Sunday, November 15, 2026
BREAKING
• ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਬੀਬੀ ਜਗੀਰ ਕੌਰ! ਘਰ ਵਾਪਸੀ 'ਤੇ ਦਿੱਤਾ ਵੱਡਾ ਬਿਆਨ • ਪਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਹੋਏ ਇਕੱਠ ਨੇ ਸਾਬਤ ਕੀਤਾ ਕਿ ਹਰ ਪੰਜਾਬੀ ਚਾਹੁੰਦਾ ਹੈ ਨਸ਼ੇ ਦਾ ਖ਼ਾਤਮਾ: ਜਥੇਦਾਰ • ਪਰਵਿੰਦਰ ਝੋਟਾ ਦੀ ਅੰਤਿਮ ਅਰਦਾਸ 'ਚ ਉਮੜਿਆ ਲੋਕਾਂ ਦਾ ਹੜ੍ਹ, ਪੜ੍ਹੋ ਪਿਤਾ ਭੀਮ ਸਿੰਘ ਦੇ ਭਾਵੁਕ ਬੋਲ • ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲ-ਬਦਲੀਆਂ ਨੂੰ ਲੈ ਕੇ ਕਾਂਗਰਸ ਦਾ ਵੱਡਾ ਫ਼ੈਸਲਾ • ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੀ ਤਿੰਨ ਰੋਜ਼ਾ ਹੜਤਾਲ ਮੁਲਤਵੀ • ਗੋਇਲ ਦਾ ਮਿਸਰ ਦੌਰਾ : ਬੁਨਿਆਦੀ ਢਾਂਚੇ, ਨਿਰਮਾਣ ਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਹੋਵੇਗੀ ਚਰਚਾ • ਨਕਸਲੀ ਹਿੰਸਾ ਦੀ ਸਭ ਤੋਂ ਵੱਡੀ ਕੀਮਤ ਆਦਿਵਾਸੀਆਂ ਨੇ ਚੁਕਾਈ : PM ਮੋਦੀ • "ਜੈ ਹੋ ਛੱਠੀ ਮਾਈਆ'', PM ਮੋਦੀ ਨੇ ਛੱਠ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ • ਭਾਰਤ ’ਚ ਹੁਣ ਲੋਕਤੰਤਰ ਨਹੀਂ ਰਿਹਾ : ਰਾਹੁਲ ਗਾਂਧੀ • NCR ਵਾਸੀਆਂ ਨੂੰ ਕੇਂਦਰ ਦੀ ਵੱਡੀ ਸੌਗ਼ਾਤ ! ਭਲਕੇ ਤੋਂ ਚੱਲਣਗੀਆਂ 8 ਵਾਧੂ 'ਨਮੋ ਭਾਰਤ' ਟਰੇਨਾਂ

ਰਾਸ਼ਟਰੀ

ਭਾਰਤ ’ਚ ਹੁਣ ਲੋਕਤੰਤਰ ਨਹੀਂ ਰਿਹਾ : ਰਾਹੁਲ ਗਾਂਧੀ

15 ਨਵੰਬਰ, 2026 08:04 PM

ਹੈਦਰਾਬਾਦ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਭਾਰਤ ਹੁਣ ਅਸਲ ਵਿਚ ਲੋਕਤੰਤਰ ਨਹੀਂ ਰਿਹਾ। ਗਾਂਧੀ ਨੇ ਇੱਥੇ ਤੇਲੰਗਾਨਾ ਸਰਕਾਰ ਵੱਲੋਂ ਕਰਵਾਏ ਗਏ ‘ਭਾਰਤ ਸਿਖਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ ਕਿ ਜੇਕਰ ਚੋਣ ਕਮਿਸ਼ਨ 14 ਕਰੋੜ ਵੋਟਰਾਂ ਨੂੰ ਅਯੋਗ ਐਲਾਨ ਦਿੰਦਾ ਹੈ, ਤਾਂ ਚੋਣਾਂ ਜਾਇਜ਼ ਕਿਵੇਂ ਹੋ ਸਕਦੀਆਂ ਹਨ?


ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਲੋਕਤੰਤਰੀ ਅੰਦੋਲਨ ਲਈ ਇਹ ਜ਼ਰੂਰੀ ਹੈ ਕਿ ਭਾਰਤ ਇਕ ਲੋਕਤੰਤਰ ਬਣਿਆ ਰਹੇ, ਪਰ ਅਸੀਂ ਜੋ ਪਾਇਆ ਹੈ ਅਤੇ ਸਾਬਤ ਕੀਤਾ ਹੈ, ਉਹ ਇਹ ਹੈ ਕਿ ਭਾਰਤ ਹੁਣ ਅਸਲ ਵਿਚ ਲੋਕਤੰਤਰ ਨਹੀਂ ਰਿਹਾ। ਗਾਂਧੀ ਨੇ ਕਿਹਾ ਕਿ 2014 ਵਿਚ ਕਾਂਗਰਸ ਨੇ ਇਕ ਬਿਲਕੁਲ ਨਵੀਂ ਤਰ੍ਹਾਂ ਦੀ ਚੋਣ ਦੇਖੀ, ਜਿਸ ਵਿਚ ਸਿਆਸੀ ਪ੍ਰਣਾਲੀ ਦੇ ਅੰਦਰ ਲੱਖਾਂ ਡਾਲਰ ਲਗਾਏ ਗਏ ਅਤੇ ਇਕ ਬਿਲਕੁਲ ਵੱਖਰੀ ਤਰ੍ਹਾਂ ਦੀ ਪ੍ਰਚਾਰ ਮੁਹਿੰਮ ਚਲਾਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਪਾਇਆ ਕਿ ਭਾਰਤ ਵਿਚ 2014 ਵਿਚ ਲੋਕਤੰਤਰ ਖ਼ਤਮ ਹੋ ਗਿਆ ਸੀ। ਰਾਹੁਲ ਗਾਂਧੀ ਨੇ ਹੈਦਰਾਬਾਦ ਵਿਚ ‘ਭਾਰਤ ਸਿਖਰ ਸੰਮੇਲਨ’ ਵਿਚ ਸ਼ਾਮਲ ਨਾ ਹੋ ਸਕਣ ਵਾਲੇ ਵਿਦੇਸ਼ੀ ਪ੍ਰਤੀਨਿਧੀਆਂ ਤੋਂ ਮੁਆਫ਼ੀ ਮੰਗੀ ਅਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਵਿਚ ਸਾਨੂੰ ਕਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਕਾਂਗਰਸ ਗਿਗ ਕਾਮਿਆਂ ਨੂੰ ਵਿਕਾਸ ’ਚ ਭਾਈਵਾਲ ਮੰਨਦੀ ਹੈ, ਉਨ੍ਹਾਂ ਨਾਲ ਖੜ੍ਹੀ ਹੈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਤੇਲੰਗਾਨਾ ਸਰਕਾਰ ਵੱਲੋਂ ਗਿਗ ਕਾਮਿਆਂ ਦੀ ਭਲਾਈ ਲਈ ਬਣਾਏ ਗਏ ਕਾਨੂੰਨ ਨੂੰ ਮਜ਼ਦੂਰਾਂ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਨੂੰ ਅਰਥਵਿਵਸਥਾ ਦੀ ਨੀਂਹ ਤੇ ਵਿਕਾਸ ਵਿਚ ਭਾਈਵਾਲ ਦੱਸਿਆ। ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ-ਆਰ. ਐੱਸ. ਐੱਸ. ਦੀ ਵਿਚਾਰਧਾਰਾ ਦਾ ਮਕਸਦ ‘ਅਡਾਣੀ ਅਤੇ ਅੰਬਾਨੀ’ ਵਰਗੇ ਵੱਡੇ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣਾ ਹੈ, ਜਦਕਿ ਮਜ਼ਦੂਰਾਂ ਨਾਲ ਬੰਧੂਆ ਮਜ਼ਦੂਰਾਂ ਵਰਗਾ ਵਿਵਹਾਰ ਕਰਨਾ ਹੈ। ਰਾਹੁਲ ਗਾਂਧੀ ਨੇ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ‘ਸ਼ਿਲਪਾਰਾਮਮ’ ਸ਼ਿਲਪ ਅਤੇ ਸੱਭਿਆਚਾਰਕ ਪਿੰਡ ਤੋਂ ਜਯਾਭੇਰੀ ਗਰਾਊਂਡ ਤੱਕ ਗਿਗ ਵਰਕਰਾਂ ਨਾਲ ਇਕ ਬਾਈਕ ਰੈਲੀ ਵਿਚ ਹਿੱਸਾ ਲਿਆ ਅਤੇ ਫਿਰ ਉਨ੍ਹਾਂ ਨੂੰ ਸੰਬੋਧਨ ਕੀਤਾ। ਉਹ ਇਕ ਔਰਤ ਵੱਲੋਂ ਚਲਾਏ ਜਾ ਰਹੇ ਸਕੂਟਰ ’ਤੇ ਪਿੱਛੇ ਬੈਠੇ ਸਨ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਗੋਇਲ ਦਾ ਮਿਸਰ ਦੌਰਾ : ਬੁਨਿਆਦੀ ਢਾਂਚੇ, ਨਿਰਮਾਣ ਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਹੋਵੇਗੀ ਚਰਚਾ

