Monday, July 13, 2026
BREAKING
ਸੁਨਾਮ ਵਿੱਚ ਵਿਦਿਆਰਥੀਆਂ ਲਈ ਪਹਿਲੀ ਅਧਿਐਨ ਲਾਇਬ੍ਰੇਰੀ ਬਣਾਉਣ ਦਾ ਫ਼ੈਸਲਾ, ਜੈਨ ਸਭਾ ਦਾ ਵੱਡਾ ਕਦਮ ਭੂਪੇਸ਼ ਬਘੇਲ ਨਾਲ ਰਾਜਾ ਬੀਰਕਲਾਂ ਦੀ ਮੁਲਾਕਾਤ, ਸੁਨਾਮ ਹਲਕੇ ਅਤੇ ਪੰਜਾਬ ਦੀ ਸਿਆਸੀ ਸਥਿਤੀ 'ਤੇ ਹੋਈ ਚਰਚਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਹਾਦਰਪੁਰ ਸਮੇਤ ਵੱਖ-ਵੱਖ ਪਿੰਡਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਨਵੇਂ ਕਰੋੜਪਤੀ ਜਸਵੰਤ ਸਿੰਘ ਖਾਲੜਾ ਅਤੇ 'ਸਤਲੁਜ' ਫ਼ਿਲਮ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ 'ਚ ਹੋਇਆ ਧਮਾਕਾ! ਲੱਗੀ ਭਿਆਨਕ ਅੱਗ ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਸ਼ਰਾਬ ਦੀ ਹਰ ਬੋਤਲ 'ਤੇ ਲੱਗੇਗਾ QR ਕੋਡ, ਕਾਲਾਬਾਜ਼ਾਰੀ ਨੂੰ ਲੈ ਕੇ ਸੈਣੀ ਸਰਕਾਰ ਨੇ ਖਿੱਚੀ ਤਿਆਰੀ ਭੂਪੇਸ਼ ਬਘੇਲ ਨੂੰ ਮਿਲ ਕੇ ਬੋਲੇ ਡਾ. ਗਾਂਧੀ, ਨਿੱਜ ਦੀ ਬਜਾਏ ਦੇਸ਼, ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੰਜਾਬ

ਜਸਵੰਤ ਸਿੰਘ ਖਾਲੜਾ ਅਤੇ 'ਸਤਲੁਜ' ਫ਼ਿਲਮ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ

13 ਜੁਲਾਈ, 2026 05:50 PM

ਚੰਡੀਗੜ੍ਹ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਕ ਵਾਰ ਫ਼ਿਰ 'ਸਤਲੁਜ' ਫ਼ਿਲਮ ਬਾਰੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਜਸਵੰਤ ਸਿੰਘ ਖਾਲੜਾ ਨੂੰ 'ਮਸੀਹਾ' ਦੱਸਿਆ, ਉੱਥੇ ਹੀ ਉਨ੍ਹਾਂ ਉੱਪਰ ਬਣੀ ਫ਼ਿਲਮ ਵਿਚ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਦਾ ਦੋਸ਼ ਲਗਾਇਆ। ਉਨ੍ਹਾਂ ਖਾਲੜਾ ਜੀ ਦੀ ਪਤਨੀ ਵੱਲੋਂ ਇਕ ਕਮਿਸ਼ਨ ਦਾ ਗਠਨ ਕਰ ਕੇ ਉਸ ਦੌਰ ਵਿਚ ਮਾਰੇ ਗਏ ਲੋਕਾਂ ਬਾਰੇ ਜਾਂਚ ਦੀ ਮੰਗ ਦਾ ਵੀ ਸਮਰਥਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਭਲਕੇ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਉਸ ਦੌਰ ਵਿਚ ਮਾਰੇ ਗਏ ਸਾਰੇ ਹੀ ਨਿਰਦੋਸ਼ ਲੋਕਾਂ ਲਈ ਅਰਦਾਸ ਕਰਨ। ਇਸ ਦੌਰਾਨ ਉਨ੍ਹਾਂ ਦੇਸ਼ ਅੰਦਰ ਵੱਖ-ਵੱਖ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਦੇਣ ਵਾਲੇ ਸਿੱਖਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਅਸਲ ਰੌਲ ਮਾਡਲ ਦੱਸਿਆ।

