Saturday, July 05, 2025
BREAKING
ਰੋਟਰੀ ਕਲੱਬ ਖਰੜ ਵੱਲੋਂ ਸਤਪਾਲ ਜਿੰਦਲ ਦੀ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਉਸਦੇ ਪਰਿਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵੱਲੋਂ ਸਰਟੀਫਿਕੇਟ ਤੇ ਰੋਟਰੀ ਕਲੱਬ ਦਾ ਸਨਮਾਨ ਪੱਤਰ ਦੇ ਕੇ ਨਵਾਜਿਆ ਗਿਆ 'ਦੁਨੀਆਂ ਅਮਰੀਕਾ ਤੋਂ ਬਿਨਾਂ ਵੀ ਅੱਗੇ ਵਧ ਸਕਦੀ ਐ...!' ਸ਼ੀ ਜਿਨਪਿੰਗ ਦੀ ਵੱਡੀ ਚਿਤਾਵਨੀ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ ''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ

ਹੈਰੋਇਨ, 1 ਕਿਲੋ ਅਫੀਮ, 1.2 ਲੱਖ ਰੁਪਏ ਦੀ ਡਰੱਗ ਮਨੀ ਸਮੇਤ 125 ਨਸ਼ਾ ਤਸਕਰ ਕਾਬੂ

27 ਜੂਨ, 2025 10:58 PM

ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਵਿੱਚੋਂ ਨਸ਼ੀਲੇ ਪਦਾਰਥਾਂ ਦੇ ਮੁਕੰਮਲ ਖਾਤਮੇ ਲਈ ਚਲਾਈ ਗਈ ਜੰਗ "ਯੁੱਧ ਨਸ਼ਿਆਂ ਵਿਰੁੱਧ" ਨੂੰ 118ਵੇਂ ਦਿਨ ਵੀ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਅੱਜ 125 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 710 ਗ੍ਰਾਮ ਹੈਰੋਇਨ, 1 ਕਿਲੋ ਅਫੀਮ ਅਤੇ 1.22 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਦੇ ਨਾਲ, 118 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 19,473 ਹੋ ਗਈ ਹੈ।

ਇਹ ਆਪਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਗਿਆ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕੀਤਾ ਹੈ।

ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਜਾਣਕਾਰੀ ਦਿੱਤੀ ਕਿ 96 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਿਸ ਕਰਮਚਾਰੀਆਂ ਵਾਲੀਆਂ 200 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ 488 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ, ਜਿਸ ਦੇ ਚਲਦਿਆਂ ਸੂਬੇ ਭਰ ਵਿੱਚ 84 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 505 ਸ਼ੱਕੀ ਵਿਅਕਤੀਆਂ ਦੀ ਵੀ ਜਾਂਚ ਕੀਤੀ ਹੈ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ - ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਨਸ਼ਨ (ਈਡੀਪੀ) - ਲਾਗੂ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਨੇ 'ਡੀ-ਅਡਿਕਸ਼ਨ' ਹਿੱਸੇ ਵਜੋਂ ਅੱਜ 78 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

2 ਤੋਂ 4 ਜੁਲਾਈ ਤੱਕ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਖੇ 3-ਦਿਨਾਂ ਟੈਕਸਪੇਅਰ ਹੱਬ ਦਾ ਆਯੋਜਨ

2 ਤੋਂ 4 ਜੁਲਾਈ ਤੱਕ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਖੇ 3-ਦਿਨਾਂ ਟੈਕਸਪੇਅਰ ਹੱਬ ਦਾ ਆਯੋਜਨ

ਚੰਡੀਗੜ੍ਹ ਦੇ ਹਸਪਤਾਲ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਖ਼ਬਰ 'ਚ ਪੜ੍ਹੋ ਪੂਰੀ DETAIL

ਚੰਡੀਗੜ੍ਹ ਦੇ ਹਸਪਤਾਲ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਖ਼ਬਰ 'ਚ ਪੜ੍ਹੋ ਪੂਰੀ DETAIL

ਖੋਲ੍ਹੇ ਜਾਣਗੇ ਸੁਖਨਾ ਝੀਲ ਦੇ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਪਾਣੀ

