ਜਲੰਧਰ : ਜਲੰਧਰ ਦੇ ਨਵੇਂ ਚੁਣੇ ਗਏ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਐਕਸ਼ਨ ਮੂਡ 'ਚ ਆ ਗਏ ਹਨ। ਥਾਣਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਪੁਲਸ ਕਮਿਸ਼ਨਰ ਵੱਲੋਂ ਕਈ ਥਾਣਿਆਂ ਦੇ ਇੰਚਾਰਜਾਂ (SHOs) ਦੇ ਤਬਾਦਲੇ ਕੀਤੇ ਗਏ। ਜਾਰੀ ਆਦੇਸ਼ਾਂ 'ਚ ਅਨੂੰ ਪਲਿਆਲ ਨੂੰ ਥਾਣਾ 4 ਤੋਂ ਥਾਣਾ 2 ਵਿਚ ਭੇਜਿਆ ਗਿਆ, ਉਥੇ ਹੀ ਐੱਸ. ਆਈ. ਅਜਮੇਰ ਲਾਲ ਨੂੰ ਪੀ. ਐੱਸ. ਬਸਤੀ ਬਾਵਾ ਖੇਲ ਤੋਂ ਥਾਣਾ 4 ਵਿਚ ਤਾਇਨਾਤ ਕੀਤਾ ਗਿਆ। ਇਸ ਦੇ ਨਾਲ ਹੀ ਐੱਸ. ਆਈ. ਰਘਬੀਰ ਸਿੰਘ ਨੂੰ ਥਾਣਾ 2 ਤੋਂ ਪੁਲਸ ਲਾਈਨ ਵਿਚ ਭੇਜਿਆ ਗਿਆ ਹੈ।