Thursday, September 03, 2026
BREAKING
ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ SGPC ਵਫ਼ਦ ਵੱਲੋਂ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤ ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ ਮੋਹਾਲੀ 'ਚ CP-67 ਮਾਲ ਦੇ ਬਾਹਰ ਚੱਲੀਆਂ ਗੋਲੀਆਂ, ਦਹਿਸ਼ਤ ਨਾਲ ਕੰਬਿਆ ਪੂਰਾ ਇਲਾਕਾ ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

ਚੰਡੀਗੜ੍ਹ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸਾਵਧਾਨ! ਅਦਾਲਤ ਨੇ ਦਿੱਤੀ ਅਜਿਹੀ ਸਜ਼ਾ, ਹਰ ਕੋਈ ਦੇਖਦਾ ਰਹਿ ਗਿਆ

09 ਜੁਲਾਈ, 2026 05:36 PM

ਚੰਡੀਗੜ੍ਹ : ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਪੁਲਸ ਨਾਕੇ ’ਤੇ ਹੰਗਾਮਾ ਕਰਨ ਵਾਲੇ 2 ਨੌਜਵਾਨਾਂ ਨੂੰ ਅਦਾਲਤ ਨੇ ਅਨੋਖੀ ਸਜ਼ਾ ਸੁਣਾਈ, ਜੋ ਦੂਜਿਆਂ ਲਈ ਵੀ ਸਬਕ ਬਣ ਰਹੀ ਹੈ। ਬੁੱਧਵਾਰ ਨੂੰ ਦੋਵੇਂ ਨੌਜਵਾਨ ਸੈਕਟਰ-16 ਸਥਿਤ ਮਟਕਾ ਚੌਂਕ ’ਤੇ ਹੱਥਾਂ ’ਚ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ 'ਸ਼ਰਾਬ ਪੀ ਕੇ ਗੱਡੀ ਨਾ ਚਲਾਓ' ਦਾ ਸੰਦੇਸ਼ ਦਿੰਦੇ ਨਜ਼ਰ ਆਏ। ਸਮਰਾਲਾ ਦੇ ਲਵਜੋਤ ਸਿੰਘ ਅਤੇ ਗਗਨਦੀਪ ਸਿੰਘ ਨੂੰ ਜ਼ਿਲ੍ਹਾ ਅਦਾਲਤ ਨੇ ਚਾਰ ਦਿਨ ਤੱਕ ਰੋਜ਼ਾਨਾ ਮਟਕਾ ਚੌਂਕ ’ਤੇ ਖੜ੍ਹ ਕੇ ਟ੍ਰੈਫਿਕ ਨਿਯਮਾਂ ਅਤੇ ਨਸ਼ੇ ’ਚ ਡਰਾਈਵਿੰਗ ਦੇ ਖ਼ਤਰੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ।

ਨਾਕੇ ’ਤੇ ਪੁਲਸ ਨਾਲ ਕੀਤੀ ਸੀ ਬਹਿਸ ਅਤੇ ਬਦਸਲੂਕੀ
ਮਾਮਲੇ ਮੁਤਾਬਕ ਐਤਵਾਰ ਦੇਰ ਰਾਤ ਦੋਵੇਂ ਨੌਜਵਾਨ ਫਾਰਚੂਨਰ ਗੱਡੀ ’ਚ ਸਵਾਰ ਹੋ ਕੇ ਸੈਕਟਰ-34/35 ਡਿਵਾਈਡਿੰਗ ਰੋਡ ’ਤੇ ਪਹੁੰਚੇ। ਨਾਕਾਬੰਦੀ ਦੌਰਾਨ ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਹ ਸ਼ਰਾਬ ਦੇ ਨਸ਼ੇ ’ਚ ਸਨ। ਇਸ ਦੌਰਾਨ ਉਨ੍ਹਾਂ ਨੇ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਬਹਿਸ, ਬਦਸਲੂਕੀ ਅਤੇ ਕਾਫ਼ੀ ਸਮੇਂ ਤੱਕ ਹੰਗਾਮਾ ਕਰਦੇ ਰਹੇ। ਇਸ ਤੋਂ ਬਾਅਦ ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਫਾਰਚੂਨਰ ਗੱਡੀ ਵੀ ਜ਼ਬਤ ਕਰ ਲਈ।

ਅਦਾਲਤ ਨੇ ਦਿੱਤੀ ਸਖ਼ਤ ਨਸੀਹਤ
ਅਗਲੇ ਦਿਨ ਦੋਵਾਂ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਦੋਵਾਂ ਦੇ ਵਿਵਹਾਰ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਉਂਦਿਆਂ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਅਤੇ ਉਨ੍ਹਾਂ ਦੇ ਡਰਾਈਵਿੰਗ ਲਾਈਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕਰਨ ਦੇ ਹੁਕਮ ਦਿੱਤੇ। ਨਾਲ ਹੀ ਅਦਾਲਤ ਨੇ ਸਮਾਜਿਕ ਸੰਦੇਸ਼ ਦੇਣ ਦੇ ਮਕਸਦ ਨਾਲ ਦੋਹਾਂ ਨੂੰ ਚਾਰ ਦਿਨ ਤੱਕ ਸੈਕਟਰ-16 ਦੇ ਮਟਕਾ ਚੌਂਕ ’ਤੇ ਤਖ਼ਤੀ ਫੜ੍ਹ ਕੇ ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਲਈ ਜਾਗਰੂਕ ਕਰਨ ਦੇ ਵੀ ਨਿਰਦੇਸ਼ ਦਿੱਤੇ। ਮਟਕਾ ਚੌਂਕ ਵਰਗੇ ਰੁਝੇਵੇਂ ਵਾਲੇ ਚੌਰਾਹੇ ’ਤੇ ਦੋਵੇਂ ਨੌਜਵਾਨਾਂ ਨੂੰ ਤਖ਼ਤੀਆਂ ਨਾਲ ਖੜ੍ਹਾ ਦੇਖ ਕੇ ਕਈ ਰਾਹਗੀਰ ਰੁਕ ਕੇ ਉਨ੍ਹਾਂ ਨੂੰ ਦੇਖਦੇ ਰਹੇ। ਇਸ ਅਨੋਖੀ ਸਜ਼ਾ ਦਾ ਮਕਸਦ ਸਿਰਫ਼ ਦੋਸ਼ੀਆਂ ਨੂੰ ਸਬਕ ਸਿਖਾਉਣਾ ਹੀ ਨਹੀਂ, ਸਗੋਂ ਲੋਕਾਂ ਨੂੰ ਵੀ ਇਹ ਸੰਦੇਸ਼ ਦੇਣਾ ਹੈ ਕਿ ਸ਼ਰਾਬ ਪੀ ਕੇ ਵਾਹਨ ਚਲਾਉਣਾ ਨਾ ਸਿਰਫ਼ ਕਾਨੂੰਨੀ ਜੁਰਮ ਹੈ, ਸਗੋਂ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ ’ਚ ਪਾਉਂਦਾ ਹੈ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