Friday, April 10, 2026
BREAKING
ਨਾਨ-ਕੰਸਟਰੱਕਸ਼ਨ ਫੀਸ ’ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ : ਗੁਰਵਿੰਦਰ ਸਿੰਘ ਪਾਬਲਾ ਵਿਧਾਇਕ ਰੰਧਾਵਾ ਨੇ ਪਿੰਡ ਨਗਲਾ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਹਲਕੇ ਤੋਂ 20ਵੀਂ ਬੱਸ ਰਵਾਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 245 ਕਰੋੜ ਦੀ ਰਾਸ਼ੀ ਜਾਰੀ, 2.45 ਲੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ : ਡਾ. ਬਲਜੀਤ ਕੌਰ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਪਰਾਲੀ ਸਾੜਨ ਘਟਾਉਣ ਦੀ ਪਹਿਲ ਲਈ ਮਿਲਿਆ ਸਕੋਚ ਸਿਲਵਰ ਐਵਾਰਡ 2025 ਪੰਜਾਬ 'ਚ ਫੜੇ ਗਏ 2 ਅੱਤਵਾਦੀ, ਕਰਨਾ ਸੀ ਵੱਡਾ ਧਮਾਕਾ ਫਰਾਂਸ ਵਧਾਏਗਾ Nuclear power; 53.6 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ ਵਿਸਾਖੀ ਮੌਕੇ ਪਾਕਿ ਦੇ ਗੁਰਧਾਮਾਂ ਲਈ ਭਲਕੇ ਰਵਾਨਾ ਹੋਵੇਗਾ ਜੱਥਾ, SGPC ਨੇ ਸੌਂਪੇ ਪਾਸਪੋਰਟ ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਰਾਸ਼ਟਰੀ

"ਜੇ ਸਭ ਕੁਝ ਮੁਫ਼ਤ ਮਿਲੇਗਾ ਤਾਂ ਕੰਮ ਕੌਣ ਕਰੇਗਾ?" ਮੁਫ਼ਤਖੋਰੀ ਦੀ ਸਿਆਸਤ 'ਤੇ ਸੁਪਰੀਮ ਕੋਰਟ ਨੇ ਧਾਰਿਆ ਸਖ਼ਤ ਰੂਪ

19 ਫ਼ਰਵਰੀ, 2026 05:38 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 'ਮੁਫਤਖੋਰੀ' (Freebies) ਦੇ ਸੱਭਿਆਚਾਰ 'ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਜਿਹੀਆਂ ਨੀਤੀਆਂ 'ਤੇ ਮੁੜ ਵਿਚਾਰ ਕੀਤਾ ਜਾਵੇ, ਕਿਉਂਕਿ ਇਹ ਦੇਸ਼ ਦੇ ਆਰਥਿਕ ਵਿਕਾਸ 'ਚ ਵੱਡੀ ਰੁਕਾਵਟ ਬਣ ਰਹੀਆਂ ਹਨ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ. ਪੰਚੋਲੀ ਦੇ ਬੈਂਚ ਨੇ ਤਾਮਿਲਨਾਡੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਟਿੱਪਣੀਆਂ ਕੀਤੀਆਂ, ਜਿਸ 'ਚ ਖਪਤਕਾਰਾਂ ਦੀ ਆਰਥਿਕ ਸਥਿਤੀ ਨੂੰ ਦੇਖੇ ਬਿਨਾਂ ਸਾਰਿਆਂ ਨੂੰ ਮੁਫ਼ਤ ਬਿਜਲੀ ਦੇਣ ਦੀ ਤਜਵੀਜ਼ ਰੱਖੀ ਗਈ ਸੀ।

ਗਰੀਬਾਂ ਦੀ ਮਦਦ ਜਾਇਜ਼, ਪਰ ਸਭ ਨੂੰ ਮੁਫ਼ਤ ਕਿਉਂ? 

ਅਦਾਲਤ ਨੇ ਕਿਹਾ ਕਿ ਜੇਕਰ ਸੂਬਾਂ ਸਰਕਾਰਾਂ ਗਰੀਬਾਂ ਦੀ ਮਦਦ ਕਰਦੀਆਂ ਹਨ ਤਾਂ ਇਹ ਸਮਝ 'ਚ ਆਉਂਦਾ ਹੈ, ਪਰ ਉਨ੍ਹਾਂ ਲੋਕਾਂ 'ਚ ਕੋਈ ਫਰਕ ਨਾ ਕਰਨਾ ਜੋ ਖਰਚਾ ਚੁੱਕ ਸਕਦੇ ਹਨ ਅਤੇ ਜੋ ਨਹੀਂ ਚੁੱਕ ਸਕਦੇ, ਸਿਰਫ਼ ਇਕ 'ਤੁਸ਼ਟੀਕਰਨ ਦੀ ਨੀਤੀ' (appeasement policy) ਵਾਂਗ ਜਾਪਦਾ ਹੈ। ਚੀਫ਼ ਜਸਟਿਸ ਨੇ ਸਵਾਲ ਉਠਾਇਆ ਕਿ ਜੇਕਰ ਸਵੇਰ ਤੋਂ ਸ਼ਾਮ ਤੱਕ ਮੁਫ਼ਤ ਭੋਜਨ, ਸਾਈਕਲ ਅਤੇ ਬਿਜਲੀ ਦਿੱਤੀ ਜਾਵੇਗੀ, ਤਾਂ ਲੋਕ ਕੰਮ ਕਿਉਂ ਕਰਨਗੇ? ਇਸ ਨਾਲ ਦੇਸ਼ ਦੇ 'ਵਰਕ ਕਲਚਰ' (ਕੰਮ ਦੇ ਸੱਭਿਆਚਾਰ) 'ਤੇ ਬੁਰਾ ਅਸਰ ਪਵੇਗਾ।

