Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਮਨੋਰੰਜਨ

ਥਲਪਤੀ ਵਿਜੇ ਦੀ ਫਿਲਮ ‘ਜਨ ਨਾਇਗਨ’ ਦੀ ਰਿਲੀਜ਼ ਦਾ ਰਸਤਾ ਸਾਫ਼, HC ਨੇ ਦਿੱਤਾ ਇਹ ਆਦੇਸ਼

10 ਜਨਵਰੀ, 2026 10:40 AM

ਚੇਨਈ : ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਥਲਪਤੀ ਵਿਜੇ ਦੀ ਆਖਰੀ ਫਿਲਮ ‘ਜਨ ਨਾਇਗਨ’ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਜੰਗ ਵਿੱਚ ਨਿਰਮਾਤਾਵਾਂ ਦੀ ਵੱਡੀ ਜਿੱਤ ਹੋਈ ਹੈ। ਸੈਂਸਰ ਸਰਟੀਫਿਕੇਟ ਨਾ ਮਿਲਣ ਕਾਰਨ ਫਿਲਮ ਦੀ ਰਿਲੀਜ਼ 'ਤੇ ਲਟਕ ਰਹੀ ਤਲਵਾਰ ਹੁਣ ਹਟ ਗਈ ਹੈ। ਮਦਰਾਸ ਹਾਈਕੋਰਟ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਫਿਲਮ ਨੂੰ U/A 16+ ਸਰਟੀਫਿਕੇਟ ਜਾਰੀ ਕਰਨ ਦਾ ਸਖ਼ਤ ਹੁਕਮ ਦਿੱਤਾ ਹੈ।

ਅਦਾਲਤ ਨੇ ਕਿਹਾ- ਇਤਰਾਜ਼ ਕਰਨਾ ਖ਼ਤਰਨਾਕ
ਜਸਟਿਸ ਪੀ.ਟੀ. ਆਸ਼ਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੈਂਸਰ ਬੋਰਡ ਵੱਲੋਂ ਅਜਿਹੇ ਇਤਰਾਜ਼ ਲਗਾਉਣਾ ਇੱਕ ‘ਖ਼ਤਰਨਾਕ ਮਿਸਾਲ’ ਬਣ ਸਕਦਾ ਹੈ। ਅਦਾਲਤ ਨੇ ਸਰਟੀਫਿਕੇਸ਼ਨ ਪ੍ਰਕਿਰਿਆ ਵਿੱਚ ਜ਼ਿੰਮੇਵਾਰੀ ਅਤੇ ਨਿਰੰਤਰਤਾ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੈਂਸਰ ਬੋਰਡ ਦੇ ਇੱਕ ਮੈਂਬਰ ਨੇ ਫਿਲਮ ਦੇ ਕੁਝ ਹਿੱਸਿਆਂ 'ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ।

ਨਿਰਮਾਤਾਵਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ
ਜੇਕਰ ਸਭ ਕੁਝ ਠੀਕ ਰਹਿੰਦਾ ਤਾਂ ਇਹ ਫਿਲਮ ਅੱਜ (9 ਜਨਵਰੀ) ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੁੰਦੀ। ਫਿਲਮ ਦੀ ਐਡਵਾਂਸ ਬੁਕਿੰਗ ਭਾਰਤ ਅਤੇ ਵਿਦੇਸ਼ਾਂ ਵਿੱਚ ਜ਼ੋਰਾਂ-ਸ਼ੋਰਾਂ ਨਾਲ ਹੋ ਚੁੱਕੀ ਸੀ, ਪਰ ਸਰਟੀਫਿਕੇਟ ਨਾ ਮਿਲਣ ਕਾਰਨ ਐਨ ਮੌਕੇ 'ਤੇ ਸ਼ੋਅ ਰੱਦ ਕਰਨੇ ਪਏ ਅਤੇ ਦਰਸ਼ਕਾਂ ਨੂੰ ਪੈਸੇ ਰਿਫੰਡ ਕਰਨੇ ਪਏ। ਰਿਪੋਰਟਾਂ ਅਨੁਸਾਰ ਇਸ ਦੇਰੀ ਕਾਰਨ ਨਿਰਮਾਤਾਵਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਸਹਿਣਾ ਪਿਆ ਹੈ।
ਰਾਜਨੀਤੀ 'ਚ ਐਂਟਰੀ ਤੋਂ ਪਹਿਲਾਂ ਆਖਰੀ ਫਿਲਮ
ਥਲਪਤੀ ਵਿਜੇ ਦੇ ਪ੍ਰਸ਼ੰਸਕਾਂ ਲਈ ਇਹ ਫਿਲਮ ਬਹੁਤ ਭਾਵੁਕ ਹੈ ਕਿਉਂਕਿ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਪਹਿਲਾਂ ਇਹ ਉਨ੍ਹਾਂ ਦੀ ਆਖਰੀ ਫਿਲਮ ਹੈ। ਹਾਲਾਂਕਿ ਨਿਰਮਾਤਾਵਾਂ ਨੇ ਅਜੇ ਨਵੀਂ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਫਿਲਮ 14 ਜਨਵਰੀ ਨੂੰ ਪੋਂਗਲ ਦੇ ਤਿਉਹਾਰ ਮੌਕੇ ਰਿਲੀਜ਼ ਹੋ ਸਕਦੀ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਵਿਆਹ ਦੇ ਤੁਰੰਤ ਬਾਅਦ ਕੰਮ 'ਤੇ ਪਰਤੀ ਕ੍ਰਿਤਿਕਾ ਕਾਮਰਾ, 'ਮਟਕਾ ਕਿੰਗ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਰੁੱਝੀ

ਵਿਆਹ ਦੇ ਤੁਰੰਤ ਬਾਅਦ ਕੰਮ 'ਤੇ ਪਰਤੀ ਕ੍ਰਿਤਿਕਾ ਕਾਮਰਾ, 'ਮਟਕਾ ਕਿੰਗ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਰੁੱਝੀ

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਸਲਮਾਨ ਖਾਨ ਨੂੰ ਵੱਡੀ ਰਾਹਤ: ਪਾਨ ਮਸਾਲਾ ਵਿਗਿਆਪਨ ਮਾਮਲੇ 'ਚ ਗ੍ਰਿਫਤਾਰੀ ਵਾਰੰਟ 'ਤੇ ਰੋਕ

ਸਲਮਾਨ ਖਾਨ ਨੂੰ ਵੱਡੀ ਰਾਹਤ: ਪਾਨ ਮਸਾਲਾ ਵਿਗਿਆਪਨ ਮਾਮਲੇ 'ਚ ਗ੍ਰਿਫਤਾਰੀ ਵਾਰੰਟ 'ਤੇ ਰੋਕ

ਆਸਕਰ ਨੇ 99ਵੇਂ ਅਤੇ 100ਵੇਂ ਸਮਾਰੋਹਾਂ ਲਈ ਪ੍ਰਸਾਰਣ ਤਰੀਕਾਂ ਦਾ ਕੀਤਾ ਐਲਾਨ

ਆਸਕਰ ਨੇ 99ਵੇਂ ਅਤੇ 100ਵੇਂ ਸਮਾਰੋਹਾਂ ਲਈ ਪ੍ਰਸਾਰਣ ਤਰੀਕਾਂ ਦਾ ਕੀਤਾ ਐਲਾਨ

ਮਸ਼ਹੂਰ ਗਾਇਕਾ ਲੇਡੀ ਗਾਗਾ ਨੇ ਰੱਦ ਕੀਤਾ ਆਪਣਾ ਲਾਈਵ ਸ਼ੋਅ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ

ਮਸ਼ਹੂਰ ਗਾਇਕਾ ਲੇਡੀ ਗਾਗਾ ਨੇ ਰੱਦ ਕੀਤਾ ਆਪਣਾ ਲਾਈਵ ਸ਼ੋਅ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ

"ਅਜਿਹੀ ਗਲਤੀ ਕਦੇ ਨਹੀਂ ਕਰਾਂਗਾ", ਬਾਦਸ਼ਾਹ ਨੇ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਮੰਗੀ ਮਾਫ਼ੀ