ਰਵਨੀਤ ਸਿੰਘ ਬਿੱਟੂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਜਸਵੰਤ ਸਿੰਘ ਖਾਲੜਾ ਨਾਲ ਕੋਈ ਮਤਭੇਦ ਨਹੀਂ ਹਨ, ਸਗੋਂ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਸੰਤਾਪ ਹੰਡਾਇਆ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਇਕ ਮਸੀਹਾ ਸਨ, ਜਿਨ੍ਹਾਂ ਨੇ ਆਪਣੇ ਲੋਕਾਂ ਦੇ ਲਈ ਜਾਨ ਦੇ ਦਿੱਤੀ। ਪਰ ਅੱਜ ਉਨ੍ਹਾਂ ਦੇ ਨਾਂ 'ਤੇ ਫ਼ਿਲਮ ਬਣਾਉਣ ਦੀ ਆੜ ਵਿਚ ਗਲਤ ਤੱਥ ਪੇਸ਼ ਕਰ ਕੇ ਪੰਜਾਬ ਦੇ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ 3 ਸ਼ਮਸ਼ਾਨਘਾਟਾਂ ਦਾ ਦੌਰਾ ਕਰ ਕੇ ਉੱਥੇ ਦੀਆਂ ਕੁੱਲ ਲਾਸ਼ਾਂ ਦੀ ਗਿਣਤੀ ਦੱਸੀ ਸੀ, ਪਰ ਇਹ ਕਦੇ ਨਹੀਂ ਸੀ ਆਖਿਆ ਕਿ ਇਹ ਲਾਸ਼ ਪੁਲਸ ਵਾਲੇ ਦੀ ਹੈ ਜਾਂ ਕਿਸੇ ਖਾੜਕੂ ਦੀ। ਉਨ੍ਹਾਂ ਕਿਾਹ ਕਿ 25 ਹਜ਼ਾਰ ਦਾ ਅਕੰੜਾ ਵੀ ਖਾਲੜਾ ਸਾਹਿਬ ਨੇ ਨਹੀਂ ਦਿੱਤਾ। ਉਨ੍ਹਾਂ ਫ਼ਿਲਮ ਨਿਰਮਾਤਾਵਾਂ ਨੂੰ ਚੈਲੰਜ ਕੀਤਾ ਕਿ ਉਹ 25 ਹਜ਼ਾਰ ਲਾਸ਼ਾਂ ਦਾ ਕੋਈ ਦਸਤਾਵੇਜ਼ ਪੇਸ਼ ਕਰਨ, ਕਿਉਂਕਿ ਅਸਲ ਵਿਚ 2 ਹਜ਼ਾਰ ਲਾਸ਼ਾਂ ਦੀ ਵੀ ਕੋਈ ਅੰਕੜਾ ਮੌਜੂਦ ਨਹੀਂ ਹੈ। ਉਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਨਾਲ ਸਹਿਮਤੀ ਜਤਾਈ ਕਿ ਇਸ ਬਾਰੇ ਇਕ ਕਮਿਸ਼ਨ ਦਾ ਗਠਨ ਕੀਤਾ  ਜਾਵੇ, ਤਾਂ ਜੋ ਪਤਾ  ਲੱਗ ਸਕੇ ਕਿ ਉਸ ਦੌਰ ਵਿਚ ਕਿਸ-ਕਿਸ ਨੇ ਜਾਨ ਗਵਾਈ ਤੇ ਕਿਸ ਨੇ ਉਨ੍ਹਾਂ ਨੂੰ ਮਾਰਿਆ। ਉਨ੍ਹਾਂ ਕਿਹਾ ਕਿ ਇਸ ਕਮਿਸ਼ਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਐੱਚ. ਐੱਸ. ਫ਼ੂਲਕਾ ਜਿਹੀਆਂ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਅਸਲ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ।

