Friday, October 16, 2026
BREAKING
• CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ • ਹੁਣ ਨਹੀਂ ਬਚ ਸਕਣਗੇ ਤਸਕਰ! ਹਿਮਾਚਲ 'ਚ ਨਸ਼ੇ ਦੀ ਪਛਾਣ ਲਈ ਆਈ ਮੋਬਾਈਲ ਜਾਂਚ ਮਸ਼ੀਨ • ਧਰਮ ਬਦਲਣ ’ਤੇ ਨਹੀਂ ਲੈ ਸਕਦੇ ਰਾਖਵੇਂਕਰਨ ਦਾ ਲਾਭ : ਸੁਪਰੀਮ ਕੋਰਟ • ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ • ਨਕਸਲਵਾਦ ਦਾ ਅੰਤ ਉਸ ਦੇ ਕਾਰਨ ਦਹਾਕਿਆਂ ਤੱਕ ਝੱਲੀ ਗਈ ਪੀੜ ਨੂੰ ਮਿਟਾ ਨਹੀਂ ਸਕਦਾ : ਸ਼ਾਹ • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਤੈਅ, ਤਰੀਕਾਂ ਦਾ ਹੋ ਗਿਆ ਐਲਾਨ • ਇੰਡੋਨੇਸ਼ੀਆ ਦੇ ਸਟਾਕ ਮਾਰਕੀਟ 'ਚ Black Friday, 1998 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ, ਰੋਕਣਾ ਪਿਆ ਵਪਾਰ • ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ ਠੇਕੇਦਾਰ ਦੇ ਨਾਮ ਸ਼ਾਮਲ

ਪੰਜਾਬ

ਹਸਪਤਾਲਾਂ ਦੇ ਕੰਮਕਾਜ ਦੀ ਨਿਰੰਤਰ ਸਮੀਖਿਆ ਕਰਕੇ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਂਦਾ ਜਾਵੇ: ਸਿਵਲ ਸਰਜਨ ਡਾ ਅਮਨ ਸੂਦ

ਹਸਪਤਾਲਾਂ ਦੇ ਕੰਮਕਾਜ ਦੀ ਨਿਰੰਤਰ ਸਮੀਖਿਆ ਕਰਕੇ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਂਦਾ ਜਾਵੇ: ਸਿਵਲ ਸਰਜਨ ਡਾ ਅਮਨ ਸੂਦ

16 ਅਕਤੂਬਰ, 2026 06:46 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਅਮਨ ਸੂਦ ਵੱਲੋਂ ਅੱਜ ਸਵੇਰੇ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਮੁਕੰਦਪੁਰ ਦਾ ਅਚਨਚੇਤ ਦੌਰਾ ਕਰਕੇ ਸੰਸਥਾ ਦੇ ਸਮੁੱਚੇ ਕੰਮਕਾਜ, ਸਿਹਤ ਸੇਵਾਵਾਂ ਦੀ ਉਪਲਬਧਤਾ ਅਤੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸ.ਐੱਮ.ਓ.) ਡਾ. ਨੀਨਾ ਸ਼ਾਂਤ ਸਮੇਤ ਸਮੁੱਚੇ ਸਟਾਫ ਵੱਲੋਂ ਪਹਿਲੀ ਵਾਰ ਹਸਪਤਾਲ ਆਉਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਨਿਰੀਖਣ ਦੌਰਾਨ ਸਿਵਲ ਸਰਜਨ ਨੇ ਓ.ਪੀ.ਡੀ., ਐਮਰਜੈਂਸੀ, ਲੇਬਰ ਰੂਮ, ਲੈਬਾਰਟਰੀ, ਫਾਰਮੇਸੀ ਅਤੇ ਟੀਕਾਕਰਨ ਸੈਕਸ਼ਨ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਨੇ ਡਾਕਟਰਾਂ ਅਤੇ ਸਟਾਫ਼ ਦੀ ਹਾਜ਼ਰੀ, ਦਵਾਈਆਂ ਤੇ ਜ਼ਰੂਰੀ ਸਾਜ਼ੋ-ਸਾਮਾਨ ਦੀ ਉਪਲੱਬਧਤਾ, ਮਰੀਜ਼ਾਂ ਦੇ ਰਿਕਾਰਡ, ਸਾਫ਼-ਸਫ਼ਾਈ ਅਤੇ ਬਾਇਓ-ਮੈਡੀਕਲ ਵੇਸਟ ਦੇ ਪ੍ਰਬੰਧਾਂ ਦੀ ਵੀ ਜਾਂਚ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਾਜ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਸਹੂਲਤਾਂ ਬਾਰੇ ਫੀਡਬੈਕ ਵੀ ਲਿਆ।

