ਨਵਾਂ ਸ਼ਹਿਰ (ਮਨੋਰੰਜਨ ਕਾਲੀਆ) : ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਡਾ. ਲੇਖ ਰਾਜ ਬੇਗੋਵਾਲ, ਮੁੱਖ ਖੇਤੀਬਾੜੀ ਅਫਸਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਮੁੱਖ ਖੇਤੀਬਾੜੀ ਦਫਤਰ ਵਿਖੇ ਆਤਮਾ ਮੈਨੇਜਮੈਨਟ ਕਮੇਟੀ ਅਤੇ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਾ. ਸੁਰਿੰਦਰ ਕੁਮਾਰ, ਜਿਲ੍ਹਾ ਸਿਖਲਾਈ ਅਫਸਰ, ਸਮੂਹ ਵਿਭਾਗਾਂ ਦੇ ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੇਆਂ ਦੇ ਖੇਤੀਬਾੜੀ ਮਾਹਿਰ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ। ਮੀਟਿੰਗ ਵਿੱਚ ਡਾ. ਕਮਲਦੀਪ ਸਿੰਘ ਸੰਘਾ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਸਾਲ 2025-26 ਦੌਰਾਨ ਆਤਮਾ ਸਕੀਮ ਅਧੀਨ ਕੀਤੀਆਂ ਜਾ ਰਹੀਆਂ ਖੇਤੀ ਪਸਾਰ ਐਕਟੀਵਿਟੀਜ਼ ਵਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਵੱਖ-ਵੱਖ ਸਹਿਯੋਗੀ ਮਹਿਕਮਿਆਂ ਦੇ ਮਾਹਿਰਾਂ ਨੇ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਵਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਡਾ. ਰਾਜੇਸ਼ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ, ਡਾ. ਸ਼ਮਸੇਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਭਲਾਈ, ਸ਼੍ਰੀ ਕ੍ਰਿਸ਼ਨ ਦੁੱਗਲ ਜਿਲ ਭੂਮੀ ਰੱਖਿਆ ਅਫਸਰ, ਸ੍ਰੀ ਸਰਬਜੀਤ ਸਿੰਘ ਨਿੱਜਰ ਅਸਿਸਟੈਂਟ ਡਾਇਰੈਕਟਰ, ਮੱਛੀ ਪਾਲਣ ਵਿਭਾਗ, ਡਾ. ਬਲਜੀਤ ਸਿੰਘ ਅਤੇ ਡ. ਤੇਜਵੀਰ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਸ਼੍ਰੀ ਰਾਮ ਸ਼ਰਨ ਡੇਅਰੀ ਵਿਭਾਗ ਅਤੇ ਸ੍ਰੀ ਅਭਿਸ਼ੇਕ ਸ਼ਰਮਾ, ਜੰਗਲਾਤ ਵਿਭਾਗ ਤੋਂ ਹਾਜਰ ਸਨ।ਇਸ ਮੀਟਿੰਗ ਵਿੱਚ ਡਾ. ਸੁਰਿੰਦਰ ਕੁਮਾਰ, ਜਿਲ੍ਹਾ ਸਿਖਲਾਈ ਅਫਸਰ ਨੇ ਕਿਹਾ ਕਿ ਸਾਲ 2025-36 ਦੌਰਾਨ ਆਤਮਾ ਸਕੀਮ ਅਧੀਨ ਸਮੂਹ ਵਿਭਾਗਾਂ ਵਲੋਂ ਕੀਤੀਆਂ ਜਾਣ ਵਾਲੀਆਂ ਐਕਟੀਵਿਟੀਜ ਦਾ ਪਲਾਨ ਤਿਆਰ ਕਰਕੇ ਮੁੱਖ ਖੇਤੀਬਾੜੀ ਦਫਤਰ ਭੇਜਿਆ ਜਾਵੇ। ਡਾ. ਲੇਖ ਰਾਜ ਬੇਗੋਵਾਲ, ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਸੰਬੋਧਨ ਠਰਦੇ ਹੋਏ ਕਿਹਾ ਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਹਰ ਇੱਕ ਕਿਸਾਨ ਦੁਆਰਾ ਕਿਸਾਨ ਆਈ ਡੀ ਜਰੂਰ ਬਣਾ ਲੈਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਜਿਹਨਾਂ ਕਿਸਾਨਾਂ ਵਲੋਂ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਬੀਜਣ ਨੂੰ ਤਰਜੀਹ ਦਿੱਤੀ ਜਾਵੇਗੀ, ਉਹਨਾਂ ਨੂੰ ਮੱਠੀ ਬੀਜਣ ਤੇ ਪ੍ਰਤੀ ਹੈਕਟੇਅਰ 17500/- ਰੂਪੈ ਦੀ ਸਬਸਿਡੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਕੁਦਰਤੀ ਸ਼ਰੋਤਾਂ ਦੀ ਸਾਂਭ ਸੰਭਾਲ ਲਈ ਕੁਦਰਤੀ ਖੇਤੀ, ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ, ਸਿਫਾਰਸ਼-ਸ਼ੁਦਾ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੀਟਿੰਗ ਵਿੱਚ ਡਾ. ਪਰਮਵੀਰ ਕੌਰ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਰਾਏ, ਕੁਲਵੀਰ ਸਿੰਘ ਹੰਸਰੋਂ, ਬਲਵੀਰ ਸਿੰਘ, ਹਰਨੇਕ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਗੁਰਮੁੱਖ ਸਿੰਘ ਅਤੇ ਗੁਰਮੀਤ ਕੌਰ ਨੇ ਭਾਗ ਲਿਆ। ਮੀਟਿੰਗ ਦੇ ਅੰਤ ਵਿੱਚ ਡਾ. ਕਮਲਦੀਪ ਸਿੰਘ ਸੰਘਾ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਸਮੂਹ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।