

ਇੱਕ ਮਾਂ ਦਾ ਦਿਲ ਤੇ ਰੂਹ ਕਾਗਜ਼ਾਂ ਉੱਤੇ ਜਿਊਂਦੇ ਹੋ ਉੱਠੇ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਰਾਵੀ ਪੰਧੇਰ ਦੀ ਕਿਤਾਬ 'ਲੈਟਰਜ਼ ਟੂ ਮਾਈ ਡੌਟਰਜ਼' ਲੋਕ ਅਰਪਣ

ਇੱਕ ਮਾਂ ਦਾ ਦਿਲ ਤੇ ਰੂਹ ਕਾਗਜ਼ਾਂ ਉੱਤੇ ਜਿਊਂਦੇ ਹੋ ਉੱਠੇ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਰਾਵੀ ਪੰਧੇਰ ਦੀ ਕਿਤਾਬ 'ਲੈਟਰਜ਼ ਟੂ ਮਾਈ ਡੌਟਰਜ਼' ਲੋਕ ਅਰਪਣ

ਪੰਜਾਬ ਪੁਲਿਸ ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਅਤੇ ਕਰੀਬ 540 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ; 2024 ਤੋਂ ਹੁਣ ਤੱਕ ਲਗਭਗ 64 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ: ਡੀਜੀਪੀ ਗੌਰਵ ਯਾਦਵ

ਪੰਜਾਬ ਪੁਲਿਸ ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਅਤੇ ਕਰੀਬ 540 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ; 2024 ਤੋਂ ਹੁਣ ਤੱਕ ਲਗਭਗ 64 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ: ਡੀਜੀਪੀ ਗੌਰਵ ਯਾਦਵ