ਡਾ. ਅਮਨ ਸੂਦ ਨੇ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨਾਲ ਨਿਮਰਤਾ ਅਤੇ ਹਮਦਰਦੀ ਨਾਲ ਪੇਸ਼ ਆਇਆ ਜਾਵੇ ਅਤੇ ਕਿਸੇ ਵੀ ਮਰੀਜ਼ ਨੂੰ ਇਲਾਜ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਨੇ ਸੰਸਥਾ ਵਿੱਚ ਸਾਫ਼-ਸਫ਼ਾਈ ਬਣਾਈ ਰੱਖਣ, ਮੁਫ਼ਤ ਦਵਾਈਆਂ ਤੇ ਜਾਂਚਾਂ ਦੀ ਸਹੂਲਤ ਸੁਚਾਰੂ ਢੰਗ ਨਾਲ ਦੇਣ ਅਤੇ ਸਾਰਾ ਰਿਕਾਰਡ ਸਮੇਂ ਸਿਰ ਅਪਡੇਟ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜੱਚਾ-ਬੱਚਾ ਸਿਹਤ ਸੇਵਾਵਾਂ ਅਤੇ ਰੋਕਥਾਮ ਵਾਲੇ ਪ੍ਰੋਗਰਾਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪਹਿਲੀ ਤਰਜੀਹ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਭਵਿੱਖ ਵਿੱਚ ਵੀ ਅਜਿਹੇ ਅਚਨਚੇਤ ਨਿਰੀਖਣ ਜਾਰੀ ਰਹਿਣਗੇ।

Have something to say? Post your comment

ਅਤੇ ਪੰਜਾਬ ਖਬਰਾਂ

CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ

ਕੰਨਿਆ ਭਰੂਣ ਹੱਤਿਆ ’ਤੇ ਜ਼ੀਰੋ ਟੌਲਰੈਂਸ, ਕਾਨੂੰਨ ਤੋਂ ਬਚ ਨਹੀਂ ਸਕਣਗੇ ਲਿੰਗ ਜਾਂਚ ਕਰਨ ਵਾਲੇ : ਡਾ. ਹਰੀਸ਼ ਕਿਰਪਾਲ

ਕੰਨਿਆ ਭਰੂਣ ਹੱਤਿਆ ’ਤੇ ਜ਼ੀਰੋ ਟੌਲਰੈਂਸ, ਕਾਨੂੰਨ ਤੋਂ ਬਚ ਨਹੀਂ ਸਕਣਗੇ ਲਿੰਗ ਜਾਂਚ ਕਰਨ ਵਾਲੇ : ਡਾ. ਹਰੀਸ਼ ਕਿਰਪਾਲ

ਡੇਲ੍ਹੀ ਮੋਰਨਿੰਗ ਫੁੱਟਬਾਲ ਕਲੱਬ ਦੇ ਸਟਾਰ ਖਿਡਾਰੀ ਵਿਕਰਮ ਨੇ ਜਨਮ ਦਿਨ ਤੇ ਫੁੱਟਬਾਲ ਮੈਚ ਕਰਵਾਇਆ

ਡੇਲ੍ਹੀ ਮੋਰਨਿੰਗ ਫੁੱਟਬਾਲ ਕਲੱਬ ਦੇ ਸਟਾਰ ਖਿਡਾਰੀ ਵਿਕਰਮ ਨੇ ਜਨਮ ਦਿਨ ਤੇ ਫੁੱਟਬਾਲ ਮੈਚ ਕਰਵਾਇਆ

ਬਿਰਧ ਨਾਗਰਿਕਾਂ ਦੀ ਸਿਹਤ ਸੰਭਾਲ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ : ਡਾ. ਹਰੀਸ਼ ਕਿਰਪਾਲ

ਬਿਰਧ ਨਾਗਰਿਕਾਂ ਦੀ ਸਿਹਤ ਸੰਭਾਲ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ : ਡਾ. ਹਰੀਸ਼ ਕਿਰਪਾਲ

