Sunday, May 31, 2026
BREAKING
ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਕੀਤੇ ਲੋਕ ਅਰਪਣ ਅਤੇ ਰੱਖੇ ਨੀਂਹ ਪੱਥਰ ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 433 ਥਾਈਂ ਛਾਪੇਮਾਰੀ; 139 ਗ੍ਰਿਫ਼ਤਾਰ ਯੁੱਧ ਨਸ਼ਿਆਂ ਵਿਰੁੱਧ ਦੇ 15 ਮਹੀਨੇ: ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲਈ ਅਗਾਊਂ 146 ਕਰੋੜ ਰੁਪਏ ਜਾਰੀ ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰਜਾਬ ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ ਹਿਮਾਚਲ ਚੋਣਾਂ: ਭਾਜਪਾ ਨੇ 4 'ਚੋਂ 3 ਨਿਗਮਾਂ 'ਤੇ ਜਮਾਇਆ ਕਬਜ਼ਾ, ਕਾਂਗਰਸ ਦੇ ਹੱਥ ਲੱਗੀ ਸਿਰਫ਼ ਪਾਲਮਪੁਰ ਦੀ ਸੀਟ SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ... ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਰਾਸ਼ਟਰੀ

ਜੰਗ ਵਿਚਾਲੇ ਭਾਰਤ 'ਚ ਲੱਗੇਗਾ ਲਾਕਡਾਊਨ!, ਕੋਰੋਨਾ ਵਰਗੀ ਤਿਆਰੀ...PM ਮੋਦੀ ਦੇ ਬਿਆਨ ਨੂੰ ਇੰਝ ਸਮਝੋ

25 ਮਾਰਚ, 2026 07:54 PM

ਨਵੀਂ ਦਿੱਲੀ : ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਵਧਦੇ ਤਣਾਅ ਅਤੇ ਜੰਗ ਕਾਰਨ ਪੈਦਾ ਹੋਏ ਗੰਭੀਰ ਊਰਜਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਹੈ। ਲੋਕ ਸਭਾ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਕਾਰਨ ਦੁਨੀਆ ਵਿੱਚ ਹਾਲਾਤ ਕਾਫੀ ਕਠਿਨ ਹੋ ਗਏ ਹਨ ਅਤੇ ਸਾਨੂੰ ਕੋਰੋਨਾ ਵਰਗੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਹੋਵੇਗਾ।

ਕੀ ਲੱਗੇਗਾ ਲੌਕਡਾਊਨ?

ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'ਲੌਕਡਾਊਨ ਇਨ ਇੰਡੀਆ 2026' ਵਰਗੇ ਸਵਾਲ ਸਰਚ ਕੀਤੇ ਜਾ ਰਹੇ ਹਨ। ਹਾਲਾਂਕਿ, ਮੌਜੂਦਾ ਹਾਲਾਤ ਕੋਰੋਨਾ ਮਹਾਂਮਾਰੀ ਵਰਗੇ ਨਹੀਂ ਹਨ, ਪਰ ਜੇਕਰ ਜੰਗ ਲੰਬੀ ਖਿੱਚੀ ਜਾਂਦੀ ਹੈ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ। ਮਾਹਿਰਾਂ ਅਨੁਸਾਰ, ਜੇਕਰ ਜ਼ਰੂਰਤ ਪਈ ਤਾਂ ਕੋਰੋਨਾ ਵਰਗਾ ਸਖ਼ਤ ਲੌਕਡਾਊਨ ਨਹੀਂ, ਸਗੋਂ ਵਰਕ ਫਰਾਮ ਹੋਮ (WFH), ਗੈਰ-ਜ਼ਰੂਰੀ ਯਾਤਰਾ 'ਤੇ ਪਾਬੰਦੀ ਅਤੇ ਬਿਜਲੀ ਬਚਾਉਣ ਵਰਗੇ ਕਦਮ ਚੁੱਕੇ ਜਾ ਸਕਦੇ ਹਨ, ਜਿਵੇਂ ਕਿ ਗੁਆਂਢੀ ਦੇਸ਼ਾਂ ਵਿੱਚ ਦੇਖਿਆ ਜਾ ਰਿਹਾ ਹੈ।

ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਨੇ ਇਸ ਨੂੰ ਦਹਾਕਿਆਂ ਦਾ ਸਭ ਤੋਂ ਗੰਭੀਰ ਊਰਜਾ ਸੰਕਟ ਕਰਾਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਪੂਰੀ ਦੁਨੀਆ ਵਿੱਚ ਹਰ ਰੋਜ਼ 1.1 ਕਰੋੜ ਬੈਰਲ ਤੇਲ ਦਾ ਨੁਕਸਾਨ ਹੋ ਰਿਹਾ ਹੈ, ਜੋ ਕਿ 1970 ਦੇ ਦਹਾਕੇ ਤੋਂ ਬਾਅਦ ਸਭ ਤੋਂ ਵੱਡਾ ਘਾਟਾ ਹੈ। ਫਿਲੀਪੀਨਜ਼ ਵਰਗੇ ਦੇਸ਼ਾਂ ਨੇ ਪਹਿਲਾਂ ਹੀ 'ਨੈਸ਼ਨਲ ਐਨਰਜੀ ਐਮਰਜੈਂਸੀ' ਦਾ ਐਲਾਨ ਕਰ ਦਿੱਤਾ ਹੈ।

ਭਾਰਤ ਦੀ ਤਿਆਰੀ ਅਤੇ ਰਣਨੀਤੀ 

ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਦੇਸ਼ ਵਿੱਚ ਪੈਨਿਕ (ਦਹਿਸ਼ਤ) ਵਰਗੇ ਹਾਲਾਤ ਨਹੀਂ ਬਣਨ ਦਿੱਤੇ ਜਾਣਗੇ। ਭਾਰਤ ਨੇ ਆਪਣੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਹਨ:

