Saturday, July 25, 2026
BREAKING
ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ ਨਿਫਟੀ 23,700 ਦੇ ਪਾਰ CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਦੁਨੀਆਂ

ਪੰਥ ਤੇਰੇ ਦੀਆਂ ਗੂੰਜਾਂ...ਸ਼ਹੀਦੀ ਨੂੰ ਸਮਰਪਿਤ ਸੇਵਾ ਅਤੇ ਸਾਂਝੀਵਾਲਤਾ

26 ਦਸੰਬਰ, 2025 04:39 PM

ਔਕਲੈਂਡ -ਥੇਮਜ਼ ਵਿੱਚ ਇਸ ਵਾਰ ਤੀਜਾ ਸਾਲਾਨਾ ‘ਛਬੀਲ ਦਿਵਸ’ ਮਨਾਉਣ ਲਈ ਜਿੱਥੇ ਭਾਰਤੀ ਖਾਸ ਕਰ ਸਿੱਖ ਭਾਈਚਾਰਾ ਇੱਕਠਾ ਹੋਇਆ ਉਥੇ ਸਥਾਨਿਕ ਲੋਕਾਂ ਨੇ ਸ਼ਿਰਕਤ ਕਰਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ‘ਚਾਰ ਸਾਹਿਬਜ਼ਾਦੇ ਕਮਿਊਨਿਟੀ ਟਰੱਸਟ’ ਦੇ ਅਧੀਨ ਰਸਮੀ ਤੌਰ ’ਤੇ ਸਥਾਪਿਤ ਹੋਣ ਤੋਂ ਬਾਅਦ ਇਹ ਇਸ ਸ਼ਹੀਦੀ ਸਮਾਗਮ ਦਾ ਇੱਕ ਹੋਰ ਮਹੱਤਵਪੂਰਨ ਪੜਾਅ ਸੀ। ਭਾਰਤੀ ਭਾਈਚਾਰੇ, ਸਥਾਨਕ ਕਾਰੋਬਾਰਾਂ ਅਤੇ ਵਾਲੰਟੀਅਰਾਂ ਦੇ ਭਰਪੂਰ ਸਹਿਯੋਗ ਨਾਲ, ਇਸ ਸਾਲ ਇਹ ਸਮਾਗਮ ਵੱਡੇ ਪੱਧਰ ’ਤੇ ਆਯੋਜਿਤ ਕੀਤਾ ਗਿਆ ਅਤੇ ਆਮ ਲੋਕਾਂ ਦੁਆਰਾ ਇਸ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਛਬੀਲ ਦਿਵਸ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੀ ਅਤੇ ਇਹ ਸਿੱਖ ਕਦਰਾਂ-ਕੀਮਤਾਂ—ਸੇਵਾ, ਬਰਾਬਰੀ ਅਤੇ ਭਾਈਚਾਰਕ ਭਲਾਈ ’ਤੇ ਅਧਾਰਤ ਹੈ। ਸਥਾਨਕ ਥੇਮਜ਼ ਭਾਈਚਾਰੇ ਵੱਲੋਂ ਬੜੀ ਸ਼ਰਧਾ ਅਤੇ ਪਿਆਰ ਨਾਲ ਛਬੀਲ ਅਤੇ ਲੰਗਰ ਤਿਆਰ ਕਰਕੇ ਵਰਤਾਇਆ ਗਿਆ, ਜਿਸ ਵਿੱਚ ਸਥਾਨਕ ਨਿਵਾਸੀਆਂ, ਮੁਸਾਫਰਾਂ ਅਤੇ ਸੈਲਾਨੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਸਾਲ ਇੱਕ ਨਵੀਂ ਸ਼ੁਰੂਆਤ ਕਰਦਿਆਂ ਸਵੇਰੇ 9:30 ਵਜੇ ਬੱਚਿਆਂ ਅਤੇ ਪਰਿਵਾਰਾਂ ਲਈ ਕੀਰਤਨ ਕਰਵਾਇਆ ਗਿਆ, ਜਿਸ ਵਿੱਚ ਪਰਿਵਾਰਾਂ ਅਤੇ ਭਾਈਚਾਰਕ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਸਮਾਗਮ ਨੂੰ ਪੂਰੇ ਖੇਤਰ ਦੀਆਂ ਸੰਸਥਾਵਾਂ ਦਾ ਸਹਿਯੋਗ ਮਿਲਿਆ, ਜਿਸ ਵਿੱਚ ਆਕਲੈਂਡ ਤੋਂ ‘ਨਿਊਜ਼ੀਲੈਂਡ ਟਰਬਨ ਕਰੂ’ (NZ Turban Crew) ਸ਼ਾਮਲ ਸੀ, ਜਿਨ੍ਹਾਂ ਨੇ ਮੁਫ਼ਤ ਦਸਤਾਰਬੰਦੀ ਅਤੇ ਸੱਭਿਆਚਾਰਕ ਸਾਂਝ ਪੈਦਾ ਕੀਤੀ। ‘ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟਸ ਅਕੈਡਮੀ’ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ, ਜੋ ਜਨਤਾ ਲਈ ਖਿੱਚ ਦਾ ਕੇਂਦਰ ਰਹੇ। ਹੈਮਿਲਟਨ ਤੋਂ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਟਰੱਸਟ’ ਦੇ ਮੈਂਬਰਾਂ ਨੇ ਵੀ ਪਹੁੰਚ ਕੇ ਸੇਵਾ ਵਿੱਚ ਹੱਥ ਵਟਾਇਆ।
