Friday, July 31, 2026
BREAKING
ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ ਸ਼ਾਂਤੀ ਦੀ ਪਹਿਲ ! ਟਰੰਪ ਨੇ ਹਮਾਸ ਅਤੇ ਇਜ਼ਰਾਇਲੀ ਫੌਜਾਂ ਨੂੰ ਲੈ ਕੇ ਕਰ'ਤਾ ਵੱਡਾ ਦਾਅਵਾ ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ' ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-"ਤੁਸੀਂ ਸੰਸਦ ਦੀ ਮਰਿਆਦਾ...'' PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

ਪੰਜਾਬ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

31 ਜੁਲਾਈ, 2026 04:59 PM

ਅੰਮ੍ਰਿਤਸਰ : ਕਾਮਨਵੈਲਥ ਗੇਮਜ਼ 2026 ਵਿੱਚ ਪੁਰਸ਼ਾਂ ਦੀ +110 ਕਿਲੋਗ੍ਰਾਮ ਵੇਟਲਿਫਟਿੰਗ ਸਪਰਧਾ 'ਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਭਾਰਤੀ ਵੇਟਲਿਫਟਰ ਲਵਪ੍ਰੀਤ ਸਿੰਘ ਦੀ ਇਸ ਇਤਿਹਾਸਕ ਉਪਲਬਧੀ ਨਾਲ ਉਨ੍ਹਾਂ ਦੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜਿਵੇਂ ਹੀ ਲਵਪ੍ਰੀਤ ਵੱਲੋਂ ਸਿਲਵਰ ਮੈਡਲ ਜਿੱਤਣ ਦੀ ਖ਼ਬਰ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਢੋਲ-ਨਗਾੜਿਆਂ ਨਾਲ ਖੁਸ਼ੀ ਮਨਾਈ, ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਸ ਸ਼ਾਨਦਾਰ ਉਪਲਬਧੀ 'ਤੇ ਮਾਣ ਪ੍ਰਗਟਾਇਆ। ਪਰਿਵਾਰ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਖੇਡਾਂ ਦੇ ਨਾਲ-ਨਾਲ ਇੰਡੀਅਨ ਨੇਵੀ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।


ਪਿੰਡ ਦੇ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਨੇ ਨਾ ਸਿਰਫ ਆਪਣੇ ਪਰਿਵਾਰ ਅਤੇ ਪਿੰਡ ਦਾ, ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੀਬ 10 ਤੋਂ 12 ਸਾਲਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਅੱਜ ਲਵਪ੍ਰੀਤ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। ਇਹ ਪਿੰਡ ਦੇ ਹਰ ਨੌਜਵਾਨ ਲਈ ਪ੍ਰੇਰਣਾ ਹੈ ਕਿ ਇੱਕ ਸਧਾਰਨ ਪਰਿਵਾਰ ਦਾ ਬੱਚਾ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਮ ਚਮਕਾ ਸਕਦਾ ਹੈ।


ਸਰਪੰਚ ਨੇ ਕਿਹਾ ਕਿ ਪੰਚਾਇਤ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪਿੰਡ ਵਿੱਚ ਨੌਜਵਾਨਾਂ ਲਈ ਜਿਮ ਦੀ ਸਹੂਲਤ ਦਿੱਤੀ ਗਈ ਹੈ, ਜਿੱਥੇ ਆਰਥਿਕ ਤੌਰ 'ਤੇ ਕਮਜ਼ੋਰ ਬੱਚੇ ਵੀ ਮੁਫ਼ਤ ਅਭਿਆਸ ਕਰ ਸਕਦੇ ਹਨ। ਇਸ ਤੋਂ ਇਲਾਵਾ ਵਾਲੀਬਾਲ, ਕ੍ਰਿਕਟ ਸਮੇਤ ਹੋਰ ਖੇਡਾਂ ਦਾ ਸਾਮਾਨ ਵੀ ਉਪਲਬਧ ਕਰਵਾਇਆ ਜਾਂਦਾ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲਵਪ੍ਰੀਤ ਹੁਣ ਪਿੰਡ ਦੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਬਣ ਚੁੱਕੇ ਹਨ ਅਤੇ ਪਿੰਡ ਵਾਪਸੀ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।


