ਖਰੜ - ਪ੍ਰੀਤ ਪੱਤੀ; ਗਰਮੀਆਂ ਦੀ ਛੁੱਟੀਆਂ ਦੇ ਚਲਦਿਆਂ ਖਰੜ ਸ਼ਹਿਰ ਦੇ ਮੇਨ ਬਾਜ਼ਾਰ ਦੀਆਂ ਕੱਪੜੇ ਦੀਆਂ ਦੁਕਾਨਾਂ 27 ਜੂਨ ਅਤੇ 28 ਜੂਨ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੀਆਂ । ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਕੀਲ ਖਰਬੰਦਾ , ਸ਼ੁਭਮ ਸਚਦੇਵਾ, ਮਨਪ੍ਰੀਤ ਸਿੰਘ ਗੋਲਡੀ ਬੱਤਰਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ। ਸੋਨੂੰ ਸੈਣੀ,ਚੰਦਰ ਮੋਹਨ ਖੁਰਾਨਾ ਮਨਜੀਤ ਕੌਰ, ਸੌਰਵ ਗੰਭੀਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।