Tuesday, July 07, 2026
BREAKING
ਸਤਲੁਜ ਫ਼ਿਲਮ 'ਤੇ ਪਾਬੰਦੀ ਨੂੰ ਲੈ ਕੇ ਕੀ ਬੋਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲ਼ੀ, ਹਾਈ ਕੋਰਟ ਨੇ ED ਤੋਂ ਮੰਗੀ ਰਿਪੋਰਟ ਪੰਜਾਬ ਕਾਂਗਰਸ ਨੇ 2027 ਚੋਣਾਂ ਲਈ ਕੱਸੀ ਕਮਰ, ਭੂਪੇਸ਼ ਬਘੇਲ ਨੇ ਜ਼ਿਲ੍ਹਾ ਪ੍ਰਧਾਨਾਂ ਨਾਲ ਕੀਤੀ ਅਹਿਮ ਮੀਟਿੰਗ SIR ਦੀ ਡਿਊਟੀ ਤੋਂ ਦੁਖੀ ਸਰਕਾਰੀ ਅਧਿਆਪਕ ਨੇ ਠਾਠਾਂ ਮਾਰ ਦੇ ਪਾਣੀ 'ਚ ਮਾਰੀ ਛਾਲ ਚਰਨਜੀਤ ਚੰਨੀ ਧੜੇ ਨੂੰ ਲੈ ਕੇ ਜਾਣੋ ਕੀ ਬੋਲੇ ਪੰਜਾਬ ਕਾਂਗਰਸ ਇੰਚਾਰਜ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਿਹਤ, ਸਿੱਖਿਆ ਸਮਝੌਤਿਆਂ 'ਤੇ ਦਸਤਖਤ ; ਪੂਰਬੀ ਜਾਵਾ 'ਚ ਖੁੱਲ੍ਹੇਗਾ IIM ਕੈਂਪਸ ਕੇਵਲ ਸਿੰਘ ਢਿੱਲੋਂ ਦੀ ਅਪੀਲ 'ਤੇ ਕੇਂਦਰ ਨੇ OTT ਤੋਂ 'ਸਤਲੁਜ' ਹਟਾਏ ਜਾਣ ਦੀ ਸਮੀਖਿਆ ਦੇ ਦਿੱਤੇ ਹੁਕਮ ਮੋਹਾਲੀ ਅਦਾਲਤ ਨੇ ਸੋਨੂੰ ਕਤਲਕਾਂਡ ਦੇ ਮੁਲਜ਼ਮ ਨੂੰ ਸੁਣਾਈ ਉਮਰਕੈਦ ਦੀ ਸਜ਼ਾ ਸੁਖਬੀਰ ਬਾਦਲ ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ

ਪੰਜਾਬ

ਚਰਨਜੀਤ ਚੰਨੀ ਧੜੇ ਨੂੰ ਲੈ ਕੇ ਜਾਣੋ ਕੀ ਬੋਲੇ ਪੰਜਾਬ ਕਾਂਗਰਸ ਇੰਚਾਰਜ

07 ਜੁਲਾਈ, 2026 07:46 PM

ਚੰਡੀਗੜ੍ਹ : ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਵੱਲੋਂ ਲਗਾਤਾਰ ਮੈਰਾਥਨ ਮੀਟਿੰਗਾਂ ਦਾ ਦੌਰ ਜਾਰੀ ਹੈ। ਪੰਜ ਦਿਨਾਂ ਦੇ ਪੰਜਾਬ ਦੌਰੇ ਦੌਰਾਨ ਭੂਪੇਸ਼ ਬਘੇਲ ਪਾਰਟੀ ਦੇ ਵੱਖ-ਵੱਖ ਆਗੂਆਂ ਨਾਲ ਮੁਲਾਕਾਤਾਂ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਅੰਦਰੂਨੀ ਮਸਲਿਆਂ 'ਤੇ ਮੰਥਨ ਕਰ ਰਹੇ ਹਨ। ਇਸ ਦੇ ਬਾਵਜੂਦ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਧੜੇ ਦੇ ਆਗੂਆਂ ਨਾਲ ਹਾਲੇ ਤੱਕ ਕੋਈ ਮੁਲਾਕਾਤ ਨਾ ਹੋਣ ਕਾਰਨ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਮੀਡੀਆ ਵੱਲੋਂ ਜਦੋਂ ਭੂਪੇਸ਼ ਬਘੇਲ ਤੋਂ ਚੰਨੀ ਧੜੇ ਦੀ ਗੈਰ-ਮੌਜੂਦਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਵੀ ਆਗੂ ਵੱਲੋਂ ਉਨ੍ਹਾਂ ਨੂੰ ਮਿਲਣ ਲਈ ਕਿਹਾ ਜਾਵੇਗਾ, ਉਹ ਖੁਦ ਉਸ ਦੇ ਘਰ ਜਾ ਕੇ ਵੀ ਮੁਲਾਕਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ਅਤੇ ਜਿਨ੍ਹਾਂ ਨਾਲ ਅਜੇ ਤੱਕ ਮੁਲਾਕਾਤ ਨਹੀਂ ਹੋਈ, ਉਨ੍ਹਾਂ ਨਾਲ ਵੀ ਅਗਲੇ ਦੋ-ਤਿੰਨ ਦਿਨਾਂ ਵਿਚ ਗੱਲਬਾਤ ਕਰ ਲਈ ਜਾਵੇਗੀ।