ਸੂਬਿਆਂ ਦੀ ਆਰਥਿਕ ਹਾਲਤ ਨਾਜ਼ੁਕ 

ਅਦਾਲਤ ਨੇ ਚਿੰਤਾ ਪ੍ਰਗਟਾਈ ਕਿ ਦੇਸ਼ ਦੇ ਜ਼ਿਆਦਾਤਰ ਸੂਬੇ ਪਹਿਲਾਂ ਹੀ ਮਾਲੀਏ ਦੇ ਘਾਟੇ (revenue deficit) ਦਾ ਸਾਹਮਣਾ ਕਰ ਰਹੇ ਹਨ, ਫਿਰ ਵੀ ਉਹ ਵਿਕਾਸ ਕਾਰਜਾਂ ਨੂੰ ਨਜ਼ਰਅੰਦਾਜ਼ ਕਰਕੇ ਅਜਿਹੀਆਂ ਮੁਫ਼ਤ ਸਹੂਲਤਾਂ ਵੰਡ ਰਹੇ ਹਨ। ਬੈਂਚ ਨੇ ਕਿਹਾ ਕਿ ਰਾਜ ਸਰਕਾਰਾਂ ਵਿਕਾਸ ਪ੍ਰਾਜੈਕਟਾਂ 'ਤੇ ਖਰਚ ਕਰਨ ਦੀ ਬਜਾਏ ਸਿਰਫ਼ 2 ਹੀ ਕੰਮ ਕਰ ਰਹੀਆਂ ਹਨ- ਤਨਖਾਹਾਂ ਦੇਣਾ ਅਤੇ ਮੁਫ਼ਤ ਸਹੂਲਤਾਂ (largesse) ਵੰਡਣਾ।

ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ 

ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਦੇਸ਼ ਦੀ ਆਰਥਿਕ ਤਰੱਕੀ ਲਈ ਸੂਬਿਆਂ ਨੂੰ ਮੁਫ਼ਤ ਚੀਜ਼ਾਂ ਵੰਡਣ ਦੀ ਬਜਾਏ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਵੱਲ ਧਿਆਨ ਦੇਣਾ ਚਾਹੀਦਾ ਹੈ। ਅਦਾਲਤ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਬਿਜਲੀ ਕੰਪਨੀ ਨੇ 'ਬਿਜਲੀ ਸੋਧ ਨਿਯਮ, 2024' ਦੇ ਇਕ ਨਿਯਮ ਨੂੰ ਚੁਣੌਤੀ ਦਿੱਤੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

Amarnath Yatra 2026: 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਨਵੇਂ ਨਿਯਮ ਤੇ ਪੂਰੀ ਪ੍ਰਕਿਰਿਆ

Amarnath Yatra 2026: 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਨਵੇਂ ਨਿਯਮ ਤੇ ਪੂਰੀ ਪ੍ਰਕਿਰਿਆ

ਪੰਜਾਬ 'ਚ 14 ਅਪ੍ਰੈਲ ਤੱਕ ਮੀਂਹ-ਤੂਫ਼ਾਨ ਨੂੰ ਲੈ ਕੇ ਨਵੀਂ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ

ਪੰਜਾਬ 'ਚ 14 ਅਪ੍ਰੈਲ ਤੱਕ ਮੀਂਹ-ਤੂਫ਼ਾਨ ਨੂੰ ਲੈ ਕੇ ਨਵੀਂ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ

ਕੀ ਰਾਘਵ ਚੱਢਾ ਬਣਾਉਣਗੇ ਆਪਣੀ ਨਵੀਂ ਪਾਰਟੀ? 'ਇੰਟਰਸਟਿੰਗ ਥੌਟ' ਵਾਲੀ ਪੋਸਟ ਨੇ ਸਿਆਸਤ 'ਚ ਛੇੜੀ ਚਰਚਾ

