Saturday, July 05, 2025
BREAKING
ਰੋਟਰੀ ਕਲੱਬ ਖਰੜ ਵੱਲੋਂ ਸਤਪਾਲ ਜਿੰਦਲ ਦੀ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਉਸਦੇ ਪਰਿਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵੱਲੋਂ ਸਰਟੀਫਿਕੇਟ ਤੇ ਰੋਟਰੀ ਕਲੱਬ ਦਾ ਸਨਮਾਨ ਪੱਤਰ ਦੇ ਕੇ ਨਵਾਜਿਆ ਗਿਆ 'ਦੁਨੀਆਂ ਅਮਰੀਕਾ ਤੋਂ ਬਿਨਾਂ ਵੀ ਅੱਗੇ ਵਧ ਸਕਦੀ ਐ...!' ਸ਼ੀ ਜਿਨਪਿੰਗ ਦੀ ਵੱਡੀ ਚਿਤਾਵਨੀ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ ''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

ਸਿਹਤ

ਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

03 ਜੁਲਾਈ, 2025 06:08 PM

ਕਾਲੀ ਮਿਰਚ, ਜਿਸ ਨੂੰ "ਮਸਾਲਿਆਂ ਦੀ ਰਾਣੀ" ਵੀ ਕਿਹਾ ਜਾਂਦਾ ਹੈ, ਸਿਰਫ਼ ਖਾਣੇ ਦਾ ਸੁਆਦ ਨਹੀਂ ਵਧਾਉਂਦੀ, ਸਗੋਂ ਸਰੀਰ ਲਈ ਕਈ ਲਾਭਦਾਇਕ ਗੁਣ ਵੀ ਰੱਖਦੀ ਹੈ। ਇਸ ਵਿੱਚ ਮੌਜੂਦ ਪਾਇਪਰਿਨ ਨਾ ਸਿਰਫ਼ ਪਚਨ ਪ੍ਰਕਿਰਿਆ ਵਿਚ ਮਦਦ ਕਰਦਾ ਹੈ, ਸਗੋਂ ਇਹ ਫਲੂ, ਸਰਦੀ-ਖੰਘ, ਸੂਜਨ, ਅਤੇ ਅਰਥਰਾਈਟਿਸ ਵਰਗੀਆਂ ਬਿਮਾਰੀਆਂ 'ਚ ਵੀ ਰਾਹਤ ਪ੍ਰਦਾਨ ਕਰਦੀ ਹੈ। ਕਾਲੀ ਮਿਰਚ ਦਾ ਨਿਯਮਿਤ ਸੇਵਨ ਸਰੀਰ ਵਿੱਚ ਮੈਟਾਬੋਲਿਜ਼ਮ ਵਧਾਉਣ, ਇਮਿਊਨਿਟੀ ਮਜ਼ਬੂਤ ਕਰਨ ਅਤੇ ਚਮੜੀ ਦੀ ਸਿਹਤ ਨੂੰ ਬਿਹਤਰ ਕਰਨ ਵਿਚ ਸਹਾਇਕ ਹੁੰਦਾ ਹੈ।

ਕਾਲੀ ਮਿਰਚ ਖਾਣ ਦੇ ਫਾਇਦੇ :- 

ਹਾਜ਼ਮਾ ਸੁਧਾਰਨ ’ਚ ਕਰੇ ਮਦਦ
- ਕਾਲੀ ਮਿਰਚ ’ਚ ਪਾਇਪਰਿਨ ਹੁੰਦਾ ਹੈ, ਜੋ ਪਚਾਕ ਐਂਜ਼ਾਈਮਸ ਦੇ ਉਤਪਾਦਨ ਨੂੰ ਵਧਾਉਂਦਾ ਹੈ, ਇਸ ਨਾਲ ਪਚਨ ਪ੍ਰਕਿਰਿਆ ਸੁਧਰਦੀ ਹੈ ਅਤੇ ਗੈਸ ਜਾਂ ਅਸੀਡਿਟੀ ਤੋਂ ਰਾਹਤ ਮਿਲਦੀ ਹੈ।

