Thursday, March 05, 2026
BREAKING
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ 49.64 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣ ਕਾਰਜ ਦੀ ਸ਼ੁਰੂਆਤ ਲਹਿਰਾ ਮੁਨਕ ਭੱਠਾ  ਐਸੋਸੀਏਸ਼ਨ ਦੀ ਮੀਟਿੰਗ ਸੁਨਾਮ ਦੇ ਬੀ.ਬੀ  ਗ੍ਰੈਂਡ ਹੋਟਲ ਵਿਖੇ ਹੋਈ....  ਬਲਾਕ ਸੰਮਤੀ ਸੁਨਾਮ ਦੇ ਚੇਅਰਮੈਨ ਬਣੇ ਪਰਦੀਪ ਕੌਰ, ਸੰਦੀਪ ਸਿੰਘ ਸੋਨੀ ਵਿਰਕ ਲਖਮੀਰਵਾਲਾ ਵਾਈਸ ਚੇਅਰਮੈਨ ਚੁਣੇ ਯੁਵਕ ਕਲੱਬ ਪਾਲਿਸੀ 2025 ਤਹਿਤ ਹੋਵੇਗੀ ਯੂਥ ਕਲੱਬਾਂ ਦੀ ਕਾਰਗੁਜਾਰੀ ਦੀ ਸਮੀਖਿਆ-- ਡਿਪਟੀ ਕਮਿਸ਼ਨਰ, ਗੁਲਪ੍ਰੀਤ ਸਿੰਘ ਔਲਖ ਸੁਨਾਮ ਵਿੱਚ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ, ਮੁਕੇਸ਼ ਜਨੇਜਾ ਮੁੱਖ ਮਹਿਮਾਨ ਰਣਜੀਤ ਸਿੰਘ ਐਨਕਾਊਂਟਰ ਮਾਮਲੇ 'ਚ ਹਾਈਕੋਰਟ ਸਖ਼ਤ, ਮੰਗ ਲਈ DGP ਤੋਂ ਰਿਪੋਰਟ ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ ਦੇ ਕਤਲ ਬਾਰੇ ਕੀਤੇ ਵੱਡੇ ਖ਼ੁਲਾਸੇ ਪੰਜਾਬ ਅੰਦਰ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਸਾਵਧਾਨ, ਭਲਕੇ ਲਈ ਹੋ ਗਿਆ ਵੱਡਾ ਐਲਾਨ ਇਰਾਨ ਨੇ ਇਕ ਵਾਰ ਫ਼ਿਰ ਕੀਤੇ ਹਮਲੇ ! ਦੋਹਾ 'ਚ ਜ਼ਬਰਦਸਤ ਧਮਾਕਿਆਂ ਮਗਰੋਂ ਅਲਰਟ 'ਤੇ ਕਤਰ ਸਿਰਫ਼ ਇਨ੍ਹਾਂ ਦੇਸ਼ਾਂ ਲਈ ਹੋਰਮੁਜ਼ ਬੰਦ. ਈਰਾਨ ਦਾ ਵੱਡਾ ਬਿਆਨ

ਰਾਸ਼ਟਰੀ

ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ ਮੁਫ਼ਤ ਯਾਤਰਾ ਦੇ ਨਾਲ...