  • ਸਪਲਾਈ ਵਿੱਚ ਵਾਧਾ: ਪਹਿਲਾਂ ਭਾਰਤ 27 ਦੇਸ਼ਾਂ ਤੋਂ ਤੇਲ-ਗੈਸ ਮੰਗਵਾਉਂਦਾ ਸੀ, ਜੋ ਹੁਣ ਵਧ ਕੇ 41 ਦੇਸ਼ ਹੋ ਗਏ ਹਨ।
  • ਤੇਲ ਭੰਡਾਰ: ਭਾਰਤ ਕੋਲ ਇਸ ਸਮੇਂ 53 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਹੈ ਅਤੇ 65 ਲੱਖ ਮੀਟ੍ਰਿਕ ਟਨ ਵਾਧੂ ਰਿਜ਼ਰਵ 'ਤੇ ਕੰਮ ਚੱਲ ਰਿਹਾ ਹੈ।
  • ਵਿਕਲਪਿਕ ਸਾਧਨ: ਸਰਕਾਰ ਇਲੈਕਟ੍ਰਿਕ ਵਾਹਨਾਂ, ਸੋਲਰ ਐਨਰਜੀ ਅਤੇ ਇੰਡਕਸ਼ਨ ਚੁੱਲ੍ਹਿਆਂ ਦੇ ਇਸਤੇਮਾਲ 'ਤੇ ਜ਼ੋਰ ਦੇ ਰਹੀ ਹੈ।
  • ਕਾਲਾਬਾਜ਼ਾਰੀ 'ਤੇ ਸਖ਼ਤੀ : ਪੀਐਮ ਮੋਦੀ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਸੰਕਟ ਦੇ ਸਮੇਂ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਨਿਗਰਾਨੀ ਰੱਖੀ ਜਾਵੇਗੀ ਅਤੇ ਸ਼ਿਕਾਇਤ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਧੀਰਜ, ਸੰਯਮ ਅਤੇ ਇਕਜੁੱਟਤਾ ਨਾਲ ਇਸ ਚੁਣੌਤੀ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ

'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ

ਵੀਅਤਨਾਮ ਖਰੀਦੇਗਾ ਭਾਰਤ ਤੋਂ ‘ਬ੍ਰਹਿਮੋਸ’, ਇੰਡੋਨੇਸ਼ੀਆ ਨਾਲ ਗੱਲਬਾਤ ਆਖਰੀ ਦੌਰ ’ਚ

ਵੀਅਤਨਾਮ ਖਰੀਦੇਗਾ ਭਾਰਤ ਤੋਂ ‘ਬ੍ਰਹਿਮੋਸ’, ਇੰਡੋਨੇਸ਼ੀਆ ਨਾਲ ਗੱਲਬਾਤ ਆਖਰੀ ਦੌਰ ’ਚ

CM ਉਮਰ ਅਬਦੁੱਲਾ ਨੇ 3 ਜੂਨ ਨੂੰ ਬੁਲਾਈ ਵਿਧਾਇਕਾਂ ਦੀ ਬੈਠਕ

CM ਉਮਰ ਅਬਦੁੱਲਾ ਨੇ 3 ਜੂਨ ਨੂੰ ਬੁਲਾਈ ਵਿਧਾਇਕਾਂ ਦੀ ਬੈਠਕ

ਭਾਰੀ ਮੀਂਹ ਕਾਰਨ ਅਸਥਾਈ ਤੌਰ 'ਤੇ ਰੋਕੀ ਗਈ ਬਦਰੀਨਾਥ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ

ਭਾਰੀ ਮੀਂਹ ਕਾਰਨ ਅਸਥਾਈ ਤੌਰ 'ਤੇ ਰੋਕੀ ਗਈ ਬਦਰੀਨਾਥ, ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ

PM ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਯੂਪੀ ਅਤੇ ਗੋਆ ਦੇ ਲੋਕਾਂ ਦੇ ਸਮਾਜਿਕ ਕਾਰਜਾਂ ਦਾ ਕੀਤਾ ਵਿਸ਼ੇਸ਼ ਜ਼ਿਕਰ

PM ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਯੂਪੀ ਅਤੇ ਗੋਆ ਦੇ ਲੋਕਾਂ ਦੇ ਸਮਾਜਿਕ ਕਾਰਜਾਂ ਦਾ ਕੀਤਾ ਵਿਸ਼ੇਸ਼ ਜ਼ਿਕਰ

CBSE ਡਾਟਾ ਲੀਕ: 20 ਲੱਖ ਵਿਦਿਆਰਥੀਆਂ ਦੀ ਪ੍ਰਾਈਵੇਸੀ ਖਤਰੇ 'ਚ : ਜੈਰਾਮ ਰਮੇਸ਼

CBSE ਡਾਟਾ ਲੀਕ: 20 ਲੱਖ ਵਿਦਿਆਰਥੀਆਂ ਦੀ ਪ੍ਰਾਈਵੇਸੀ ਖਤਰੇ 'ਚ : ਜੈਰਾਮ ਰਮੇਸ਼

ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ

ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ

ਗਾਜ਼ੀਆਬਾਦ ਪੁਲਸ ਦਾ ਵੱਡਾ ਐਕਸ਼ਨ: ਸੂਰਿਆ ਚੌਹਾਨ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ 'ਚ ਢੇਰ

ਗਾਜ਼ੀਆਬਾਦ ਪੁਲਸ ਦਾ ਵੱਡਾ ਐਕਸ਼ਨ: ਸੂਰਿਆ ਚੌਹਾਨ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ 'ਚ ਢੇਰ

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ

ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ

ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