ਸੁਨਾਮ (ਰਮੇਸ਼ ਗਰਗ) : ਅਗਰਵਾਲ ਸਭਾ ਰਜਿ, ਸੁਨਾਮ ਵੱਲੋਂ ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨਾਇਆ ਜਾਣ ਵਾਲਾ ਏਕਮ ਦਾ ਦਿਹਾੜਾ ਮਹਾਰਾਜਾ ਅਗਰਸੇਨ ਚੌਂਕ ਵਿਖੇ ਬੜੀ ਧੂਮਧਾਮ ਤੇ ਸਾ਼ਨੋ ਸੌ਼ਕਤ ਨਾਲ ਮਨਾਇਆ ਗਿਆ। ਇਸ ਦਿਹਾੜੇ ਤੇ ਪੂਜਾ ਤੇ ਭੋਗ ਪ੍ਰਸਾਦ ਦੀ ਸੇਵਾ ਉਘੇ ਕਾਰੋਬਾਰੀ ਇੰਡਸਟਰੀਲਿਸ਼ਟ ਇੰਜੀ, ਰਾਜੇਸ਼ ਗਰਗ ਤੇ ਰਾਕੇਸ਼ ਗਰਗ ਗਰੀਨ ਸਿਟੀ ਵੱਲੋਂ ਪ੍ਰੀਵਾਰ ਸਮੇ ਕੀਤੀ ਗਈ।
ਇਸ ਮੌਕੇ ਤੇ ਹਾਲ ਹੀ ਵਿੱਚ ਹੋਈਆਂ ਨਗਰ ਕੌਸਲ ਚੋਣਾਂ ਵਿੱਚ ਅਗਰਵਾਲ ਸਮਾਜ ਦੇ ਜਿੱਤੇ ਹੋਏ ਨਗਰ ਕੌਂਸਲਰ ਸ੍ਰੀ ਮਨਪ੍ਰੀਤ ਬਾਂਸਲ, ਸ੍ਰੀ ਸੰਨੀ ਕਾਂਸਲ, ਸ੍ਰੀਮਤੀ ਮੋਨਿਕਾ ਗੋਇਲ ਅਤੇ ਸ੍ਰੀਮਤੀ ਮੀਨਾ ਆਲਮਪੁਰੀਆ ਨੂੰ ਅਗਰਵਾਲ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਗਰ ਰਤਨ ਸਾ਼ਮ ਲਾਲ ਸਿੰਗਲਾ ਜਿਲ੍ਹਾ ਪ੍ਰਧਾਨ ਅਗਰਵਾਲ ਸਭਾ ਅਤੇ ਸੁਨਾਮ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਜੇਤੂ ਨਗਰ ਕੌਸਲਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕੇ ਉਹ ਸ਼ਹਿਰ ਅਤੇ ਆਪਣੇ ਵਾਰਡਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਬੁਲਾਰਿਆਂ ਨੇ ਇੰਜੀ, ਰਾਜੇਸ਼ ਗਰਗ ਅਤੇ ਰਾਕੇਸ਼ ਗਰਗ ਅਤੇ ਉਨ੍ਹਾਂ ਦੇ ਸਮੁੱਚੇ ਪ੍ਰੀਵਾਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮਹਾਰਾਜਾ ਅਗਰਸੇਨ ਜੀ ਦੇ ਚਰਨਾਂ ਚ ਪਹੁੰਚ ਕੇ ਆਸੀ਼ਰਵਾਦ ਲਿਆ।
ਇਸ ਮੌਕੇ ਤੇ ਪ੍ਰਧਾਨ ਵਿਕਰਮ ਗਰਗ ਵਿੱਕੀ, ਅਗਰ ਰਤਨ ਸਾ਼ਮ ਲਾਲ ਸਿੰਗਲਾ, ਮਨਪ੍ਰੀਤ ਬਾਂਸਲ, ਰਵੀ ਕਮਲ ਗੋਇਲ,ਰਾਮ ਲਾਲ ਰਾਮਾ ਆਲਮਪੁਰੀਆ,ਕ੍ਰਿਸ਼ਨ ਸੰਦੋਹਾ, ਸੰਨੀ ਕਾਂਸਲ ਐਮ ਸੀ, ਸ੍ਰੀਮਤੀ ਮੋਨਿਕਾ ਗੋਇਲ ਐਮ ਸੀ, ਸ੍ਰੀਮਤੀ ਮੀਨਾ ਆਲਮਪੁਰੀਆ ਐਮ ਸੀ, ਸਿ਼ਵ ਜਿੰਦਲ,ਪ੍ਰਭਾਤ ਜਿੰਦਲ, ਸੰਕਰ ਬਾਂਸਲ,ਮਾਸਟਰ ਰਾਜੀਵ ਬਿੰਦਲ, ਯਸ਼ਪਾਲ ਸਿੰਗਲਾ, ਯਸ਼ਪਾਲ ਮੰਗਲਾ, ਹਕੂਮਤ ਰਾਏ ਜਿੰਦਲ, ਰਾਜਨ ਹੋਡਲਾ, ਬਘੀਰਥ ਰਾਏ ਗੀਰਾ, ਪਵਨ ਜਿੰਦਲ, ਕੇਵਲ ਕ੍ਰਿਸ਼ਨ ਮੈਨੇਜਰ, ਇੰਜੀ, ਰਾਜੇਸ਼ ਗਰਗ, ਰਾਕੇਸ਼ ਗਰਗ, ਡਾ, ਸੱਤ ਪਾਲ ਗਰਗ, ਆਰ, ਡੀ ਕਾਂਸਲ,ਰਾਮ ਲਾਲ ਤਾਇਲ, ਪ੍ਰਮਿੰਦਰ ਗੋਇਲ, ਰਾਜੀਵ ਬਿਟੂ, ਗਿਆਨ ਚੰਦ ਗੁਪਤਾ, ਰਿੰਕੂ ਆਲਮਪੁਰੀਆ,ਡਾ, ਚਰਨ ਦਾਸ, ਭੀਮ ਸੈਨ, ਗਿਰਧਾਰੀ ਲਾਲ ਜਿੰਦਲ, ਮੁਕੇਸ਼ ਗਰਗ, ਪ੍ਰਵੇਸ਼ ਕਾਂਸਲ, ਸੰਜੀਵ ਜਿੰਦਲ, ਮਿੱਠੂ ਰਾਮ, ਗੌਰਵ ਜਨਾਲੀਆ, ਨਰੇਸ਼ ਸਿੰਗਲਾ, ਕਾਲਾ ਨਾਗਰਾ, ਪੱਤਰਕਾਰ ਰਮੇਸ਼ ਗਰਗ,ਮੱਖਣ ਲਾਲ ਗੰਢੂਆਂ, ਧੀਰਜ ਗੋਇਲ, ਰਾਮ ਕੁਮਾਰ ਭੁਟਾਲੀਆ,ਵਿਮਲ ਜੈਨ, ਬਿੰਦਰ ਪਾਲ ਸਮੇਤ ਸੈਂਕੜੇ ਅਗਰਵਾਲ ਸਮਾਜ ਦੇ ਭੈਣ ਭਰਾ ਹਾਜਰ ਸਨ।