Friday, October 16, 2026
BREAKING
• CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ • ਹੁਣ ਨਹੀਂ ਬਚ ਸਕਣਗੇ ਤਸਕਰ! ਹਿਮਾਚਲ 'ਚ ਨਸ਼ੇ ਦੀ ਪਛਾਣ ਲਈ ਆਈ ਮੋਬਾਈਲ ਜਾਂਚ ਮਸ਼ੀਨ • ਧਰਮ ਬਦਲਣ ’ਤੇ ਨਹੀਂ ਲੈ ਸਕਦੇ ਰਾਖਵੇਂਕਰਨ ਦਾ ਲਾਭ : ਸੁਪਰੀਮ ਕੋਰਟ • ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ • ਨਕਸਲਵਾਦ ਦਾ ਅੰਤ ਉਸ ਦੇ ਕਾਰਨ ਦਹਾਕਿਆਂ ਤੱਕ ਝੱਲੀ ਗਈ ਪੀੜ ਨੂੰ ਮਿਟਾ ਨਹੀਂ ਸਕਦਾ : ਸ਼ਾਹ • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਤੈਅ, ਤਰੀਕਾਂ ਦਾ ਹੋ ਗਿਆ ਐਲਾਨ • ਇੰਡੋਨੇਸ਼ੀਆ ਦੇ ਸਟਾਕ ਮਾਰਕੀਟ 'ਚ Black Friday, 1998 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ, ਰੋਕਣਾ ਪਿਆ ਵਪਾਰ • ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ ਠੇਕੇਦਾਰ ਦੇ ਨਾਮ ਸ਼ਾਮਲ

ਪੰਜਾਬ

ਤਿਓਹਾਰਾਂ ਦੌਰਾਨ ਮਿਲਾਵਟਖੋਰਾਂ 'ਤੇ ਸ਼ਿਕੰਜਾ: ਫੂਡ ਸੇਫਟੀ ਟੀਮ ਨੇ ਮਿਠਾਈਆਂ ਦੇ ਸੈਂਪਲ ਭਰੇ, 10 ਕਿਲੋ ਖਰਾਬ ਪੇਠਾ ਨਸ਼ਟ, ਗੰਦਗੀ ਫੈਲਾਉਣ ਵਾਲੇ ਢਾਬੇ ਦਾ ਮੌਕੇ 'ਤੇ ਚਲਾਨ

16 ਅਕਤੂਬਰ, 2026 06:48 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਕਮਿਸ਼ਨਰ (ਫੂਡ) ਸ਼੍ਰੀਮਤੀ ਕੰਵਲਪ੍ਰੀਤ ਬਰਾੜ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਤਿਓਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਚੈਕਿੰਗ ਅਭਿਆਨ ਲਗਾਤਾਰ ਜਾਰੀ ਹੈ। ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਹਰਪ੍ਰੀਤ ਕੌਰ, ਫੂਡ ਸੇਫਟੀ ਅਫਸਰ ਸ. ਬਿਕਰਮਜੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਸ਼੍ਰੀ ਦਿਨੇਸ਼ਜੋਤ ਸਿੰਘ ਵਾਲੀਆ ਦੀ ਟੀਮ ਨੇ ਪਿਛਲੇ ਦਿਨੀਂ ਔੜ, ਸਾਹਲੋਂ, ਰਸੂਲਪੁਰ, ਕਰਿਆਮ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਮਿਠਾਈਆਂ ਦੇ ਸੈਂਪਲ ਭਰੇ ਅਤੇ 10 ਕਿਲੋਗ੍ਰਾਮ ਖਰਾਬ ਪੇਠਾ ਮੌਕੇ 'ਤੇ ਹੀ ਨਸ਼ਟ ਕਰਵਾਇਆ। ਹਲਵਾਈਆਂ ਦੀਆਂ ਵਰਕਸ਼ਾਪਾਂ ਦੀ ਚੈਕਿੰਗ ਕਰਕੇ ਸਾਫ-ਸਫਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ, ਜਦਕਿ ਸਾਫ-ਸਫ਼ਾਈ ਨਾ ਰੱਖਣ ਵਾਲੇ ਇੱਕ ਢਾਬੇ ਦਾ ਮੌਕੇ 'ਤੇ ਚਲਾਨ ਕੀਤਾ ਗਿਆ। ਟੀਮ ਵੱਲੋਂ ਆਨਲਾਈਨ ਇੰਸਪੈਕਸ਼ਨਾਂ ਵੀ ਕੀਤੀਆਂ ਗਈਆਂ ਅਤੇ ਕਮੀਆਂ ਪਾਏ ਜਾਣ 'ਤੇ ਸੁਧਾਰ ਨੋਟਿਸ ਜਾਰੀ ਕੀਤੇ ਗਏ।

