Sunday, November 15, 2026
BREAKING
• ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਬੀਬੀ ਜਗੀਰ ਕੌਰ! ਘਰ ਵਾਪਸੀ 'ਤੇ ਦਿੱਤਾ ਵੱਡਾ ਬਿਆਨ • ਪਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਹੋਏ ਇਕੱਠ ਨੇ ਸਾਬਤ ਕੀਤਾ ਕਿ ਹਰ ਪੰਜਾਬੀ ਚਾਹੁੰਦਾ ਹੈ ਨਸ਼ੇ ਦਾ ਖ਼ਾਤਮਾ: ਜਥੇਦਾਰ • ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ 'ਚ ਉਮੜਿਆ ਲੋਕਾਂ ਦਾ ਹੜ੍ਹ, ਪੜ੍ਹੋ ਪਿਤਾ ਭੀਮ ਸਿੰਘ ਦੇ ਭਾਵੁਕ ਬੋਲ • ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲ-ਬਦਲੀਆਂ ਨੂੰ ਲੈ ਕੇ ਕਾਂਗਰਸ ਦਾ ਵੱਡਾ ਫ਼ੈਸਲਾ • ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਹੜਤਾਲ ਮੁਲਤਵੀ • ਗੋਇਲ ਦਾ ਮਿਸਰ ਦੌਰਾ : ਬੁਨਿਆਦੀ ਢਾਂਚੇ, ਨਿਰਮਾਣ ਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਹੋਵੇਗੀ ਚਰਚਾ • ਨਕਸਲੀ ਹਿੰਸਾ ਦੀ ਸਭ ਤੋਂ ਵੱਡੀ ਕੀਮਤ ਆਦਿਵਾਸੀਆਂ ਨੇ ਚੁਕਾਈ : PM ਮੋਦੀ • "ਜੈ ਹੋ ਛੱਠੀ ਮਾਈਆ'', PM ਮੋਦੀ ਨੇ ਛੱਠ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ • ਭਾਰਤ ’ਚ ਹੁਣ ਲੋਕਤੰਤਰ ਨਹੀਂ ਰਿਹਾ : ਰਾਹੁਲ ਗਾਂਧੀ • NCR ਵਾਸੀਆਂ ਨੂੰ ਕੇਂਦਰ ਦੀ ਵੱਡੀ ਸੌਗ਼ਾਤ ! ਭਲਕੇ ਤੋਂ ਚੱਲਣਗੀਆਂ 8 ਵਾਧੂ 'ਨਮੋ ਭਾਰਤ' ਟਰੇਨਾਂ

ਖੇਡ

ਅੰਡਰ-19 ਏਸ਼ੀਆ ਕੱਪ: ਪਾਕਿ 'ਤੇ ਭਾਰਤ ਦੀ ਰੋਮਾਂਚਕ ਜਿੱਤ ਦੀ ਗਾਂਗੁਲੀ ਅਤੇ ਸਹਿਵਾਗ ਨੇ ਕੀਤੀ ਸ਼ਲਾਘਾ

15 ਨਵੰਬਰ, 2026 07:55 PM

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਸਮੇਤ ਕਈ ਸਾਬਕਾ ਕ੍ਰਿਕਟਰਾਂ ਨੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਵਿਰੁੱਧ 1 ਵਿਕਟ ਨਾਲ ਰੋਮਾਂਚਕ ਜਿੱਤ ਦਰਜ ਕਰਨ ਵਾਲੀ ਭਾਰਤੀ ਅੰਡਰ-19 ਟੀਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਭਾਰਤੀ ਟੀਮ ਨੇ 338 ਦੌੜਾਂ ਦੇ ਵੱਡੇ ਲਕਸ਼ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੂੰ ਹਰਾਇਆ। ਮੁਕਾਬਲੇ ਦੀ ਆਖ਼ਰੀ ਗੇਂਦ 'ਤੇ ਮੋਹਿਤ ਉਲਵਾ ਨੇ ਚੌਕਾ ਲਗਾ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ, ਜਿਸ ਨਾਲ ਭਾਰਤ ਨੇ ਰਿਕਾਰਡ 9ਵੀਂ ਵਾਰ ਅੰਡਰ-19 ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂ ਕੀਤਾ।


