Thursday, September 03, 2026
BREAKING
ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ SGPC ਵਫ਼ਦ ਵੱਲੋਂ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤ ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ ਮੋਹਾਲੀ 'ਚ CP-67 ਮਾਲ ਦੇ ਬਾਹਰ ਚੱਲੀਆਂ ਗੋਲੀਆਂ, ਦਹਿਸ਼ਤ ਨਾਲ ਕੰਬਿਆ ਪੂਰਾ ਇਲਾਕਾ ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

ਚੰਡੀਗੜ੍ਹ

ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ

30 ਜੂਨ, 2026 06:01 PM

ਯਮੁਨਾਨਗਰ/ਚੰਡੀਗੜ੍ਹ : ਪੱਤਰ ਸੂਚਨਾ ਦਫ਼ਤਰ (ਪੀਆਈਬੀ), ਚੰਡੀਗੜ੍ਹ ਵੱਲੋਂ ਹਰਿਆਣਾ ਦੇ ਯਮੁਨਾਨਗਰ ਜਿਲ੍ਹੇ ਵਿੱਚ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਮੀਡੀਆ ਵਰਕਸ਼ਾਪ, 'ਵਾਰਤਾਲਾਪ' ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਵਿਸ਼ਾ "ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੇ 12 ਸਾਲਾਂ ਦੀਆਂ ਪ੍ਰਾਪਤੀਆਂ" ਸੀ, ਜਿਸ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦੇ ਸਫਲ ਲਾਗੂ ਕਰਨ ਅਤੇ ਪਿਛਲੇ 12 ਸਾਲਾਂ ਵਿੱਚ ਹਾਸਲ ਕੀਤੀਆਂ ਮਹੱਤਵਪੂਰਨ ਪ੍ਰਾਪਤੀਆਂ ’ਤੇ ਵਿਸਤ੍ਰਿਤ ਚਰਚਾ ਕੀਤੀ ਗਈ।

ਯਮੁਨਾਨਗਰ ਦੇ ਡਿਪਟੀ ਕਮਿਸ਼ਨਰ, ਸੁਸ਼੍ਰੀ ਪ੍ਰੀਤੀ, ਮੁੱਖ ਮਹਿਮਾਨ ਵਜੋਂ 'ਵਾਰਤਾਲਾਪ' ਵਿੱਚ ਸ਼ਾਮਲ ਹੋਏ। ਵਰਕਸ਼ਾਪ ਵਿੱਚ ਪੱਤਰਕਾਰਾਂ ਦੇ ਨਾਲ-ਨਾਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।

ਆਪਣੇ ਸੰਬੋਧਨ ਵਿੱਚ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ, ਸੁਸ਼੍ਰੀ ਪ੍ਰੀਤੀ, ਆਈਏਐੱਸ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਲਾਗੂ ਕੀਤੀਆਂ ਗਈਆਂ ਭਲਾਈ ਸਕੀਮਾਂ ਨੇ ਨਾਗਰਿਕਾਂ, ਵਿਸ਼ੇਸ਼ ਤੌਰ 'ਤੇ ਸਮਾਜ ਦੇ ਆਖ਼ਰੀ ਪੜਾਅ 'ਤੇ ਮੌਜੂਦ ਲੋਕਾਂ ਦੇ ਜੀਵਨ ਨੂੰ ਕਾਫ਼ੀ ਸੌਖਾ ਅਤੇ ਖੁਸ਼ਹਾਲ ਬਣਾਇਆ ਹੈ।
ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਵਿਕਾਸ ਦੀ ਇਸ ਰਫ਼ਤਾਰ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਅਤੇ ਮੀਡੀਆ ਵਿਚਕਾਰ ਲਗਾਤਾਰ ਸੰਵਾਦ ਅਤੇ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ, ਪੀਐੱਮ ਸੂਰਯ ਘਰ ਯੋਜਨਾ, ਮੁਦਰਾ ਯੋਜਨਾ, ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ ਸਮੇਤ ਹੋਰ ਲੋਕ-ਭਲਾਈ ਯੋਜਨਾਵਾਂ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਹਨ।