05 ਮਾਰਚ, 2026 05:34 PM

ਨਵੀਂ ਦਿੱਲੀ : ਦਿੱਲੀ ਦੀ ਸਰਕਾਰ ਲੋਕਾਂ ਦੀਆਂ ਸਹੂਲਤਾਵਾਂ ਨੂੰ ਲੈ ਕੇ ਕਈ ਨਵੀਆਂ ਯੋਜਵਾਨਾਂ ਚਲਾ ਰਹੀ ਹੈ, ਜੋ ਬਹੁਤ ਫ਼ਾਇਦੇਮੰਦ ਸਾਬਿਤ ਹੋ ਰਹੀਆਂ ਹਨ। ਦਿੱਲੀ ਸਰਕਾਰ ਨੇ ਸਹੇਲੀ ਪਿੰਕ ਸਮਾਰਟ ਕਾਰਡ 2026 ਲਾਂਚ ਕਰਕੇ ਔਰਤਾਂ ਅਤੇ ਟ੍ਰਾਂਸਜੈਂਡਰ ਯਾਤਰੀਆਂ ਦੇ ਸਫ਼ਰ ਨੂੰ ਹੋਰ ਵੀ ਸੁਖਾਲਾ ਅਤੇ ਹਾਈਟੈੱਕ ਬਣਾ ਦਿੱਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਲਾਂਚ ਕੀਤੇ ਗਏ 'ਸਹੇਲੀ ਪਿੰਕ ਸਮਾਰਟ ਕਾਰਡ 2026' ਦੀ ਵੰਡ ਹੁਣ ਦਿੱਲੀ ਵਿੱਚ ਸ਼ੁਰੂ ਹੋ ਚੁੱਕੀ ਹੈ। ਇਸ ਕਾਰਡ ਦੇ ਆਉਣ ਨਾਲ ਹੁਣ ਪੇਪਰ ਟਿਕਟਾਂ ਦਾ ਝੰਜਟ ਖ਼ਤਮ ਹੋ ਜਾਵੇਗਾ ਅਤੇ ਔਰਤਾਂ 'ਟੈਪ ਐਂਡ ਟ੍ਰੈਵਲ' ਮਾਡਲ ਰਾਹੀਂ ਡਿਜੀਟਲ ਸਫ਼ਰ ਦਾ ਆਨੰਦ ਮਾਣ ਸਕਣਗੀਆਂ।


ਇੱਕ ਕਾਰਡ, ਕਈ ਫਾਇਦੇ:
ਦੱਸ ਦੇਈਏ ਕਿ ਇਹ ਦਿੱਲੀ ਵਿੱਚ ਔਰਤਾਂ ਲਈ ਡਿਜੀਟਲ ਯਾਤਰਾ ਵੱਲ ਇੱਕ ਵੱਡਾ ਕਦਮ ਹੈ। ਇਸਦਾ ਟੀਚਾ ਔਰਤਾਂ ਅਤੇ ਟ੍ਰਾਂਸਜੈਂਡਰ ਯਾਤਰੀਆਂ ਲਈ ਸੁਰੱਖਿਅਤ, ਸੁਵਿਧਾਜਨਕ ਅਤੇ ਤਕਨੀਕੀ-ਅਨੁਕੂਲ ਆਵਾਜਾਈ ਪ੍ਰਦਾਨ ਕਰਨਾ ਹੈ। 'ਸਹੇਲੀ ਪਿੰਕ ਸਮਾਰਟ ਕਾਰਡ 2026' ਬੱਸ, ਮੈਟਰੋ ਤੇ RRTS ਸਭ ਥਾਂ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਕਾਰਡ 'ਨੈਸ਼ਨਲ ਕਾਮਨ ਮੋਬਿਲਿਟੀ ਕਾਰਡ' (NCMC) ਫਰੇਮਵਰਕ 'ਤੇ ਅਧਾਰਿਤ ਹੈ। ਇਸ ਦੀਆਂ ਖ਼ੂਬੀਆਂ ਹੇਠ ਲਿਖੇ ਅਨੁਸਾਰ ਹਨ:


ਮੁਫ਼ਤ ਸਫ਼ਰ: ਯੋਗ ਔਰਤਾਂ ਅਤੇ ਟ੍ਰਾਂਸਜੈਂਡਰ DTC ਅਤੇ ਕਲੱਸਟਰ ਬੱਸਾਂ ਵਿੱਚ ਬਿਲਕੁਲ ਮੁਫ਼ਤ ਸਫ਼ਰ ਕਰ ਸਕਣਗੇ।
ਮਲਟੀ-ਯੂਜ਼: ਇਸੇ ਇੱਕ ਕਾਰਡ ਦੀ ਵਰਤੋਂ ਦਿੱਲੀ ਮੈਟਰੋ ਅਤੇ RRTS (ਰੇਲਵੇ ਨੈੱਟਵਰਕ) ਵਿੱਚ ਵੀ ਕੀਤੀ ਜਾ ਸਕੇਗੀ।
ਸੁਰੱਖਿਆ: ਕਾਰਡ 'ਤੇ ਫੋਟੋ ਅਤੇ QR ਕੋਡ ਹੋਵੇਗਾ, ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋ ਸਕੇ।


