Sunday, December 14, 2025
BREAKING
41 ਸਾਲ ਬਾਅਦ ਇਨਸਾਫ਼! '84 ਸਿੱਖ ਵਿਰੋਧੀ ਦੰਗਿਆਂ ਦੇ 36 ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲੀ ਨੌਕਰੀ ਕੇਂਦਰੀ ਕੈਬਨਿਟ ਦੇ ਇਤਿਹਾਸਕ ਫੈਸਲਾ ! 2027 ਦੀ ਮਰਦਮਸ਼ੁਮਾਰੀ ਲਈ 11,718 ਕਰੋੜ ਮਨਜ਼ੂਰ, ਜਾਣੋ ਹੋਰ ਫੈਸਲੇ ਕੰਬੋਡੀਆ ਨਾਲ ਸਰਹੱਦੀ ਟਕਰਾਅ ਵਿਚਾਲੇ ਥਾਈਲੈਂਡ ਦੀ ਸੰਸਦ ਭੰਗ, ਅਗਲੇ ਸਾਲ ਹੋਣਗੀਆਂ ਚੋਣਾਂ ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ ਅਮਰੀਕਾ ਨੂੰ ਨਵਾਂ ਸ਼ਾਂਤੀ ਪ੍ਰਸਤਾਵ ਭੇਜੇਗਾ ਯੂਕ੍ਰੇਨ : ਜ਼ੈਲੇਂਸਕੀ ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ ਬਿਹਾਰ 'ਚ ਏਡਜ਼ ਦਾ ਧਮਾਕਾ! 7000 ਤੋਂ ਵੱਧ HIV ਮਰੀਜ਼, 400 ਬੱਚੇ ਵੀ ਪਾਜ਼ੀਟਿਵ ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...

ਬਾਜ਼ਾਰ

ਅਟਾਰੀ-ਵਾਹਗਾ ਸਰਹੱਦ ਬੰਦ ਹੋਣ ਕਾਰਨ ਵਪਾਰ ਪ੍ਰਭਾਵਿਤ, Dry Fruits ਦੀਆਂ ਵਧਣ ਲੱਗੀਆਂ ਕੀਮਤਾਂ

28 ਅਪ੍ਰੈਲ, 2025 05:19 PM

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਸਰਹੱਦ ਬੰਦ ਕਰ ਦਿੱਤੀ ਹੈ। ਇਸ ਫੈਸਲੇ ਦਾ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਵਪਾਰ 'ਤੇ ਸਿੱਧਾ ਅਸਰ ਪੈ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵਿਤ  Dry Fruits ਦਾ ਕਾਰੋਬਾਰ ਹੋਇਆ ਹੈ, ਜਿੱਥੇ ਪਿਛਲੇ ਚਾਰ ਦਿਨਾਂ ਤੋਂ ਅਫਗਾਨਿਸਤਾਨ ਤੋਂ ਆਉਣ ਵਾਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ। ਵਪਾਰੀਆਂ ਅਨੁਸਾਰ  Dry Fruits ਦੀ ਸਪਲਾਈ ਬੰਦ ਹੋਣ ਕਾਰਨ ਬਾਜ਼ਾਰ ਵਿੱਚ ਕੀਮਤਾਂ 10 ਤੋਂ 15 ਪ੍ਰਤੀਸ਼ਤ ਤੱਕ ਵਧ ਗਈਆਂ ਹਨ। ਜੇਕਰ ਸਥਿਤੀ ਜਲਦੀ ਨਾ ਸੁਧਰੀ ਤਾਂ ਆਉਣ ਵਾਲੇ ਇੱਕ ਮਹੀਨੇ ਵਿੱਚ ਡਰਾਈ ਫਰੂਟਸ ਦੀਆਂ ਕੀਮਤਾਂ ਅਸਮਾਨ ਛੂਹ ਸਕਦੀਆਂ ਹਨ।