ਇਸ ਦੌਰਾਨ ਮੀਡੀਆ ਕਰਮੀਆਂ ਨਾਲ ਚਰਚਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕਰਦੇ ਸਮੇਂ ਸਮਾਜਿਕ ਜ਼ਿੰਮੇਵਾਰੀ ਨੂੰ ਧਿਆਨ ਵਿੱਚ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪੀੜ੍ਹੀਆਂ ਦੇ ਲੋਕ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਕੋਈ ਮੋਬਾਈਲ ਫ਼ੋਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕਰ ਰਿਹਾ ਹੈ, ਇਸ ਲਈ, ਇਹ ਬੇਹੱਦ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਸੀਂ ਇਸ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਾਂ। ਉਨ੍ਹਾਂ ਨੇ ਲੋਕਾਂ, ਵਿਸ਼ੇਸ਼ ਤੌਰ 'ਤੇ ਮੀਡੀਆ ਕਰਮੀਆਂ ਨੂੰ ਵਧੇਰੇ ਚੌਕਸ ਰਹਿਣ ਅਤੇ ਸੋਸ਼ਲ ਮੀਡੀਆ ਦੀ ਸਕਾਰਾਤਮਕ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ।

ਇਸ ਮੌਕੇ ’ਤੇ ਸ਼੍ਰੀ ਨਵੀਨ ਕੁਮਾਰ ਅਹੂਜਾ, ਵਧੀਕ ਡਿਪਟੀ ਕਮਿਸ਼ਨਰ, ਯਮੁਨਾਨਗਰ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਯਮੁਨਾਨਗਰ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਭਲਾਈ ਸਕੀਮਾਂ ਨਾਲ ਸਿੱਖਿਆ, ਸਿਹਤ, ਖੇਤੀਬਾੜੀ, ਊਰਜਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਹਨ।
ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਪੁਨੀਤ ਸਕਸੇਨਾ, ਆਈਆਈਐੱਸ, ਪੀਆਈਬੀ ਮੁੱਖ ਦਫ਼ਤਰ (ਹੈੱਡਕੁਆਰਟਰ), ਦਿੱਲੀ ਨੇ ਇਸ ਗੱਲ ਦਾ ਸੰਖੇਪ ਵੇਰਵਾ ਦਿੱਤਾ ਕਿ ਪੀਆਈਬੀ ਫੈਕਟ ਚੈੱਕ ਯੂਨਿਟ ਕਿੰਨੀ ਕੁਸ਼ਲਤਾ ਨਾਲ ਕੰਮ ਕਰਦੀ ਹੈ ਅਤੇ ਪੱਤਰ ਸੂਚਨਾ ਦਫ਼ਤਰ ਜਨਤਾ ਅਤੇ ਸਰਕਾਰ ਵਿਚਕਾਰ ਇੱਕ ਵਿਚੌਲੇ ਵਜੋਂ ਕਿਵੇਂ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਇਸੇ ਤਰ੍ਹਾਂ, ਸ਼੍ਰੀ ਅਹਿਮਦ ਖਾਨ, ਮੀਡੀਆ ਅਤੇ ਸੰਚਾਰ ਅਧਿਕਾਰੀ, ਪੀਆਈਬੀ ਚੰਡੀਗੜ੍ਹ ਨੇ 'ਵਾਰਤਾਲਾਪ' ਦੇ ਉਦੇਸ਼ਾਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੋਕ-ਭਲਾਈ ਦੀਆਂ ਯੋਜਨਾਵਾਂ ਨੂੰ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣ ਵਿੱਚ ਇੱਕ ਸਾਰਥਕ ਕਦਮ ਹਨ। ਉਨ੍ਹਾਂ ਨੇ ਖੇਤਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੀਆਂ ਵੱਖ-ਵੱਖ ਮੀਡੀਆ ਇਕਾਈਆਂ ਦੇ ਢਾਂਚੇ ਅਤੇ ਕੰਮਕਾਜ ’ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ, ਅਤੇ ਜ਼ਮੀਨੀ ਪੱਧਰ ਤੱਕ ਵਿਕਾਸ ਨਾਲ ਸਬੰਧਤ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਮ ਜਨਤਾ ਤੱਕ ਪਹੁੰਚਾਉਣ ਵਿੱਚ ਮੀਡੀਆ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ।

