ਟੋਕੀਓ : ਚੇਨਈ ਸਾਲ 2029 ਵਿੱਚ ਹੋਣ ਵਾਲੀ 28ਵੀਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਨੇ ਟੋਕੀਓ ਵਿੱਚ ਆਪਣੀ 107ਵੀਂ ਕੌਂਸਲ ਮੀਟਿੰਗ ਦੌਰਾਨ ਚੇਨਈ ਨੂੰ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਹਨ। ਇਹ ਚੌਥੀ ਵਾਰ ਹੋਵੇਗਾ ਜਦੋਂ ਭਾਰਤ ਇਸ ਪ੍ਰਮੁੱਖ ਟ੍ਰੈਕ ਐਂਡ ਫੀਲਡ ਈਵੈਂਟ ਦਾ ਆਯੋਜਨ ਕਰੇਗਾ। ਇਸ ਤੋਂ ਪਹਿਲਾਂ ਭਾਰਤ ਨੇ ਨਵੀਂ ਦਿੱਲੀ (1989), ਪੁਣੇ (2013) ਅਤੇ ਭੁਵਨੇਸ਼ਵਰ (2017) ਵਿੱਚ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਸੀ।
ਇਹ ਮੁਕਾਬਲਾ ਅਗਸਤ 2029 ਵਿੱਚ ਚੇਨਈ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਕਰਵਾਏ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 2025 ਵਿੱਚ ਦੱਖਣੀ ਕੋਰੀਆ ਦੇ ਗੁਮੀ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਨੇ 8 ਸੋਨ, 10 ਚਾਂਦੀ ਅਤੇ 6 ਕਾਂਸੀ ਦੇ ਤਮਗਿਆਂ ਸਮੇਤ ਕੁੱਲ 24 ਤਮਗੇ ਜਿੱਤ ਕੇ ਤਮਗਾ ਤਾਲਿਕਾ ਵਿੱਚ ਚੀਨ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ ਸੀ। ਚੈਂਪੀਅਨਸ਼ਿਪ ਦਾ 27ਵਾਂ ਸੰਸਕਰਨ 2027 ਵਿੱਚ ਚੀਨ ਦੇ ਜਿਆਮੇਨ ਵਿੱਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ 2027 ਵਿੱਚ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ ਅਤੇ ਭੁਵਨੇਸ਼ਵਰ 2028 ਵਿੱਚ ਵਰਲਡ ਇਨਡੋਰ ਏਥਲੇਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਵੀ ਕਰੇਗਾ।