Sunday, February 22, 2026
BREAKING
ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ TEAM INDIA ਬਣੀ ਚੈਂਪੀਅਨ, ਫਾਈਨਲ 'ਚ ਗੁਆਂਢੀ ਦੇਸ਼ ਨੂੰ ਹਰਾ ਕੇ ਕੀਤਾ ਖਿਤਾਬ 'ਤੇ ਕਬਜ਼ਾ ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਦੁਨੀਆਂ

ਟਰੰਪ ਨੇ ਫਿਰ ਫੋੜਿਆ ‘ਟੈਰਿਫ ਬੰਬ’! ਗਲੋਬਲ ਟੈਰਿਫ 10 ਤੋਂ ਵਧਾ ਕੇ 15 ਫੀਸਦੀ ਕੀਤਾ

22 ਫ਼ਰਵਰੀ, 2026 06:29 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਵਿਸ਼ਵ ਪੱਧਰ 'ਤੇ ਵੱਡਾ ਆਰਥਿਕ ਧਮਾਕਾ ਕਰਦਿਆਂ ਗਲੋਬਲ ਟੈਰਿਫ ਨੂੰ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਈ ਦੇਸ਼ ਦਹਾਕਿਆਂ ਤੋਂ ਅਮਰੀਕਾ ਦਾ ਨਜਾਇਜ਼ ਫਾਇਦਾ ਉਠਾ ਰਹੇ ਸਨ ਅਤੇ ਇਹ ਕਦਮ ਉਨ੍ਹਾਂ ਦੀ ‘ਲੁੱਟ’ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

ਆਪਣੇ ਬਿਆਨ ਵਿੱਚ ਟਰੰਪ ਨੇ ਕਿਹਾ ਕਿ ਇਹ ਫ਼ੈਸਲਾ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਘਰੇਲੂ ਉਦਯੋਗਾਂ ਦੀ ਰੱਖਿਆ ਲਈ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਦਮ ਉਨ੍ਹਾਂ ਦੀ ‘ਮੇਕ ਅਮਰੀਕਾ ਗ੍ਰੇਟ ਅਗੇਨ’ (MAGA) ਮੁਹਿੰਮ ਦਾ ਅਹਿਮ ਹਿੱਸਾ ਹੈ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਦੀ ਸਰਕਾਰ ਕੁਝ ਹੋਰ ਨਵੇਂ ਅਤੇ ‘ਕਾਨੂੰਨੀ ਤੌਰ ’ਤੇ ਜਾਇਜ਼’ ਟੈਰਿਫਾਂ ਦਾ ਐਲਾਨ ਵੀ ਕਰ ਸਕਦੀ ਹੈ।

ਮੌਸਮ ਵਿਭਾਗ ਦੇ ਮਾਹਿਰਾਂ ਅਤੇ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਭਾਰਤ ਸਮੇਤ ਉਨ੍ਹਾਂ ਸਾਰੇ ਦੇਸ਼ਾਂ 'ਤੇ ਦਬਾਅ ਵਧੇਗਾ ਜਿਨ੍ਹਾਂ ਦੀ ਆਰਥਿਕਤਾ ਨਿਰਯਾਤ 'ਤੇ ਟਿਕੀ ਹੋਈ ਹੈ। ਅਮਰੀਕਾ ਦੇ ਇਸ ਕਦਮ ਨਾਲ ਗਲੋਬਲ ਵਪਾਰ ਵਿੱਚ ਤਣਾਅ ਵਧਣ ਦੀ ਸੰਭਾਵਨਾ ਹੈ ਅਤੇ ਹੋਰ ਦੇਸ਼ ਵੀ ਜਵਾਬੀ ਕਾਰਵਾਈ ਵਜੋਂ ਟੈਰਿਫ ਵਧਾ ਸਕਦੇ ਹਨ।

ਕਿਉਂ ਲਿਆ ਇਹ ਫ਼ੈਸਲਾ? 

ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਟੈਰਿਫ ਵਾਧੇ ਨਾਲ ਅਮਰੀਕਾ ਵਿੱਚ ਮੈਨੂਫੈਕਚਰਿੰਗ (ਵਿਨਿਰਮਾਣ) ਨੂੰ ਉਤਸ਼ਾਹ ਮਿਲੇਗਾ ਅਤੇ ਵਪਾਰਕ ਘਾਟੇ ਨੂੰ ਘੱਟ ਕੀਤਾ ਜਾ ਸਕੇਗਾ। ਰਾਸ਼ਟਰਪਤੀ ਅਨੁਸਾਰ ਹੁਣ ਤੱਕ ਚੁੱਕੇ ਗਏ ਕਦਮ ਬਹੁਤ ਸਫਲ ਰਹੇ ਹਨ ਅਤੇ ਨਵੇਂ ਟੈਰਿਫ ਨਾਲ ਅਮਰੀਕਾ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ ਹੋਵੇਗਾ। ਫਿਲਹਾਲ, ਦੁਨੀਆ ਭਰ ਦੇ ਬਾਜ਼ਾਰ ਅਤੇ ਵਪਾਰਕ ਭਾਈਵਾਲ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਣ ਵਾਲੀ ਵਿਸਤ੍ਰਿਤ ਸੂਚੀ ਦੀ ਉਡੀਕ ਕਰ ਰਹੇ ਹਨ।

Have something to say? Post your comment

ਅਤੇ ਦੁਨੀਆਂ ਖਬਰਾਂ

ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ 'ਤੇ ਢਾਹਿਆ ਕਹਿਰ ! ਵਰ੍ਹਾਇਆ ਮਿਜ਼ਾਈਲਾਂ ਤੇ ਡਰੋਨਾਂ ਦਾ ਮੀਂਹ

ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ 'ਤੇ ਢਾਹਿਆ ਕਹਿਰ ! ਵਰ੍ਹਾਇਆ ਮਿਜ਼ਾਈਲਾਂ ਤੇ ਡਰੋਨਾਂ ਦਾ ਮੀਂਹ

ਇਰਾਨ ਨੇੜੇ ਅਮਰੀਕੀ ਫ਼ੌਜ ਦੀ ਵੱਡੀ ਹਲਚਲ ! ਕਿਸੇ ਵੇਲੇ ਵੀ ਹੋ ਸਕਦੈ ਐਲਾਨ-ਏ-ਜੰਗ

ਇਰਾਨ ਨੇੜੇ ਅਮਰੀਕੀ ਫ਼ੌਜ ਦੀ ਵੱਡੀ ਹਲਚਲ ! ਕਿਸੇ ਵੇਲੇ ਵੀ ਹੋ ਸਕਦੈ ਐਲਾਨ-ਏ-ਜੰਗ

ਸਮੁੰਦਰ ਵਿਚਾਲੇ ਅਮਰੀਕਾ ਦਾ ਵੱਡਾ ਹਮਲਾ ! ਨਸ਼ਾ ਤਸਕਰਾਂ ਦੀ ਕਿਸ਼ਤੀ ਨੂੰ ਬਣਾਇਆ ਨਿਸ਼ਾਨਾ, 3 ਨੂੰ ਕੀਤਾ ਢੇਰ

ਸਮੁੰਦਰ ਵਿਚਾਲੇ ਅਮਰੀਕਾ ਦਾ ਵੱਡਾ ਹਮਲਾ ! ਨਸ਼ਾ ਤਸਕਰਾਂ ਦੀ ਕਿਸ਼ਤੀ ਨੂੰ ਬਣਾਇਆ ਨਿਸ਼ਾਨਾ, 3 ਨੂੰ ਕੀਤਾ ਢੇਰ

ਈਰਾਨ ਦੀ ਟਰੰਪ ਨੂੰ ਸਿੱਧੀ ਚੁਣੌਤੀ: 'ਸਮਝੌਤਾ ਕਰਨਾ ਹੈ ਤਾਂ ਧਮਕੀਆਂ ਛੱਡੋ, ਹਰ ਹਮਲੇ ਦਾ ਦਿਆਂਗੇ ਮੂੰਹ-ਤੋੜ ਜਵਾਬ'