ਮੈਟਾਬੋਲਿਜ਼ਮ ਵਧਾਵੇ
- ਕਾਲੀ ਮਿਰਚ ਸਰੀਰ ਦੇ ਮੈਟਾਬੋਲਿਕ ਰੇਟ ਨੂੰ ਵਧਾਉਂਦੀ ਹੈ, ਜਿਸ ਨਾਲ ਸਰੀਰ ’ਚ ਕੈਲੋਰੀਜ਼ ਬਰਨ ਹੋਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਇਸ ਨਾਲ ਭਾਰ ਘਟਾਉਣ ’ਚ ਮਦਦ ਕਰਦੀ ਹੈ।

ਇਮਿਊਨ ਸਿਸਟਮ ਕਰਦੈ ਮਜ਼ਬੂਤ 
- ਇਸ ’ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਨੂੰ ਮਜ਼ਬੂਤ ਕਰਦੇ ਹਨ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।

ਸੋਜ ਅਤੇ ਦਰਦ ਤੋਂ ਰਾਹਤ
- ਕਾਲੀ ਮਿਰਚ ਦੇ ਐਂਟੀ-ਇੰਫਲਾਮੇਟਰੀ ਗੁਣ ਸੋਦ ਨੂੰ ਘਟਾਉਣ ’ਚ ਮਦਦ ਕਰਦੇ ਹਨ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ।

ਸਕਿਨ ਲਈ ਲਾਭਕਾਰੀ
- ਕਾਲੀ ਮਿਰਚ ਚਮੜੀ ਦੇ ਸੈੱਲਾਂ ਨੂੰ ਮੁਕਤ ਰੈਡਿਕਲਸ ਤੋਂ ਬਚਾਉਂਦੀ ਹੈ, ਜਿਸ ਨਾਲ ਸਕਿਨ ਸਾਫ਼ ਅਤੇ ਚਮਕਦਾਰ ਰਹਿੰਦੀ ਹੈ। ਇਹ ਪਿੰਪਲ ਅਤੇ ਹੋਰ ਚਮੜੀ ਦੀਆਂ ਸਮੱਸਿਆਵਾਂ ’ਚ ਵੀ ਮਦਦਗਾਰ ਹੈ।

ਸਰਦੀ-ਜ਼ੁਕਾਮ ਤੋਂ ਰਾਹਤ
- ਕਾਲੀ ਮਿਰਚ ’ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਰਦੀ-ਖੰਘ ਅਤੇ ਜ਼ੁਕਾਮ ਤੋਂ ਰਾਹਤ ਦਿੰਦੇ ਹਨ। ਇਹ ਮੁੱਖ ਤੌਰ 'ਤੇ ਕਾਢੇ ’ਚ ਵਰਤੀ ਜਾਂਦੀ ਹੈ।

ਦਿਮਾਗੀ ਤਾਕਤ ਵਧਾਉਣ ’ਚ ਮਦਦ
- ਕਾਲੀ ਮਿਰਚ ’ਚ ਮੌਜੂਦ ਪਾਇਪਰਿਨ ਯਾਦਸ਼ਕਤੀ ਨੂੰ ਬਿਹਤਰ ਕਰਦਾ ਹੈ ਅਤੇ ਦਿਮਾਗੀ ਤਾਕਤ ਨੂੰ ਵਧਾਉਂਦਾ ਹੈ। ਇਹ ਦਿਮਾਗੀ ਸਮੱਸਿਆਵਾਂ ਨੂੰ ਰੋਕਣ ’ਚ ਸਹਾਇਕ ਹੁੰਦੀ ਹੈ।