ਕੇਂਦਰੀ ਮੰਤਰੀ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਵੱਲੋਂ ਪੰਜਾਬ ਵਿਚ ਹਿੰਦੂ-ਸਿੱਖਾਂ ਨੂੰ ਲੜਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਈਚਾਰੇ ਨੂੰ ਕਦੇ ਵੀ ਤੋੜਿਆ ਨਹੀਂ ਜਾ ਸਕਦਾ ਤੇ ਅੱਜ ਤਕ ਕਦੇ ਵੀ ਇੱਥੇ ਦੇ ਹਿੰਦੂ-ਸਿੱਖ ਆਪਸ ਵਿਚ ਨਹੀਂ ਲੜੇ। ਉਨ੍ਹਾਂ ਕਿਹਾ ਕਿ ਉਸ ਦੌਰ ਵਿਚ ਖਾੜਕੂਆਂ ਤੇ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਅਨੇਕਾਂ ਹੀ ਬੇਗੁਨਾਹ ਲੋਕ  ਵੀ ਮਾਰੇ ਗਏ, ਉਨ੍ਹਾਂ ਦੀ ਗੱਲ ਕੌਣ ਕਰੇਗਾ। ਜੇਕਰ ਕੁਝ ਪੁਲਸ ਮੁਲਾਜ਼ਮਾਂ ਨੇ ਗਲਤ ਕੰਮ ਕੀਤੇ ਵੀ ਸੀ ਤਾਂ ਉਨ੍ਹਾਂ ਨੂੰ ਸਜ਼ਾ ਵੀ ਭੁਗਤਣੀ ਪਈ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਵੀ ਦੇਸ਼ ਦੀ ਹੀ ਇਕ ਏਜੰਸੀ ਹੈ, ਜਿਸ ਨੇ ਗਲਤ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਜ਼ਾ ਦਿਵਾਈ। 

ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਚੀਜ਼ਾਂ ਗਲਤ ਤਰੀਕੇ ਨਾਲ ਦਿਖਾ ਕੇ ਨਵੀਂ ਪੀੜ੍ਹੀ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਮੁੱਖ ਮੰਤਰੀ ਬੇਅਤ ਸਿੰਘ ਨੂੰ ਸ਼ਹੀਦ ਕੀਤਾ, ਉਸ ਦਾ ਖਾਲੜਾ ਸਾਹਿਬ ਨਾਲ ਕੋਈ ਸਬੰਧ ਨਹੀਂ ਸੀ। ਫ਼ਿਲਮ ਨਿਰਮਾਤਾਵਾਂ ਨੇ ਜਾਣਬੁੱਝ ਕੇ ਇਹ ਸਭ ਕੁਝ ਗਲਤ ਤਰੀਕੇ ਨਾਲ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਸੀਨ ਵਿਖਾਇਆ ਗਿਆ ਹੈ ਤਾਂ ਮਗਰ ਗੁਰਬਾਨੀ ਚੱਲ ਰਹੀ ਹੈ, ਫ਼ਿਲਮ ਨਿਰਮਾਤਾਵਾਂ ਨੂੰ ਇਸ ਦਾ ਹੱਕ ਕਿਸ ਨੇ ਦਿੱਤਾ? ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਫਿਲਮ ਨੂੰ ਸਰਕਾਰ ਨੇ ਨਹੀਂ ਹਟਵਾਇਆ।

Have something to say? Post your comment

ਅਤੇ ਪੰਜਾਬ ਖਬਰਾਂ

ਸੁਨਾਮ ਵਿੱਚ ਵਿਦਿਆਰਥੀਆਂ ਲਈ ਪਹਿਲੀ ਅਧਿਐਨ ਲਾਇਬ੍ਰੇਰੀ ਬਣਾਉਣ ਦਾ ਫ਼ੈਸਲਾ, ਜੈਨ ਸਭਾ ਦਾ ਵੱਡਾ ਕਦਮ