ਈਰਾਨ ਦੀ ਟਰੰਪ ਨੂੰ ਸਿੱਧੀ ਚੁਣੌਤੀ: 'ਸਮਝੌਤਾ ਕਰਨਾ ਹੈ ਤਾਂ ਧਮਕੀਆਂ ਛੱਡੋ, ਹਰ ਹਮਲੇ ਦਾ ਦਿਆਂਗੇ ਮੂੰਹ-ਤੋੜ ਜਵਾਬ'

ਅਮਰੀਕਾ 'ਚ ਟੈਰਿਫ ਵਿਕਾਸ ਦਾ ਅਧਿਐਨ ਕਰ ਰਹੀ ਹੈ ਸਰਕਾਰ: ਵਣਜ ਮੰਤਰਾਲਾ

ਅਮਰੀਕਾ 'ਚ ਟੈਰਿਫ ਵਿਕਾਸ ਦਾ ਅਧਿਐਨ ਕਰ ਰਹੀ ਹੈ ਸਰਕਾਰ: ਵਣਜ ਮੰਤਰਾਲਾ

ਸੜਕ 'ਤੇ ਜਾਂਦ-ਜਾਂਦਾ ਪਲਟ ਗਿਆ ਗੈਸ ਟੈਂਕਰ ! ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ, 4 ਦੀ ਮੌਤ

ਸੜਕ 'ਤੇ ਜਾਂਦ-ਜਾਂਦਾ ਪਲਟ ਗਿਆ ਗੈਸ ਟੈਂਕਰ ! ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ, 4 ਦੀ ਮੌਤ

ਨਾਈਜੀਰੀਆ 'ਚ ਇਸਲਾਮਿਕ ਅੱਤਵਾਦੀਆਂ ਦਾ ਹਮਲਾ! 33 ਲੋਕਾਂ ਦੀ ਮੌਤ

ਨਾਈਜੀਰੀਆ 'ਚ ਇਸਲਾਮਿਕ ਅੱਤਵਾਦੀਆਂ ਦਾ ਹਮਲਾ! 33 ਲੋਕਾਂ ਦੀ ਮੌਤ

ਸਾਬਕਾ ਕੈਰੇਬੀਆਨ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਵੱਲੋਂ ਕਿਊਬਾ 'ਤੇ US ਆਰਥਿਕ ਪਾਬੰਦੀਆਂ ਦੀ ਸਖ਼ਤ ਨਿੰਦਾ

ਸਾਬਕਾ ਕੈਰੇਬੀਆਨ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਵੱਲੋਂ ਕਿਊਬਾ 'ਤੇ US ਆਰਥਿਕ ਪਾਬੰਦੀਆਂ ਦੀ ਸਖ਼ਤ ਨਿੰਦਾ

US ਆਰਥਿਕ ਵਿਕਾਸ ਦਰ 'ਚ ਵੱਡੀ ਗਿਰਾਵਟ, ਮਹਿੰਗਾਈ ਬਣੀ ਵੱਡੀ ਚੁਣੌਤੀੀ

US ਆਰਥਿਕ ਵਿਕਾਸ ਦਰ 'ਚ ਵੱਡੀ ਗਿਰਾਵਟ, ਮਹਿੰਗਾਈ ਬਣੀ ਵੱਡੀ ਚੁਣੌਤੀੀ

ਵੱਡਾ ਹਾਦਸਾ! ਨਾਈਜੀਰੀਆ ਦੀ ਖਦਾਨ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 37 ਲੋਕਾਂ ਦੀ ਮੌਤ

ਵੱਡਾ ਹਾਦਸਾ! ਨਾਈਜੀਰੀਆ ਦੀ ਖਦਾਨ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 37 ਲੋਕਾਂ ਦੀ ਮੌਤ