Sunday, October 25, 2026
BREAKING
• ਹਲਕਾ ਖਰੜ ਦੇ ਪਿੰਡ ਕਰੌਰਾ, ਸਿਓਂਕ, ਬਦਰਪੁਰ ਤੇ ਹਸਨਪੁਰ ਵਿੱਚ ਚੈਅਰਮੈਨ ਗੋਲਡੀ ਵੱਲੋਂ ਵਿਕਾਸ ਕਾਰਜ ਸ਼ੁਰੂ • ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ • ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ • ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ • 1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ • ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ • ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ • ‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ • ਵੈਭਵ ਸੂਰਿਆਵੰਸ਼ੀ ਦੀ ਹੋਵੇਗੀ Playing XI 'ਚ ਐਂਟਰੀ ! ਇਸ ਖਿਡਾਰੀ ਦੀ ਲੈ ਸਕਦੈ ਜਗ੍ਹਾ • ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ

ਦੁਨੀਆਂ

ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ

31 ਜੁਲਾਈ, 2026 06:16 PM

ਅਮਰੀਕਾ ਵਿਚ ਢਾਈ ਮਹੀਨੇ ਪਹਿਲਾਂ ਗ੍ਰਿਫ਼ਤਾਰ 30 ਤੋਂ ਵੱਧ ਭਾਰਤੀ-ਪੰਜਾਬੀ ਟਰੱਕ ਡਰਾਈਵਰਾਂ ਦੀ ਕੋਈ ਉਘ-ਸੁੱਘ ਨਹੀਂ ਮਿਲ ਰਹੀ ਅਤੇ ਭਾਰਤ ਸਰਕਾਰ ਨੂੰ ਹੁਣ ਤੱਕ ਉਨ੍ਹਾਂ ਦੀ ਸ਼ਨਾਖ਼ਤ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ ਤਿੰਨ ਹੋਰ ਭਾਰਤੀ ਟਰੱਕ ਡਰਾਈਵਰਾਂ ਦੇ ਟੈਕਸਾਸ ਅਤੇ ਫਲੋਰੀਡਾ ਵਿਚ ਗ੍ਰਿਫ਼ਤਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ ਦੀ ਸ਼ਨਾਖ਼ਤ, ਮੁਕੇਸ਼ ਮਣੀ, ਰਾਹੁਲ ਅਤੇ ਵਰਿੰਦਰ ਵਜੋਂ ਕੀਤੀ ਗਈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਸਥਿਤ ਇੰਡੀਅਨ ਅੰਬੈਸੀ ਰਾਹੀਂ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਟਰੱਕ ਡਰਾਈਵਰਾਂ ਦੇ ਵੇਰਵੇ ਮੰਗੇ ਗਏ ਪਰ ਕੋਈ ਹੁੰਗਾਰਾ ਨਹੀਂ ਆਇਆ।


ਦੱਸ ਦੇਈਏ ਕਿ ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿਚ 11 ਤੋਂ 15 ਮਈ ਦੇ ਵਿਚਕਾਰ ਚਲਾਏ ‘ਅਪ੍ਰੇਸ਼ਨ ਚੈਕਮੇਟ’ ਦੌਰਾਨ 52 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਵਿਚੋਂ 36 ਟਰੱਕ ਡਰਾਈਵਰ ਸਨ ਅਤੇ ਇਨ੍ਹਾਂ ਵਿਚੋਂ 30 ਭਾਰਤ ਨਾਲ ਸਬੰਧਤ ਦੱਸੇ ਗਏ। ਹਿਰਾਸਤ ਵਿੱਚ ਲਏ ਗਏ 30 ਡਰਾਈਵਰਾਂ ਵਿੱਚੋਂ ਕਈ ਪੰਜਾਬ ਮੂਲ ਦੇ ਹਨ। ਇਨ੍ਹਾਂ ਸਾਰਿਆਂ 'ਤੇ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਅਧੀਨ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।


ਕਸਟਮਜ਼ ਐਂਡ ਬਾਰਡਰ ਪੈਟਰੋਲ ਮੁਤਾਬਕ 29 ਟਰੱਕ ਡਰਾਈਵਰਾਂ ਕੋਲ ਕੈਲੇਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਰਾਜਾਂ ਤੋਂ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੌਜੂਦ ਸਨ, ਜਦਕਿ ਇਕ ਜਣਾ ਬਗੈਰ ਲਾਇਸੰਸ ਤੋਂ ਹੀ ਟਰੱਕ ਚਲਾ ਰਿਹਾ ਸੀ। ਭਾਰਤ ਸਰਕਾਰ ਦੀ ਦਲੀਲ ਹੈ ਕਿ ਅਪ੍ਰੇਸ਼ਨ ਚੈਕਮੇਟ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਅਮਰੀਕਾ ਦੀ ਲਾਅ ਐਨਫ਼ੋਰਸਮੈਂਟ ਏਜੰਸੀ ਨੇ ਆਪਣੇ ਪੱਧਰ ’ਤੇ ਕਾਰਵਾਈ ਕੀਤੀ। ਜਿਉਂ ਹੀ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਜਾਂ ਇਮੀਗ੍ਰੇਸ਼ਨ ਹਿਰਾਸਤ ਵਿਚ ਲਏ ਜਾਣ ਦੀਆਂ ਰਿਪੋਰਟਾਂ ਉਭਰੀਆਂ ਤਾਂ ਵਿਦੇਸ਼ ਮੰਤਰਾਲੇ ਨੇ ਵਾਸ਼ਿੰਗਟਨ ਸਥਿਤ ਅੰਬੈਸੀ ਨੂੰ ਵੇਰਵੇ ਹਾਸਲ ਕਰਨ ਦੀ ਹਦਾਇਤ ਦਿਤੀ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ਵਿਚ ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਹੁਣ ਤੱਕ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਤੋਂ ਵਿਸਤਾਰਤ ਜਾਣਕਾਰੀ ਆਉਣ ਦੀ ਉਡੀਕ ਕਰ ਰਹੀ ਹੈ।