ਵਰਕਸ਼ਾਪ ਦੌਰਾਨ, ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਪਿਛਲੇ 12 ਸਾਲਾਂ ਦੇ ਆਪਣੇ-ਆਪਣੇ ਰਿਪੋਰਟ ਕਾਰਡ ਅਤੇ ਪ੍ਰਾਪਤੀਆਂ ਨੂੰ ਪੇਸ਼ ਕਰਨ ਲਈ ਕਈ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਇਸੇ ਲੜੀ ਦੇ ਤਹਿਤ ਯਮੁਨਾਨਗਰ ਦੇ ਸਿਵਲ ਸਰਜਨ ਡਾ. ਦਿਵਿਆ ਮੰਗਲਾ ਅਤੇ ਡਿਪਟੀ ਸਿਵਲ ਸਰਜਨ, ਡਾ. ਚਾਰੂ ਕਾਲੜਾ ਨੇ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ (ਪੀਐੱਮਐੱਸਐੱਮਵਾਈ), ਆਯੁਸ਼ਮਾਨ ਭਾਰਤ, ਟੀਬੀ ਮੁਕਤ ਭਾਰਤ ਅਭਿਆਨ ਅਤੇ ਐੱਚਪੀਵੀ ਟੀਕਾਕਰਣ ਸਮੇਤ ਪ੍ਰਮੁੱਖ ਸਿਹਤ ਪਹਿਲਕਦਮੀਆਂ ’ਤੇ ਵਿਆਪਕ ਪ੍ਰਗਤੀ ਰਿਪੋਰਟ ਸਾਂਝੀ ਕੀਤੀ।


ਡਾ. ਦਿਵਿਆ ਮੰਗਲਾ ਨੇ ਉਜਾਗਰ ਕੀਤਾ ਕਿ ਯਮੁਨਾਨਗਰ ਵਿੱਚ ਮਾਤ੍ਰਿ ਮੌਤ ਦਰ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਇਸ ਦਾ ਵੱਡਾ ਸਿਹਰਾ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ (ਪੀਐੱਮਐੱਸਐੱਮਵਾਈ) ਨੂੰ ਜਾਂਦਾ ਹੈ। ਉਨ੍ਹਾਂ ਨੇ ਅੱਗੇ ਜ਼ਿਕਰ ਕੀਤਾ ਕਿ ਅਪ੍ਰੈਲ 2026 ਤੋਂ ਯਮੁਨਾਨਗਰ ਦੇ ਸਰਕਾਰੀ ਹਸਪਤਾਲਾਂ ਵਿੱਚ ਇੱਕ ਵੀ ਮਾਤ੍ਰਿ ਮੌਤ ਦੀ ਸੂਚਨਾ ਨਹੀਂ ਮਿਲੀ ਹੈ। ਐੱਚਪੀਵੀ ਟੀਕਾਕਰਣ ਬਾਰੇ ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਦਾ ਟੀਚਾ ਚਾਰਟ ਵਿੱਚ ਸਿਖਰ ’ਤੇ ਰਹਿਣਾ ਨਹੀਂ ਹੈ ਸਗੋਂ 100% ਪ੍ਰਾਪਤੀ ਹਾਸਲ ਕਰਨਾ ਹੈ, ਕਿਉਂਕਿ ਉਹ ਇੱਕ ਵੀ ਲੜਕੀ ਨੂੰ ਪਿੱਛੇ ਨਹੀਂ ਛੱਡਣਾ ਚਾਹੁੰਦੇ ਹਨ। ਡਾ. ਕਾਲੜਾ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਵੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਅਤੇ ਹੋਰ ਭਲਾਈ ਸਕੀਮਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ।