ਕੀ ਰਾਘਵ ਚੱਢਾ ਬਣਾਉਣਗੇ ਆਪਣੀ ਨਵੀਂ ਪਾਰਟੀ? 'ਇੰਟਰਸਟਿੰਗ ਥੌਟ' ਵਾਲੀ ਪੋਸਟ ਨੇ ਸਿਆਸਤ 'ਚ ਛੇੜੀ ਚਰਚਾ

ਕੇਰਲ ਵਿਧਾਨ ਸਭਾ ਚੋਣਾਂ: ਸੁਪਰਸਟਾਰ ਮੋਹਨਲਾਲ ਨੇ ਪਾਈ ਵੋਟ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

ਕੇਰਲ ਵਿਧਾਨ ਸਭਾ ਚੋਣਾਂ: ਸੁਪਰਸਟਾਰ ਮੋਹਨਲਾਲ ਨੇ ਪਾਈ ਵੋਟ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

ਗਲੋਬਲ ਊਰਜਾ ਸੰਕਟ ਦੇ ਬਾਵਜੂਦ ਭਾਰਤ 'ਚ LPG ਸਪਲਾਈ ਬਰਕਰਾਰ, 18 ਕਰੋੜ ਤੋਂ ਵੱਧ ਸਿਲੰਡਰ ਵੰਡੇ

ਗਲੋਬਲ ਊਰਜਾ ਸੰਕਟ ਦੇ ਬਾਵਜੂਦ ਭਾਰਤ 'ਚ LPG ਸਪਲਾਈ ਬਰਕਰਾਰ, 18 ਕਰੋੜ ਤੋਂ ਵੱਧ ਸਿਲੰਡਰ ਵੰਡੇ

PM ਮੋਦੀ ਦੀ ਹਸਪਤਾਲਾਂ ’ਚ ਮੁਫਤ ਇਲਾਜ ਯੋਜਨਾ, ਬਿਹਾਰ ’ਚ 3 ਸਾਲਾਂ ’ਚ 5 ਗੁਣਾ ਵਾਧਾ, ਹਰਿਆਣਾ ’ਚ 4 ਗੁਣਾ

PM ਮੋਦੀ ਦੀ ਹਸਪਤਾਲਾਂ ’ਚ ਮੁਫਤ ਇਲਾਜ ਯੋਜਨਾ, ਬਿਹਾਰ ’ਚ 3 ਸਾਲਾਂ ’ਚ 5 ਗੁਣਾ ਵਾਧਾ, ਹਰਿਆਣਾ ’ਚ 4 ਗੁਣਾ

ਦਿੱਲੀ ਪੁਲਸ ਨੇ ਸਾਈਬਰ ਕ੍ਰਾਈਮ ਖ਼ਿਲਾਫ਼ ਛੇੜਿਆ ਮੁਹਿੰਮ Sci-Hawk 4.0 ! 600 ਤੋਂ ਵੱਧ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਸ ਨੇ ਸਾਈਬਰ ਕ੍ਰਾਈਮ ਖ਼ਿਲਾਫ਼ ਛੇੜਿਆ ਮੁਹਿੰਮ Sci-Hawk 4.0 ! 600 ਤੋਂ ਵੱਧ ਨੂੰ ਕੀਤਾ ਗ੍ਰਿਫ਼ਤਾਰ

ਨਿਤੀਸ਼ ਕੁਮਾਰ ਅੱਜ ਦਿੱਲੀ ਜਾਣਗੇ, 10 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਵਜੋਂ ਚੁੱਕਣਗੇ ਸਹੁੰ

ਨਿਤੀਸ਼ ਕੁਮਾਰ ਅੱਜ ਦਿੱਲੀ ਜਾਣਗੇ, 10 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਵਜੋਂ ਚੁੱਕਣਗੇ ਸਹੁੰ

ਬੰਗਾਲ 'ਚ PM ਨਰਿੰਦਰ ਮੋਦੀ ਦੀ ਚੋਣਵੀਂ ਰੈਲੀ, ਦਿੱਤੀਆਂ 6 ਗਾਰੰਟੀਆਂ, ਕੀਤੀ ਇਹ ਅਪੀਲ

ਬੰਗਾਲ 'ਚ PM ਨਰਿੰਦਰ ਮੋਦੀ ਦੀ ਚੋਣਵੀਂ ਰੈਲੀ, ਦਿੱਤੀਆਂ 6 ਗਾਰੰਟੀਆਂ, ਕੀਤੀ ਇਹ ਅਪੀਲ

ਜੰਗਬੰਦੀ ਮਗਰੋਂ Good News ! 15,400 ਟਨ LPG ਲੈ ਕੇ ਭਾਰਤ ਪਹੁੰਚਿਆ ਇਕ ਹੋਰ ਜਹਾਜ਼

ਜੰਗਬੰਦੀ ਮਗਰੋਂ Good News ! 15,400 ਟਨ LPG ਲੈ ਕੇ ਭਾਰਤ ਪਹੁੰਚਿਆ ਇਕ ਹੋਰ ਜਹਾਜ਼