ਗੋਇਲ ਦਾ ਮਿਸਰ ਦੌਰਾ : ਬੁਨਿਆਦੀ ਢਾਂਚੇ, ਨਿਰਮਾਣ ਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਹੋਵੇਗੀ ਚਰਚਾ

ਨਕਸਲੀ ਹਿੰਸਾ ਦੀ ਸਭ ਤੋਂ ਵੱਡੀ ਕੀਮਤ ਆਦਿਵਾਸੀਆਂ ਨੇ ਚੁਕਾਈ : PM ਮੋਦੀ

ਨਕਸਲੀ ਹਿੰਸਾ ਦੀ ਸਭ ਤੋਂ ਵੱਡੀ ਕੀਮਤ ਆਦਿਵਾਸੀਆਂ ਨੇ ਚੁਕਾਈ : PM ਮੋਦੀ

"ਜੈ ਹੋ ਛੱਠੀ ਮਾਈਆ'', PM ਮੋਦੀ ਨੇ ਛੱਠ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ

NCR ਵਾਸੀਆਂ ਨੂੰ ਕੇਂਦਰ ਦੀ ਵੱਡੀ ਸੌਗ਼ਾਤ ! ਭਲਕੇ ਤੋਂ ਚੱਲਣਗੀਆਂ 8 ਵਾਧੂ 'ਨਮੋ ਭਾਰਤ' ਟਰੇਨਾਂ

NCR ਵਾਸੀਆਂ ਨੂੰ ਕੇਂਦਰ ਦੀ ਵੱਡੀ ਸੌਗ਼ਾਤ ! ਭਲਕੇ ਤੋਂ ਚੱਲਣਗੀਆਂ 8 ਵਾਧੂ 'ਨਮੋ ਭਾਰਤ' ਟਰੇਨਾਂ

UP ’ਚ ਓਵੈਸੀ-ਚੰਦਰਸ਼ੇਖਰ ਦਾ ਗੱਠਜੋੜ, ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਲੜਾਂਗੇ ਚੋਣ

UP ’ਚ ਓਵੈਸੀ-ਚੰਦਰਸ਼ੇਖਰ ਦਾ ਗੱਠਜੋੜ, ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਲੜਾਂਗੇ ਚੋਣ

ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਯੋਜਨਾ ਬਣਾ ਰਹੀ ਸਰਕਾਰ

ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਯੋਜਨਾ ਬਣਾ ਰਹੀ ਸਰਕਾਰ

PM ਮੋਦੀ ਨੇ ਛਠ ਪੂਜਾ 'ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ

PM ਮੋਦੀ ਨੇ ਛਠ ਪੂਜਾ 'ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ

ਲੱਦਾਖ 'ਚ ਪ੍ਰਦਰਸ਼ਨ ਤੋਂ ਪਹਿਲਾਂ ਵਾਂਗਚੁਕ ਨੇ ਘਰ 'ਚ ਨਜ਼ਰਬੰਦ ਕੀਤੇ ਜਾਣ ਦਾ ਦੋਸ਼ ਲਗਾਇਆ

ਲੱਦਾਖ 'ਚ ਪ੍ਰਦਰਸ਼ਨ ਤੋਂ ਪਹਿਲਾਂ ਵਾਂਗਚੁਕ ਨੇ ਘਰ 'ਚ ਨਜ਼ਰਬੰਦ ਕੀਤੇ ਜਾਣ ਦਾ ਦੋਸ਼ ਲਗਾਇਆ

ਕੁਲਦੀਪ ਚੰਦ, ਪੀ.ਸੀ.ਐਸ. ਨੇ ਨਵਾਂ ਸ਼ਹਿਰ ਦੇ ਐਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ

ਕੁਲਦੀਪ ਚੰਦ, ਪੀ.ਸੀ.ਐਸ. ਨੇ ਨਵਾਂ ਸ਼ਹਿਰ ਦੇ ਐਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ

ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼

ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