Saturday, November 22, 2025
BREAKING
ਨਗਰ ਕੀਰਤਨ ਸ਼ਨੀਵਾਰ ਨੂੰ ਪਹੁੰਚੇਗਾ ਸ਼ਹੀਦ ਭਗਤ ਸਿੰਘ ਨਗਰ, ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਲਿਆ ਤਿਆਰੀਆਂ ਤੇ ਪ੍ਰਬੰਧਾਂ ਜਾਇਜ਼ਾ ਰੋਟਰੀ ਕਲੱਬ ਖਰੜ ਵੱਲੋਂ ਸਵਰਨ ਸਿੰਘ ਦੀਆਂ " ਦ੍ਰਿਸ਼ਟੀ ਦਾ ਤੋਹਫ਼ਾ " ਮੁਹਿੰਮ ਦੇ ਤਹਿਤ ਕਰਵਾਈਆਂ ਅੱਖਾਂ ਦਾਨ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕਰ ਕੇ ‘ਲਾਲਚੀ’ ਨਜ਼ਰ ਨਹੀਂ ਆਉਣਾ ਚਾਹੁੰਦਾ : ਚਿਰਾਗ 'ਮੇਰੇ ਕੋਲੋ ਹੁਣ SIR ਦਾ ਕੰਮ ਨਹੀਂ ਹੋਵੇਗਾ, ਤੁਸੀਂ ਆਪਣਾ...' ਇੱਕ ਹੋਰ BLO ਨੇ ਕੀਤੀ ਖੁਦਕੁਸ਼ੀ, ਹੁਣ ਤੱਕ 8 ਦੀ ਮੌਤ ਸਮਰਾਟ ਚੌਧਰੀ ਬਣੇ ਗ੍ਰਹਿ ਮੰਤਰੀ, ਵਿਜੇ ਸਿਨਹਾ ਨੂੰ ਮਿਲਿਆ ਮਾਲ ਵਿਭਾਗ, ਬਿਹਾਰ 'ਚ ਮੰਤਰੀਆਂ ਨੂੰ ਮਿਲੇ ਮਹਿਕਮੇ 'ਦੋ ਦੀਵਾਨੇ ਸਹਿਰ ਮੇਂ' ਨੂੰ ਆਪਣੇ ਦਿਲ ਦੇ ਬੇਹੱਦ ਕਰੀਬ ਮੰਨਦੇ ਹਨ ਸਿਧਾਂਤ ਚਤੁਰਵੇਦੀ ਐਸ਼ਵਰਿਆ ਰਾਏ ਬੱਚਨ ਨੇ ਸਵ. ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ ਗਾਇਕ ਜੁਬਿਨ ਨੌਟਿਆਲ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਭਸਮ ਆਰਤੀ 'ਚ ਹੋਏ ਸ਼ਾਮਲ ਏਐਫਸੀ ਅੰਡਰ-17 ਏਸ਼ੀਅਨ ਕੱਪ 2026 ਕੁਆਲੀਫਾਇਰ ਲਈ ਭਾਰਤੀ ਟੀਮ ਦਾ ਐਲਾਨ ਸ਼ੁਭਮਨ ਗਿੱਲ ਗੁਹਾਟੀ ਟੈਸਟ ਤੋਂ ਬਾਹਰ, ਰਿਸ਼ਭ ਪੰਤ ਸੰਭਾਲਣਗੇ ਕਪਤਾਨੀ

ਦੁਨੀਆਂ

ਟਰੰਪ ਹੁਣ ਸੂਡਾਨ ਦੇ ਘਰੇਲੂ ਯੁੱਧ ਨੂੰ ਖਤਮ ਕਰਨ 'ਚ ਮਦਦ ਕਰਨ ਦੀ ਬਣਾ ਰਹੇ ਯੋਜਨਾ

20 ਨਵੰਬਰ, 2025 07:07 PM

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸੂਡਾਨ ਵਿਚ ਜਾਰੀ ਵਿਨਾਸ਼ਕਾਰੀ ਘਰੇਲੂ ਯੁੱਧ ਨੂੰ ਖਤਮ ਕਰਨ ਵਿਚ ਮਦਦ ਕਰਨ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਉਨ੍ਹਾਂ ਨੂੰ ਇਸ ਸਬੰਧ ਵਿਚ ਅਪੀਲ ਕੀਤੀ ਹੈ। ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਕਈ ਯੁੱਧਾਂ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਟਰੰਪ ਨੇ ਸਵੀਕਾਰ ਕੀਤਾ ਕਿ ਕ੍ਰਾਊਨ ਪ੍ਰਿੰਸ ਨਾਲ ਗੱਲਬਾਤ ਤੋਂ ਪਹਿਲਾਂ ਇਹ ਸੰਘਰਸ਼ ਉਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਨਹੀਂ ਸੀ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫਤਰ ਵ੍ਹਾਈਟ ਹਾਊਸ ਵਿਚ ਸਾਊਦੀ ਅਰਬ ਦੇ ਸ਼ਾਸਕ ਨਾਲ ਹੋਈ ਵਿਆਪਕ ਗੱਲਬਾਤ ਵਿਚ ਸੂਡਾਨ ਦੇ ਘਰੇਲੂ ਯੁੱਧ 'ਤੇ ਚਰਚਾ ਕੀਤੀ।

