ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਨਵਾਂਸ਼ਹਿਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਵਲੋਂ ਹੜ੍ਹਾਂ ਦੋਰਾਨ ਪਿਛਲੇ ਦਿਨੀਂ ਪੰਜਾਬ ਬਹੁਤ ਭਿਆਨਕ ਤੇ ਬੁਰੇ ਦੋਰ ਵਿੱਚ ਗੁਜ਼ਰਿਆ ਨੁਕਸਾਨ ਸਬੰਧੀ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਪਿੰਡ 2300 ਪਾਣੀ ਵਿਚ ਡੁੱਬ ਗਏ। 20 ਲੱਖ ਲੋਕ ਪ੍ਰਭਾਵਿਤ ਹੋਏ। 3200 ਸਕੂਲ ਖੰਡਰ ਬਣ ਗਏ। 20 ਲੋਕਾਂ ਦੀਆਂ ਜਾਨਾਂ ਗਈਆਂ। 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ।1400 ਕਲੀਨਿਕ,19 ਕਾਲਜ ਖੰਡਰ ਬਣ ਗਏ।13800 ਕਰੋੜ ਰੁਪਏ ਦੇ ਲੱਗਭਗ ਨੁਕਸਾਨ ਹੋਇਆ। ਪੰਜਾਬ ਦੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਸਨ। ਪੰਜਾਬ ਦੇ ਧਾਰਮਿਕ ਡੇਰੇ ਲੋਕਾਂ ਦੀ ਮੰੰਦਦ ਲਈ ਖੋਲ ਦਿੱਤੇ ਸਨ। ਕਿਵੇਂ ਪੰਜਾਬੀ ਇੱਕ ਪਰਿਵਾਰ ਬਣ ਕੇ ਹੜਾਂ ਨਾਲ ਪ੍ਰਭਾਵਿਤ ਲੋਕਾਂ ਨਾਲ ਖੜੇ ਹੋ ਗਏ ਸਨ।ਇਹੀ ਪੰਜਾਬੀਆਂ ਦੀ ਵਿਲੱਖਣਤਾ ਹੈ ਇਹੀ ਸਾਨੂੰ ਦੂਨੀਆਂ ਤੋਂ ਅਲੱਗ ਕਰਦੀ ਹੈ। ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਰਾਹਤ ਦੇ ਕੰਮਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਕਿਸਾਨਾਂ ਨੇ ਖੇਤਾਂ ਵਿੱਚ ਖੇਤੀ ਕਰਨੀ ਹੈ। ਬਚਿਆ ਨੇ ਫਿਰ ਸਕੂਲਾਂ ਵਿੱਚ ਜਾਣਾ ਹੈ ਪਰਿਵਾਰਾਂ ਨੇ ਚੁੱਲੇ ਜਲਾਉਣੇ ਹਨ। ਲੋਕਾਂ ਨੇ ਦੁਬਾਰਾ ਆਪਣੇ ਘਰਾਂ ਵਿੱਚ ਵਸਣਾ ਹੈ ਪੰਜਾਬ ਸਰਕਾਰ ਇਕ ਮਿਸ਼ਨ ਆਰੰਭ ਕਰਨ ਜਾ ਰਹੀ ਹੈ ਜਿਸ ਦਾ ਨਾਮ ਹੈ ''ਮਿਸ਼ਨ ਚੜ੍ਹਦੀ ਕਲਾ ' ਮਿਸ਼ਨ ਚੜ੍ਹਦੀ ਕਲਾ ਦਾ ਮਤਲਬ ਹੈ ਹਰ ਔਖੇ ਤੋਂ ਔਖੇ ਸਮੇਂ ਬੁਲੰਦ ਹੋਸਲੇ ਨਾਲ ਖੜੇ ਰਹਿਣਾ। ਹਨੇਰਿਆਂ ਵਿਚ ਉਮੀਦਾਂ ਦੇ ਦੀਵੇ ਜਗਾਈ ਰੱਖਣਾ। ਮੁੱਖ ਮੰਤਰੀ ਸਾਹਿਬ ਨੇ ਅਗੋ ਕਿਹਾ ਕਿ ਉਹ ਪੂਰੇ ਭਾਰਤ ਅਤੇ ਪੰਜਾਬ ਦੇ ਵਸਨੀਕਾਂ, ਉਦਯੋਗ ਪਤੀਆਂ, ਚੈਰੀਟੇਬਲ ਟਰੱਸਟ, ਗਾਇਕ ਕਲਾਕਾਰਾਂ, ਹੋਰ ਦਾਨੁ ਕਰਨ ਵਾਲਿਆਂ ਆਦਿ ਜਿਹੜੇ ਵੀ ਪੈਸੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮੰੰਦਦ ਲਈ ਭੇਜਦੇ ਹਨ ਇਕ ਇਕ ਪੈਸੇ ਇਮਾਨਦਾਰੀ ਨਾਲ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਸਾਰੇ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਆਉ ਸਾਰੇ ਰਲ ਕੇ ਰੱਗਲਾ ਤੇ ਹੱਸਦਾ ਪੰਜਾਬ ਬਣਾਈਏ।