Wednesday, July 23, 2025
BREAKING
ਚੀਫ਼ ਖ਼ਾਲਸਾ ਦੀਵਾਨ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਖ਼ਤ ਹੁਕਮ ਜਾਰੀ ਅਣਪਛਾਤੇ ਚੋਰਾਂ ਵਲੋਂ ਘਰ 'ਚੋਂ 35 ਤੋਲੇ ਸੋਨੇ ਦੇ ਗਹਿਣੇ ਤੇ 6.50 ਲੱਖ ਨਕਦੀ ਚੋਰੀ SIR ਵੋਟਰ ਸੂਚੀ 'ਚੋਂ "ਅਯੋਗ ਵਿਅਕਤੀਆਂ" ਨੂੰ ਹਟਾ ਵਧਾਉਂਦਾ ਚੋਣਾਂ ਦੀ ਸ਼ੁੱਧਤਾ: ਚੋਣ ਕਮਿਸ਼ਨ ਜੰਮੂ-ਕਸ਼ਮੀਰ ਦੇ ਕਈ ਜ਼ਿਲ੍ਹਿਆਂ 'ਚ ਫਲੈਸ਼ ਹੜ੍ਹ ਆਉਣ ਦਾ ਖ਼ਤਰਾ, ਪ੍ਰਸ਼ਾਸਨ ਵਲੋਂ ਅਲਰਟ ਜਾਰੀ ਭਾਰਤ ਦੇ 2030 ਤੱਕ ਨਵਿਆਉਣਯੋਗ ਊਰਜਾ ਦੇ ਟੀਚੇ ਨੂੰ ਮਿਲਿਆ ਵੱਡਾ ਹੁਲਾਰਾ ਕਰਨਾਟਕ ਦੇ ਮੁੱਖ ਮੰਤਰੀ ਦੀ ਪਤਨੀ ਨੂੰ ‘ਸੁਪਰੀਮ’ ਰਾਹਤ, ED ਦੀ ਪਟੀਸ਼ਨ ਖਾਰਜ ਰਾਜ ਸਭਾ 'ਚ ਕੀਤਾ ਗਿਆ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫ਼ੇ ਦਾ ਐਲਾਨ ਅਮਰੀਕੀ ਪ੍ਰਚੂਨ ਕੰਪਨੀ ਕੋਸਟਕੋ ਹੈਦਰਾਬਾਦ 'ਚ ਗਲੋਬਲ ਸਮਰੱਥਾ ਕੇਂਦਰ ਕਰੇਗੀ ਸਥਾਪਤ, 1,000 ਲੋਕਾਂ ਨੂੰ ਦੇਵੇਗੀ ਰੁਜ਼ਗਾਰ ਪਹਿਲਗਾਮ, ਆਪਰੇਸ਼ਨ ਸਿੰਦੂਰ 'ਤੇ ਜਵਾਬ ਦੇਣ ਲਈ ਸਦਨ 'ਚ ਮੌਜੂਦ ਰਹਿਣ PM ਮੋਦੀ: ਇੰਡੀਆ ਗਠਜੋੜ ‘ਉਦੇਪੁਰ ਫਾਈਲਸ’ ਦੀ ਰਿਲੀਜ਼ ’ਤੇ ਪਾਬੰਦੀ ਜਾਰੀ

ਮਨੋਰੰਜਨ

‘ਉਦੇਪੁਰ ਫਾਈਲਸ’ ਦੀ ਰਿਲੀਜ਼ ’ਤੇ ਪਾਬੰਦੀ ਜਾਰੀ

22 ਜੁਲਾਈ, 2025 04:17 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਜਸਥਾਨ ਦੇ ਉਦੇਪੁਰ ’ਚ ਕਨ੍ਹਈਆ ਲਾਲ ਕਤਲ ਕੇਸ ’ਤੇ ਆਧਾਰਿਤ ਫਿਲਮ ‘ਉਦੇਪੁਰ ਫਾਈਲਸ’ ਦੀ ਰਿਲੀਜ਼ ’ਤੇ ਪਾਬੰਦੀ ਬਰਕਰਾਰ ਰੱਖੀ ਹੈ। ਇਸ ਤੋਂ ਇਲਾਵਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੀ 5 ਮੈਂਬਰੀ ਜਾਂਚ ਕਮੇਟੀ ਨੇ ਫਿਲਮ ’ਚ 6 ਤਬਦੀਲੀਆਂ ਸੁਝਾਈਆਂ ਹਨ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਨ੍ਹਾਂ ਸੁਝਾਵਾਂ ਦੀ ਇਕ ਕਾਪੀ ਪਟੀਸ਼ਨਕਰਤਾਵਾਂ ਨੂੰ ਸੌਂਪਣ ਤੇ ਅਗਲੀ ਸੁਣਵਾਈ 24 ਜੁਲਾਈ ਨੂੰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਦੋਂ ਤੱਕ ਫਿਲਮ ਦੀ ਰਿਲੀਜ਼ ’ਤੇ ਪਾਬੰਦੀ ਜਾਰੀ ਰਹੇਗੀ।