ਇਸੇ ਤਰ੍ਹਾਂ ਬਲਾਚੌਰ ਅਤੇ ਸੜੋਆ ਖੇਤਰ ਵਿੱਚ ਹਲਵਾਈਆਂ ਦੀਆਂ ਦੁਕਾਨਾਂ ਤੇ ਵਰਕਸ਼ਾਪਾਂ ਦੀ ਚੈਕਿੰਗ ਕਰਕੇ ਸਾਫ-ਸਫਾਈ ਦੀ ਹਦਾਇਤ ਕੀਤੀ ਗਈ। ਇੱਥੇ ਖੋਆ ਬਰਫੀ, ਬੇਸਨ ਬਰਫੀ, ਮੈਸੂਰਪਾਕ, ਤਿੱਲ ਬੇਸਨ ਲੱਡੂ, ਬੂੰਦੀ ਲੱਡੂ, ਕਲਾਕੰਦ, ਗੁਲਾਬ ਜਾਮੁਨ ਅਤੇ ਰੋਸਟਡ ਬਰਫੀ ਸਮੇਤ ਕੁੱਲ 9 ਮਿਠਾਈਆਂ ਦੇ ਸੈਂਪਲ ਲਏ ਗਏ ਅਤੇ ਟਮਾਟਰ ਸੌਸ ਦਾ ਸੈਂਪਲ ਵੀ ਭਰਿਆ ਗਿਆ। ਮੋਰ ਰਿਟੇਲ ਪ੍ਰਾਈਵੇਟ ਲਿਮਟਿਡ, ਨਵਾਂਸ਼ਹਿਰ ਦੇ ਸਟੋਰ ਤੋਂ ਵੀ ਮਿਠਾਈਆਂ ਦੇ ਸੈਂਪਲ ਲਏ ਗਏ।

ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ, "ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਿਓਹਾਰਾਂ ਦੌਰਾਨ ਚੈਕਿੰਗ ਹੋਰ ਤੇਜ਼ ਕੀਤੀ ਜਾਵੇਗੀ। ਮਿਲਾਵਟਖੋਰੀ, ਬੇਹੀਆਂ ਮਿਠਾਈਆਂ ਵੇਚਣ ਜਾਂ ਸਾਫ-ਸਫਾਈ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

ਦੁਸਹਿਰੇ ਦੇ ਤਿਓਹਾਰ ਦੇ ਮੱਦੇਨਜ਼ਰ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਫ-ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਮਿਠਾਈਆਂ ਵਿੱਚ ਸਿਰਫ਼ FSSAI ਤੋਂ ਪ੍ਰਵਾਨਿਤ ਰੰਗ ਅਤੇ ਉਹ ਵੀ ਘੱਟ ਮਾਤਰਾ ਵਿੱਚ ਵਰਤੇ ਜਾਣ, ਖੋਆ ਤੇ ਪਨੀਰ ਖੁਦ ਦੁੱਧ ਤੋਂ ਤਿਆਰ ਕੀਤੇ ਜਾਣ, ਵਰਕ ਵਧੀਆ ਕੁਆਲਿਟੀ ਦਾ ਵਰਤਿਆ ਜਾਵੇ ਅਤੇ ਬੇਹੀਆਂ ਮਿਠਾਈਆਂ ਕਿਸੇ ਵੀ ਹਾਲਤ ਵਿੱਚ ਨਾ ਵੇਚੀਆਂ ਜਾਣ। ਇਸ ਦੇ ਨਾਲ ਹੀ ਕੰਮ ਕਰਨ ਵਾਲੇ ਸਾਰੇ ਵਰਕਰਾਂ ਲਈ ਕੈਪ, ਐਪਰਨ ਅਤੇ ਦਸਤਾਨੇ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ FSSAI ਲਾਇਸੰਸ/ਰਜਿਸਟ੍ਰੇਸ਼ਨ ਦੁਕਾਨ 'ਤੇ ਸਾਫ਼ ਦਿਖਾਈ ਦੇਣ ਵਾਲੀ ਥਾਂ 'ਤੇ ਲਗਾਈ ਜਾਵੇ।

ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਮਿਠਾਈਆਂ ਸਿਰਫ਼ ਭਰੋਸੇਯੋਗ ਤੇ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਖਰੀਦੀਆਂ ਜਾਣ ਅਤੇ ਬਿੱਲ ਜ਼ਰੂਰ ਲਿਆ ਜਾਵੇ।

Have something to say? Post your comment

ਅਤੇ ਪੰਜਾਬ ਖਬਰਾਂ

CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

ਕੰਨਿਆ ਭਰੂਣ ਹੱਤਿਆ ’ਤੇ ਜ਼ੀਰੋ ਟੌਲਰੈਂਸ, ਕਾਨੂੰਨ ਤੋਂ ਬਚ ਨਹੀਂ ਸਕਣਗੇ ਲਿੰਗ ਜਾਂਚ ਕਰਨ ਵਾਲੇ : ਡਾ. ਹਰੀਸ਼ ਕਿਰਪਾਲ

ਕੰਨਿਆ ਭਰੂਣ ਹੱਤਿਆ ’ਤੇ ਜ਼ੀਰੋ ਟੌਲਰੈਂਸ, ਕਾਨੂੰਨ ਤੋਂ ਬਚ ਨਹੀਂ ਸਕਣਗੇ ਲਿੰਗ ਜਾਂਚ ਕਰਨ ਵਾਲੇ : ਡਾ. ਹਰੀਸ਼ ਕਿਰਪਾਲ

