Monday, August 25, 2025
BREAKING
'ਪ੍ਰਧਾਨ ਮੰਤਰੀ ਨੂੰ ਛੋਟ ਦੇਣ ਦੀ ਲੋੜ ਨਹੀਂ...!' ਜਾਣੋ ਕੈਬਨਿਟ ਮੂਹਰੇ ਮੋਦੀ ਨੇ ਕਿਉਂ ਕਹੀ ਇਹ ਗੱਲ ਹਵਾ 'ਚ ਅਚਾਨਕ ਰੁਕ ਗਿਆ ਜਹਾਜ਼ ਦਾ ਇੰਜਣ! ਯਾਤਰੀਆਂ ਦੀ ਸੁੱਕੇ ਸਾਹ (Video) ਵਰ੍ਹਦੇ ਮੀਂਹ 'ਚ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਇਲਾਕਾ ਸੀਲ ਕਰਕੇ ਕਰ 'ਤੀ ਵੱਡੀ ਕਾਰਵਾਈ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ 'ਚ ਪਾਣੀ ਛੱਡਣ ਕਾਰਨ ਟੁੱਟਿਆ 7 ਪਿੰਡਾਂ ਦਾ ਲਿੰਕ, ਪ੍ਰਸ਼ਾਸਨ ਵੱਲੋਂ Alert ਜਾਰ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੁਤਾਹੀ ! Security ਤੋੜ ਕੇ 'Kiss' ਲਈ ਭੱਜਿਆ ਨੌਜਵਾਨ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਆਫ਼ਤ ਪੀੜਤਾਂ ਨਾਲ ਕੀਤੀ ਮੁਲਾਕਾਤ ਟਰੰਪ ਨੇ ਭਾਰਤ ਮਗਰੋਂ ਹੁਣ ਬ੍ਰਿਟੇਨ 'ਤੇ ਸੁੱਟਿਆ 'ਟੈਰਿਫ਼ ਬੰਬ' ! ਸੈਂਕੜੇ ਚੀਜ਼ਾਂ ਹੋਣਗੀਆਂ ਮਹਿੰਗੀਆਂ ਵੱਡੀ ਖ਼ਬਰ ; ਸਾਬਕਾ CM ਨੂੰ ਕੀਤਾ ਗਿਆ 'ਹਾਊਸ ਅਰੈਸਟ' ਪਾਜ਼ੇਟਿਵ ਪਾਲਿਟਿਕਸ ਕਰਨ ਲਈ ਹੀ 'ਆਪ' ’ਚ ਆਇਆਂ ਹਾਂ : ਦੀਪਕ ਬਾਲੀ

ਰਾਸ਼ਟਰੀ

ਹਵਾ 'ਚ ਅਚਾਨਕ ਰੁਕ ਗਿਆ ਜਹਾਜ਼ ਦਾ ਇੰਜਣ! ਯਾਤਰੀਆਂ ਦੀ ਸੁੱਕੇ ਸਾਹ (Video)

24 ਅਗਸਤ, 2025 06:26 PM

ਗੁਹਾਟੀ ਤੋਂ ਕੋਲਕਾਤਾ ਜਾ ਰਹੀ ਅਲਾਇੰਸ ਏਅਰ ਦੀ ਉਡਾਣ ਨੰਬਰ 9I756 'ਚ ਉਡਾਣ ਦੌਰਾਨ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਸਾਵਧਾਨੀ ਵਜੋਂ ਜਹਾਜ਼ ਨੂੰ ਗੁਹਾਟੀ ਹਵਾਈ ਅੱਡੇ 'ਤੇ ਵਾਪਸ ਉਤਾਰਨਾ ਪਿਆ। ਅਲਾਇੰਸ ਏਅਰ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਯਾਤਰੀਆਂ ਦੀ ਮਦਦ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਇਸ ਸਮੇਂ ਤਕਨੀਕੀ ਸਮੱਸਿਆ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅੰਦਰੂਨੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਵਾਪਰੀ ਸੀ।

ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ, ਇਹ ਉਡਾਣ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਲਕਾਤਾ ਲਈ ਦੁਪਹਿਰ 1:09 ਵਜੇ ਰਵਾਨਾ ਹੋਈ। ਉਡਾਣ ਤੋਂ ਕੁਝ ਸਮੇਂ ਬਾਅਦ ਤਕਨੀਕੀ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ, ਦੁਪਹਿਰ 1:42 ਵਜੇ ਐਮਰਜੈਂਸੀ ਐਲਾਨ ਕੀਤੀ ਗਈ ਤੇ ਜਹਾਜ਼ ਨੂੰ ਗੁਹਾਟੀ ਵਾਪਸ ਲਿਆਉਣ ਦਾ ਫੈਸਲਾ ਕੀਤਾ ਗਿਆ। ਜਹਾਜ਼ ਦੁਪਹਿਰ 2:27 ਵਜੇ ਸੁਰੱਖਿਅਤ ਉਤਰਿਆ ਤੇ ਦੁਪਹਿਰ 2:40 ਵਜੇ ਐਮਰਜੈਂਸੀ ਵਾਪਸ ਲੈ ਲਈ ਗਈ। ਹਵਾਈ ਅੱਡੇ ਦੇ ਬੁਲਾਰੇ ਅਨੁਸਾਰ, ਇਸ ਘਟਨਾ ਦਾ ਹਵਾਈ ਅੱਡੇ ਦੇ ਆਮ ਕੰਮਕਾਜ 'ਤੇ ਕੋਈ ਅਸਰ ਨਹੀਂ ਪਿਆ ਹੈ।