ਸਹਿਵਾਗ ਦੇ ਬੇਟੇ ਆਰਿਆਵੀਰ ਨੇ ਫਾਈਨਲ ਵਿੱਚ 58 ਦੌੜਾਂ ਦੀ ਪਾਰੀ ਖੇਡੀ ਅਤੇ ਉਨ੍ਹਾਂ ਨੂੰ 'ਪਲੇਅਰ ਆਫ਼ ਦ ਟੂਰਨਾਮੈਂਟ' ਚੁਣਿਆ ਗਿਆ। ਸਹਿਵਾਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਟੀਮ ਦੇ ਹੌਸਲੇ ਦੀ ਤਾਰੀਫ਼ ਕੀਤੀ ਅਤੇ ਲਕਸ਼ੈ ਰਾਇਚੰਦਾਨੀ ਦੇ 80 ਦੌੜਾਂ, ਆਰਿਆਵੀਰ ਦੇ 58 ਦੌੜਾਂ ਤੋਂ ਇਲਾਵਾ ਮਨਲ ਚੌਹਾਨ ਅਤੇ ਮੋਹਿਤ ਉਲਵਾ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਿੱਤ ਦਾ ਮੁੱਖ ਕਾਰਨ ਦੱਸਿਆ। ਸੌਰਵ ਗਾਂਗੁਲੀ ਨੇ ਵੀ ਯੂਵਾ ਬੱਲੇਬਾਜ਼ਾਂ ਦੇ ਨਿਰੰਤਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੀਰੇਂਦਰ ਸਹਿਵਾਗ ਨੂੰ ਆਪਣੇ ਬੇਟੇ 'ਤੇ ਬਹੁਤ ਮਾਣ ਹੋਵੇਗਾ।


ਇਸ ਤੋਂ ਇਲਾਵਾ ਸਾਬਕਾ ਆਲਰਾਊਂਡਰ ਇਰਫ਼ਾਨ ਪਠਾਨ ਨੇ ਟੀਮ ਦੇ ਲੜਾਕੂ ਜਜ਼ਬੇ ਦੀ ਤਾਰੀਫ਼ ਕੀਤੀ, ਜਦਕਿ ਸਾਬਕਾ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਕਿਹਾ ਕਿ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਕ੍ਰਿਕਟ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਸਾਡੀ ਟੀਮ ਦਬਾਅ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਦੀ ਹੈ।

 

Have something to say? Post your comment

ਅਤੇ ਖੇਡ ਖਬਰਾਂ

ਭਾਰਤ ਨੇ ਜਿੱਤੀ ਸੀਰੀਜ਼, ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ

ਭਾਰਤ ਨੇ ਜਿੱਤੀ ਸੀਰੀਜ਼, ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ

ਭਾਰਤੀ ਟੀਮ 'ਚੋਂ ਬਾਹਰ ਹੋਣ ਤੋਂ ਦੁਖੀ ਸੂਰਿਆਕੁਮਾਰ ਯਾਦਵ; ਵਾਪਸੀ ਲਈ ਪੂਰੀ ਤਰ੍ਹਾਂ ਤਿਆਰ

ਭਾਰਤੀ ਟੀਮ 'ਚੋਂ ਬਾਹਰ ਹੋਣ ਤੋਂ ਦੁਖੀ ਸੂਰਿਆਕੁਮਾਰ ਯਾਦਵ; ਵਾਪਸੀ ਲਈ ਪੂਰੀ ਤਰ੍ਹਾਂ ਤਿਆਰ

ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਗਰਮਾਇਆ ਮਾਹੌਲ, ਮੈਦਾਨ 'ਤੇ ਭਿੜੇ ਗੁਰਨੂਰ ਬਰਾੜ ਤੇ ਟਿਮ ਸੀਫਰਟ

ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਗਰਮਾਇਆ ਮਾਹੌਲ, ਮੈਦਾਨ 'ਤੇ ਭਿੜੇ ਗੁਰਨੂਰ ਬਰਾੜ ਤੇ ਟਿਮ ਸੀਫਰਟ

ਚੌਥੇ ਵਨਡੇ ਮੈਚ 'ਚ Team India ਦੀ ਸ਼ਰਮਨਾਕ ਹਾਰ ! 89 'ਤੇ ਢੇਰ ਹੋਈ ਪੂਰੀ ਟੀਮ, 244 ਦੌੜਾਂ ਨਾਲ ਜਿੱਤੀ ਨਿਊਜ਼ੀਲੈਂਡ

ਚੌਥੇ ਵਨਡੇ ਮੈਚ 'ਚ Team India ਦੀ ਸ਼ਰਮਨਾਕ ਹਾਰ ! 89 'ਤੇ ਢੇਰ ਹੋਈ ਪੂਰੀ ਟੀਮ, 244 ਦੌੜਾਂ ਨਾਲ ਜਿੱਤੀ ਨਿਊਜ਼ੀਲੈਂਡ

ਟਾਈ ਚੰਡੀਗੜ੍ਹ ਕ੍ਰਿਕਟ ਲੀਗ ਦਾ 8ਵਾਂ ਸੰਸਕਰਣ 20 ਨਵੰਬਰ ਤੋਂ; 16 ਟੀਮਾਂ ਲੈਣਗੀਆਂ ਹਿੱਸਾ

ਟਾਈ ਚੰਡੀਗੜ੍ਹ ਕ੍ਰਿਕਟ ਲੀਗ ਦਾ 8ਵਾਂ ਸੰਸਕਰਣ 20 ਨਵੰਬਰ ਤੋਂ; 16 ਟੀਮਾਂ ਲੈਣਗੀਆਂ ਹਿੱਸਾ

IND vs NZ 4th ODI: ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

IND vs NZ 4th ODI: ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

ਬਾਲ-ਟੈਂਪਰਿੰਗ ਵਿਵਾਦ: ਮਿਚੇਲ ਮਾਰਸ਼ ਨੇ ਘਟਨਾ 'ਤੇ ਬੋਲਣ ਤੋਂ ਕੀਤਾ ਇਨਕਾਰ

ਬਾਲ-ਟੈਂਪਰਿੰਗ ਵਿਵਾਦ: ਮਿਚੇਲ ਮਾਰਸ਼ ਨੇ ਘਟਨਾ 'ਤੇ ਬੋਲਣ ਤੋਂ ਕੀਤਾ ਇਨਕਾਰ

ਅੰਡਰ19 ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ, ਖਿਤਾਬੀ ਮੁਕਾਬਲੇ 'ਚ ਪਾਕਿ ਨਾਲ ਹੋਵੇਗਾ ਸਾਹਮਣਾ

ਅੰਡਰ19 ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ, ਖਿਤਾਬੀ ਮੁਕਾਬਲੇ 'ਚ ਪਾਕਿ ਨਾਲ ਹੋਵੇਗਾ ਸਾਹਮਣਾ

ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 2029 ਦੀ ਮੇਜ਼ਬਾਨੀ ਕਰੇਗਾ ਚੇਨਈ

ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 2029 ਦੀ ਮੇਜ਼ਬਾਨੀ ਕਰੇਗਾ ਚੇਨਈ

ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ 'ਚ ਫਿਟਨੈੱਸ ਅਤੇ ਅਨੁਸ਼ਾਸਨ ਦੀ ਕਮੀ: ਸਾਬਕਾ ਕੋਚ ਸਰਵਰ ਇਮਰਾਨ

ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ 'ਚ ਫਿਟਨੈੱਸ ਅਤੇ ਅਨੁਸ਼ਾਸਨ ਦੀ ਕਮੀ: ਸਾਬਕਾ ਕੋਚ ਸਰਵਰ ਇਮਰਾਨ