ਇਸ ਤੋਂ ਪਹਿਲਾਂ ਭੂਪੇਸ਼ ਬਘੇਲ ਨੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਮੁਲਾਕਾਤ ਕੀਤੀ ਸੀ। ਇਸ ਨਾਲ ਇਹ ਸੰਕੇਤ ਦਿੱਤਾ ਗਿਆ ਕਿ ਉਹ ਸਾਰੇ ਸੀਨੀਅਰ ਆਗੂਆਂ ਨਾਲ ਨਿੱਜੀ ਤੌਰ 'ਤੇ ਸੰਪਰਕ ਬਣਾਕੇ ਸੰਗਠਨਕ ਮਸਲਿਆਂ ਦਾ ਹੱਲ ਕੱਢਣਾ ਚਾਹੁੰਦੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਚਰਨਜੀਤ ਸਿੰਘ ਚੰਨੀ ਇਸ ਸਮੇਂ ਦੋ ਦਿਨਾਂ ਲਈ ਬਾਹਰ ਹਨ ਅਤੇ ਉਨ੍ਹਾਂ ਦੀ ਭੂਪੇਸ਼ ਬਘੇਲ ਨਾਲ ਮੁਲਾਕਾਤ ਵਾਪਸੀ ਤੋਂ ਬਾਅਦ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਮੀਡੀਆ ਵਿੱਚ ਜਿਸ ਤਰ੍ਹਾਂ ਦੀਆਂ ਖ਼ਬਰਾਂ ਚੱਲ ਰਹੀਆਂ ਹਨ, ਉਹ ਹਕੀਕਤ ਤੋਂ ਵੱਖ ਹਨ। ਉਨ੍ਹਾਂ ਦੇ ਮੁਤਾਬਕ, ਜਿਨ੍ਹਾਂ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ, ਉਹ ਆਏ ਹਨ ਅਤੇ ਕੁਝ ਆਗੂਆਂ ਨੇ ਆਪਣੀ ਰੁਝੇਵਿਆਂ ਕਾਰਨ ਦੋ ਦਿਨ ਬਾਅਦ ਮਿਲਣ ਦੀ ਗੱਲ ਕਹੀ ਹੈ।

ਉੱਧਰ ਇਹ ਵੀ ਚਰਚਾ ਹੈ ਕਿ ਜਿਵੇਂ ਹੀ ਰਾਹੁਲ ਗਾਂਧੀ ਦਾ ਵਿਦੇਸ਼ ਦੌਰਾ ਸਮਾਪਤ ਹੋਵੇਗਾ ਅਤੇ ਉਹ ਦਿੱਲੀ ਵਾਪਸ ਪਹੁੰਚਣਗੇ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨਾਲ ਜੁੜੇ ਆਗੂ ਰਾਹੁਲ ਗਾਂਧੀ ਅਤੇ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਇਸ ਬਾਰੇ ਪਾਰਟੀ ਵੱਲੋਂ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਪੰਜਾਬ ਕਾਂਗਰਸ ਭਵਨ ਵਿੱਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਸਭ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਭੂਪੇਸ਼ ਬਘੇਲ ਦੀ ਚੰਨੀ ਧੜੇ ਨਾਲ ਮੁਲਾਕਾਤ ਕਦੋਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਅੰਦਰੂਨੀ ਸਥਿਤੀ ਵਿੱਚ ਕੀ ਬਦਲਾਅ ਆਉਂਦਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਸਤਲੁਜ ਫ਼ਿਲਮ 'ਤੇ ਪਾਬੰਦੀ ਨੂੰ ਲੈ ਕੇ ਕੀ ਬੋਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਸਤਲੁਜ ਫ਼ਿਲਮ 'ਤੇ ਪਾਬੰਦੀ ਨੂੰ ਲੈ ਕੇ ਕੀ ਬੋਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ

ਪੰਜਾਬ 'ਚ ਵੱਡੀ ਸਿਆਸੀ ਹਿਲਜੁਲ, ਇਕ ਹੋਰ ਅਕਾਲੀ ਦਲ ਦਾ ਐਲਾਨ, ਚੋਣਾਂ ਲੜਨ ਦਾ ਫ਼ੈਸਲਾ

ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲ਼ੀ, ਹਾਈ ਕੋਰਟ ਨੇ ED ਤੋਂ ਮੰਗੀ ਰਿਪੋਰਟ

ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲ਼ੀ, ਹਾਈ ਕੋਰਟ ਨੇ ED ਤੋਂ ਮੰਗੀ ਰਿਪੋਰਟ

ਪੰਜਾਬ ਕਾਂਗਰਸ ਨੇ 2027 ਚੋਣਾਂ ਲਈ ਕੱਸੀ ਕਮਰ, ਭੂਪੇਸ਼ ਬਘੇਲ ਨੇ ਜ਼ਿਲ੍ਹਾ ਪ੍ਰਧਾਨਾਂ ਨਾਲ ਕੀਤੀ ਅਹਿਮ ਮੀਟਿੰਗ

ਪੰਜਾਬ ਕਾਂਗਰਸ ਨੇ 2027 ਚੋਣਾਂ ਲਈ ਕੱਸੀ ਕਮਰ, ਭੂਪੇਸ਼ ਬਘੇਲ ਨੇ ਜ਼ਿਲ੍ਹਾ ਪ੍ਰਧਾਨਾਂ ਨਾਲ ਕੀਤੀ ਅਹਿਮ ਮੀਟਿੰਗ

SIR ਦੀ ਡਿਊਟੀ ਤੋਂ ਦੁਖੀ ਸਰਕਾਰੀ ਅਧਿਆਪਕ ਨੇ ਠਾਠਾਂ ਮਾਰ ਦੇ ਪਾਣੀ 'ਚ ਮਾਰੀ ਛਾਲ

SIR ਦੀ ਡਿਊਟੀ ਤੋਂ ਦੁਖੀ ਸਰਕਾਰੀ ਅਧਿਆਪਕ ਨੇ ਠਾਠਾਂ ਮਾਰ ਦੇ ਪਾਣੀ 'ਚ ਮਾਰੀ ਛਾਲ

ਕੇਵਲ ਸਿੰਘ ਢਿੱਲੋਂ ਦੀ ਅਪੀਲ 'ਤੇ ਕੇਂਦਰ ਨੇ OTT ਤੋਂ 'ਸਤਲੁਜ' ਹਟਾਏ ਜਾਣ ਦੀ ਸਮੀਖਿਆ ਦੇ ਦਿੱਤੇ ਹੁਕਮ

ਕੇਵਲ ਸਿੰਘ ਢਿੱਲੋਂ ਦੀ ਅਪੀਲ 'ਤੇ ਕੇਂਦਰ ਨੇ OTT ਤੋਂ 'ਸਤਲੁਜ' ਹਟਾਏ ਜਾਣ ਦੀ ਸਮੀਖਿਆ ਦੇ ਦਿੱਤੇ ਹੁਕਮ

ਮੋਹਾਲੀ ਅਦਾਲਤ ਨੇ ਸੋਨੂੰ ਕਤਲਕਾਂਡ ਦੇ ਮੁਲਜ਼ਮ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਮੋਹਾਲੀ ਅਦਾਲਤ ਨੇ ਸੋਨੂੰ ਕਤਲਕਾਂਡ ਦੇ ਮੁਲਜ਼ਮ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਸੁਖਬੀਰ ਬਾਦਲ ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ

ਸੁਖਬੀਰ ਬਾਦਲ ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ

ਦਿੜਬਾ ਵਿੱਚ ਮਜ਼ਦੂਰ-ਕਿਸਾਨਾਂ ਦੀ ਰੈਲੀ, ਮੁੱਖ ਮੰਤਰੀ ਦੇ ਨਾਂ ਐਸਡੀਐਮ ਰਾਹੀਂ ਮੰਗ ਪੱਤਰ ਸੌਂਪਿਆ

ਦਿੜਬਾ ਵਿੱਚ ਮਜ਼ਦੂਰ-ਕਿਸਾਨਾਂ ਦੀ ਰੈਲੀ, ਮੁੱਖ ਮੰਤਰੀ ਦੇ ਨਾਂ ਐਸਡੀਐਮ ਰਾਹੀਂ ਮੰਗ ਪੱਤਰ ਸੌਂਪਿਆ

ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ

ਸ਼੍ਰੋਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੱਲੋਂ 12 ਜੁਲਾਈ ਤੋਂ 'ਬੋਲੇਗਾ ਖਰੜ, ਬਦਲੇਗਾ ਖਰੜ' ਪੈਦਲ ਮਾਰਚ ਦਾ ਐਲਾਨ, ਖਰੜ ਦੇ ਵਿਕਾਸ ਦੀ ਅਸਲੀਅਤ ਕਰਨਗੇ ਬੇਨਕਾਬ