ਕੌਣ ਬਣਵਾ ਸਕਦਾ ਹੈ ਇਹ ਕਾਰਡ?
ਸਰਕਾਰ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਬਿਨੈਕਾਰ ਦਿੱਲੀ ਦੀ ਸਥਾਈ ਨਿਵਾਸੀ ਔਰਤ ਜਾਂ ਟ੍ਰਾਂਸਜੈਂਡਰ ਹੋਣੀ ਚਾਹੀਦੀ ਹੈ। ਘੱਟੋ-ਘੱਟ ਉਮਰ 12 ਸਾਲ ਹੋਣੀ ਲਾਜ਼ਮੀ ਹੈ। ਆਧਾਰ ਕਾਰਡ, ਵੋਟਰ ਆਈਡੀ ਅਤੇ ਦਿੱਲੀ ਦੇ ਰਿਹਾਇਸ਼ੀ ਸਬੂਤ (Address Proof) ਦੀ ਲੋੜ ਪਵੇਗੀ। ਦਿੱਲੀ ਸਰਕਾਰ ਨੇ ਇਸ ਕਾਰਡ ਦੀ ਵੰਡ ਲਈ ਪੂਰੀ ਦਿੱਲੀ ਵਿੱਚ 50 ਕੇਂਦਰ ਬਣਾਏ ਹਨ। ਡੀ.ਐੱਮ. (DM) ਦਫ਼ਤਰ, ਐੱਸ.ਡੀ.ਐੱਮ. (SDM) ਦਫ਼ਤਰ ਅਤੇ ਚੋਣਵੇਂ DTC ਡਿਪੂਆਂ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਡ ਬਣਾਏ ਜਾ ਰਹੇ ਹਨ।

ਆਨਲਾਈਨ: ਤੁਸੀਂ DTC ਦੀ ਅਧਿਕਾਰਤ ਵੈੱਬਸਾਈਟ ਜਾਂ 'ਪਿੰਕ ਸਹੇਲੀ ਪੋਰਟਲ' 'ਤੇ ਜਾ ਕੇ ਫਾਰਮ ਭਰ ਸਕਦੇ ਹੋ। ਵੈਰੀਫਿਕੇਸ਼ਨ ਤੋਂ ਬਾਅਦ ਕਾਰਡ ਸਿੱਧਾ ਤੁਹਾਡੇ ਘਰ ਭੇਜ ਦਿੱਤਾ ਜਾਵੇਗਾ।


ਸਮਾਰਟ ਮੋਬਿਲਿਟੀ ਵੱਲ ਵੱਡਾ ਕਦਮ
ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਇਹ ਕਾਰਡ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰੇਗਾ, ਤਾਂ ਜੋ ਉਹ ਬਿਨਾਂ ਕਿਰਾਏ ਦੀ ਚਿੰਤਾ ਕੀਤੇ ਨੌਕਰੀ, ਕਾਲਜ ਜਾਂ ਹੋਰ ਜ਼ਰੂਰੀ ਕੰਮਾਂ ਲਈ ਸਫ਼ਰ ਕਰ ਸਕਣ। ਇਸ ਨਾਲ ਬੱਸਾਂ ਵਿੱਚ ਲੰਬੀਆਂ ਕਤਾਰਾਂ ਤੋਂ ਵੀ ਮੁਕਤੀ ਮਿਲੇਗੀ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਯੋਗੀ ਆਦਿੱਤਿਆਨਾਥ ਨੇ ਕਪਿਲ ਦੇਵ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕੀਤਾ ਉਦਘਾਟਨ

ਯੋਗੀ ਆਦਿੱਤਿਆਨਾਥ ਨੇ ਕਪਿਲ ਦੇਵ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕੀਤਾ ਉਦਘਾਟਨ

"ਧਰਮ ਤੋਂ ਉੱਪਰ ਹੈ ਸੁਰੱਖਿਆ..."! ਬੰਬੇ ਹਾਈ ਕੋਰਟ ਨੇ ਮੁੰਬਈ ਏਅਰਪੋਰਟ ਨੇੜੇ ਨਮਾਜ਼ ਪੜ੍ਹਨ ਦੀ ਨਹੀਂ ਦਿੱਤੀ ਇਜਾਜ਼ਤ