ਮਰਨ ਮਗਰੋਂ ਵੀ ਮਨੁੱਖਤਾ ਦੇ ਕੰਮ ਆਵੇ ਦੇਹ, ਦੇਹਦਾਨ ਮਹਾਨ ਸੇਵਾ : ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ

ਮਰਨ ਮਗਰੋਂ ਵੀ ਮਨੁੱਖਤਾ ਦੇ ਕੰਮ ਆਵੇ ਦੇਹ, ਦੇਹਦਾਨ ਮਹਾਨ ਸੇਵਾ : ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ

ਤਿਓਹਾਰਾਂ ਦੌਰਾਨ ਮਿਲਾਵਟਖੋਰਾਂ 'ਤੇ ਸ਼ਿਕੰਜਾ: ਫੂਡ ਸੇਫਟੀ ਟੀਮ ਨੇ ਮਿਠਾਈਆਂ ਦੇ ਸੈਂਪਲ ਭਰੇ, 10 ਕਿਲੋ ਖਰਾਬ ਪੇਠਾ ਨਸ਼ਟ, ਗੰਦਗੀ ਫੈਲਾਉਣ ਵਾਲੇ ਢਾਬੇ ਦਾ ਮੌਕੇ 'ਤੇ ਚਲਾਨ

ਤਿਓਹਾਰਾਂ ਦੌਰਾਨ ਮਿਲਾਵਟਖੋਰਾਂ 'ਤੇ ਸ਼ਿਕੰਜਾ: ਫੂਡ ਸੇਫਟੀ ਟੀਮ ਨੇ ਮਿਠਾਈਆਂ ਦੇ ਸੈਂਪਲ ਭਰੇ, 10 ਕਿਲੋ ਖਰਾਬ ਪੇਠਾ ਨਸ਼ਟ, ਗੰਦਗੀ ਫੈਲਾਉਣ ਵਾਲੇ ਢਾਬੇ ਦਾ ਮੌਕੇ 'ਤੇ ਚਲਾਨ

NMEO-OS ਅਧੀਨ ਖੇਤੀਬਾੜੀ ਇਨਪੁਟਸ ਦੀ ਕੋਟੇਸ਼ਨ ਦੀ ਮੰਗ ਕੀਤੀ ਜਾਂਦੀ ਹੈ - ਮੁੱਖ ਖੇਤੀਬਾੜੀ ਅਫ਼ਸਰ SBS ਨਗਰ

NMEO-OS ਅਧੀਨ ਖੇਤੀਬਾੜੀ ਇਨਪੁਟਸ ਦੀ ਕੋਟੇਸ਼ਨ ਦੀ ਮੰਗ ਕੀਤੀ ਜਾਂਦੀ ਹੈ - ਮੁੱਖ ਖੇਤੀਬਾੜੀ ਅਫ਼ਸਰ SBS ਨਗਰ

ਮਾਨਸਾ ਵਿਖੇ ਪ੍ਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ

ਮਾਨਸਾ ਵਿਖੇ ਪ੍ਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ

ਪਰਵਿੰਦਰ ਝੋਟਾ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਅਸ਼ਵਨੀ 10 ਦਿਨਾਂ ਦੇ ਰਿਮਾਂਡ 'ਤੇ

ਪਰਵਿੰਦਰ ਝੋਟਾ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਅਸ਼ਵਨੀ 10 ਦਿਨਾਂ ਦੇ ਰਿਮਾਂਡ 'ਤੇ

ਸਚਿਨ ਪਾਇਲਟ ਭਲਕੇ ਤੋਂ 5 ਦਿਨ ਰਹਿਣਗੇ ਪੰਜਾਬ, ਇਨ੍ਹਾਂ 11 ਜ਼ਿਲ੍ਹਿਆਂ ਦਾ ਕਰਨਗੇ ਦੌਰਾ

ਸਚਿਨ ਪਾਇਲਟ ਭਲਕੇ ਤੋਂ 5 ਦਿਨ ਰਹਿਣਗੇ ਪੰਜਾਬ, ਇਨ੍ਹਾਂ 11 ਜ਼ਿਲ੍ਹਿਆਂ ਦਾ ਕਰਨਗੇ ਦੌਰਾ