ਲੁਧਿਆਣਾ : ਲੁਧਿਆਣਾ ਦੇ ਆਤਮ ਨਗਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੁਹੰਮਦ ਸਦੀਕ ਨਾਲ ਮੁਲਾਕਾਤ ਕੀਤੀ ਗਈ। ਕੁਲਵੰਤ ਸਿੰਘ ਸਿੱਧੂ ਨੇ ਹੂੰਝਣ ਹਸਪਤਾਲ ਪਹੁੰਚੇ ਜਿੱਥੇ ਮੁਹਮੰਦ ਸਦੀਕ ਦਾ ਹਾਲ-ਚਾਲ ਜਾਣਿਆ। ਇਥੇ ਦੱਸ ਦੇਈਏ ਕਿ ਮੁਹੰਮਦ ਸਦੀਕ ਦੀ ਹਾਲ 'ਚ ਸਰਜਰੀ ਹੋਈ ਹੈ। ਮੁਲਾਕਾਤ ਦੀਆਂ ਤਸਵੀਰਾਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਉਨ੍ਹਾਂ ਲਿਖਿਆ ਅੱਜ, ਮੈਂ ਨਿੱਜੀ ਤੌਰ ‘ਤੇ ਮੁਹੰਮਦ ਸਦੀਕ ਸਾਬ੍ਹ ਨੂੰ ਮਿਲਿਆ, ਜੋਕਿ ਪੰਜਾਬੀ ਸੱਭਿਆਚਾਰ ਦੇ ਇਕ ਸੱਚੇ ਦੰਤਕਥਾ ਹਨ, ਜਿਨ੍ਹਾਂ ਦਾ ਹਾਲ ਹੀ 'ਚ ਹੂੰਝਣ ਹਸਪਤਾਲ 'ਚ ਸਰਜਰੀ ਹੋਈ ਹੈ। ਉਨ੍ਹਾਂ ਦੀ ਜਲਦੀ ਸਿਹਤਯਾਬੀ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਵਰਗੇ ਲੋਕ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਉਤਸ਼ਾਹਤ ਕਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ, ਸੱਚਮੁੱਚ ਬਹੁਤ ਘੱਟ ਅਤੇ ਕੀਮਤੀ ਹਨ।