ਇਸ ਦੌਰਾਨ ਜ਼ਿਲ੍ਹਾ ਪਰਿਸ਼ਦ, ਯਮੁਨਾਨਗਰ ਦੇ ਸ਼੍ਰੀ ਮਨੋਜ ਕੁਮਾਰ, ਏਪੀਓ, ਡੀਆਰਡੀਏ ਨੇ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ (ਪੀਐੱਮਜੇਵੀਕੇ) ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਤਹਿਤ ਹਾਸਲ ਕੀਤੇ ਗਏ ਪਰਿਵਰਤਨਕਾਰੀ ਢਾਂਚਾਗਤ ਸੁਧਾਰਾਂ ਅਤੇ ਪੇਂਡੂ ਰਿਹਾਇਸ਼ ਦੇ ਸਫਲ ਸੰਚਾਲਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਵਿੱਤੀ ਸਸ਼ਕਤੀਕਰਣ 'ਤੇ ਚਰਚਾ ਕਰਦੇ ਹੋਏ, ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ), ਯਮੁਨਾਨਗਰ ਦੇ ਲੀਡ ਜ਼ਿਲ੍ਹਾ ਮੈਨੇਜਰ (ਐੱਲਡੀਐੱਮ), ਸ਼੍ਰੀ ਸੁਭਾਸ਼ ਚੰਦ ਨੇ ਮੁਦਰਾ (MUDRA) ਯੋਜਨਾ ਅਤੇ ਸਟੈਂਡ ਅੱਪ ਇੰਡੀਆ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਥਾਨਕ ਨੌਜਵਾਨਾਂ ਅਤੇ ਉੱਭਰਦੇ ਕਾਰੋਬਾਰੀਆਂ ਵਿਚਕਾਰ ਆਤਮ-ਨਿਰਭਰਤਾ ਨੂੰ ਬਲ ਮਿਲਿਆ ਹੈ।
ਇਸੇ ਤਰ੍ਹਾਂ ਐੱਮਐੱਸਐੱਮਈ (MSME) ਵਿਭਾਗ ਦੇ ਉਦਯੋਗਿਕ ਵਿਸਤਾਰ ਅਧਿਕਾਰੀ ਸ਼੍ਰੀ ਰੋਹਿਤ ਟਿੰਡਲ ਨੇ ਉਦਯੋਗਿਕ ਵਿਕਾਸ ਅਤੇ ਪ੍ਰਧਾਨ ਮੰਤਰੀ ਰੁਜ਼ਗਾਰ ਸ੍ਰਿਜਨ ਪ੍ਰੋਗਰਾਮ (ਪੀਐੱਮਈਜੀਪੀ) ਦੇ ਨਾਲ-ਨਾਲ ਸੂਖਮ ਖੁਰਾਕ ਪ੍ਰੋਸੈੱਸਿੰਗ ਉਦਯੋਗ ਰਸਮੀਕਰਣ ਯੋਜਨਾ (ਐੱਫਐੱਮਈ) ਦੇ ਮਾਧਿਅਮ ਰਾਹੀਂ ਪੈਦਾ ਹੋਏ ਆਜੀਵਿਕਾ ਦੇ ਨਵੇਂ ਮੌਕਿਆਂ ਬਾਰੇ ਜਾਣਕਾਰੀ ਦਿੱਤੀ।