ਲਵਪ੍ਰੀਤ ਸਿੰਘ ਦੇ ਕੋਚ ਹੀਰਾ ਸਿੰਘ ਨੇ ਦੱਸਿਆ ਕਿ ਸਾਲ 2022 ਦੀਆਂ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਇਸ ਵਾਰ ਉਨ੍ਹਾਂ ਨੇ ਚਾਂਦੀ ਦਾ ਤਗਮਾ ਹਾਸਲ ਕਰਕੇ ਆਪਣੀ ਮਿਹਨਤ ਦਾ ਹੋਰ ਉੱਚਾ ਪੱਧਰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਬਚਪਨ ਤੋਂ ਹੀ ਬਹੁਤ ਮਿਹਨਤੀ ਅਤੇ ਅਨੁਸ਼ਾਸਿਤ ਖਿਡਾਰੀ ਰਹੇ ਹਨ। ਜੇਕਰ ਉਨ੍ਹਾਂ ਨੂੰ ਹੋਰ ਵਧੀਆ ਸਹੂਲਤਾਂ ਅਤੇ ਆਧੁਨਿਕ ਸਿਖਲਾਈ ਕੇਂਦਰ ਮਿਲਣ ਤਾਂ ਉਹ ਭਵਿੱਖ ਵਿੱਚ ਓਲੰਪਿਕ ਵਿੱਚ ਵੀ ਭਾਰਤ ਲਈ ਤਗਮਾ ਜਿੱਤ ਸਕਦੇ ਹਨ। ਉਨ੍ਹਾਂ ਡੀਏਵੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਖਿਡਾਰੀਆਂ ਨੂੰ ਮੰਚ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ।


ਲਵਪ੍ਰੀਤ ਸਿੰਘ ਦੇ ਪਿਤਾ ਕਿਰਪਾਲ ਸਿੰਘ, ਜੋ ਕਿ ਪੇਸ਼ੇ ਤੋਂ ਦਰਜ਼ੀ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਬਚਪਨ ਤੋਂ ਹੀ ਵੇਟਲਿਫਟਿੰਗ ਵਿੱਚ ਦਿਲਚਸਪੀ ਦਿਖਾਈ ਸੀ। ਪਿੰਡ ਦੇ ਅੰਤਰਰਾਸ਼ਟਰੀ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਉਸ ਨੇ ਇਸ ਖੇਡ ਨੂੰ ਅਪਣਾਇਆ ਅਤੇ ਲਗਾਤਾਰ ਮਿਹਨਤ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਮੁਕਾਬਲੇ ਲਈ ਰਵਾਨਾ ਹੋਣ ਤੋਂ ਪਹਿਲਾਂ ਲਵਪ੍ਰੀਤ ਨੇ ਵਾਅਦਾ ਕੀਤਾ ਸੀ ਕਿ ਇਸ ਵਾਰ ਉਹ ਤਗਮਾ ਜਿੱਤ ਕੇ ਹੀ ਵਾਪਸ ਆਵੇਗਾ ਅਤੇ ਉਸ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ।


ਉੱਥੇ ਹੀ ਲਵਪ੍ਰੀਤ ਦੀ ਮਾਤਾ ਸੁਖਵਿੰਦਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਸਭ ਕੁਝ ਵਾਹਿਗੁਰੂ ਦੀ ਕਿਰਪਾ ਅਤੇ ਪੁੱਤਰ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਵੀ ਘਰ ਦੇ ਕੰਮਾਂ ਵਿੱਚ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ ਅਤੇ ਖਾਲੀ ਸਮੇਂ ਵਿੱਚ ਪੂਰੀ ਲਗਨ ਨਾਲ ਅਭਿਆਸ ਕਰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਨੇ ਪੂਰੇ ਪਰਿਵਾਰ, ਪਿੰਡ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਬੇਹੱਦ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਹੁਣ ਪੂਰੇ ਪਿੰਡ ਨੂੰ ਉਮੀਦ ਹੈ ਕਿ ਲਵਪ੍ਰੀਤ ਭਵਿੱਖ ਵਿੱਚ ਓਲੰਪਿਕ ਵਰਗੇ ਵੱਡੇ ਮੰਚ 'ਤੇ ਵੀ ਭਾਰਤ ਲਈ ਸੋਨੇ ਵਰਗਾ ਇਤਿਹਾਸ ਰਚੇਗਾ।

 

Have something to say? Post your comment

ਅਤੇ ਪੰਜਾਬ ਖਬਰਾਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ

ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ

ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