ਦਿੱਲੀ ਵਿੱਚ ਖਾਰੀ ਬਾਉਲੀ ਸਮੇਤ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ  Dry Fruits ਦੀ ਸਪਲਾਈ ਅਫਗਾਨਿਸਤਾਨ, ਅਮਰੀਕਾ, ਆਸਟ੍ਰੇਲੀਆ, ਈਰਾਨ ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਤੋਂ ਆਉਂਦੀ ਹੈ। ਇੱਕ ਸਥਾਨਕ ਵਪਾਰੀ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਬਾਜ਼ਾਰਾਂ ਵਿੱਚ ਹਲਚਲ ਮਚ ਗਈ ਹੈ। ਇੰਟਰਨੈਸ਼ਨਲ ਫਰੂਟਸ ਐਂਡ ਨਟਸ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਰਵਿੰਦਰ ਮਹਿਤਾ ਨੇ ਕਿਹਾ ਕਿ ਅਟਾਰੀ-ਵਾਹਗਾ ਸਰਹੱਦ ਬੰਦ ਹੋਣ ਕਾਰਨ ਅਫਗਾਨਿਸਤਾਨ ਤੋਂ ਆਉਣ ਵਾਲਾ ਲਗਭਗ 90% ਸਾਮਾਨ ਰੁਕ ਗਿਆ ਹੈ, ਜਿਸ ਵਿੱਚ ਅੰਜੀਰ, ਹਿੰਗ, ਪਿਸਤਾ, ਕਿਸ਼ਮਿਸ਼, ਜੀਰਾ ਅਤੇ ਸੁੱਕੇ ਅੰਗੂਰ ਵਰਗੇ ਪ੍ਰਮੁੱਖ ਉਤਪਾਦ ਸ਼ਾਮਲ ਹਨ। ਪਿਛਲੇ ਕੁਝ ਦਿਨਾਂ ਵਿੱਚ ਥੋਕ ਬਾਜ਼ਾਰਾਂ ਵਿੱਚ ਅੰਜੀਰ ਦੀ ਕੀਮਤ 200 ਰੁਪਏ ਪ੍ਰਤੀ ਕਿਲੋ, ਪਿਸਤਾ 400-500 ਰੁਪਏ ਪ੍ਰਤੀ ਕਿਲੋ, ਕਿਸ਼ਮਿਸ਼ ਅਤੇ ਸੁੱਕੇ ਅੰਗੂਰ 100 ਰੁਪਏ ਪ੍ਰਤੀ ਕਿਲੋ ਵਧੀ ਹੈ। ਅੰਦਾਜ਼ਾ ਹੈ ਕਿ ਜੇਕਰ ਸਥਿਤੀ ਇਹੀ ਰਹੀ ਤਾਂ ਇਨ੍ਹਾਂ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।

ਸਪਲਾਈ ਇਸ ਸਮੇਂ ਅਮਰੀਕਾ, ਆਸਟ੍ਰੇਲੀਆ, ਤੁਰਕੀ ਅਤੇ ਈਰਾਨ ਤੋਂ ਆ ਰਹੀ ਹੈ ਇਸ ਲਈ ਮੰਗ ਵਧਣ ਕਾਰਨ, ਕਾਜੂ, ਬਦਾਮ ਅਤੇ ਅਖਰੋਟ ਵਰਗੇ ਹੋਰ Dry Fruits ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ। ਨਾਲ ਹੀ, ਮਠਿਆਈਆਂ ਵਿੱਚ ਵਰਤੇ ਜਾਣ ਵਾਲੇ ਪਿਸਤਾ ਦੀ ਘਾਟ ਦਾ ਵੀ ਮਿਠਾਈਆਂ ਦੀਆਂ ਕੀਮਤਾਂ 'ਤੇ ਸਿੱਧਾ ਅਸਰ ਪੈ ਸਕਦਾ ਹੈ। ਹਰ ਸਾਲ ਅਫਗਾਨਿਸਤਾਨ ਤੋਂ ਭਾਰਤ ਨੂੰ ਲਗਭਗ 1.25 ਲੱਖ ਟਨ ਸੁੱਕੇ ਮੇਵੇ ਸਪਲਾਈ ਕੀਤੇ ਜਾਂਦੇ ਹਨ, ਜਿਸ ਲਈ ਵਪਾਰੀ ਪਹਿਲਾਂ ਤੋਂ ਭੁਗਤਾਨ ਕਰਦੇ ਹਨ। ਇੱਕ ਵਪਾਰੀ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਦੀ ਸਪਲਾਈ ਬੰਦ ਹੋਣ ਕਾਰਨ, ਕਰੋੜਾਂ ਰੁਪਏ ਫਸੇ ਹੋਏ ਹਨ ਅਤੇ ਵਪਾਰੀ ਇਸ ਸਮੇਂ ਸਥਿਤੀ ਦੇ ਸੁਧਰਨ ਦੀ ਉਡੀਕ ਕਰ ਰਹੇ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ

ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ

ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ

ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ

ਫੇਮਾ ਮਾਮਲੇ ’ਚ ED ਦੀ ਕਾਰਵਾਈ, ਰਿਲਾਇੰਸ ਇਨਫਰਾਸਟ੍ਰਕਚਰ ਦੇ 13 ਬੈਂਕ ਖਾਤਿਆਂ ’ਤੇ ਲੱਗੀ ਰੋਕ

ਫੇਮਾ ਮਾਮਲੇ ’ਚ ED ਦੀ ਕਾਰਵਾਈ, ਰਿਲਾਇੰਸ ਇਨਫਰਾਸਟ੍ਰਕਚਰ ਦੇ 13 ਬੈਂਕ ਖਾਤਿਆਂ ’ਤੇ ਲੱਗੀ ਰੋਕ

ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ: 3 ਦਿਨਾਂ 'ਚ 8 ਲੱਖ ਕਰੋੜ ਰੁਪਏ ਡੁੱਬੇ, US ਤੋਂ ਆਉਣ ਵਾਲੀ ਹੈ ਇੱਕ ਵੱਡੀ ਖ਼ਬਰ

ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ: 3 ਦਿਨਾਂ 'ਚ 8 ਲੱਖ ਕਰੋੜ ਰੁਪਏ ਡੁੱਬੇ, US ਤੋਂ ਆਉਣ ਵਾਲੀ ਹੈ ਇੱਕ ਵੱਡੀ ਖ਼ਬਰ

ਲਗਾਤਾਰ ਤੀਜੇ ਦਿਨ Share Market Crash : ਸੈਂਸੈਕਸ 275 ਅੰਕ ਡਿੱਗਾ ਤੇ ਨਿਫਟੀ 25,758 ਅੰਕਾਂ 'ਤੇ ਬੰਦ

ਲਗਾਤਾਰ ਤੀਜੇ ਦਿਨ Share Market Crash : ਸੈਂਸੈਕਸ 275 ਅੰਕ ਡਿੱਗਾ ਤੇ ਨਿਫਟੀ 25,758 ਅੰਕਾਂ 'ਤੇ ਬੰਦ

'ਭਾਰਤ ’ਚ ਹਰ ਸਾਲ 20 ਅਰਬ ਡਾਲਰ ਦੇ IPO ਦੀ ਰਫਤਾਰ ਕਾਇਮ ਰਹੇਗੀ'

'ਭਾਰਤ ’ਚ ਹਰ ਸਾਲ 20 ਅਰਬ ਡਾਲਰ ਦੇ IPO ਦੀ ਰਫਤਾਰ ਕਾਇਮ ਰਹੇਗੀ'

Meesho ਨੇ ਸਟਾਕ ਮਾਰਕੀਟ 'ਚ ਮਚਾਈ ਧੂਮ, 46% ਪ੍ਰੀਮੀਅਮ ਨਾਲ ਧਮਾਕੇਦਾਰ ਲਿਸਟਿੰਗ

Meesho ਨੇ ਸਟਾਕ ਮਾਰਕੀਟ 'ਚ ਮਚਾਈ ਧੂਮ, 46% ਪ੍ਰੀਮੀਅਮ ਨਾਲ ਧਮਾਕੇਦਾਰ ਲਿਸਟਿੰਗ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 20 ਪੈਸੇ ਡਿੱਗਾ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 20 ਪੈਸੇ ਡਿੱਗਾ

Crypto Market 'ਚ ਉਥਲ-ਪੁਥਲ : ਈਥਰਿਅਮ ਨੇ ਰਿਟਰਨ 'ਚ Bitcoin ਨੂੰ ਪਛਾੜਿਆ, ਨਿਵੇਸ਼ਕਾਂ ਦੀਆਂ ਉਮੀਦਾਂ ਵਧੀਆਂ

Crypto Market 'ਚ ਉਥਲ-ਪੁਥਲ : ਈਥਰਿਅਮ ਨੇ ਰਿਟਰਨ 'ਚ Bitcoin ਨੂੰ ਪਛਾੜਿਆ, ਨਿਵੇਸ਼ਕਾਂ ਦੀਆਂ ਉਮੀਦਾਂ ਵਧੀਆਂ

ਲਗਾਤਾਰ ਦੂਜੇ ਦਿਨ ਡਿੱਗੇ ਸ਼ੇਅਰ ਬਾਜ਼ਾਰ : ਸੈਂਸੈਕਸ 436 ਤੇ ਨਿਫਟੀ 120 ਅੰਕ ਟੁੱਟ ਕੇ ਹੋਏ ਬੰਦ

ਲਗਾਤਾਰ ਦੂਜੇ ਦਿਨ ਡਿੱਗੇ ਸ਼ੇਅਰ ਬਾਜ਼ਾਰ : ਸੈਂਸੈਕਸ 436 ਤੇ ਨਿਫਟੀ 120 ਅੰਕ ਟੁੱਟ ਕੇ ਹੋਏ ਬੰਦ