Wednesday, June 03, 2026
BREAKING
ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ; ਮਾਨਸੂਨ ਤੋਂ ਪਹਿਲਾਂ 2200 ਕਿਲੋਮੀਟਰ ਸੀਵਰੇਜ ਲਾਈਨਾਂ, 1400 ਹੌਟਸਪੌਟ ਸਾਫ਼ ਕੀਤੇ ਜਾਣਗੇ: ਹਰਜੋਤ ਸਿੰਘ ਬੈਂਸ* ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਗੈਂਗਸਟਰਾਂ ‘ਤੇ ਵਾਰ ਦਾ 134ਵਾਂ ਦਿਨ: ਪੰਜਾਬ ਪੁਲਿਸ ਵੱਲੋਂ 526 ਥਾਈਂ ਛਾਪੇਮਾਰੀ; 272 ਗ੍ਰਿਫ਼ਤਾਰ 1,30,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ; ਨਿੱਜੀ ਹਸਪਤਾਲਾਂ ਵਿੱਚ 17 ਹੋਰ ਇਲਾਜਾਂ ਨੂੰ ਮਨਜ਼ੂਰੀ, ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਮਿਲੇਗਾ ਕੈਸ਼ਲੈੱਸ ਇਲਾਜ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵੋਟਰ ਸੂਚੀ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ—2026—ਲਈ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਹੈਲਪ ਡੈਸਕ ਸਥਾਪਿਤ  :ਡਿਪਟੀ ਕਮਿਸ਼ਨਰ  60 ਸਾਲ ਦੀ ਉਮਰ ਦਾ ਹਰ ਵਿਅੱਕਤੀ ਸੀਨੀਅਰ ਸਿਟੀਜਨ ਸੰਸਥਾ ਚ ਸਾ਼ਮਲ ਹੋਵੇ : ਭਰਦਵਾਜ

ਦੁਨੀਆਂ

ਪਾਕਿ ਸਰਕਾਰ ਗੁੱਜਰਾਂਵਾਲਾ ਸਥਿਤ ਮਹਾਂ ਸਿੰਘ ਦੀ ਇਤਿਹਾਸਕ 'ਸਮਾਧ' ਦੀ ਜਲਦ ਮੁਰੰਮਤ ਕਰਾਵੇ: ਗਲੋਬਲ ਸਿੱਖ ਕੌਂਸਲ

24 ਸਤੰਬਰ, 2025 06:37 PM

ਲੰਡਨ : ਗਲੋਬਲ ਸਿੱਖ ਕੌਂਸਲ ਨੇ ਪਾਕਿਸਤਾਨ ਵਿੱਚ ਗੁੱਜਰਾਂਵਾਲਾ ਦੇ ਸ਼ੇਰਾਂਵਾਲਾ ਬਾਗ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਾਲ 1837 ਵਿੱਚ ਆਪਣੇ ਪਿਤਾ ਮਹਾਂ ਸਿੰਘ ਦੀ ਯਾਦ ਵਿੱਚ ਬਣਾਈ ਸਮਾਧ ਨੂੰ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪਹੁੰਚੇ ਨੁਕਸਾਨ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਗਲੋਬਲ ਸਿੱਖ ਕੌਂਸਲ ਨੇ ਪਾਕਿਸਤਾਨ ਸਰਕਾਰ ਨੂੰ ਇਸ ਸਮਾਰਕ ਦੀ ਜਲਦ ਮੁਰੰਮਤ ਕਰਾਉਣ ਤੇ ਸੁਰੱਖਿਆ-ਸੰਭਾਲ ਲਈ ਯਤਨ ਤੇਜ਼ ਕਰਨ ਦੀ ਅਪੀਲ ਕੀਤੀ ਹੈ।

ਲੰਡਨ ਤੋਂ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਅਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਰਕੇ ਸਮਾਧ ਦਾ ਅੱਠਭੁਜੀ ਅਧਾਰ ਢਹਿ ਗਿਆ ਹੈ, ਜਿਸ ਨਾਲ ਮੁੱਖ ਢਾਂਚਾ ਅਤੇ ਗੁੰਬਦ ਢਹਿਣ ਕਿਨਾਰੇ ਹਨ, ਜਿਸ ਕਰਕੇ ਇਸ ਸਮਾਰਕ ਦੇ ਨੇੜਲੇ ਸਕੂਲ ਅਤੇ ਸਥਾਨਕ ਮੁਹੱਲਾ ਨਿਵਾਸੀਆਂ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਉਨਾਂ ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਨੂੰ ਇਸ ਯਾਦਗਾਰ ਦੀ ਸੁਰੱਖਿਆ ਲਈ ਤੁਰੰਤ ਮੁਰੰਮਤ ਅਤੇ ਸੰਭਾਲ ਲਈ ਯਤਨਸ਼ੀਲ ਹੋਣ ਦੀ ਅਪੀਲ ਕੀਤੀ ਹੈ।