ਹਾਰਟ ਸਿਹਤ 'ਤੇ ਅਸਰ
- ਕਾਲੀ ਮਿਰਚ ਰਕਤ ਸੰਚਾਰ ਨੂੰ ਸੁਧਾਰਦੀ ਹੈ ਅਤੇ ਕੋਲੈਸਟਰੋਲ ਦੇ ਲੈਵਲ ਨੂੰ ਕੰਟਰੋਲ ਵਿੱਚ ਰੱਖਦੀ ਹੈ, ਜਿਸ ਨਾਲ ਹਾਰਟ ਦੀ ਸਿਹਤ ਬਿਹਤਰ ਬਣਦੀ ਹੈ।

ਕਾਲੀ ਮਿਰਚ ਦੇ ਬੇਹੱਦ ਲਾਭਦਾਇਕ ਗੁਣਾਂ ਅਤੇ ਸਰੀਰ 'ਤੇ ਪੈਂਦੇ ਸਕਾਰਾਤਮਕ ਅਸਰਾਂ ਨੂੰ ਸਮਝਦੇ ਹੋਏ, ਇਹ ਸਾਫ ਹੈ ਕਿ ਇਸਦਾ ਨਿਯਮਿਤ ਸੇਵਨ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ। ਚਾਹੇ ਇਹ ਪਚਾਅ ਨੂੰ ਸੁਧਾਰਨਾ ਹੋਵੇ, ਵਜ਼ਨ ਘਟਾਉਣਾ  ਜਾਂ ਹਾਰਟ ਸਿਹਤ ਨੂੰ ਮਜ਼ਬੂਤ ਕਰਨਾ, ਕਾਲੀ ਮਿਰਚ ਹਰੇਕ ਪਹਲੂ ’ਚ ਲਾਭਕਾਰੀ ਹੈ ਪਰ ਸਹੀ ਮਾਤਰਾ ’ਚ ਇਸਦੀ ਵਰਤੋਂ ਕਰਨਾ ਜ਼ਰੂਰੀ ਹੈ ਤਾਂ ਜੋ ਸਰੀਰ ਨੂੰ ਇਸਦੇ ਫਾਇਦੇ ਪੂਰੀ ਤਰ੍ਹਾਂ ਮਿਲ ਸਕਣ।

Have something to say? Post your comment

ਅਤੇ ਸਿਹਤ ਖਬਰਾਂ

ਵੱਧ ਰਹੀ ਹੈ ਪ੍ਰੀਮੈਚਿਓਰ ਅਤੇ ਘੱਟ ਵਜ਼ਨ ਵਾਲੇ ਜਵਾਕਾਂ ਦੇ ਜਨਮ ਲੈਣ ਦੀ ਸਮੱਸਿਆ, ਜਾਣੋ ਕੀ ਹੈ ਵਜ੍ਹਾ

ਵੱਧ ਰਹੀ ਹੈ ਪ੍ਰੀਮੈਚਿਓਰ ਅਤੇ ਘੱਟ ਵਜ਼ਨ ਵਾਲੇ ਜਵਾਕਾਂ ਦੇ ਜਨਮ ਲੈਣ ਦੀ ਸਮੱਸਿਆ, ਜਾਣੋ ਕੀ ਹੈ ਵਜ੍ਹਾ

ਹੁਣ ਕੁੱਤੇ ਦੇ ਵੱਢਣ ਕਾਰਨ ਨਹੀਂ ਮਰਨਗੇ ਲੋਕ ! ਭਾਰਤ 'ਚ 75 ਫ਼ੀਸਦੀ ਤੱਕ ਘਟਿਆ Rabies ਨਾਲ ਮੌਤਾਂ ਦਾ ਅੰਕੜਾ

ਹੁਣ ਕੁੱਤੇ ਦੇ ਵੱਢਣ ਕਾਰਨ ਨਹੀਂ ਮਰਨਗੇ ਲੋਕ ! ਭਾਰਤ 'ਚ 75 ਫ਼ੀਸਦੀ ਤੱਕ ਘਟਿਆ Rabies ਨਾਲ ਮੌਤਾਂ ਦਾ ਅੰਕੜਾ

ਸਰੀਰ 'ਚ ਹੋ ਗਈ ਹੈ Calcium ਦੀ ਘਾਟ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਠੀਕ

