ਇਕ ਅਜਿਹਾ ਪਿੰਡ, ਜਿੱਥੇ ਜੀਵਨ ਦੇਣ ਵਾਲੀ ਜ਼ਮੀਨ ਹੀ ਡਰ ਦੀ ਵਜ੍ਹਾ ਬਣ ਜਾਵੇ! ਜੈਕੀ ਸ਼ਰਾਫ ਅਤੇ ਸ਼ਰਦ ਕੇਲਕਰ ਦੀ ਆਉਣ ਵਾਲੀ ਫ਼ਿਲਮ ‘ਕਾਲੀ ਖੇਤੀ’ ਦਾ ਟੀਜ਼ਰ ਇਕ ਅਜਿਹੀ ਹੀ ਰਹੱਸਮਈ ਦੁਨੀਆ ਦੀ ਝਲਕ ਦਿਖਾਉਂਦਾ ਹੈ। ਇੱਥੇ ਖੇਤੀ ਸਿਰਫ਼ ਜੀਵਨ ਜਿਊਣ ਦਾ ਜ਼ਰੀਆ ਨਹੀਂ, ਸਗੋਂ ਇਕ ਅਜਿਹੀ ਤਾਕਤ ਬਣ ਗਈ ਹੈ, ਜਿਸ ਦਾ ਪਰਛਾਵਾਂ ਪੂਰੇ ਪਿੰਡ ’ਤੇ ਮੰਡਰਾ ਰਿਹਾ ਹੈ। ਫ਼ਿਲਮ ਦਾ ਟੀਜ਼ਰ ਰਵਾਇਤੀ ਹੌਰਰ ਤੋਂ ਹਟ ਕੇ ਲੋਕ-ਕਥਾ ਅਤੇ ਰਹੱਸ ਦੇ ਨਾਲ ਇਕ ਡਰਾਉਣਾ ਮਾਹੌਲ ਤਿਆਰ ਕਰਦਾ ਹੈ।
ਟੀਜ਼ਰ ਵਿਚ ਇਕ ਅਜਿਹੇ ਪਿੰਡ ਦੀ ਕਹਾਣੀ ਦਿਖਾਈ ਗਈ ਹੈ, ਜੋ ਕਿਸੇ ਅਣਜਾਣੀ ਤਾਕਤ ਦੇ ਪਰਛਾਵੇਂ ’ਚ ਜਿਊਣ ਲਈ ਮਜਬੂਰ ਹੈ। ਇਥੇ ਖੇਤੀ ਮੰਨੋ ਇਕ ਜਿਊਂਦੀ-ਜਾਗਦੀ ਸ਼ਕਤੀ ਬਣ ਗਈ ਹੈ, ਜਿਸ ਨੇ ਪਿੰਡ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰੱਖਿਆ ਹੈ।
ਪੇਂਡੂ ਭਾਰਤ ਨਾਲ ਜੁੜੀ ਇਕ ਜਾਣੀ-ਪਛਾਣੀ ਚੀਜ਼ ਨੂੰ ਡਰ ਅਤੇ ਰਹੱਸ ਨਾਲ ਜੋੜਨਾ ਫ਼ਿਲਮ ਦੇ ਇਸ ਕੰਨਸੈਪਟ ਨੂੰ ਦਿਲਚਸਪ ਬਣਾਉਂਦਾ ਹੈ। ਮੇਕਰਸ ਨੇ ਇਸ ਰਹੱਸਮਈ ਤਾਕਤ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਹੈ ਅਤੇ ਟੀਜ਼ਰ ਦੇ ਦ੍ਰਿਸ਼ਾਂ ਰਾਹੀਂ ਕਹਾਣੀ ਦੀ ਉਤਸੁਕਤਾ ਬਣਾਈ ਰੱਖੀ ਹੈ। ਫ਼ਿਲਮ ਵਿਚ ਜੈਕੀ ਸ਼ਰਾਫ ਅਤੇ ਸ਼ਰਦ ਕੇਲਕਰ ਦੇ ਨਾਲ ਨੇਹਾ ਸਰਗਮ, ਵਰਿੰਦਰ ਸਕਸੈਨਾ ਅਤੇ ਸ਼ਾਜੀ ਚੌਧਰੀ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਬਲੈਕਕੈਨਵਸ ਸਟੂਡੀਓ ਦੇ ਬੈਨਰ ਹੇਠ ਬਣੀ ‘ਕਾਲੀ ਖੇਤੀ’ 20 ਨਵੰਬਰ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।