ਖੋਲ੍ਹੇ ਜਾਣਗੇ ਸੁਖਨਾ ਝੀਲ ਦੇ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਪਾਣੀ

ਨਵੇਂ ਕਾਨੂੰਨ ਲਾਗੂ ਕਰਨ ਵਾਲਾ ਚੰਡੀਗੜ੍ਹ ਭਾਰਤ ਦਾ ਪਹਿਲਾ ਸ਼ਹਿਰ

ਨਵੇਂ ਕਾਨੂੰਨ ਲਾਗੂ ਕਰਨ ਵਾਲਾ ਚੰਡੀਗੜ੍ਹ ਭਾਰਤ ਦਾ ਪਹਿਲਾ ਸ਼ਹਿਰ

ਭਾਰੀ ਮੀਂਹ ਨੇ ਤੋੜੇ ਸਾਰੇ ਪੁਰਾਣੇ ਰਿਕਾਰਡ, ਮੌਸਮ ਵਿਭਾਗ ਨੇ ਜੁਲਾਈ ਲਈ ਕੀਤੀ ਵੱਡੀ ਭਵਿੱਖਬਾਣੀ

ਭਾਰੀ ਮੀਂਹ ਨੇ ਤੋੜੇ ਸਾਰੇ ਪੁਰਾਣੇ ਰਿਕਾਰਡ, ਮੌਸਮ ਵਿਭਾਗ ਨੇ ਜੁਲਾਈ ਲਈ ਕੀਤੀ ਵੱਡੀ ਭਵਿੱਖਬਾਣੀ

Sukhna Lake 'ਤੇ ਘੁੰਮਣ ਵਾਲੇ ਸਾਵਧਾਨ! ਇਹ ਵੀਡੀਓ ਦੇਖ ਦਹਿਲ ਜਾਵੇਗਾ ਦਿਲ

Sukhna Lake 'ਤੇ ਘੁੰਮਣ ਵਾਲੇ ਸਾਵਧਾਨ! ਇਹ ਵੀਡੀਓ ਦੇਖ ਦਹਿਲ ਜਾਵੇਗਾ ਦਿਲ

ਬਜ਼ੁਰਗ ਭਲਾਈ ਮੁਹਿੰਮ ਰਾਹੀਂ ਅਯੋਗ ਪੈਨਸ਼ਨ ਖਾਤਿਆਂ ਤੋਂ 166 ਕਰੋੜ ਰੁਪਏ ਦੀ ਵਸੂਲੀ ਕੀਤੀ: ਡਾ. ਬਲਜੀਤ ਕੌਰ

ਬਜ਼ੁਰਗ ਭਲਾਈ ਮੁਹਿੰਮ ਰਾਹੀਂ ਅਯੋਗ ਪੈਨਸ਼ਨ ਖਾਤਿਆਂ ਤੋਂ 166 ਕਰੋੜ ਰੁਪਏ ਦੀ ਵਸੂਲੀ ਕੀਤੀ: ਡਾ. ਬਲਜੀਤ ਕੌਰ

ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਐਨ.ਸੀ.ਸੀ. ਦੇ ਸਹਿਯੋਗ ਨਾਲ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਸਫਲਤਾਪੂਰਵਕ ਆਯੋਜਨ ਕੀਤਾ

ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਐਨ.ਸੀ.ਸੀ. ਦੇ ਸਹਿਯੋਗ ਨਾਲ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਸਫਲਤਾਪੂਰਵਕ ਆਯੋਜਨ ਕੀਤਾ

ਸਰਕਾਰੀ ਕਾਲਜਾਂ ਨੂੰ ਛੇਤੀ ਹੀ ਮਿਲੇਗਾ ਪੱਕਾ ਸਟਾਫ, 324 ਅਸਾਮੀਆਂ 'ਤੇ ਹੋਵੇਗੀ ਰੈਗੂਲਰ ਭਰਤੀ

ਸਰਕਾਰੀ ਕਾਲਜਾਂ ਨੂੰ ਛੇਤੀ ਹੀ ਮਿਲੇਗਾ ਪੱਕਾ ਸਟਾਫ, 324 ਅਸਾਮੀਆਂ 'ਤੇ ਹੋਵੇਗੀ ਰੈਗੂਲਰ ਭਰਤੀ