Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਮਨੋਰੰਜਨ

ਜੇ 'ਕੇਰਲਾ ਸਟੋਰੀਜ਼' ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਤਾਂ 'ਸਤਲੁਜ' 'ਤੇ ਰੋਕ ਕਿਉਂ ? ; ਮਨਜੀਤ ਸਿੰਘ ਜੀ.ਕੇ.

06 ਜੁਲਾਈ, 2026 06:00 PM

ਨਵੀਂ ਦਿੱਲੀ : ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95', ਜਿਸ ਨੂੰ ਰਿਲੀਜ਼ ਦੀ ਇਜਾਜ਼ਤ ਨਾ ਮਿਲਣ ਕਾਰਨ ਦੋ ਦਿਨ ਪਹਿਲਾਂ ਹੀ OTT ਪਲੇਟਫਾਰਮ Zee5 'ਤੇ 'ਸਤਲੁਜ' ਨਾਂ ਨਾਲ ਰਿਲੀਜ਼ ਕੀਤਾ ਗਿਆ ਸੀ, ਨੂੰ ਹੁਣ ਇੱਥੋਂ ਵੀ ਹਟਾ ਦਿੱਤਾ ਗਿਆ ਹੈ। ਇਸ ਮਾਮਲੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।


ਉਨ੍ਹਾਂ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ 'ਕੇਰਲਾ ਸਟੋਰੀਜ਼' ਤੇ 'ਕਸ਼ਮੀਰ ਫਾਈਲਜ਼' ਵਰਗੀਆਂ ਫ਼ਿਲਮਾਂ, ਜੋ ਕਿ ਪ੍ਰੋਪਾਗੰਡਾ ਅਧਾਰਿਤ ਜਾਪਦੀਆਂ ਹਨ, 'ਤੇ ਕਦੇ ਵੀ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ। ਇੱਥੋਂ ਤੱਕ ਕਿ ਇਨ੍ਹਾਂ ਫ਼ਿਲਮਾਂ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਸੀ ਤੇ ਇਨ੍ਹਾਂ ਦੇ ਪ੍ਰਮੋਸ਼ਨ ਲਈ ਟੀ.ਵੀ. 'ਤੇ ਸਪੈਸ਼ਲ ਪ੍ਰੋਗਰਾਮ ਵੀ ਕਰਵਾਏ ਗਏ ਸਨ, ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਫਿਲਮਾਂ ਨੂੰ ਦੇਖਣ।


ਉਨ੍ਹਾਂ ਅੱਗੇ ਕਿਹਾ ਕਿ ਦਿਲਜੀਤ ਦੀ ਫ਼ਿਲਮ 'ਸਤਲੁਜ', ਜਿਸ 'ਚ ਸਿੱਖਾਂ ਨਾਲ ਹੋਇਆ ਬਿਰਤਾਂਤ ਦਿਖਾਇਆ ਗਿਆ ਹੈ, ਜੋ ਕਿ ਕਾਂਗਰਸ ਦੀ ਸਰਕਾਰ ਵੇਲੇ ਹੋਇਆ ਸੀ। ਇਸ ਫ਼ਿਲਮ ਤੋਂ ਆਖ਼ਿਰ ਭਾਜਪਾ ਨੂੰ ਕੀ ਪਰੇਸ਼ਾਨੀ ਹੈ ? ਉਨ੍ਹਾਂ ਪੁੱਛਿਆ ਕਿ ਜੇਕਰ ਕੇਰਲਾ ਸਟੋਰੀਜ਼ ਤੇ ਕਸ਼ਮੀਰ ਫਾਈਲਜ਼ ਵਰਗੀਆਂ ਫਿਲਮਾਂ ਨੂੰ ਪ੍ਰਮੋਸ਼ਨ ਦੇ ਨਾਲ ਰਿਲੀਜ਼ ਕੀਤਾ ਜਾ ਸਕਦਾ ਹੈ ਤਾਂ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਬਣੀ 'ਸਤਲੁਜ' ਨੂੰ ਆਖ਼ਿਰ ਕਿਉਂ ਹਟਾਇਆ ਗਿਆ ਹੈ ? ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਕਾਰ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦੀ ਹੈ ਤੇ ਇਸ ਫ਼ੈਸਲੇ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਫਿਲਮ

ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

"ਡੋਂਟ ਬੀ ਸ਼ਾਯ" ਦਾ ਨਵਾਂ ਗਾਣਾ "ਝੂਮੋ" ਰਿਲੀਜ਼

"ਦਾਇਰਾ" ਦੇ ਮਲਿਆਲਮ ਵਰਜਨ 'ਚ ਕਰੀਨਾ ਦੇ ਕਿਰਦਾਰ "ਅਜੂਨੀ" ਨੂੰ ਆਵਾਜ਼ ਦੇਵੇਗੀ ਪਾਰਵਤੀ ਥਿਰੂਵੋਥੂ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ "ਹੋਪ" ਇਸ ਦਿਨ ਹੋਵੇਗੀ ਭਾਰਤ 'ਚ ਰਿਲੀਜ਼

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