ਟਰੰਪ ਨੇ ਕਿਹਾ ਕਿ ਕ੍ਰਾਊਨ ਪ੍ਰਿੰਸ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਹੁਦੇ ਦੀ ਸ਼ਕਤੀ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਯੁੱਧ ਨੂੰ ਖਤਮ ਕਰਨ ਵਿਚ ਮਦਦ ਕਰਨ। ਸੂਡਾਨ 'ਤੇ ਕੰਟਰੋਲ ਲਈ ਜਾਰੀ ਸੰਘਰਸ਼ ਵਿਚ 40,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.4 ਕਰੋੜ ਤੋਂ ਵੱਧ ਲੋਕ ਬੇਘਰ ਹੋਏ ਹਨ, ਜਿਸ ਨਾਲ ਇਹ ਵਿਸ਼ਵ ਦੀ ਸਭ ਤੋਂ ਵੱਡਾ ਮਨੁੱਖੀ ਸੰਕਟ ਬਣ ਗਿਆ ਹੈ। ਅਪ੍ਰੈਲ 2023 ਤੋਂ ਜਾਰੀ ਘਰੇਲੂ ਯੁੱਧ ਵਿਚ ਸੂਡਾਨੀ ਆਰਮਡ ਫੋਰਸਿਜ਼ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਆਮੋ-ਸਾਹਮਣੇ ਹਨ। ਸਾਊਦੀ ਅਰਬ ਦੇ ਅਧਿਕਾਰੀਆਂ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸੂਡਾਨ ਦੀ ਵਿਗੜਦੀ ਸਥਿਤੀ ਲਾਲ ਸਾਗਰ ਅਤੇ ਅਫਰੀਕਾ ਵਿਚ ਅਸਥਿਰਤਾ ਵਧਾ ਸਕਦੀ ਹੈ ਅਤੇ ਕੱਟੜਪੰਥੀ ਸਮੂਹ ਇਸ ਮੌਕੇ ਦਾ ਫਾਇਦਾ ਚੁੱਕ ਸਕਦੇ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਿਸਰ ਅਤੇ ਪੱਛਮੀ ਏਸ਼ੀਆ ਦੇ ਹੋਰ ਭਾਈਵਾਲਾਂ ਨਾਲ ਮਿਲ ਕੇ ਸੂਡਾਨ ਵਿਚ ਘਰੇਲੂ ਯੁੱਧ ਖਤਮ ਕਰਨ ਲਈ ਕੰਮ ਕਰੇਗਾ।

Have something to say? Post your comment

ਅਤੇ ਦੁਨੀਆਂ ਖਬਰਾਂ

UAE : ਵੱਡਾ ਹਵਾਈ ਹਾਦਸਾ, ਉਡਾਣ ਭਰਨ ਲੱਗੇ ਕ੍ਰੈਸ਼ ਹੋ ਗਿਆ ਤੇਜਸ ਜਹਾਜ਼

UAE : ਵੱਡਾ ਹਵਾਈ ਹਾਦਸਾ, ਉਡਾਣ ਭਰਨ ਲੱਗੇ ਕ੍ਰੈਸ਼ ਹੋ ਗਿਆ ਤੇਜਸ ਜਹਾਜ਼

UK ਦੇ ਇਮੀਗ੍ਰੇਸ਼ਨ ਨਿਯਮਾਂ 'ਚ 50 ਸਾਲਾਂ ਦਾ ਸਭ ਤੋਂ ਵੱਡਾ ਬਦਲਾਅ, ਹੁਣ ਭੁੱਲ ਜਾਓ 10 ਸਾਲ...

UK ਦੇ ਇਮੀਗ੍ਰੇਸ਼ਨ ਨਿਯਮਾਂ 'ਚ 50 ਸਾਲਾਂ ਦਾ ਸਭ ਤੋਂ ਵੱਡਾ ਬਦਲਾਅ, ਹੁਣ ਭੁੱਲ ਜਾਓ 10 ਸਾਲ...