ਡੇਲ੍ਹੀ ਮੋਰਨਿੰਗ ਫੁੱਟਬਾਲ ਕਲੱਬ ਦੇ ਸਟਾਰ ਖਿਡਾਰੀ ਵਿਕਰਮ ਨੇ ਜਨਮ ਦਿਨ ਤੇ ਫੁੱਟਬਾਲ ਮੈਚ ਕਰਵਾਇਆ

ਡੇਲ੍ਹੀ ਮੋਰਨਿੰਗ ਫੁੱਟਬਾਲ ਕਲੱਬ ਦੇ ਸਟਾਰ ਖਿਡਾਰੀ ਵਿਕਰਮ ਨੇ ਜਨਮ ਦਿਨ ਤੇ ਫੁੱਟਬਾਲ ਮੈਚ ਕਰਵਾਇਆ

ਬਿਰਧ ਨਾਗਰਿਕਾਂ ਦੀ ਸਿਹਤ ਸੰਭਾਲ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ : ਡਾ. ਹਰੀਸ਼ ਕਿਰਪਾਲ

ਬਿਰਧ ਨਾਗਰਿਕਾਂ ਦੀ ਸਿਹਤ ਸੰਭਾਲ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ : ਡਾ. ਹਰੀਸ਼ ਕਿਰਪਾਲ

ਮਰਨ ਮਗਰੋਂ ਵੀ ਮਨੁੱਖਤਾ ਦੇ ਕੰਮ ਆਵੇ ਦੇਹ, ਦੇਹਦਾਨ ਮਹਾਨ ਸੇਵਾ : ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ

ਮਰਨ ਮਗਰੋਂ ਵੀ ਮਨੁੱਖਤਾ ਦੇ ਕੰਮ ਆਵੇ ਦੇਹ, ਦੇਹਦਾਨ ਮਹਾਨ ਸੇਵਾ : ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ

ਹਸਪਤਾਲਾਂ ਦੇ ਕੰਮਕਾਜ ਦੀ ਨਿਰੰਤਰ ਸਮੀਖਿਆ ਕਰਕੇ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਂਦਾ ਜਾਵੇ: ਸਿਵਲ ਸਰਜਨ ਡਾ ਅਮਨ ਸੂਦ

ਹਸਪਤਾਲਾਂ ਦੇ ਕੰਮਕਾਜ ਦੀ ਨਿਰੰਤਰ ਸਮੀਖਿਆ ਕਰਕੇ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਂਦਾ ਜਾਵੇ: ਸਿਵਲ ਸਰਜਨ ਡਾ ਅਮਨ ਸੂਦ

NMEO-OS ਅਧੀਨ ਖੇਤੀਬਾੜੀ ਇਨਪੁਟਸ ਦੀ ਕੋਟੇਸ਼ਨ ਦੀ ਮੰਗ ਕੀਤੀ ਜਾਂਦੀ ਹੈ - ਮੁੱਖ ਖੇਤੀਬਾੜੀ ਅਫ਼ਸਰ SBS ਨਗਰ

NMEO-OS ਅਧੀਨ ਖੇਤੀਬਾੜੀ ਇਨਪੁਟਸ ਦੀ ਕੋਟੇਸ਼ਨ ਦੀ ਮੰਗ ਕੀਤੀ ਜਾਂਦੀ ਹੈ - ਮੁੱਖ ਖੇਤੀਬਾੜੀ ਅਫ਼ਸਰ SBS ਨਗਰ

ਮਾਨਸਾ ਵਿਖੇ ਪ੍ਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ

ਮਾਨਸਾ ਵਿਖੇ ਪ੍ਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ

ਪਰਵਿੰਦਰ ਝੋਟਾ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਅਸ਼ਵਨੀ 10 ਦਿਨਾਂ ਦੇ ਰਿਮਾਂਡ 'ਤੇ

ਪਰਵਿੰਦਰ ਝੋਟਾ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਅਸ਼ਵਨੀ 10 ਦਿਨਾਂ ਦੇ ਰਿਮਾਂਡ 'ਤੇ

ਸਚਿਨ ਪਾਇਲਟ ਭਲਕੇ ਤੋਂ 5 ਦਿਨ ਰਹਿਣਗੇ ਪੰਜਾਬ, ਇਨ੍ਹਾਂ 11 ਜ਼ਿਲ੍ਹਿਆਂ ਦਾ ਕਰਨਗੇ ਦੌਰਾ

ਸਚਿਨ ਪਾਇਲਟ ਭਲਕੇ ਤੋਂ 5 ਦਿਨ ਰਹਿਣਗੇ ਪੰਜਾਬ, ਇਨ੍ਹਾਂ 11 ਜ਼ਿਲ੍ਹਿਆਂ ਦਾ ਕਰਨਗੇ ਦੌਰਾ