ਸਰੀਰ 'ਚ ਹੋ ਗਈ ਹੈ Calcium ਦੀ ਘਾਟ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਠੀਕ

ਅੱਖਾਂ 'ਚ ਲੈਂਸ ਪਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਨਹੀਂ ਤਾਂ ਭਰਨਾ ਪੈ ਸਕਦੈ ਵੱਡਾ ਹਰਜਾਨਾ

ਅੱਖਾਂ 'ਚ ਲੈਂਸ ਪਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਨਹੀਂ ਤਾਂ ਭਰਨਾ ਪੈ ਸਕਦੈ ਵੱਡਾ ਹਰਜਾਨਾ

ਖਾਣਾ ਖਾਣ ਤੋਂ ਤੁਰੰਤ ਬਾਅਦ ਕਰਦੇ ਹੋ ਇਹ ਕੰਮ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

ਖਾਣਾ ਖਾਣ ਤੋਂ ਤੁਰੰਤ ਬਾਅਦ ਕਰਦੇ ਹੋ ਇਹ ਕੰਮ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

FSSAI ਦਾ ਵੱਡਾ Alert, ਜ਼ਹਿਰ ਹਨ ਰਸੋਈ 'ਚ ਰੱਖੀਆਂ ਇਹ ਚੀਜ਼ਾਂ

FSSAI ਦਾ ਵੱਡਾ Alert, ਜ਼ਹਿਰ ਹਨ ਰਸੋਈ 'ਚ ਰੱਖੀਆਂ ਇਹ ਚੀਜ਼ਾਂ

ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਨਕਲੀ ਹਲਦੀ ਦਾ ਸੇਵਨ! ਇੰਝ ਕਰੋ ਪਛਾਣ

ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਨਕਲੀ ਹਲਦੀ ਦਾ ਸੇਵਨ! ਇੰਝ ਕਰੋ ਪਛਾਣ

ਸਮੇਂ ਤੋਂ ਪਹਿਲਾਂ ਹੀ ਹੋ ਗਏ ਨੇ ਵਾਲ ਸਫੇਦ ਤਾਂ ਜਾਣੋ ਕੀ ਹਨ ਇਸ ਦੇ ਕਾਰਨ ਤੇ ਬਚਾਅ ਦੇ ਤਰੀਕੇ

ਸਮੇਂ ਤੋਂ ਪਹਿਲਾਂ ਹੀ ਹੋ ਗਏ ਨੇ ਵਾਲ ਸਫੇਦ ਤਾਂ ਜਾਣੋ ਕੀ ਹਨ ਇਸ ਦੇ ਕਾਰਨ ਤੇ ਬਚਾਅ ਦੇ ਤਰੀਕੇ

ਕਿਸੇ ਕੰਮ 'ਚ ਨਹੀਂ ਲੱਗਦਾ ਹੈ ਮਨ ਤਾਂ ਫੋਕਸ ਵਧਾਉਣ 'ਚ ਮਦਦ ਕਰਨਗੇ ਇਹ ਉਪਾਅ

ਕਿਸੇ ਕੰਮ 'ਚ ਨਹੀਂ ਲੱਗਦਾ ਹੈ ਮਨ ਤਾਂ ਫੋਕਸ ਵਧਾਉਣ 'ਚ ਮਦਦ ਕਰਨਗੇ ਇਹ ਉਪਾਅ

ਬਰੱਸ਼ ਤੋਂ ਬਾਅਦ ਵੀ ਮੂੰਹ 'ਚੋਂ ਲਗਾਤਾਰ ਬੱਦਬੂ... ਇਹ ਹਨ ਰੈੱਡ ਅਲਰਟ!

ਬਰੱਸ਼ ਤੋਂ ਬਾਅਦ ਵੀ ਮੂੰਹ 'ਚੋਂ ਲਗਾਤਾਰ ਬੱਦਬੂ... ਇਹ ਹਨ ਰੈੱਡ ਅਲਰਟ!