ਉਨਾਂ ਕਿਹਾ ਕਿ ਮਹਾਂ ਸਿੰਘ ਦੀ ਸਮਾਧ ਸਿੱਖਾਂ ਲਈ ਅਤੇ ਪੰਜਾਬੀ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸਦੀ ਸੰਭਾਲ ਨਾ ਸਿਰਫ਼ ਸਿੱਖਾਂ ਲਈ ਸਗੋਂ ਗੁੱਜਰਾਂਵਾਲਾ ਅਤੇ ਸਮੁੱਚੇ ਪੰਜਾਬ ਦੇ ਪੁਰਾਤੱਤਵ ਸੱਭਿਆਚਾਰ ਲਈ ਮਾਣ ਵਾਲੀ ਤੇ ਮਹੱਤਵਪੂਰਨ ਵਿਰਾਸਤ ਹੈ। ਕੌਂਸਲ ਨੇ ਪਾਕਿਸਤਾਨ ਸਰਕਾਰ ਅਤੇ ਈਟੀਪੀਬੀ ਨੂੰ ਅਪੀਲ ਕੀਤੀ ਹੈ ਕਿ ਇਸ ਸਥਾਨ ਦੀ ਅਸਲੀ ਸ਼ਾਨ ਬਹਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਰਾਜ ਦੇ ਮਾਣਮੱਤੇ ਇਤਿਹਾਸ ਨਾਲ ਜੁੜ ਕੇ ਯਾਦਾਂ ਤਾਜ਼ਾ ਕਰ ਸਕਣ।

ਕੁਝ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ ਦੀ ਸੰਭਾਲ ਵਿੱਚ ਈਟੀਬੀਪੀ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਗਲੋਬਲ ਸਿੱਖ ਕੌਂਸਲ ਨੇ ਇਸ ਸਮਾਧ ਸਮੇਤ ਕਈ ਹੋਰ ਅਣਗੌਲੇ ਇਤਿਹਾਸਕ ਅਸਥਾਨਾਂ ਦੀ ਬਹਾਲੀ ਪ੍ਰਤੀ ਵਕਫ ਬੋਰਡ ਦੀ ਅਣਗਹਿਲੀ ਨੂੰ ਉਜਾਗਰ ਕਰਦਿਆਂ ਕਿਹਾ ਹੈ ਕਿ ਇਸ ਯਾਦਗਾਰ ਦੀ ਅਣਦੇਖੀ ਹੋਣ ਕਾਰਨ ਦਹਾਕਿਆਂ ਤੋਂ ਲਗਾਤਾਰ ਇਸ ਦੀ ਇਮਾਰਤ ਖਸਤਾ ਹੋ ਰਹੀ ਹੈ ਅਤੇ ਤਾਜ਼ਾ ਕੁਦਰਤੀ ਆਫ਼ਤਾਂ ਕਰਕੇ ਅਜਿਹੀ ਅਣਗਹਿਲੀ ਨਾਲ ਇਹ ਸਮਾਰਕ ਇੱਕ ਨਾਜ਼ੁਕ ਪੜਾਅ 'ਤੇ ਪਹੁੰਚ ਗਈ ਹੈ। ਜੀ.ਐੱਸ.ਸੀ. ਨੇ ਇਸ ਸਬੰਧ ਵਿੱਚ ਈ.ਟੀ.ਪੀ.ਬੀ. ਦੇ ਚੇਅਰਮੈਨ ਵੱਲੋਂ ਦਿੱਤੇ ਭਰੋਸੇ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟ ਕੀਤੀ ਹੈ ਕਿ ਭਰੋਸੇ ਮੁਤਾਬਿਕ ਸਮਾਧ ਦੀ ਮੁਰੰਮਤ ਤੇ ਮੁੜ-ਬਹਾਲੀ ਜਲਦ ਕੀਤੀ ਜਾਵੇਗੀ।

ਇਸ ਯਾਦਗਾਰ ਦੀ ਮੁਰੰਮਤ ਤੇ ਸੰਭਾਲ ਕਰਨ ਸਬੰਧੀ ਯਤਨਾਂ ਵਿੱਚ ਗਲੋਬਲ ਸਿੱਖ ਕੌਂਸਲ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਇਵੈਕੁਈ ਟਰੱਸਟ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਇਸ ਸਮਾਰਕ ਦੀ ਸੁਰੱਖਿਆ, ਮੁਰੰਮਤ ਅਤੇ ਮੁੜ-ਬਹਾਲੀ ਦੀ ਪਹਿਲਕਦਮੀ ਵਿੱਚ ਉਨਾਂ ਪਾਕਿਸਤਾਨ ਦੀ ਪੰਜਾਬ ਸਰਕਾਰ ਅਤੇ ਉਥੋਂ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਪੂਰਾ ਸਮਰਥਨ ਦੇਣ ਲਈ ਕਿਹਾ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਬਲੋਚਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ, 17 ਸ਼ੱਕੀ ਅੱਤਵਾਦੀ ਢੇਰ

ਬਲੋਚਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ, 17 ਸ਼ੱਕੀ ਅੱਤਵਾਦੀ ਢੇਰ

ਕੁਵੈਤ ਏਅਰਪੋਰਟ 'ਤੇ ਹੋਏ ਭਿਆਨਕ ਡਰੋਨ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਦੂਤਘਰ ਨੇ ਕੀਤੀ ਪੁਸ਼ਟੀ

ਕੁਵੈਤ ਏਅਰਪੋਰਟ 'ਤੇ ਹੋਏ ਭਿਆਨਕ ਡਰੋਨ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਦੂਤਘਰ ਨੇ ਕੀਤੀ ਪੁਸ਼ਟੀ

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