ਖਰੜ/ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪ੍ਰੀਤ ਪੱਤੀ) : ਐਸ.ਡੀ.ਐਮ. ਖਰੜ, ਗੁਰਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਐੱਸ.ਏ.ਐੱਸ ਨਗਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਲੋਕਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਨਿਰੰਤਰ ਯੋਗ ਅਭਿਆਸ ਨੂੰ ਲੋਕਾਂ ਨੇ ਆਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ। ਯੋਗ ਸਾਧਨਾ ਰਾਹੀਂ ਲੋਕ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਕੇ ਰੋਗ ਰਹਿਤ ਜੀਵਨ ਜਿਊਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸੀ ਐਮ ਦੀ ਯੋਗਸ਼ਾਲਾ ਵਿੱਚ ਹਿੱਸਾ ਲੈ ਕੇ ਨਿਰੰਤਰ ਯੋਗਾ ਅਭਿਆਸ ਨਾਲ ਲੋਕਾਂ ਨੇ ਆਪਣੇ ਰੋਜ਼ਾਨਾ ਜੀਵਨ ਵਿੱਚ ਬਹੁਤ ਬਦਲਾਅ ਮਹਿਸੂਸ ਕੀਤਾ ਹੈ। ਯੋਗਾ ਅਭਿਆਸ ਲੋਕਾਂ ਦੀ ਸਿਹਤ ਲਈ ਵਰਦਾਨ ਸਿੱਧ ਹੋ ਰਿਹਾ ਹੈ
ਯੋਗਾ ਟ੍ਰੇਨਰ ਤਾਨੀਆਂ ਸਾਮੰਤ ਨੇ ਦੱਸਿਆ ਕਿ ਉਸ ਵੱਲੋਂ ਨਿਊ ਚੰਡੀਗੜ੍ਹ ਵਿਖੇ ਵੱਖ-ਵੱਖ ਥਾਵਾਂ ਤੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਉਹ ਆਪਣੀ ਪਹਿਲੀ ਕਲਾਸ ਕੇਸੀਆ ਓਮੈਕਸ, ਬਲਾਕ-ਬੀ, ਨਿਊ ਚੰਡੀਗੜ੍ਹ ਵਿਖੇ ਸਵੇਰੇ 4.45 ਵਜੇ ਤੋਂ 5.45ਵਜੇ ਤੱਕ, ਦੂਜੀ ਕਲਾਸ ਜਿਮ ਪਾਰਕ ਕਲਾਸੀਆ, ਓਮੈਕਸ, ਫੇਜ਼-3, ਨਿਊ ਚੰਡੀਗੜ੍ਹ ਵਿਖੇ ਸਵੇਰੇ 5.50ਵਜੇ ਤੋਂ 6.50 ਵਜੇ ਤੱਕ, ਤੀਜੀ ਕਲਾਸ ਓਮੈਕਸ, ਫੇਜ਼-3, ਨਿਊ ਚੰਡੀਗੜ੍ਹ ਵਿਖੇ ਸਵੇਰੇ 6.50ਵਜੇ ਤੋਂ 7.50 ਵਜੇ ਤੱਕ, ਚੌਥੀ ਕਲਾਸ ਪਿੱਪਲ ਪਾਰਕ, ਬਲਾਕ-ਏ, ਈਕੋਸਿਟੀ-1, ਨਿਊ ਚੰਡੀਗੜ੍ਹ ਵਿਖੇ ਸਵੇਰੇ 9.10 ਵਜੇ ਤੋਂ 10.10 ਵਜੇ ਤੱਕ, ਪੰਜਵੀਂ ਕਲਾਸ ਪਾਰਕ ਨੰ:-2 ਈਕੋ ਸਿਟੀ,ਬਲਾਕ-ਬੀ, ਨਿਊ ਚੰਡੀਗੜ੍ਹ ਵਿਖੇ ਸਵੇਰੇ 10.15 ਤੋਂ 11.15 ਵਜੇ ਤੱਕ ਅਤੇ ਛੇਵੀਂ ਕਲਾਸ ਪਿੰਡ ਤੋਂਗਾ ਗੁਰਦੁਆਰਾ ਸਾਹਿਬ ਹਾਲ, ਨਿਊ ਚੰਡੀਗੜ੍ਹ ਵਿਖੇ ਦੁਪਿਹਰ 11.25 ਤੋਂ 12.25 ਵਜੇ ਤੱਕ ਯੋਗਾ ਕਲਾਸ ਲਾਈ ਜਾਂਦੀ ਹੈ।
ਟ੍ਰੈਨਰ ਤਾਨੀਆਂ ਦਾ ਕਹਿਣਾ ਹੈ ਕਿ ਯੋਗ-ਆਸਣਾਂ ਵਿੱਚ ਇੱਕ ਸਿਹਤਮੰਦ ਜੀਵਨ ਜਿਊਣ ਲਈ ਰੋਜ਼ਾਨਾ ਕਸਰਤ ਕਰਕੇ ਮਨੁੱਖੀ ਸਰੀਰ ਦੀ ਸਰੀਰਕ ਤੰਦਰੁਸਤੀ ਨੂੰ ਬਹਾਲ ਕਰਨ ਦੀ ਜਾਦੂਈ ਸ਼ਕਤੀ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਿਹਤ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਅੱਗੇ ਕਿਹਾ, "ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਣ ਲਈ ਕੋਈ ਬੰਧਨ ਜਾਂ ਕੋਈ ਫੀਸ ਨਹੀਂ ਹੈ, ਸੈਸ਼ਨ ਪੂਰੀ ਤਰ੍ਹਾਂ ਲੋਕਾਂ ਨੂੰ ਕੁਝ ਸਮੇਂ ਦਾ ਧਿਆਨ ਲਾ ਕੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨ ਦੇ ਸੰਕਲਪ 'ਤੇ ਅਧਾਰਤ ਹਨ।" ਲੋਕ ਇਹਨਾਂ ਸੈਸ਼ਨਾਂ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਹੈਲਪਲਾਈਨ ਨੰਬਰ 76694-00500 'ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸ ਐਪ ਨੰਬਰ 'ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।