ਸੁਨਾਮ (ਰਮੇਸ਼ ਗਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਭਵਨ ਪਿੰਡ ਕੋਹਰੀਆ ਦੇ ਅੰਦਰ ਤਿੰਨ ਦਿਨਾਂ ਭਗਤੀ ਸੰਗਮ ਦਾ ਆਯੋਜਨ ਕੀਤਾ ਗਿਆ।ਜਿਸ ਦੇ ਅੰਦਰ ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯ ਪਲਕ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖੀ ਇਤਿਹਾਸ ਦੇ ਹਰੇਕ ਕਾਲ ਅੰਦਰ ਇੱਕ ਪਹਿਲੂ ਸਮਾਨ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਮਨੁੱਖ ਹਮੇਸ਼ਾ ਹੀ ਆਪਣੀ ਉਥਾਨ ਲਈ ਤਰਲੋ ਮੱਛੀ ਹੁੰਦਾ ਰਿਹਾ ਹੈ ਜਾਂ ਫਿਰ ਇਸ ਤਰਾਂ ਵੀ ਕਹਿ ਸਕਦੇ ਹਾਂ ਕਿ ਇਹ ਉਥਾਨ ਮਨੁੱਖ ਦੀ ਕਮਜ਼ੋਰੀ ਰਿਹਾ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਉਹ ਜਾਣ ਤੱਕ ਦੀ ਬਾਜੀ ਲਗਾ ਦਿੰਦਾ ਹੈ। ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਪਰਮਾਤਮਾ ਨੇ ਜੇਕਰ ਇਹ ਗੁਣ ਮਨੁੱਖ ਨੂੰ ਦਿੱਤਾ ਹੈ ਤਾਂ ਉਸਨੇ ਸਹੀ ਹੀ ਕੀਤਾ ਹੋਵੇਗਾ ਕਿਉਂਕਿ ਉਹ ਆਪਣੇ ਜੀਵ ਦਾ ਹਮੇਸ਼ਾ ਹੀ ਭਲਾ ਚਾਹੁੰਦਾ ਹੈ ਖੈਰ ਮੁਕਦੀ ਗੱਲ ਇਹ ਹੈ ਕਿ ਪਰਮਾਤਮਾ ਦੇ ਰਚਨਾਤਮਕ ਪਹਿਲੂ ਦੀ ਅਲੋਚਨਾ ਨਹੀਂ ਕੀਤੀ ਜਾ ਸਕਦੀ ਉਸਦੀ ਹਰ ਰਚਨਾ ਅੰਦਰ ਕੁਦਰਤ ਅਤੇ ਸਮਾਜਿਕ ਪ੍ਰਾਣੀਆਂ ਲਈ ਲੋੜੀਦੇ ਗੁਣ ਪਾਏ ਜਾਂਦੇ ਹਨ ਚਾਹੇ ਉਹ ਰਚਨਾ ਜੜ ਹੋਵੇ ਜਾਂ ਚੇਤਨ ਪਰੰਤੂ ਮਹਾਂਪੁਰਸ਼ਾਂ ਨੇ ਆਪਣੇ ਅਨੁਭਵ ਰਾਹੀਂ ਦੱਸਿਆ ਕਿ ਇਸ ਪੂਰੀ ਕਾਇਨਾਤ ਅੰਦਰ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜੋ ਆਪਣੇ ਜੀਵਨ ਨੂੰ ਆਪਣੇ ਢੰਗ ਨਾਲ ਜਿਉਣ ਲਈ ਆਜ਼ਾਦ ਹੈ ਇਸ ਲਈ ਹੀ ਮਨੁੱਖ ਦੇ ਲਗਭਗ ਹਰੇਕ ਕਰਮ ਦੇ ਪਿੱਛੇ ਕਿਸੇ ਨਾ ਕਿਸੇ ਰੂਪ ਵਿੱਚ ਸੁੱਖ ਸ਼ਾਂਤੀ ਅਤੇ ਤਰੱਕੀ ਛੁਪੀ ਰਹਿੰਦੀ ਹੈ ਉਹ ਜੇਕਰ ਬੁਰਾ ਕਰਮ ਕਰ ਰਿਹਾ ਹੈ ਤਾਂ ਉਹ ਵੀ ਸੁੱਖ ਜਾਂ ਜਲਦੀ ਨਾਲ ਖੁਸ਼ਹਾਲੀ ਪ੍ਰਾਪਤ ਕਰਨ ਬਾਰੇ ਹੀ ਸੋਚਦਾ ਹੈ ਇਸ ਦੇ ਉਲਟ ਜੇਕਰ ਉਹ ਨੇਕ ਸੁਭਾਅ ਅਤੇ ਚੰਗੇ ਵਿਚਾਰਾਂ ਦਾ ਮਾਲਿਕ ਹੈ ਤਾਂ ਫਿਰ ਉਹ ਆਪਣੇ ਚਰਿਤਰ ਦੇ ਇਸ ਗੁਣ ਨੂੰ ਬਰਕਰਾਰ ਰੱਖਣ ਦੀ ਸੋਚਦਾ ਹੈ। ਪ੍ਰੰਤੂ ਜਦ ਮਨੁੱਖ ਇਸ ਗੁਣ ਦੇ ਨਾਲ ਆਪਣਾ ਸਵਾਰਥ ਜੋੜ ਲੈਂਦਾ ਹੈ ਤਾਂ ਇਸਦੀ ਦੌੜ ਬੇਕਾਬੂ ਹੋ ਜਾਂਦੀ ਹੈ ਅਜਿਹੇ ਸਮੇਂ ਮਨੁੱਖ ਆਪਣੇ ਰਚਨਹਾਰ ਨੂੰ ਭੁੱਲ ਕੇ ਖੁਦ ਨੂੰ ਕਰਤਾ ਮੰਨ ਲੈਂਦਾ ਹੈ ਇਹੀ ਸੋਚ ਉਸਦੀ ਤਬਾਹੀ ਦਾ ਕਾਰਨ ਬਣ ਜਾਂਦੀ ਹੈ ਕਰਤਾ ਦੇ ਰੂਪ ਵਿੱਚ ਮਨੁੱਖ ਉਥਾਨ ਦੀ ਪਰਿਭਾਸ਼ਾ ਨੂੰ ਆਪਣੇ ਸ਼ਬਦ ਪ੍ਰਦਾਨ ਕਰਕੇ ਕੁਝ ਸਮੇਂ ਲਈ ਪ੍ਰਭਾਵਸ਼ਾਲੀ ਤਾਂ ਬਣਾ ਲੈਂਦਾ ਹੈ ਪਰ ਇਸ ਦੀ ਸਮਝ ਆਉਣ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਅੱਜ ਦਾ ਮਨੁੱਖ ਕੁਦਰਤ ਦੇ ਨਾਲ ਛੇੜਛਾੜ ਕਰ ਰਿਹਾ ਹੈ ਜਿਸ ਦਾ ਕਾਰਨ ਅੱਜ ਬੇ ਮੌਸਮੀ ਹਨੇਰੀ ਤੂਫਾਨ ਇਹਨਾਂ ਸਭ ਦਾ ਸਾਹਮਣਾ ਕਰ ਰਿਹਾ ਹੈ ਇਸ ਦਾ ਜਿੰਮੇਵਾਰ ਕੇਵਲ ਇਨਸਾਨ ਹੀ ਹੈ ਅੱਜ ਦਿਨੋ ਦਿਨ ਇੰਨੀ ਜਿਆਦਾ ਗਰਮੀ ਵੱਧ ਰਹੀ ਹੈ ਇਸ ਦਾ ਕਾਰਨ ਵੀ ਅੱਜ ਇਨਸਾਨ ਹੀ ਤਾਂ ਹੈ ਕਿਉਂਕਿ ਜਿੰਨਾ ਦਰਖਤਾਂ ਦੇ ਨੀਚੇ ਬੈਠ ਕੇ ਅਸੀਂ ਛਾਂ ਦਾ ਆਨੰਦ ਮਾਣਦੇ ਸੀ ਅੱਜ ਉਹਨਾਂ ਦਰਖਤਾਂ ਨੂੰ ਹੀ ਅੱਜ ਦਾ ਮਨੁੱਖ ਕੱਟ ਰਿਹਾ ਹੈ। ਅਗਰ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਉਸ ਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਠੰਡੀ ਛਾਂ ਅਤੇ ਉੱਤਮ ਸਾਂਹ ਦੇ ਸਕਦੇ ਹਾਂ ,ਸੋ ਇਸ ਦੇ ਲਈ ਸਾਨੂੰ ਪਰਿਆਸ ਰੱਤ ਹੋਣਾ ਚਾਹੀਦਾ ਹੈ ਔਰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਸਾਰੇ ਇੱਕ ਇੱਕ ਰੁੱਖ ਜਰੂਰ ਲਗਾਈਏ। ਇਸ ਦੇ ਨਾਲ ਹੀ ਸਾਧਵੀ ਈਸ਼ਵਰਪ੍ਰੀਤਾ ਭਾਰਤੀ ਜੀ,ਸਾਧਵੀ ਕਰਮਜੀਤ ਭਾਰਤੀ ਜੀ, ਸਾਧਵੀ ਸੁਖਵੀਰ ਭਾਰਤੀ ਜੀ ਨੇ ਭਜਨਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।