ਦਿੱਲੀ ਦੇ ਰਿਠਾਲਾ 'ਚ ਭਿਆਨਕ ਅੱਗ ਦਾ ਤਾਂਡਵ! 100 ਤੋਂ ਵੱਧ ਝੁੱਗੀਆਂ ਸੜ ਕੇ ਸਵਾਹ, 17 ਸਾਲਾ ਲੜਕੀ ਦੀ ਮੌਤ

ਦਿੱਲੀ ਦੇ ਰਿਠਾਲਾ 'ਚ ਭਿਆਨਕ ਅੱਗ ਦਾ ਤਾਂਡਵ! 100 ਤੋਂ ਵੱਧ ਝੁੱਗੀਆਂ ਸੜ ਕੇ ਸਵਾਹ, 17 ਸਾਲਾ ਲੜਕੀ ਦੀ ਮੌਤ

ਇਰਾਨ 'ਚ ਛਿੜੀ ਜੰਗ ਬਾਰੇ PM ਮੋਦੀ ਨੇ ਦਿੱਤਾ ਵੱਡਾ ਬਿਆਨ

ਇਰਾਨ 'ਚ ਛਿੜੀ ਜੰਗ ਬਾਰੇ PM ਮੋਦੀ ਨੇ ਦਿੱਤਾ ਵੱਡਾ ਬਿਆਨ

ਬਦਲ ਜਾਵੇਗਾ CM, ਕੌਣ ਹੋਵੇਗਾ ਅਗਲਾ ਮੁੱਖ ਮੰਤਰੀ! ਨਿਤੀਸ਼ ਨੇ ਰਾਜ ਸਭਾ ਲਈ ਭਰੀ ਨਾਮਜ਼ਦਗੀ

ਬਦਲ ਜਾਵੇਗਾ CM, ਕੌਣ ਹੋਵੇਗਾ ਅਗਲਾ ਮੁੱਖ ਮੰਤਰੀ! ਨਿਤੀਸ਼ ਨੇ ਰਾਜ ਸਭਾ ਲਈ ਭਰੀ ਨਾਮਜ਼ਦਗੀ

ਕਾਂਗਰਸ ਵਲੋਂ ਰਾਜ ਸਭਾ ਦੇ 6 ਉਮੀਦਵਾਰਾਂ ਦੀ ਲਿਸਟ ਜਾਰੀ

ਕਾਂਗਰਸ ਵਲੋਂ ਰਾਜ ਸਭਾ ਦੇ 6 ਉਮੀਦਵਾਰਾਂ ਦੀ ਲਿਸਟ ਜਾਰੀ

ਨਿਤੀਸ਼ ਕੁਮਾਰ ਰਾਜ ਸਭਾ ਚੋਣਾਂ ਲਈ ਅੱਜ ਦਾਖ਼ਲ ਕਰ ਸਕਦੇ ਹਨ ਨਾਮਜ਼ਦਗੀ ਪੱਤਰ, ਕੌਣ ਹੋਵੇਗਾ ਬਿਹਾਰ ਦਾ CM?

ਨਿਤੀਸ਼ ਕੁਮਾਰ ਰਾਜ ਸਭਾ ਚੋਣਾਂ ਲਈ ਅੱਜ ਦਾਖ਼ਲ ਕਰ ਸਕਦੇ ਹਨ ਨਾਮਜ਼ਦਗੀ ਪੱਤਰ, ਕੌਣ ਹੋਵੇਗਾ ਬਿਹਾਰ ਦਾ CM?

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਈਰਾਨ 'ਚ ਵਿਗੜੇ ਹਾਲਾਤ: ਭਾਰਤੀ ਦੂਤਘਰ ਵਲੋਂ ਐਡਵਾਇਜ਼ਰੀ ਜਾਰੀ, ਨਾਗਰਿਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ

ਈਰਾਨ 'ਚ ਵਿਗੜੇ ਹਾਲਾਤ: ਭਾਰਤੀ ਦੂਤਘਰ ਵਲੋਂ ਐਡਵਾਇਜ਼ਰੀ ਜਾਰੀ, ਨਾਗਰਿਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