ਪੇਂਡੂ ਖੇਤਰ ਹੋਣ ਦੇ ਬਾਵਜੂਦ, ਵਾਇਹੀ (Waihi), ਨਗੇਟੀਆ (Ngatea), ਕੇਰੇਪੇਹੀ (Kerepehi) ਅਤੇ ਕੋਰੋਮੰਡਲ (Coromandel) ਵਰਗੇ ਦੂਰ-ਦੁਰਾਡੇ ਇਲਾਕਿਆਂ ਤੋਂ ਲੋਕ ਸ਼ਹੀਦੀ ਯਾਦਗਾਰੀ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ। ਪ੍ਰਬੰਧਕਾਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਿਨ ਨੇ ਲੋਕਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ, ਸਿੱਖ ਕਦਰਾਂ-ਕੀਮਤਾਂ ਅਤੇ ਸੇਵਾ ਦੀ ਭਾਵਨਾ ਨਾਲ ਜੁੜਨ ਦਾ ਮੌਕਾ ਦਿੱਤਾ।
ਸਥਾਨਕ ਸਿਆਸੀ ਆਗੂਆਂ ਨੇ ਵੀ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਥੇਮਜ਼-ਕੋਰੋਮੰਡਲ ਡਿਸਟ੍ਰਿਕਟ ਕੌਂਸਲਰ ਮਾਰਟਿਨ ਰੋਡਲੀ ਅਤੇ ਮਾਓਰੀ ਵਾਰਡ ਕੌਂਸਲਰ ਮਾਈਕਲ ਬਾਰਲੋ ਸ਼ਾਮਲ ਸਨ। ਪ੍ਰਬੰਧਕਾਂ ਨੇ ਥੇਮਜ਼ ਦੇ ਸਮੁੱਚੇ ਭਾਈਚਾਰੇ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਪਾਕੇਹਾ (Pakeha) ਅਤੇ ਮਾਓਰੀ ਭਾਈਚਾਰੇ ਦੇ ਮੈਂਬਰਾਂ ਦੀ ਭਾਰੀ ਸ਼ਮੂਲੀਅਤ ਨੂੰ ਬਹੁਤ ਸਾਰਥਕ ਮੰਨਿਆ ਗਿਆ, ਕਿਉਂਕਿ ਕਈਆਂ ਨੇ ਇਸ ਦਿਨ ਦੀ ਮਹੱਤਤਾ ਨੂੰ ਸਮਝਿਆ ਅਤੇ ਭਾਰਤੀ ਭਾਈਚਾਰੇ ਦੀ ਸੱਭਿਆਚਾਰਕ ਵਿਭਿੰਨਤਾ ਦਾ ਆਨੰਦ ਮਾਣਿਆ। ਹਾਲਾਂਕਿ ਸਮਾਗਮ ਦੁਪਹਿਰ 2 ਵਜੇ ਸਮਾਪਤ ਹੋਣਾ ਸੀ, ਪਰ ਇਹ ਸ਼ਾਮ 4 ਵਜੇ ਤੱਕ ਚੱਲਦਾ ਰਿਹਾ। ਔਕਲੈਂਡ ਅਤੇ ਹੈਮਿਲਟਨ ਤੋਂ ਆਏ ਸੇਵਾਦਾਰਾਂ ਲਈ ਵੀ ਲੰਗਰ ਦੀ ਸੇਵਾ ਜਾਰੀ ਰਹੀ, ਜੋ ਸਮਾਪਤੀ ਅਤੇ ਸਫਾਈ ਦੇ ਕੰਮਾਂ ਵਿੱਚ ਮਦਦ ਲਈ ਰੁਕੇ ਸਨ।
ਪ੍ਰਬੰਧਕਾਂ ਨੇ ਇਸ ਦਿਨ ਨੂੰ ਇੱਕ ਸਕਾਰਾਤਮਕ ਅਤੇ ਉਤਸ਼ਾਹਜਨਕ ਸਮਾਗਮ ਦੱਸਿਆ, ਜੋ ਕਿ ਛਬੀਲ ਦਿਵਸ ਦੀ ਅਸਲ ਭਾਵਨਾ—ਬਿਨਾਂ ਕਿਸੇ ਵਿਤਕਰੇ ਦੇ ਸੇਵਾ, ਸਾਂਝੀ ਮਨੁੱਖਤਾ ਅਤੇ ਸਭ ਦੀ ਭਲਾਈ—ਨੂੰ ਦਰਸਾਉਂਦਾ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ

ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ

ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ

ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ; 72 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼

EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ

ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ

ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ

ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