'ਪ੍ਰਮਾਣੂ ਸਮੱਗਰੀ ਬਾਰੇ ਜਾਣਕਾਰੀ ਦਿਓ', ਪ੍ਰਮਾਣੂ ਏਜੰਸੀ ਬੋਰਡ ਦੀ ਈਰਾਨ ਨੂੰ ਅਪੀਲ

'ਪ੍ਰਮਾਣੂ ਸਮੱਗਰੀ ਬਾਰੇ ਜਾਣਕਾਰੀ ਦਿਓ', ਪ੍ਰਮਾਣੂ ਏਜੰਸੀ ਬੋਰਡ ਦੀ ਈਰਾਨ ਨੂੰ ਅਪੀਲ

ਇਜ਼ਰਾਈਲ ਨੇ ਗਾਜ਼ਾ-ਲਿਬਨਾਨ 'ਤੇ ਢਾਹਿਆ ਕਹਿਰ ! ਕੀਤੇ ਵੱਡੇ ਹਵਾਈ ਹਮਲੇ, 27 ਫਲਸਤੀਨੀਆਂ ਦੀ ਗਈ ਜਾਨ

ਇਜ਼ਰਾਈਲ ਨੇ ਗਾਜ਼ਾ-ਲਿਬਨਾਨ 'ਤੇ ਢਾਹਿਆ ਕਹਿਰ ! ਕੀਤੇ ਵੱਡੇ ਹਵਾਈ ਹਮਲੇ, 27 ਫਲਸਤੀਨੀਆਂ ਦੀ ਗਈ ਜਾਨ

ਨੋਬਲ ਪੁਰਸਕਾਰ ਜੇਤੂ ਦਲਾਈ ਲਾਮਾ ਨੂੰ ਪਹਿਲੀ ਵਾਰ ਗ੍ਰੈਮੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ

ਨੋਬਲ ਪੁਰਸਕਾਰ ਜੇਤੂ ਦਲਾਈ ਲਾਮਾ ਨੂੰ ਪਹਿਲੀ ਵਾਰ ਗ੍ਰੈਮੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ

ਪਾਕਿ ਦੌਰੇ 'ਤੇ ਗਏ 'ਸਿੱਖਸ ਆਫ਼ ਅਮੈਰਿਕਾ' ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, PM ਸ਼ਰੀਫ਼ ਨਾਲ ਕੀਤੀ ਮੁਲਾਕਾਤ

ਪਾਕਿ ਦੌਰੇ 'ਤੇ ਗਏ 'ਸਿੱਖਸ ਆਫ਼ ਅਮੈਰਿਕਾ' ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, PM ਸ਼ਰੀਫ਼ ਨਾਲ ਕੀਤੀ ਮੁਲਾਕਾਤ

ਜਾਪਾਨ 'ਚ ਅੱਗ ਨੇ ਮਚਾਇਆ ਤਾਂਡਵ ! 170 ਤੋਂ ਵੱਧ ਇਮਾਰਤਾਂ ਹੋਈਆਂ ਖ਼ਾਕ

ਜਾਪਾਨ 'ਚ ਅੱਗ ਨੇ ਮਚਾਇਆ ਤਾਂਡਵ ! 170 ਤੋਂ ਵੱਧ ਇਮਾਰਤਾਂ ਹੋਈਆਂ ਖ਼ਾਕ

''ਭਾਰਤ ਨੇ ਬਚਾਈ ਮੇਰੀ ਮਾਂ ਦੀ ਜਾਨ..!'', ਸ਼ੇਖ ਹਸੀਨਾ ਦੇ ਪੁੱਤਰ ਵਾਜ਼ੇਦ ਦਾ ਵੱਡਾ ਬਿਆਨ

''ਭਾਰਤ ਨੇ ਬਚਾਈ ਮੇਰੀ ਮਾਂ ਦੀ ਜਾਨ..!'', ਸ਼ੇਖ ਹਸੀਨਾ ਦੇ ਪੁੱਤਰ ਵਾਜ਼ੇਦ ਦਾ ਵੱਡਾ ਬਿਆਨ

'ਅੰਨ੍ਹੇਵਾਹ ਨਾ ਕਰੋ ਭਰੋਸਾ...', ਸੁੰਦਰ ਪਿਚਾਈ ਦੀ AI ਵਰਤੋਂ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ

'ਅੰਨ੍ਹੇਵਾਹ ਨਾ ਕਰੋ ਭਰੋਸਾ...', ਸੁੰਦਰ ਪਿਚਾਈ ਦੀ AI ਵਰਤੋਂ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ

ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! Pak 'ਚ TTP ਨਾਲ ਜੁੜੇ 15 ਅੱਤਵਾਦੀ ਕੀਤੇ ਢੇਰ

ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! Pak 'ਚ TTP ਨਾਲ ਜੁੜੇ 15 ਅੱਤਵਾਦੀ ਕੀਤੇ ਢੇਰ