ਦਿੱਲੀ ਹਾਈ ਕੋਰਟ ਦੇ ਹੁਕਮਾਂ ’ਤੇ ਗਠਿਤ ਜਾਂਚ ਕਮੇਟੀ ਨੇ ਫਿਲਮ ਦੇ ਡਿਸਕਲੇਮਰ ਨੂੰ ਬਦਲਣ, ਵੁਆਇਸ ਓਵਰ ਜੋੜਨ ਤੇ ਕੁਝ ਕ੍ਰੈਡਿਟ ਫਰੇਮ ਹਟਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਸਾਊਦੀ ਅਰਬ ’ਚ ਵਰਤੀ ਜਾਂਦੀ ਪੱਗੜੀ ਦੇ ਏ. ਆਈ.-ਜੈਨਰੇਟ ਕੀਤੇ ਦ੍ਰਿਸ਼ ਨੂੰ ਬਦਲਣ, ਨੂਪੁਰ ਸ਼ਰਮਾ ਦੇ ਪ੍ਰਤੀਕਾਤਮਕ ਨਾਮ ‘ਨੂਤਨ ਸ਼ਰਮਾ’ ਨੂੰ ਹਟਾਉਣ, ਇਕ ਨਵਾਂ ਨਾਮ ਵਰਤਣ ਤੇ ਉਸ ਦੇ ਡਾਇਲਾਗ ‘ਮੈਨੇ ਤੋ ਵਹੀ ਕਹਾਂ ਹੈ ਜੋ ਉਨ ਕੇ ਧਰਮ ਸੰਕ੍ਰਾਂਤੀ ਮੇਂ ਲਿਖਾ ਹੈ’ ਨੂੰ ਹਟਾਉਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਲੋਚੀ ਭਾਈਚਾਰੇ ਨਾਲ ਸਬੰਧਤ ਤਿੰਨ ਡਾਇਲਾਗ ਵੀ ਹਟਾਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ’ਚ ‘ਹਾਫਿਜ਼, ਬਲੋਚੀ ਕਦੇ ਵੀ ਵਫ਼ਾਦਾਰ ਨਹੀਂ ਹੁੰਦਾ’, ‘ਮਕਬੂਲ ਬਲੋਚੀ ਦੀ... ਅਰੇ ਕਯਾ ਬਲੋਚੀ, ਕਯਾ ਅਫਗਾਨੀ, ਕਯਾ ਭਾਰਤੀ, ਕਯਾ ਪਾਕਿਸਤਾਨੀ’ ਸ਼ਾਮਲ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਹਰਜੋਤ ਸਿੰਘ: ਪੰਜਾਬੀ ਮਿਊਜ਼ਿਕ ਵੀਡੀਓ ਉਦਯੋਗ ਦਾ ਉਭਰਦਾ ਹੋਇਆ ਸਹਾਇਕ ਨਿਰਦੇਸ਼ਕ