DGCA 'ਚ ਸਟਾਫ਼ ਦੀ ਭਾਰੀ ਘਾਟ, ਕਮੇਟੀ ਨੇ ਸੁਰੱਖਿਆ 'ਤੇ ਚਿੰਤਾ ਪ੍ਰਗਟਾਈ
ਇਸ ਦੌਰਾਨ, ਸੰਸਦ ਦੀ ਇੱਕ ਸਥਾਈ ਕਮੇਟੀ ਨੇ ਬੁੱਧਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) 'ਚ ਸਟਾਫ਼ ਦੀ ਭਾਰੀ ਘਾਟ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਕਮੇਟੀ ਨੇ ਕਿਹਾ ਹੈ ਕਿ ਡੀਜੀਸੀਏ ਵਿੱਚ ਮਨੁੱਖੀ ਸਰੋਤਾਂ ਦੀ ਘਾਟ ਦੇਸ਼ ਦੀ ਹਵਾਬਾਜ਼ੀ ਸੁਰੱਖਿਆ ਪ੍ਰਣਾਲੀ ਦੀ ਅਖੰਡਤਾ ਲਈ ਇੱਕ ਵੱਡਾ ਖ਼ਤਰਾ ਬਣ ਗਈ ਹੈ। ਕਮੇਟੀ ਨੇ ਰੈਗੂਲੇਟਰ ਨੂੰ ਪ੍ਰਸ਼ਾਸਕੀ ਤੇ ਵਿੱਤੀ ਖੁਦਮੁਖਤਿਆਰੀ ਦੇਣ ਦੀ ਵੀ ਸਿਫਾਰਸ਼ ਕੀਤੀ ਹੈ।

ਰਿਪੋਰਟ ਦੇ ਅਨੁਸਾਰ, ਡੀਜੀਸੀਏ ਦੀਆਂ 1,063 ਮਨਜ਼ੂਰਸ਼ੁਦਾ ਅਸਾਮੀਆਂ 'ਚੋਂ ਲਗਭਗ 50 ਫੀਸਦੀ ਖਾਲੀ ਹਨ। ਕਮੇਟੀ ਦਾ ਮੰਨਣਾ ਹੈ ਕਿ ਇਹ ਸਥਿਤੀ ਸਿਰਫ਼ ਇੱਕ ਪ੍ਰਸ਼ਾਸਕੀ ਚੁਣੌਤੀ ਨਹੀਂ ਹੈ, ਸਗੋਂ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਪ੍ਰਣਾਲੀ ਲਈ ਵੀ ਇੱਕ ਗੰਭੀਰ ਖ਼ਤਰਾ ਹੈ। ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਸੁਰੱਖਿਆ ਖਾਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ, ਗੰਭੀਰ ਮਾਮਲਿਆਂ 'ਚ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਹਵਾਬਾਜ਼ੀ ਕੰਪਨੀਆਂ ਦੇ ਬੇੜੇ ਦੇ ਵਿਸਥਾਰ ਦੇ ਅਨੁਸਾਰ ਸਾਰੇ ਹਵਾਈ ਅੱਡਿਆਂ ਦੀ ਸਮਰੱਥਾ ਵਧਾਈ ਜਾਵੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਪ੍ਰਧਾਨ ਮੰਤਰੀ ਨੂੰ ਛੋਟ ਦੇਣ ਦੀ ਲੋੜ ਨਹੀਂ...!' ਜਾਣੋ ਕੈਬਨਿਟ ਮੂਹਰੇ ਮੋਦੀ ਨੇ ਕਿਉਂ ਕਹੀ ਇਹ ਗੱਲ

'ਪ੍ਰਧਾਨ ਮੰਤਰੀ ਨੂੰ ਛੋਟ ਦੇਣ ਦੀ ਲੋੜ ਨਹੀਂ...!' ਜਾਣੋ ਕੈਬਨਿਟ ਮੂਹਰੇ ਮੋਦੀ ਨੇ ਕਿਉਂ ਕਹੀ ਇਹ ਗੱਲ

ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੁਤਾਹੀ ! Security ਤੋੜ ਕੇ 'Kiss' ਲਈ ਭੱਜਿਆ ਨੌਜਵਾਨ

ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੁਤਾਹੀ ! Security ਤੋੜ ਕੇ 'Kiss' ਲਈ ਭੱਜਿਆ ਨੌਜਵਾਨ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਆਫ਼ਤ ਪੀੜਤਾਂ ਨਾਲ ਕੀਤੀ ਮੁਲਾਕਾਤ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਆਫ਼ਤ ਪੀੜਤਾਂ ਨਾਲ ਕੀਤੀ ਮੁਲਾਕਾਤ

ਵੱਡੀ ਖ਼ਬਰ ; ਸਾਬਕਾ CM ਨੂੰ ਕੀਤਾ ਗਿਆ 'ਹਾਊਸ ਅਰੈਸਟ'

ਵੱਡੀ ਖ਼ਬਰ ; ਸਾਬਕਾ CM ਨੂੰ ਕੀਤਾ ਗਿਆ 'ਹਾਊਸ ਅਰੈਸਟ'

PM ਮੋਦੀ ਦਾ ਵਿਜ਼ਨ 'ਸਪੇਸ' ; ਭਾਰਤ ਦੇ ਨਵੇਂ ਪੁਲਾੜ ਯੁੱਗ ਦੀ ਹੋਈ ਸ਼ੁਰੂਆਤ

PM ਮੋਦੀ ਦਾ ਵਿਜ਼ਨ 'ਸਪੇਸ' ; ਭਾਰਤ ਦੇ ਨਵੇਂ ਪੁਲਾੜ ਯੁੱਗ ਦੀ ਹੋਈ ਸ਼ੁਰੂਆਤ

ਨੇਪਾਲ ਵੀ ਭਾਰਤ ਦੇ 'ਇੰਟਰਨੈਸ਼ਨਲ ਬਿਗ ਕੈਟ ਅਲਾਇੰਸ' 'ਚ ਹੋਇਆ ਸ਼ਾਮਲ

ਨੇਪਾਲ ਵੀ ਭਾਰਤ ਦੇ 'ਇੰਟਰਨੈਸ਼ਨਲ ਬਿਗ ਕੈਟ ਅਲਾਇੰਸ' 'ਚ ਹੋਇਆ ਸ਼ਾਮਲ

ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡਾ ਉਛਾਲ ! 695 ਬਿਲੀਅਨ ਡਾਲਰ ਤੱਕ ਪੁੱਜਾ ਅੰਕੜਾ

ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡਾ ਉਛਾਲ ! 695 ਬਿਲੀਅਨ ਡਾਲਰ ਤੱਕ ਪੁੱਜਾ ਅੰਕੜਾ

ਰਾਹੁਲ ਗਾਂਧੀ ਨੇ ਦਿਖਾਇਆ ਵੱਖਰਾ ਅੰਦਾਜ਼ ! ਪੂਰਨੀਆ ਦੀਆਂ ਸੜਕਾਂ 'ਤੇ ਚਲਾਈ ਬਾਈਕ, ਪਿਛਲੀ ਸੀਟ 'ਤੇ ਬੈਠੇ ਰਾਜੇਸ਼ ਰਾਮ

ਰਾਹੁਲ ਗਾਂਧੀ ਨੇ ਦਿਖਾਇਆ ਵੱਖਰਾ ਅੰਦਾਜ਼ ! ਪੂਰਨੀਆ ਦੀਆਂ ਸੜਕਾਂ 'ਤੇ ਚਲਾਈ ਬਾਈਕ, ਪਿਛਲੀ ਸੀਟ 'ਤੇ ਬੈਠੇ ਰਾਜੇਸ਼ ਰਾਮ

ਰੱਖਿਆ ਸੈਕਟਰ 'ਚ ਵੀ 'ਆਤਮ ਨਿਰਭਰ' ਬਣਿਆ ਭਾਰਤ ! ਸਵਦੇਸ਼ੀ Air Defense System ਦਾ ਕੀਤਾ ਸਫ਼ਲ ਪ੍ਰੀਖਣ

ਰੱਖਿਆ ਸੈਕਟਰ 'ਚ ਵੀ 'ਆਤਮ ਨਿਰਭਰ' ਬਣਿਆ ਭਾਰਤ ! ਸਵਦੇਸ਼ੀ Air Defense System ਦਾ ਕੀਤਾ ਸਫ਼ਲ ਪ੍ਰੀਖਣ

ਪੁਲਾੜ ਖੋਜ 'ਚ ਸਾਡੇ ਦੇਸ਼ ਲਈ ਸੁਨਹਿਰੀ ਦੌਰ: ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ

ਪੁਲਾੜ ਖੋਜ 'ਚ ਸਾਡੇ ਦੇਸ਼ ਲਈ ਸੁਨਹਿਰੀ ਦੌਰ: ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