ਖੇਤੀਬਾੜੀ ਵਿਭਾਗ, ਯਮੁਨਾਨਗਰ ਦੇ ਸੀਨੀਅਰ ਅਧਿਕਾਰੀ ਸ਼੍ਰੀ ਆਦਿੱਤਿਆ ਪ੍ਰਤਾਪ ਨੇ ਵੀ ਪਿਛਲੇ 12 ਸਾਲਾਂ ਦੇ ਖੇਤੀਬਾੜੀ ਸੁਧਾਰਾਂ ’ਤੇ ਚਾਨਣਾ ਪਾਇਆ, ਖਾਸ ਤੌਰ 'ਤੇ 'ਕੁਦਰਤੀ ਖੇਤੀ' ਨੂੰ ਉਤਸ਼ਾਹਿਤ ਕਰਨ ਅਤੇ ਪਾਣੀ ਦੀ ਬਚਤ ਲਈ ਇੱਕ ਵਿਲੱਖਣ ਪਹਿਲ, 'ਮੇਰਾ ਪਾਣੀ-ਮੇਰੀ ਵਿਰਾਸਤ' ਦੀ ਸਫਲਤਾ ’ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਕਿਸਾਨ 30,000 ਰੁਪਏ ਤੋਂ ਵੱਧ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਾਣੀ ਨੂੰ ਇੱਕ ਵਿਰਾਸਤ ਮੰਨਿਆ ਹੈ ਅਤੇ ਇਸ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਨੇ ‘ਮੇਰਾ ਪਾਣੀ-ਮੇਰੀ ਵਿਰਾਸਤ’ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜ ਵਿੱਚ ਘੱਟ ਪਾਣੀ ਦੀ ਖਪਤ ਵਾਲੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 8,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੁਰਸਕਾਰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਜ਼ਿਲ੍ਹਾ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਘੱਟ ਕਰਨ ਲਈ ਕੁਸ਼ਲਤਾ ਨਾਲ ਕੰਮ ਕਰ ਰਿਹਾ ਹੈ, ਹੁਣ ਯੋਜਨਾਵਾਂ ਅਤੇ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪਰਾਲੀ 'ਵੇਸਟ ਟੂ ਵੈਲਥ' ਦੇ ਰੂਪ ਵਿੱਚ ਬਦਲ ਰਹੀ ਹੈ। ਉਨ੍ਹਾਂ ਨੇ ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ਦੀ ਵੀ ਸ਼ਲਾਘਾ ਕੀਤੀ, ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਕਿਸਾਨਾਂ ਨੂੰ ਯੂਰੀਆ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ ਅਤੇ ਯੂਰੀਆ ਦੀ ਕਾਲਾਬਾਜ਼ਾਰੀ ’ਤੇ ਵੀ ਰੋਕ ਲੱਗੀ ਹੈ। ਇਸ ਨਾਲ ਸਰਕਾਰ ਅਤੇ ਕਿਸਾਨਾਂ ਨੂੰ ਕਾਫ਼ੀ ਮੁਨਾਫ਼ਾ ਹੋਇਆ ਹੈ।

ਉੱਤਰ ਹਰਿਆਣਾ ਬਿਜਲੀ ਵਿਤਰਨ ਨਿਗਮ (ਯੂਐੱਚਬੀਵੀਐੱਨ) ਦੇ ਪ੍ਰਤੀਨਿਧੀ ਨੇ ਕਿਹਾ ਕਿ 'ਪੀਐੱਮ ਸੂਰਯ ਘਰ ਯੋਜਨਾ' ਸੂਰਜੀ ਊਰਜਾ ਅਤੇ ਹਰਿਤ ਅਤੇ ਸਵੱਛ ਊਰਜਾ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਹੋਈ ਹੈ।
ਵਰਕਸ਼ਾਪ ਦੀ ਸਮਾਪਤੀ ਸ਼੍ਰੀ ਅਹਿਮਦ ਖ਼ਾਨ, ਮੀਡੀਆ ਅਤੇ ਸੰਚਾਰ ਅਧਿਕਾਰੀ, ਪੀਆਈਬੀ ਚੰਡੀਗੜ੍ਹ ਵੱਲੋਂ ਦਿੱਤੇ ਗਏ ਰਸਮੀ ਧੰਨਵਾਦ ਦੇ ਮਤੇ ਨਾਲ ਹੋਈ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਇੱਕ ਵੱਡੀ ਸਫਲਤਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੱਤਰਕਾਰਾਂ ਦਾ ਦਿਲੋਂ ਆਭਾਰ ਪ੍ਰਗਟ ਕੀਤਾ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