ਹਰਜੋਤ ਸਿੰਘ: ਪੰਜਾਬੀ ਮਿਊਜ਼ਿਕ ਵੀਡੀਓ ਉਦਯੋਗ ਦਾ ਉਭਰਦਾ ਹੋਇਆ ਸਹਾਇਕ ਨਿਰਦੇਸ਼ਕ

ਫਿਲਮ 'ਪੇਡੀ' ਲਈ ਸਖ਼ਤ ਮਿਹਨਤ ਕਰ ਰਹੇ ਹਨ ਰਾਮ ਚਰਨ

ਫਿਲਮ 'ਪੇਡੀ' ਲਈ ਸਖ਼ਤ ਮਿਹਨਤ ਕਰ ਰਹੇ ਹਨ ਰਾਮ ਚਰਨ

ਸੈਯਾਰਾ ਨੇ ਵੀਕਐਂਡ ਦੌਰਾਨ ਭਾਰਤੀ ਬਾਜ਼ਾਰ 'ਚ ਕੀਤੀ 83 ਕਰੋੜ ਦੀ ਕਮਾਈ

ਸੈਯਾਰਾ ਨੇ ਵੀਕਐਂਡ ਦੌਰਾਨ ਭਾਰਤੀ ਬਾਜ਼ਾਰ 'ਚ ਕੀਤੀ 83 ਕਰੋੜ ਦੀ ਕਮਾਈ

ਅਦਾਕਾਰ ਸ਼੍ਰੇਅਸ ਤਲਪੜੇ ਸੁਪਰੀਮ ਕੋਰਟ ਤੋਂ ਰਾਹਤ, ਨਹੀਂ ਹੋਵੇਗੀ ਗ੍ਰਿਫਤਾਰੀ

ਅਦਾਕਾਰ ਸ਼੍ਰੇਅਸ ਤਲਪੜੇ ਸੁਪਰੀਮ ਕੋਰਟ ਤੋਂ ਰਾਹਤ, ਨਹੀਂ ਹੋਵੇਗੀ ਗ੍ਰਿਫਤਾਰੀ

ਫ਼ਿਲਮੀ ਜਗਤ ਤੋਂ ਵੱਡੀ ਖ਼ਬਰ ; ਟਲ਼ ਗਈ 'Son of Sardar 2' ਦੀ ਰਿਲੀਜ਼ ਡੇਟ

ਫ਼ਿਲਮੀ ਜਗਤ ਤੋਂ ਵੱਡੀ ਖ਼ਬਰ ; ਟਲ਼ ਗਈ 'Son of Sardar 2' ਦੀ ਰਿਲੀਜ਼ ਡੇਟ

ਅਦਾਕਾਰਾ ਪਰਿਣੀਤੀ ਚੋਪੜਾ ਦੀ ਸੱਸ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਦਾਖਲ

ਅਦਾਕਾਰਾ ਪਰਿਣੀਤੀ ਚੋਪੜਾ ਦੀ ਸੱਸ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਦਾਖਲ

ਵੱਡੀ ਖ਼ਬਰ ; ਸ਼ੂਟਿੰਗ ਦੌਰਾਨ ਜ਼ਖਮੀ ਹੋਏ ਸ਼ਾਹਰੁਖ ਖਾਨ ! ਇਲਾਜ ਲਈ ਲਿਜਾਣਾ ਪਿਆ ਅਮਰੀਕਾ

ਵੱਡੀ ਖ਼ਬਰ ; ਸ਼ੂਟਿੰਗ ਦੌਰਾਨ ਜ਼ਖਮੀ ਹੋਏ ਸ਼ਾਹਰੁਖ ਖਾਨ ! ਇਲਾਜ ਲਈ ਲਿਜਾਣਾ ਪਿਆ ਅਮਰੀਕਾ

ਨਿੰਜਾ ਦੇ 'ਹੀਰ' ਦਾ ਪਹਿਲਾ ਲੁੱਕ ਰਿਲੀਜ਼, ਗੀਤ 20 ਜੁਲਾਈ ਨੂੰ ਹੋਵੇਗਾ ਰਿਲੀਜ਼

ਨਿੰਜਾ ਦੇ 'ਹੀਰ' ਦਾ ਪਹਿਲਾ ਲੁੱਕ ਰਿਲੀਜ਼, ਗੀਤ 20 ਜੁਲਾਈ ਨੂੰ ਹੋਵੇਗਾ ਰਿਲੀਜ਼

ਸ਼ੂਟਿੰਗ ਦੌਰਾਨ ਸਟੰਟਮੈਨ ਦੀ ਮੌਤ ਮਗਰੋਂ ਅਕਸ਼ੈ ਕੁਮਾਰ ਦੀ ਵੱਡੀ ਪਹਿਲ ; 650 ਵਰਕਰਾਂ ਨੂੰ ਕਰਵਾਇਆ Insure

ਸ਼ੂਟਿੰਗ ਦੌਰਾਨ ਸਟੰਟਮੈਨ ਦੀ ਮੌਤ ਮਗਰੋਂ ਅਕਸ਼ੈ ਕੁਮਾਰ ਦੀ ਵੱਡੀ ਪਹਿਲ ; 650 ਵਰਕਰਾਂ ਨੂੰ ਕਰਵਾਇਆ Insure

ਝੂਠੀ ਨਿਕਲੀ ਅਦਾਕਾਰ ਨੂੰ 'ਹਾਰਟ ਅਟੈਕ' ਦੀ ਖ਼ਬਰ, ਜਾਣੋ ਕੀ ਹੈ ਪੂਰੀ ਸੱਚਾਈ

ਝੂਠੀ ਨਿਕਲੀ ਅਦਾਕਾਰ ਨੂੰ 'ਹਾਰਟ ਅਟੈਕ' ਦੀ ਖ਼ਬਰ, ਜਾਣੋ ਕੀ ਹੈ ਪੂਰੀ ਸੱਚਾਈ