ਸੁਨਾਮ ਵਿੱਚ ਵਿਦਿਆਰਥੀਆਂ ਲਈ ਪਹਿਲੀ ਅਧਿਐਨ ਲਾਇਬ੍ਰੇਰੀ ਬਣਾਉਣ ਦਾ ਫ਼ੈਸਲਾ, ਜੈਨ ਸਭਾ ਦਾ ਵੱਡਾ ਕਦਮ

ਭੂਪੇਸ਼ ਬਘੇਲ ਨਾਲ ਰਾਜਾ ਬੀਰਕਲਾਂ ਦੀ ਮੁਲਾਕਾਤ, ਸੁਨਾਮ ਹਲਕੇ ਅਤੇ ਪੰਜਾਬ ਦੀ ਸਿਆਸੀ ਸਥਿਤੀ 'ਤੇ ਹੋਈ ਚਰਚਾ

ਭੂਪੇਸ਼ ਬਘੇਲ ਨਾਲ ਰਾਜਾ ਬੀਰਕਲਾਂ ਦੀ ਮੁਲਾਕਾਤ, ਸੁਨਾਮ ਹਲਕੇ ਅਤੇ ਪੰਜਾਬ ਦੀ ਸਿਆਸੀ ਸਥਿਤੀ 'ਤੇ ਹੋਈ ਚਰਚਾ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਹਾਦਰਪੁਰ ਸਮੇਤ ਵੱਖ-ਵੱਖ ਪਿੰਡਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਹਾਦਰਪੁਰ ਸਮੇਤ ਵੱਖ-ਵੱਖ ਪਿੰਡਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ 'ਚ ਹੋਇਆ ਧਮਾਕਾ! ਲੱਗੀ ਭਿਆਨਕ ਅੱਗ

ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ 'ਚ ਹੋਇਆ ਧਮਾਕਾ! ਲੱਗੀ ਭਿਆਨਕ ਅੱਗ

ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਭੂਪੇਸ਼ ਬਘੇਲ ਨੂੰ ਮਿਲ ਕੇ ਬੋਲੇ ਡਾ. ਗਾਂਧੀ, ਨਿੱਜ ਦੀ ਬਜਾਏ ਦੇਸ਼, ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ

ਭੂਪੇਸ਼ ਬਘੇਲ ਨੂੰ ਮਿਲ ਕੇ ਬੋਲੇ ਡਾ. ਗਾਂਧੀ, ਨਿੱਜ ਦੀ ਬਜਾਏ ਦੇਸ਼, ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ

High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੰਜਾਬ ਵਿਚ ਵਿਸ਼ੇਸ਼ ‘ਐੱਸ. ਆਈ. ਆਰ.’ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਹੋਏ ਜਮ੍ਹਾਂ

ਪੰਜਾਬ ਵਿਚ ਵਿਸ਼ੇਸ਼ ‘ਐੱਸ. ਆਈ. ਆਰ.’ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਹੋਏ ਜਮ੍ਹਾਂ

ਸੂਬੇ ਵਿੱਚ 2 ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਜਮ੍ਹਾਂ ਹੋਏ: ਸੀ.ਈ.ਓ. ਅਨਿੰਦਿਤਾ ਮਿਤਰਾ

ਸੂਬੇ ਵਿੱਚ 2 ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਜਮ੍ਹਾਂ ਹੋਏ: ਸੀ.ਈ.ਓ. ਅਨਿੰਦਿਤਾ ਮਿਤਰਾ

ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਇੱਧਰ ਆਉਣ ਤੋਂ ਪਹਿਲਾਂ ਸਾਵਧਾਨ, ਸਫ਼ਰ 'ਚ ਆ ਸਕਦੀ ਹੈ...

ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਇੱਧਰ ਆਉਣ ਤੋਂ ਪਹਿਲਾਂ ਸਾਵਧਾਨ, ਸਫ਼ਰ 'ਚ ਆ ਸਕਦੀ ਹੈ...