ਸੁਨਾਮ (ਰਮੇਸ਼ ਗਰਗ) : ਬੀਤੇ ਦਿਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਹੀਨਾ ਵਾਰ ਮੀਟਿੰਗ ਪ੍ਰਧਾਨ ਰੁਪਿੰਦਰ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਨਗਰ ਕੌਂਸਲ ਪ੍ਰਧਾਨ ਸ੍ਰੀ ਮਨਪ੍ਰੀਤ ਬਾਂਸਲ ਬਤੌਰ ਮੁਖਮਹਿਮਾਨ ਸਾ਼ਮਲ ਹੋਏ। ਇਸ ਮੌਕੇ ਬੋਲਦਿਆਂਂ ਉਨ੍ਹਾਂ ਕਿਹਾ ਕੇ ਮਾਨਯੋਗ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਦੀ ਰਹਿਨੁਮਾਈ ਹੇਠ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨ ਲਈ ਪੂਰਾ ਜੋਰ ਲਾਏਗੀ। ਉਨ੍ਹਾਂ ਕਿਹਾ ਕਿ ਬੜੀ ਸੰਜੀਦਗੀ ਨਾਲ ਸ਼ਹਿਰ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ।
ਬਾਰਸਾ਼ ਦੇ ਮੱਦੇਨਜਰ ਸਾਰੇ ਸ਼ਹਿਰ ਦੇ ਸੀਵਰੇਜ ਦੀ ਪੂਰੀ ਸਫਾਈ ਕਰਵਾਈ ਜਾ ਰਹੀ ਹੈ। ਛੇਤੀ ਹੀ ਸ਼ਹਿਰ ਦੀਆਂ ਅੰਦਰੂਨੀ ਸ਼ੜਕਾ ਤੇ ਪ੍ਰੀਮਿਕਸ ਪਾਉਣ ਦਾ ਕੰਮ ਸੁ਼ਰੂ ਹੋ ਰਿਹਾ ਹੈ ਸ਼ਹਿਰ ਅੰਦਰ ਸ਼ੜਕਾ ਅਤੇ ਗਲੀਆਂ ਵਿੱਚ ਪਏ ਟੋਏ ਵੀ ਠੀਕ ਕੀਤੇ ਜਾ ਰਹੇ ਹਨ। ਸ਼ਹਿਰ ਨਿਵਾਸੀਆਂ ਨੂੰ ਸਫਾਈ, ਪਾਣੀ, ਸੀਵਰੇਜ, ਸਟਰੀਟ ਲਾਈਟ ਸੰਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸ਼ਹਿਰ ਵਿੱਚੋ ਢੱਠਿਆਂ ਨੂੰ ਸਰਕਾਰੀ ਗਊਸਾ਼ਲਾ ਵਿੱਚ ਭੇਜਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਕੇ ਕਿਸੇ ਵੀ ਇਨਸਾਨ ਦਾ ਕੋਈ ਨੁਕਸਾਨ ਨਾ ਹੋਵੇ। ਇਸ ਬਾਰੇ ਸੈਸ ਲਾਉਣ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦੀ ਫੀਸ ਲੱਗਭਗ ਇੱਕ ਹਜਾਰ ਰੁਪਏ ਹੋਵੇਗੀ ਤੇ ਇਸ ਨਾਲ ਢੱਠਿਆਂ ਆਦਿ ਦਾ ਇੰਤਜਾਮ ਕੀਤਾ ਜਾ ਸਕੇ ਇਹ ਕਿਸੇ ਮਾੜੇ ਜਾਂ ਆਮ ਵਿਅੱਕਤੀ ਤੇ ਬੋਝ ਨਹੀ ਪਾਇਆ ਜਾਵੇਗਾ।
ਉਨ੍ਹਾਂ ਕਿਹਾ ਕੇ ਮੰਤਰੀ ਸਾਹਿਬ ਦੀ ਸੋਚ ਹੈ ਕੇ ਸ਼ਹਿਰ ਦਾ ਚੁਗਿਰਦਾ ਬਹੁਤ ਸੁੰਦਰ ਹੋਵੇ ਇਸ ਲਈ ਬਠਿੰਡਾ ਰੋਡ, ਜਾਖਲ ਰੋਡ, ਪਟਿਆਲਾ ਰੋਡ ਨੂੰ ਅਤੀ ਸੁੰਦਰ ਬਣਾਉਣ ਲਈ ਦੋਵੇਂ ਪਾਸੇ ਹਰਿਆਲੀ ਲਈ ਬੂਟੇ ਲਾ ਕੇ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇਗਾ ਉਨ੍ਹਾਂ ਕਿਹਾ ਕੇ ਇਹ ਸਭ ਕੁਂਝ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਇਸ ਲਈ ਉਨ੍ਹਾਂ ਸਾਰਿਆਂ ਤੋਂ ਸਹਿਯੋਗ ਦੀ ਅਪੀਲ ਕੀਤੀ।