ਕੇਂਦਰ ਸਰਕਾਰ ਦੇ ਤਾਜ਼ਾ ਜਵਾਬ ਮਗਰੋਂ ਮਾਮਲਾ ਉਲਝਦਾ ਨਜ਼ਰ ਆ ਰਿਹਾ ਹੈ ਅਤੇ ਨਵਾਂ ਸਵਾਲ ਇਹ ਉਠ ਰਿਹਾ ਹੈ ਕਿ ਆਖਰਕਾਰ 30 ਭਾਰਤੀ ਨਾਗਰਿਕ ਕਿੱਥੇ ਹਨ। ਭਾਰਤੀ ਟਰੱਕ ਡਰਾਈਵਰਾਂ ਦੇ ਜੱਦੀ ਸੂਬੇ, ਜ਼ਿਲ੍ਹੇ ਜਾਂ ਪਰਿਵਾਰਾਂ ਬਾਰੇ ਜਾਣਕਾਰੀ ਹਾਸਲ ਕਰਨ ਹਿਤ ਕਈ ਐਮ.ਪੀਜ਼ ਨੇ ਸਵਾਲ ਦਾਇਰ ਕੀਤੇ ਪਰ ਤਸੱਲੀਬਖਸ਼ ਜਾਣਕਾਰੀ ਹਾਸਲ ਕਰਨ ਵਿਚ ਨਾਕਾਮ ਰਹੇ। ਇਸੇ ਦੌਰਾਨ ਅਮਰੀਕਾ ਦੇ ਟੈਕਸਾਸ ਸੂਬੇ ਵਿਚ 32 ਹਜ਼ਾਰ ਪੌਂਡ ਵਜ਼ਨੀ ਮਹਿੰਗੀ ਧਾਤ ਚੋਰੀ ਕਰਨ ਦੇ ਮਾਮਲੇ ਤਹਿਤ ਸੀਲੀ ਪੁਲਿਸ ਵੱਲੋਂ ਦੋ ਸ਼ੱਕੀਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 2 ਲੱਖ 72 ਹਜ਼ਾਰ ਡਾਲਰ ਮੁੱਲ ਦੀ ਧਾਤ ਚੋਰੀ ਹੋਣ ਬਾਰੇ ਸ਼ਿਕਾਇਤ ਮਿਲਣ ’ਤੇ ਪੜਤਾਲ ਆਰੰਭੀ ਗਈ ਅਤੇ ਇਕ ਨਾਕੇ ਦੌਰਾਨ ਰੋਕੇ ਟਰੱਕ ਵਿਚੋਂ ਚੋਰੀਸ਼ੁਦਾ ਧਾਤ ਬਰਾਮਦ ਕਰਨ ਵਿਚ ਸਫ਼ਲਤਾ ਮਿਲੀ।


ਟਰੱਕ ਵਿਚ ਸਵਾਰ ਸ਼ੱਕੀਆਂ ਦੀ ਸ਼ਨਾਖ਼ਤ 25 ਸਾਲਾ ਰਾਹੁਲ ਅਤੇ 36 ਸਾਲਾ ਵਰਿੰਦਰ ਵਜੋਂ ਕੀਤੀ ਗਈ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਦੋਹਾਂ ਸ਼ੱਕੀਆਂ ਨੇ ਜੁਲਾਈ ਮਹੀਨੇ ਦੇ ਆਰੰਭ ਵਿਚ ਵੀ ਚੋਰੀ ਦੀ ਇਕ ਵਾਰਦਾਤ ਕੀਤੀ। ਸੀਲੀ ਪੁਲਿਸ ਮੁਤਾਬਕ ਆਟੋਮੇਟਡ ਲਾਇਸੰਸ ਪਲੇਟ ਰੀਡਰ ਤਕਨੀਕ ਰਾਹੀਂ ਕਾਰਗੋ ਚੋਰੀ ਦਾ ਮਸਲਾ ਸੁਲਝਾਉਣ ਵਿਚ ਮਦਦ ਮਿਲੀ। ਉਧਰ ਫ਼ਲੋਰੀਡਾ ਦੇ ਐਗਰੀਕਲਚਰਲ ਲਾਅ ਐਨਫ਼ੋਰਸਮੈਂਟ ਦਫ਼ਤਰ ਵੱਲੋਂ ਕੈਲੇਫੋਰਨੀਆ ਦੇ ਟਰੱਕ ਡਰਾਈਵਰ ਮੁਕੇਸ਼ ਮਣੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਟਰੱਕ ਦੀ ਰਜਿਸਟ੍ਰੇਸ਼ਨ 2021 ਵਿਚ ਐਕਸਪਾਇਰ ਹੋ ਚੁੱਕੀ ਸੀ। ਮਾਮਲਾ ਸ਼ੱਕੀ ਮਹਿਸੂਸ ਹੋਣ ’ਤੇ ਸਨਿਫ਼ਰ ਡੌਗਜ਼ ਲਿਆਂਦੇ ਗਏ ਅਤੇ ਟਰੱਕ ਵਿਚੋਂ ਚਿੱਟਾ ਪਾਊਡਰ ਵੀ ਬਰਾਮਦ ਹੋਇਆ। ਲੈਬ ਟੈਸਟ ਦੌਰਾਨ ਪਾਊਡਰ ਦੇ ਕੋਕੀਨ ਹੋਣ ਬਾਰੇ ਤਸਦੀਕ ਹੋ ਗਹੀ ਅਤੇ ਮੁਕੇਸ਼ ਮਣੀ ਨੂੰ ਗ੍ਰਿਫ਼ਤਾਰ ਕਰ ਕੇ ਐਸਕੈਂਬੀਆ ਕਾਊਂਟੀ ਜੇਲ ਭੇਜ ਦਿੱਤਾ ਗਿਆ ਹੈ।

 

Have something to say? Post your comment

ਅਤੇ ਦੁਨੀਆਂ ਖਬਰਾਂ

1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ

1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ

ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ

ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ

ਹੋਰਮੁਜ਼ ਸਟ੍ਰੇਟ 'ਚ ਰਾਤੋ-ਰਾਤ 7 ਤੇਲ ਟੈਂਕਰਾਂ 'ਚ ਲੱਗੀ ਅੱਗ

ਹੋਰਮੁਜ਼ ਸਟ੍ਰੇਟ 'ਚ ਰਾਤੋ-ਰਾਤ 7 ਤੇਲ ਟੈਂਕਰਾਂ 'ਚ ਲੱਗੀ ਅੱਗ

ਇਮਰਾਨ ਖਾਨ ਦੀਆਂ ਭੈਣਾਂ ਦੀ ਰਿਹਾਈ ਦੀ ਬੱਝੀ ਆਸ ! ਅਦਾਲਤ ਨੇ ਤਲਬ ਕੀਤੇ ਅਧਿਕਾਰੀ

ਇਮਰਾਨ ਖਾਨ ਦੀਆਂ ਭੈਣਾਂ ਦੀ ਰਿਹਾਈ ਦੀ ਬੱਝੀ ਆਸ ! ਅਦਾਲਤ ਨੇ ਤਲਬ ਕੀਤੇ ਅਧਿਕਾਰੀ

ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ 'ਚ ਕੈਨਡਾ ! PM ਕਾਰਨੀ ਨੇ ਕੀਤਾ ਐਲਾਨ

ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ 'ਚ ਕੈਨਡਾ ! PM ਕਾਰਨੀ ਨੇ ਕੀਤਾ ਐਲਾਨ

ਅਮਰੀਕਾ ਨੇ ਪੰਜ ਚੀਨੀ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ , Google ਦਾ ਇੰਜੀਨੀਅਰ ਬਣਿਆ ਕਾਰਨ

ਅਮਰੀਕਾ ਨੇ ਪੰਜ ਚੀਨੀ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ , Google ਦਾ ਇੰਜੀਨੀਅਰ ਬਣਿਆ ਕਾਰਨ

ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ,  ਸਿੱਖ ਆਗੂਆਂ ਨੇ ਦਿੱਤਾ ਠੋਕਵਾਂ ਜਵਾਬ

ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ, ਸਿੱਖ ਆਗੂਆਂ ਨੇ ਦਿੱਤਾ ਠੋਕਵਾਂ ਜਵਾਬ

'ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ

'ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ

ਆਸਟ੍ਰੇਲੀਆ : ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਕੱਟਣੀਆਂ ਪਈਆਂ ਦੋਵੇਂ ਲੱਤਾਂ

ਆਸਟ੍ਰੇਲੀਆ : ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਕੱਟਣੀਆਂ ਪਈਆਂ ਦੋਵੇਂ ਲੱਤਾਂ

ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ ਫ੍ਰੈਂਚ ਆਰਮੀ ਦਾ ਲੜਾਕੂ ਜਹਾਜ਼ ! 1 ਪਾਇਲਟ ਦੀ ਮੌਤ, 1 ਲਾਪਤਾ

ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ ਫ੍ਰੈਂਚ ਆਰਮੀ ਦਾ ਲੜਾਕੂ ਜਹਾਜ਼ ! 1 ਪਾਇਲਟ ਦੀ ਮੌਤ, 1 ਲਾਪਤਾ