ਉਨਾਂ ਕਿਹਾ ਕੇ ਬਾਕੀ ਬੋਰਡਾਂ ਵਾਂਗ ਇਂਕ ਸੀਨੀਅਰ ਸਿਟੀਜਨ ਬੋਰਡ ਬਨਣਾ ਚਾਹੀਦਾ ਹੈ ਸੰਸਥਾ ਇਸ ਲਈ ਕਾਰਵਾਈ ਕਰੇ ਅਸੀਂ ਮੱਦਦ ਕਰਾਂਗੇ। ਉਨ੍ਹਾਂ ਸੀਨੀਅਰ ਸਿਟੀਜਨ ਐਸੋਸੀਏਸ਼ਨ ਲਈ ਇੱਕ ਵਧੀਆ ਦਫਤਰ ਵਾਸਤੇ ਜਗ੍ਹਾ ਮੁਹੱਈਆ ਕਰਵਾਉਣ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਤੇ ਸੰਸਥਾ ਦਾ ਇੱਥੇ ਬੁਲਾਉਣ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਐਸੋਸੀਏਸ਼ਨ ਵੱਲੋਂ ਮਨਪ੍ਰੀਤ ਬਾਂਸਲ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਨੂੰ ਪ੍ਰਧਾਨ ਰੁਪਿੰਦਰ ਭਾਰਦਵਾਜ, ਬੀਰਬਲ ਬਾਂਸਲ, ਪਵਨ ਗੁਜਰਾਂ ਤੇ ਕ੍ਰਿਸ਼ਨ ਸੰਦੋਹਾ ਤੇ ਭਰਤ ਹਰੀ ਸ਼ਰਮਾ ਨੇ ਵੀ ਸੰਬੋਧਨ ਕੀਤਾ ਤੇ ਮਨਪ੍ਰੀਤ ਬਾਂਸਲ ਨੂੰ ਨਗਰ ਕੌਸਲ ਦਾ ਪ੍ਰਧਾਨ ਬਨਣ ਤੇ ਵਧਾਈ ਦਿੱਤੀ ਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਜੁਲਾਈ ਮਹੀਨੇ ਚ ਮੈਂਬਰਾਂ ਦੇ ਆਉਣ ਵਾਲੇ ਜਨਮ ਦਿਨ ਮਨਾਏ ਗਏ।
ਇਸ ਮੌਕੇ ਤੇ ਰੁਪਿੰਦਰ ਭਾਰਦਵਾਜ, ਪਵਨ ਗੁਜਰਾਂ, ਬੀਰਬਲ ਬਾਂਸਲ, ਰਾਜ ਕੁਮਾਰ ਗੋਇਲ, ਵੇਦ ਕਪੂਰ, ਬਲਵਿੰਦਰ ਭਾਰਦਵਾਜ, ਕ੍ਰਿਸ਼ਨ ਸੰਦੋਹਾ, ਲਾਜਪਤ ਰਾਏ ਗਰਗ, ਕਾਹਨ ਦਾਸ ਬਾਵਾ, ਭਰਤ ਹਰੀ ਸ਼ਰਮਾ,ਇਸ਼ਵਰ ਸਿੰਘ, ਸੁਖਚੈਨ ਸਿੰਘ ਖਹਿਰਾ, ਸੁਰੇਸ਼ ਜੈਨ, ਡਾ, ਸੱਤਪਾਲ ਗਰਗ, ਸੁਰਿੰਦਰ ਸਿੰਘ,ਭੂਸ਼ਨ ਕਾਂਤ ਸ਼ਰਮਾ,ਪ੍ਰਸੋ਼ਤਮ ਦਾਸ, ਸਾ਼ਮ ਲਾਲ ਵਕੀਲ, ਮੇਘ ਰਾਜ, ਸੁਰਿੰਦਰ ਛਾਜਲੀ, ਸੋਮ ਨਾਥ ਸ਼ਰਮਾ, ਬਰਜੇਸ਼ ਕੁਮਾਰ, ਭਗਵਾਨ ਦਾਸ ਸ਼ਰਮਾ, ਪਵਨ ਸ਼ਰਮਾ, ਨਰੇਸ਼ ਕੁਮਾਰ, ਸੁਰਿੰਦਰ ਕੁਮਾਰ, ਰਾਜ ਕੁਮਾਰ ਡੱਲਾ, ਭੀਮ ਸੈਨ ਸਿੰਗਲਾ, ਸੁਖਦੇਵ ਸਿਂਘ ਚੀਮਾ, ਸੁਰਿੰਦਰ ਘਈ, ਸਤਿੰਦਰ ਸਿੰਘ, ਰਮੇਸ਼ ਗਰਗ, ਸੁਰੇਸ਼ ਬਾਂਸਲ, ਨਰਿੰਦਰ ਗੋਇਲ, ਗੁਰਬਚਨ ਸਿੰਘ, ਸ਼ਵਿੰਦਰ ਸਿੰਘ, ਸੁਭਾਸ਼ ਵਰਮਾ, ਚਰੰਜੀ ਲਾਲ ਗਰਗ, ਹਰੀ ਰਾਮ, ਸਾ਼ਮ ਲਾਲ, ਪਵਨ ਬਾਂਸਲ, ਰਾਮ ਲਾਲ ਤਾਇਲ, ਵਿਜੈ ਗਰਗ, ਸੁਖਜਿੰਦਰ ਸਿੰਘ ਤੇ ਨਰਿੰਦਰ ਜੈਨ ਸਮੇਤ ਸੰਸਥਾ ਦੇ ਮੈਬਰ ਹਾਜਰ ਸਨ।